ਕਿਸ਼ੋਰ ਸਿੱਖਿਆ
ਅਮਰੀਕਾ ਅਤੇ ਹੋਰ ਯੂਰਪੀ ਮੁਲਕਾਂ ਵਿਚ ਆਜ਼ਾਦ-ਸੈਕਸ ਸਮਾਜ ਹੋਣ ਕਰਕੇ ਯੁਵਕ-ਯੁਵਤੀਆਂ ਸੈਕਸ ਗਿਆਨ ਬਾਰੇ ਸਾਡੇ ਏਸ਼ੀਆਈ ਲੋਕਾਂ ਨਾਲੋਂ ਜਿਆਦਾ ਜਾਗਰੂਕਤਾ ਰੱਖਦੇ ਹਨ। ਇਸ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਉਥੇ ਇਸ ਵਿਸ਼ੇ ਬਾਰੇ ਸੂਚਨਾ ਲੈਣਾ ਅਤੇ ਪ੍ਰਦਾਨ ਕਰਨਾ ਏਸ਼ੀਆਈ ਲੋਕਾਂ ਦੀ ਤਰ੍ਹਾਂ ਸਮਾਜਿਕ ਨਾ ਸਮਝ ਕੇ ਨਿਜੀ ਹੱਕ ਸਮਝਿਆ ਜਾਂਦਾ ਹੈ। ਅਸੀਂ ਭਾਰਤੀ ਲੋਕ ਇਸ ਵਿਸ਼ੇ ਬਾਰੇ ਕੁਝ ਜਿਆਦਾ ਹੀ ਰੂੜੀਵਾਦੀ ਹਾਂ। ਇਸ ਵਿਸ਼ੇ ਤੇ ਗੱਲ ਕਰਨੀ ਜਾਂ ਕੋਈ ਸੂਚਨਾ ਸਾਂਝੀ ਕਰਨੀ ਸਾਡੇ ਸਮਾਜ ਦੀਆਂ ਰਵਾਇਤਾਂ ਮੁਤਾਬਕ ਪਾਪ ਹੈ।
ਅੱਜ ਦੀ ਨੌਜਵਾਨ ਪੀੜ੍ਹੀ ਨੇ ਕੱਲ ਨੂੰ ਦੇਸ਼ ਦੀ ਕਮਾਨ ਸੰਭਾਲਣੀ ਹੈ। ਜੇ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਨਾ ਹੋਈ ਤਾਂ ਉਹ ਆਪਣੇ ਜੀਵਨ ਦੇ ਉਦੇਸ਼ਾਂ ਤੋਂ ਭਟਕ ਸਕਦੀ ਹੈ। ਆਪਣੇ ਅੰਦਰ ਹੋ ਰਹੀਆਂ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਾਣਕਾਰੀ ਰੱਖਣ ਦਾ ਸਾਨੂੰ ਪੂਰਾ-ਪੂਰਾ ਅਧਿਕਾਰ ਹੈ। ਕਿਸੇ ਵੀ ਦੇਸ਼ ਦੇ ਕਾਨੂੰਨ ਵਿਚ ਇਹ ਨਹੀਂ ਲਿਖਿਆ ਕਿ ਉਥੋਂ ਦੇ ਬਾਸ਼ਿੰਦੇ ਨੂੰ ਇਸ ਹੱਕ ਤੋਂ ਮਹਿਰੂਮ ਰੱਖਿਆ ਜਾ ਸਕਦਾ ਹੈ।
ਸਾਡੇ ਸਮਾਜ (ਭਾਰਤੀ) ਵਿਚ ਸ਼ਰਮ ਨਾਂ ਦਾ ਇਕ ਕਾਫ਼ੀ ਭਾਰੀ ਗਹਿਣਾ ਵੀ ਹੈ ਜਿਸ ਦਾ ਬੋਝ ਸਹਿੰਦੇ ਹੋਏ ਅਸੀਂ ਆਪਣੇ ਵੱਡੇ ਭੈਣ-ਭਰਾ ਤੋਂ ਸੈਕਸ ਸਬੰਧੀ ਕੁਝ ਵੀ ਪੁੱਛ ਨਹੀਂ ਸਕਦੇ ਅਤੇ ਨਾ ਹੀ ਉਹ, ਇਸ ਵਿਸ਼ੇ ਬਾਰੇ ਸਾਡੇ ਨਾਲ ਕੋਈ ਸੂਚਨਾ ਸਾਂਝੀ ਕਰ ਸਕਦੇ ਹਨ ਅਸਲ ਵਿਚ ਉਹ ਖ਼ੁਦ ਵੀ ਇਸ ਬਾਰੇ ਜਿਆਦਾ ਨਹੀਂ ਜਾਣਦੇ। ਵਿਆਹ ਤੋਂ ਥੋੜ੍ਹੇ ਦਿਨ ਪਹਿਲਾਂ ਵੱਡੀਆਂ ਭਾਬੀਆਂ ਕੁਝ ਹੱਦ ਤੱਕ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਨਾਕਾਫੀ ਹੁੰਦਾ ਹੈ। ਕੁਝ ਯੁਵਕ-ਯੁਵਤੀਆਂ ਨੂੰ ਘਟੀਆ ਦਰਜੇ ਦਾ ਸਾਹਿਤ ਕਿਤਾਬਾਂ ਦੇ ਰੂਪ ਵਿਚ ਜਾਂ ਨਗਨ ਫਿਲਮਾਂ ਦੇ ਰੂਪ ਵਿਚ, ਦੋਸਤਾਂ ਜਾਂ ਸਹੇਲੀਆਂ ਤੋਂ ਉਪਲੱਬਧ ਹੋ ਜਾਂਦਾ ਹੈ ਜੋ ਕਿ ਨੁਕਸਾਨ ਦੇਹ ਵੀ ਹੋ ਸਕਦਾ ਹੈ। ਕਿਉਂਕਿ ਅਜਿਹੇ ਸਰੋਤ ਸੈਕਸ ਗਿਆਨ ਬਾਰੇ ਜਾਣਕਾਰੀ ਤਾਂ ਨਹੀਂ ਦਿੰਦਾ ਸਗੋਂ ਸੈਕਸ ਪ੍ਰਤੀ ਉਤਸੁਕਤਾ ਜਰੂਰ ਵਧਾ ਦਿੰਦਾ ਹੈ। ਜਿਸ ਕਾਰਨ ਸਮ-ਲਿੰਗੀ ਸਬੰਧ ਸਥਾਪਿਤ ਹੁੰਦੇ ਹਨ ਅਤੇ ਬਲਾਤਕਾਰ ਜਿਹੀਆਂ ਵਾਰਦਾਤਾਂ ਵਿਚ ਵੀ ਵਾਧਾ ਹੁੰਦਾ ਹੈ।
ਹੁਣ ਤੱਕ ਪੰਜਾਬੀ ਭਾਸ਼ਾ ਵਿਚ ਸੈਕਸ ਗਿਆਨ ਬਾਰੇ ਬਹੁਤ ਹੀ ਘੱਟ ਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈ,ਅਤੇ ਇਲੇਕਟ੍ਰਾਨਿਕ ਪ੍ਰਕਾਸ਼ਨ ਵਿਚ ਤਾਂ ਅੱਜ ਤੱਕ ਕੁਝ ਵੀ, ਕਦੇ ਵੀ ਪ੍ਰਕਾਸ਼ਿਤ ਨਹੀਂ ਹੋਇਆ। ਵੀਰਪੰਜਾਬ ਡਾਟ ਕਾਮ ਹਰ ਵਰਗ ਦੇ ਪਾਠਕ ਦੀਆਂ ਲੋੜਾਂ ਪ੍ਰਤੀ ਸੁਚੇਤ ਹੈ। ਨੌਜਵਾਨ ਪੀੜ੍ਹੀ ਨੂੰ ਸੈਕਸ-ਗਿਆਨ ਬਾਰੇ ਉਚਿਤ ਸੂਚਨਾ ਪ੍ਰਕਾਸ਼ਿਤ ਕਰਨ ਦਾ ਵੀਰਪੰਜਾਬ ਡਾਟ ਕਾਮ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਵੀਰਪੰਜਾਬ ਦੀ ਖੋਜੀ ਟੀਮ ਇਸ ਕੋਸ਼ਿਸ਼ ਵਿਚ ਕਿੰਨੀ ਕੁ ਸਫ਼ਲ ਹੁੰਦੀ ਹੈ ਇਸ ਦਾ ਅੰਦਾਜ਼ਾ ਤਾਂ ਆਪ ਜੀ ਵੱਲੋਂ ਭੇਜੇ ਗਏ ਸੁਝਾਅ ਤੋਂ ਹੀ ਲੱਗ ਸਕੇਗਾ।
2. ਆਤਮ ਸਨਮਾਨ
3. ਆਲਾ ਦੁਆਲਾ
4. ਆਪਣਾ ਬਿਗਾਨਾ
5. ਪੁਰਸ਼ ਇਸਤਰੀ
6. ਲਿੰਗ-ਭੇਦ
10.ਨਿਰੋਧ
12.ਸ਼ਕਰਾਣੂ
13.ਮਾਹਵਾਰੀ
14.ਸੰਭੋਗ
16.ਛੂਤ ਦੇ ਰੋਗ
17.ਐਚ.ਆਈ.ਵੀ.
18.ਏਡਜ਼