7. ਔਰਤ ਦੇ ਸਰੀਰ ਦੀ ਬਣਤਰ
ਤਸਵੀਰ ਰਾਹੀਂ ਔਰਤ ਦੀ ਜਣਨ ਕਿਰਿਆ ਪ੍ਰਣਾਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬਾਹਰੀ ਜਣਨ ਅੰਗ – ਯੋਨੀ, ਯੋਨੀ-ਦੁਆਰ, ਮੂਤਰ-ਮਾਰਗ, ਯੋਨ-ਕੁੰਜੀ
ਯੋਨੀ, ਯੋਨੀ ਹੋਠਾਂ ਨਾਲ ਢਕੀ ਰਹਿੰਦੀ ਹੈ। ਇਸ ਅੰਦਰ ਦੋ ਮਾਰਗ ਹਨ ਪਹਿਲਾ ਯੋਨ ਕੁੰਜੀ (ਕਲਿੱਟ) ਜਿਸ ਵਿਚੋਂ ਨਿਕਲਦਾ ਕੁਝ ਨਹੀਂ ਪਰ ਇਹ ਪੁਰਸ਼ ਦੇ ਲਿੰਗ ਵਰਗੀ ਹੀ ਹੁੰਦੀ ਹੈ। ਇਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ ਪਰ ਇਹ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਦੂਸਰਾ ਮੂਤਰ ਮਾਰਗ ਜੋ ਕਿ ਯੋਨੀ ਦੁਆਰ ਦੇ ਬਿਲਕੁਲ ਉੱਪਰ ਹੁੰਦਾ ਹੈ। ਯੋਨੀ ਦੁਆਰ ਉਹ ਮਾਰਗ ਹੈ ਜਿਸ ਰਾਹੀਂ ਮਰਦ ਦੇ ਲਿੰਗ ਰਾਹੀ ਵੀਰਜ ਔਰਤ ਦੇ ਅੰਡੇ ਤੱਕ ਪਹੁੰਚ ਸਕਦੇ ਹਨ।
ਅੰਦਰੂਨੀ ਜਣਨ ਅੰਗ – ਅੰਡ-ਕੋਸ਼, ਅੰਡਾ, ਬੱਚੇਦਾਨੀ, ਗਰਭ ਨਲੀਆਂ, ਨਾੜੂਆ ਅਤੇ ਹਾਰਮੋਨ ਗ੍ਰੰਥੀਆਂ
ਔਰਤ ਦੇ ਸਰੀਰ ਅੰਦਰ ਦੋ ਅੰਡਕੋਸ਼ ਹੁੰਦੇ ਹਨ, ਜਿਨ੍ਹਾਂ ਵਿਚ ਹਰ ਮਹੀਨੇ ਵਾਰੀ-ਵਾਰੀ ਅੰਡੇ ਦਾ ਵਿਕਾਸ ਹੁੰਦਾ ਹੈ। ਇਕ ਔਰਤ ਦੇ ਸਰੀਰਕ ਵਿਕਾਸ ਲਈ ਜਰੂਰੀ ਹਾਰਮੋਨਾਂ ਦੇ ਵਿਕਾਸ ਲਈ ਵੀ ਇਹੀ ਅੰਡਕੋਸ਼ ਜਿੰਮੇਵਾਰ ਹੁੰਦੇ ਹਨ। ਅੰਡ ਕੋਸ਼ ਅੰਦਰ ਅੰਡਾ ਵਿਕਸਤ ਹੋਣ ਮਗਰੋਂ ਗਰਭ ਨੂੰ ਜਾਣ ਵਾਲੀਆਂ ਨਲੀਆਂ ਵੱਲ ਜਾਂਦਾ ਹੈ ਜੇ ਇਸ ਜਗ੍ਹਾ ਅੰਡਾ ਅੰਕੁਰਿਤ (ਗਰਭ ਧਾਰਨ) ਹੋ ਜਾਵੇ ਤਾਂ ਇਹ ਬੱਚੇਦਾਨੀ ਵੱਲ ਤੁਰ ਪੈਂਦਾ ਹੈ ਅਤੇ ਉਥੇ ਇਸ ਦਾ ਨੌਂ ਮਹੀਨੇ ਬੱਚੇ ਦੇ ਰੂਪ ਵਿਚ ਵਿਕਾਸ ਹੁੰਦਾ ਹੈ। ਆਮ ਸਧਾਰਨ ਜਣੇਪੇ ਵਿਚ ਤੰਦਰੁਸਤ ਬੱਚਾ ਯੋਨੀ ਮਾਰਗ ਰਾਹੀਂ ਸਰੀਰ ਚੋਂ ਬਾਹਰ ਆਉਂਦਾ ਹੈ। ਬੱਚੇਦਾਨੀ ਅਤੇ ਇਸ ਦੇ ਹੇਠਾਂ ਵੱਲ ਬੱਚੇਦਾਨੀ ਦਾ ਮੂੰਹ (ਸਰਵਿਕਸ) ਹੁੰਦਾ ਹੈ।
- ਗਰਭ ਨਲੀ
- ਬੱਚੇਦਾਨੀ
- ਯੋਨੀ
- ਬੱਚੇਦਾਨੀ ਦਾ ਮੂੰਹ
- ਅੰਡਕੋਸ਼
- ਅੰਡਕੋਸ਼
- ਗਰਭ ਨਲੀ
- ਮਸਾਨਾ
- ਯੋਨਕੁੰਜੀ
- ਪਿਸ਼ਾਬ ਨਲੀ
- ਯੋਨੀ ਹੋਂਠ
- ਗੁਦਾ ਦਵਾਰ
- ਯੋਨੀ
- ਬੱਚੇਦਾਨੀ ਦਾ ਮੂੰਹ
- ਬੱਚੇਦਾਨੀ