ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਸੂਚਨਾ ਸੰਚਾਰ ਯੰਤਰ ਅਤੇ ਇੰਟਰਨੈੱਟ ਤਕਨਾਲੋਜੀ

ਕੰਪਿਊਟਰ ਅਤੇ ਸੰਚਾਰ ਯੰਤਰਾਂ ਦੀ ਸਾਡੀ ਰੋਜ਼ਾਨਾ ਜਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਹੈ।
ਸਮਾਜ ਦੇ ਪੂਰਨ ਵਿਕਾਸ ਲਈ ਸੂਚਨਾ ਅਤੇ ਸੰਚਾਰ ਯੰਤਰ ਤਕਨਾਲੋਜੀ ਦਾ ਵਿਸਤਾਰ ਲਗਾਤਾਰ ਹੋ ਰਿਹਾ ਹੈ।
ਇੰਟਰਨੈੱਟ ਤਕਨਾਲੋਜੀ ਨਾਲ ਮਾਨਵਤਾ ਦੇ ਲਾਭ ਲਈ ਹਰ ਵਿਸ਼ੇ ਉੱਪਰ ਸੂਚਨਾ ਸਾਂਝੀ ਕਰਨ ਦਾ ਰਾਹ ਖੁੱਲ ਗਿਆ ਹੈ।
ਇਸ ਤਕਨਾਲੋਜੀ ਦਾ ਸਦ-ਉਪਯੋਗ ਸਹੀ ਮਾਇਨੇ ਵਿੱਚ ਵਿਕਸਤ ਦੇਸ਼ ਹੀ ਉਠਾ ਰਹੇ ਹਨ।

ਜਨ-ਸਧਾਰਨ ਸਰਕਾਰੀ ਵਿੱਤੀ ਸਹਾਇਤਾ ਸਕੀਮਾਂ, ਸਿਹਤ, ਖੁਰਾਕ, ਸਫਾਈ, ਰੋਜਗਾਰ, ਅੰਨ ਦੀ ਕੀਮਤ, ਸਿੱਖਿਆ ਅਤੇ ਖੇਤੀਬਾੜੀ ਲਈ ਬੀਜਾਂ, ਖਾਦਾਂ ਅਤੇ ਕੀੜੇ-ਮਾਰ ਦਵਾਈਆਂ ਦੀਆਂ ਕੀਮਤਾਂ ਅਤੇ ਉਪਲਬਧੀ ਬਾਰੇ ਸਹੀ ਜਾਣਕਾਰੀ ਲੈਣ ਲਈ ਉਤਸਕ ਹੈ।

 

ਇੰਟਰਨੈੱਟ ਦੀ ਵਰਤੋਂ  ਨਾਲ:-

ਪੰਚਾਇਤਾਂ ਸੜਕਾਂ, ਡ੍ਰੇਨਾਂ ਅਤੇ ਹੋਰ ਪੇਂਡੂ ਵਿਕਾਸ ਬਾਰੇ ਮੰਜੂਰ ਹੋਈਆਂ ਗ੍ਰਾਂਟਾਂ ਬਾਰੇ ਜਾਣਕਾਰੀ ਲੈ ਸਕਦੇ ਹਨ।

 

ਕਿਸਾਨ ਫਸਲ-ਵੇਚ ਮੁੱਲ ਤੇ ਨਿਗਰਾਨੀ ਰੱਖ ਸਕਦੇ ਹਨ।

 

ਅਧਿਆਪਕ ਪਾਠ ਦਾ ਉਪਦੇਸ਼ ਤਿਆਰ ਕਰ ਸਕਦੇ ਹਨ ਅਤੇ ਵਿਦਿਆਰਥੀ ਸੌਂਪਿਆ ਹੋਇਆ ਕੰਮ ਸੰਪੂਰਨ ਕਰ ਸਕਦੇ ਹਨ।

 

ਬੇ-ਰੁਜ਼ਗਾਰ, ਰੁਜ਼ਗਾਰ ਖੋਜ ਸਕਦੇ ਹਨ ਅਤੇ ਆਨ-ਲਾਇਨ ਦਰਖਾਸਤਾਂ ਦੇ ਸਕਦੇ ਹਨ

ਅਤੇ ਹੋਰ ਵੀ ਬਹੁਤ ਸਾਰੀ ਅਮੁੱਲੀ ਜਾਣਕਾਰੀ ਲੈ ਸਕਦੇ ਹਨ…….

ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਜਨ-ਸਧਾਰਨ ਨੂੰ ਉਤਸਾਹਤ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਇਲੈਕਟ੍ਰੋਨਿਕ ਤਤਪਰਤਾ ਦੀ ਤੀਬਰਤਾ ਵਧਾਉਣ ਲਈ ਅਤੇ ਇੰਟਰਨੈੱਟ ਉਪਯੋਗੀ ਨੂੰ ਸਿਖਿਅਤ ਕਰਨ ਲਈ ਯੋਗ ਕਦਮ ਚੁੱਕੇ ਹਨ, ਤਾਂਕਿ ਜਨ-ਸਧਾਰਨ ਕੰਪਿਊਟਰ ਅਤੇ ਸੰਚਾਰ ਸੁਵਿਧਾਵਾਂ ਇਸਤੇਮਾਲ ਕਰਨ ਦੇ ਝਾਕੇ ਤੋਂ ਗੁਰੇਜ ਕਰੇ ਅਤੇ ਇੰਟਰਨੈਟ ਦੀ ਵਰਤੋਂ ਦੀ ਸ਼ੁਰੂ ਕਰ ਸਕੇ।

ਪਰ………

ਸੂਚਨਾ ਤਕਨਾਲੋਜੀ ਅਤੇ ਇੰਟਰਨੈੱਟ ਦਾ ਮਾਧਿਅਮ ਅੰਗ੍ਰੇਜੀ ਭਾਸ਼ਾ ਹੋਣ ਕਰਕੇ ਆਮ ਜਨਤਾ ਦੀ ਦੋ-ਭਾਗਾਂ ਵਿੱਚ ਵੰਡ ਹੋ ਗਈ ਹੈ

ਉਹ ਜੋ ਇੰਟਰਨੈੱਟ ਤੇ ਉਪਲਬਧ ਸੂਚਨਾ ਦੀ ਵਰਤੋਂ ਕਰਨ ਵਿੱਚ ਸਮਰੱਥ ਹਨ ਅਤੇ

ਉਹ ਜੋ ਇੰਟਰਨੈੱਟ ਤੇ ਉਪਲਬਧ ਸੂਚਨਾ ਦੀ ਵਰਤੋਂ ਕਰਨ ਵਿੱਚ ਅਸਮਰੱਥ ਹਨ।

ਇਸ ਵੇਲੇ ਵਿਸ਼ਵ-ਭਰ ਵਿੱਚ 6000 ਤੋਂ ਵੱਧ ਭਾਸ਼ਾਵਾਂ ਪ੍ਰਚਲਤ ਹਨ।
ਇੰਟਰਨੈੱਟ ਤੇ ਕੁੱਲ ਵਿਚੋਂ 98 ਪ੍ਰਤੀਸ਼ਤ ਵੈਬ-ਪੰਨਿਆਂ ਤੇ ਸੂਚਨਾ 12 ਭਾਸ਼ਾਵਾਂ ਵਿੱਚ ਉਪਲਬਧ ਹਨ।
ਜਿਨ੍ਹਾਂ ਵਿੱਚ 72 ਪ੍ਰਤੀਸ਼ਤ ਵੈਬ-ਪੰਨੇ ਅੰਗ੍ਰੇਜੀ ਭਾਸ਼ਾ ਵਿੱਚ ਹੀ ਹਨ।

ਗੌਰ-ਤਲਬ ਹੈ ਕਿ ਵਿਸ਼ਵ-ਭਰ ਵਿੱਚ ਪ੍ਰਚਲਤ ਭਾਸ਼ਾਵਾਂ ਦੇ ਹੁੰਦਿਆਂ ਅਤਿ-ਖੰਡਤ ਇੰਟਰਨੈੱਟ ਤੋਂ ਪਰਹੇਜ ਕੀਤਾ ਜਾਵੇ

