1. ਪਰਿਵਾਰਿਕ ਰਿਸ਼ਤੇ
ਪਰਿਵਾਰ ਵਿਚ ਰਿਸ਼ਤੇ-ਨਾਤੇ
ਇਕ ਪਰਿਵਾਰ ਦੇ ਜੀਆਂ ਵਿਚ ਛੋਟੇ, ਵੱਡੇ ਇਨਸਾਨ ਵਸਦੇ ਹਨ, ਜਿਨ੍ਹਾਂ ਦਾ ਆਪਸ ਵਿਚ ਕੋਈ ਨਾ ਕੋਈ ਰਿਸ਼ਤਾ ਹੁੰਦਾ ਹੈ। ਪਰਿਵਾਰ ਦੇ ਛੋਟੇ ਜੀਅ, ਵੱਡਿਆਂ ਨੂੰ ਆਦਰ-ਸਨਮਾਨ ਨਾਲ ਬੁਲਾਉਂਦੇ ਹਨ ਅਤੇ ਵੱਡੇ ਛੋਟੇ ਜੀਆਂ ਨੂੰ ਲਾਡ-ਪਿਆਰ ਨਾਲ ਨਾਮ ਲੈ ਕੇ ਬੁਲਾਉਂਦੇ ਹਨ। ਇਕ ਪਰਿਵਾਰ ਦੇ ਆਪਸੀ ਰਿਸ਼ਤਿਆਂ ਮੁਤਾਬਕ ਸੰਬੋਧਨ ਲਈ ਨਾਮ ਦਿੱਤੇ ਗਏ ਹਨ। ਇਨ੍ਹਾਂ ਵਿਚੋਂ ਕੁਝ ਕੁ ਹੇਠ ਲਿਖੇ ਅਨੁਸਾਰ ਹਨ। ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਪਾਠਕ ਆਪਣੇ ਆਪ ਨੂੰ ਮੈਂ (ਮੇਰਾ, ਮੇਰੀ, ਮੇਰੇ) ਮੰਨ ਕੇ ਪੜ੍ਹੇ।
ਮੇਰੇ ਨਾਲ ਰਿਸ਼ਤਾ ਰਿਸ਼ਤਾ ਸੰਬੋਧਨ
ਮੇਰੇ ਵੱਲੋਂ ਉਨ੍ਹਾਂ ਵੱਲੋਂ
ਮਾਤਾ ਮੇਰੀ ਮਾਂ ਮਾਂ-ਧੀ (ਜਾਂ ਪੁੱਤਰ) ਮਾਤਾ ਜੀ ਬੇਟੀ,ਬੇਟਾ
ਪਿਤਾ ਮੇਰੇ ਪਿਤਾ (ਮੇਰੀ ਮਾਂ ਦੇ ਪਤੀ) ਪਿਉ-ਧੀ (ਜਾਂ ਪੁੱਤਰ) ਪਿਤਾ ਜੀ ਬੇਟੀ,ਬੇਟਾ
ਭੈਣ ਮੇਰੀ ਮਾਂ ਦੀ ਧੀ ਭੈਣ-ਭੈਣ (ਜਾਂ ਭਰਾ) ਭੈਣ ਜੀ ਭੈਣ (ਜਾਂ ਵੀਰ)
ਜੀਜਾ ਮੇਰੀ ਭੈਣ ਦਾ ਪਤੀ ਜੀਜਾ-ਸਾਲੀ (ਜਾਂ ਸਾਲਾ) ਜੀਜਾ ਜੀ ਭੈਣ (ਜਾਂ ਭਾਈ ਸਾਹਿਬ)
ਭਰਾ ਮੇਰੀ ਮਾਂ ਦਾ ਪੁੱਤਰ ਭੈਣ-ਭਰਾ (ਜਾਂ ਭਰਾ) ਵੀਰ ਜੀ ਭੈਣ (ਜਾਂ ਵੀਰ ਜੀ)
ਭਾਬੀ ਮੇਰੇ ਭਰਾ ਦੀ ਪਤਨੀ ਭਾਬੀ-ਨਨਾਣ (ਜਾਂ ਦਿਉਰ) ਭਾਬੀ ਜੀ ਭੈਣ (ਜਾਂ ਵੀਰ ਜੀ)
ਦਾਦੀ ਮੇਰੇ ਪਿਤਾ ਦੇ ਮਾਤਾ ਦਾਦੀ-ਪੋਤੀ (ਜਾਂ ਪੋਤਾ) ਦਾਦੀ ਜੀ ਪੁੱਤਰ
ਦਾਦਾ ਮੇਰੇ ਪਿਤਾ ਦੇ ਪਿਤਾ ਦਾਦਾ-ਪੋਤੀ (ਜਾਂ-ਪੋਤਾ) ਦਾਦਾ ਜੀ ਪੁੱਤਰ
ਨਾਨੀ ਮੇਰੀ ਮਾਤਾ ਦੇ ਮਾਤਾ ਨਾਨੀ-ਦੋਹਤੀ (ਜਾਂ ਦੋਹਤਾ) ਨਾਨੀ ਜੀ ਪੁੱਤਰ
ਨਾਨਾ ਮੇਰੀ ਮਾਤਾ ਦੇ ਪਿਤਾ ਨਾਨੀ-ਦੋਹਤੀ (ਜਾਂ ਦੋਹਤਾ) ਨਾਨਾ ਜੀ ਪੁੱਤਰ
ਤਾਈ ਮੇਰੇ ਪਿਤਾ ਦੇ ਵੱਡੇ ਭਰਾ ਦੀ ਪਤਨੀ ਤਾਈ-ਭਤੀਜੀ (ਜਾਂ ਭਤੀਜਾ) ਤਾਈ ਜੀ ਪੁੱਤਰ
ਤਾਇਆ ਮੇਰੇ ਪਿਤਾ ਦੇ ਵੱਡੇ ਭਰਾ ਤਾਇਆ-ਭਤੀਜੀ (ਜਾਂ ਭਤੀਜਾ) ਤਾਇਆ ਜੀ ਪੁੱਤਰ
ਚਾਚੀ ਮੇਰੇ ਪਿਤਾ ਦੇ ਛੋਟੇ ਭਰਾ ਦੀ ਪਤਨੀ ਚਾਚੀ-ਭਤੀਜੀ (ਜਾਂ ਭਤੀਜਾ) ਚਾਚੀ ਜੀ ਪੁੱਤਰ
ਚਾਚਾ ਮੇਰੇ ਪਿਤਾ ਦੇ ਛੋਟੇ ਭਰਾ ਚਾਚਾ-ਭਤੀਜੀ (ਜਾਂ ਭਤੀਜਾ) ਚਾਚਾ ਜੀ ਪੁੱਤਰ
ਭੂਆ ਮੇਰੇ ਪਿਤਾ ਦੀ ਭੈਣ ਭੂਆ-ਭਤੀਜੀ (ਜਾਂ ਭਤੀਜਾ) ਭੂਆ ਜੀ ਪੁੱਤਰ
ਫੁਫੜ ਮੇਰੇ ਪਿਤਾ ਦੀ ਭੈਣ ਦੇ ਪਤੀ ਫੁਫੜ-ਦੋਹਤੀ (ਜਾਂ ਦੋਹਤਾ) ਫੁਫੜ ਜੀ ਪੁੱਤਰ
ਮਾਮੀ ਮੇਰੀ ਮਾਤਾ ਦੇ ਭਰਾ ਦੀ ਪਤਨੀ ਮਾਮੀ-ਦੋਹਤੀ (ਜਾਂ ਦੋਹਤਾ) ਮਾਮੀ ਜੀ ਪੁੱਤਰ
ਮਾਮਾ ਮੇਰੀ ਮਾਤਾ ਦੇ ਭਰਾ ਮਾਮਾ-ਭਾਣਜੀ (ਜਾਂ ਭਾਣਜਾ) ਮਾਮਾ ਜੀ ਪੁੱਤਰ
ਮਾਸੀ ਮੇਰੀ ਮਾਤਾ ਦੀ ਭੈਣ ਮਾਸੀ-ਭਾਣਜੀ (ਜਾਂ ਭਾਣਜਾ) ਮਾਸੀ ਜੀ ਪੁੱਤਰ
ਮਾਸੜ ਮੇਰੀ ਮਾਤਾ ਦੀ ਭੈਣ ਦੇ ਪਤੀ ਮਾਸੜ-ਦੋਹਤੀ (ਜਾਂ ਦੋਹਤਾ) ਮਾਸੜ ਜੀ ਪੁੱਤਰ
ਪਰਿਵਾਰ ਦੇ ਜੀਆਂ ਤੋਂ ਇਲਾਵਾ ਆਂਢੀ-ਗੁਆਂਢੀ ਜਾਂ ਬਹੁਤੀ ਦੂਰ ਦੇ ਰਿਸ਼ਤੇਦਾਰ ਇਨਸਾਨਾਂ ਨੂੰ ਉਮਰ ਮੁਤਾਬਕ ਜਾਂ ਉਨ੍ਹਾਂ ਦੇ ਰਹਿਣ ਵਾਲੀ ਥਾਂ ਮੁਤਾਬਕ ਰਿਸ਼ਤੇ ਬਣਾ ਕੇ ਸੰਬੋਧਨ ਕੀਤਾ ਜਾ ਸਕਦਾ ਹੈ।