ਜਾਂ

ਫਿਰ ਇਸ ਨੂੰ ਸਰਵ-ਵਿਆਪੀ ਇੰਟਰਨੈਟ ਬਨਾਉਣ ਲਈ ਯੋਗ ਕਦਮ ਚੁੱਕੇ ਜਾਣ।

ਸਿਰਫ 3 ਪ੍ਰਤੀਸ਼ਤ ਭਾਰਤੀ ਅੰਗ੍ਰੇਜੀ ਭਾਸ਼ਾ ਬੋਲ-ਸਮਝ ਸਕਦੇ ਹਨ ਜਦਕਿ 40 ਪ੍ਰਤੀਸ਼ਤ ਹਿੰਦੀ ਜਾਂ ਦੇਵ-ਨਾਗਰੀ ਭਾਸ਼ਾ ਬੋਲ-ਸਮਝ ਸਕਦੇ ਹਨ। ਬਾਵਜੂਦ ਇਸ ਦੇ ਉਚੇਰੀ ਸਿਖਿੱਆ, ਨਿਆਂ ਵਿਵਸਥਾ, ਅਧਿਕਾਰੀ ਵਰਗ ਅਤੇ ਸੰਸਥਾਵਾਂ ਵਿੱਚ ਸੂਚਨਾ ਸੰਚਾਰ ਦਾ ਮਾਧਿਅਮ ਅੰਗ੍ਰੇਜੀ ਹੈ।

 

ਸਾਡੇ ਬਾਰੇ ਵਿੱਚ

ਵੀਰਪੰਜਾਬ ਗਰੁੱਪ ਨੇ ਖੇਤਰੀ ਭਾਸ਼ਾ ਵਿੱਚ ਵੈਬ-ਵਿਸ਼ਾ ਵਸਤੂ ਪ੍ਰਕਾਸ਼ਤ ਕਰਨ ਵਿੱਚ ਪਹਿਲ ਕੀਤੀ ਹੈ। ਤਾਕਿ ਜਨ-ਸਧਾਰਨ ਇੰਟਰਨੈੱਟ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਸਕੇ ਅਤੇ
ਹੋਰ ਸੂਚਨਾ ਪ੍ਰਾਪਤ ਕਰਨ ਦੀ ਜਰੂਰਤ ਬਾਰੇ ਇਤਲਾਹ ਕਰੇ। ਵੀਰਪੰਜਾਬ ਗਰੁੱਪ ਵਲੋਂ ਹੁਣ ਤੱਕ ਕੀਤੇ ਗਏ  ਉਪਰਾਲਿਆਂ ਦੀ ਭਰਪੂਰ ਸ਼ਲਾਘਾ ਮਿਲੀ ਹੈ। ਜਨ-ਸਧਾਰਨ ਲੋੜੀਂਦੀ ਸੂਚਨਾ ਮਾਂ-ਬੋਲੀ ਵਿੱਚ ਪ੍ਰਾਪਤ ਕਰਕੇ ਸੁਖਾਲਤਾ ਮਹਿਸੂਸ ਕਰਦਾ ਹੈ।

 

ਇਸ ਮੁਹਿੰਮ ਰਾਹੀਂ ਸਭਿਆਚਾਰ ਅਤੇ ਭਾਸ਼ਾ ਦਾ ਮਾਣ ਵਧਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿਥੇ ਇਸ ਰਾਹੀਂ ਨੈੱਟ ਤੇ ਜਨ-ਸਧਾਰਨ ਦੀ ਸ਼ਮੂਲੀਅਤ ਵਿੱਚ ਵਾਧਾ ਹੋਵੇਗਾ ਉੱਥੇ ਨੈੱਟ ਤੇ ਉਪਭੋਗਤਾਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।

 

ਉਦੇਸ਼

ਖੇਤਰੀ ਭਾਸ਼ਾ ਨੂੰ ਇੰਟਰਨੈੱਟ ਤੇ ਜੀਵਤ ਰੱਖਣ ਲਈ ਅਤੇ ਮਾਂ-ਬੋਲੀ ਦੀ ਵਰਤੋਂ ਨੂੰ ਨੈੱਟ ਤੇ ਉਤਸਾਹਤ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਸਖਤ ਜਰੂਰਤ ਹੈ।

 

ਸਰਕਾਰ ਖੇਤਰੀ ਅਤੇ ਰਾਸ਼ਟਰ ਪੱਧਰ ਤੇ ਭਾਸ਼ਾ-ਵੰਡ ਮੱਧਮ ਕਰਨ ਅਤੇ ਇੰਟਰਨੈੱਟ ਤੇ ਇਨਸਾਨੀ ਪਰਸਪਰ ਪਰਭਾਵ ਵਧਾਉਣ ਲਈ ਵਿਸ਼ਾ-ਵਸਤੂ ਦੀ ਸਿਰਜਣਾ, ਅਮਲ-ਪਰਕਿਰਿਆ ਅਤੇ ਸਿੱਖਿਆ, ਸਭਿਆਚਾਰਕ ਅਤੇ ਵਿਗਿਆਨ ਸਬੰਧੀ ਸਮੱਗਰੀ ਹਰ ਭਾਸ਼ਾ ਵਿੱਚ ਡਿਜਿਟਲ ਰੂਪ ਵਿੱਚ ਉਪਲਬਧ ਕਰਵਾਉਣ ਲਈ  ਸੰਸਥਾਵਾਂ ਨੂੰ ਉਤਸਾਹਤ ਕਰੇ। ਇਸ ਤਰੀਕੇ ਸਾਰੀਆਂ ਸਭਿਆਤਾਵਾਂ ਆਪਣੇ ਆਪ ਨੂੰ ਵਿਸ਼ਵ-ਭਰ ਵਿੱਚ ਅਭਿਵਿਅਕਤ ਕਰ ਸਕਣਗੀਆਂ ਅਤੇ ਇੰਟਰਨੈੱਟ ਤੇ ਸਾਰੀਆਂ ਭਾਸ਼ਾਵਾਂ ਸੁਦੇਸ਼ੀ-ਭਾਸ਼ਾ ਸਮੇਤ ਉਪਲਬਧ ਹੋਣ ਨਾਲ ਸੁਖਾਲਤਾ ਨਾਲ ਸੂਚਨਾ ਦਾ ਲਾਭ ਲਿਆ ਜਾ ਸਕੇਗਾ। ਸੁਦੇਸ਼ੀ-ਭਾਸ਼ਾ ਹਮੇਸ਼ਾ ਹੀ ਭਾਵਨਾਵਾਂ ਅਤੇ ਸੈਹਜ ਇਛਾਵਾਂ ਨੂੰ ਪ੍ਰਗਟ ਕਰਨ ਦਾ ਮਾਧਿਅਮ ਰਹਿਣਗੀਆਂ।

 

ਵਿਸ਼ਵ-ਭਰ ਦੀਆਂ ਲਿਪੀਆਂ ਅਤੇ ਸਾਰੀਆਂ ਭਾਸ਼ਾਵਾਂ ਨੂੰ ਅਲੌਪ ਹੋਣ ਤੋਂ ਬਚਾਉਣ ਲਈ ਸਰ-ਵਿਆਪੀ ਇੰਟਰਨੈੱਟ ਦੀ ਲੋੜ ਹੈ।

ਸਾਡੇ ਸਾਹਮਣੇ ਜਾਪਾਨ ਅਤੇ ਚੀਨ ਜਿਹੇ ਮੁਲਕਾਂ ਦੀਆਂ ਉਦਾਹਰਨਾਂ ਹਨ ਜਿਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਥਾਂ
ਆਪਣੀ ਮਾਂ-ਬੋਲੀ ਨੁੰ ਅਹਿਮੀਅਤ ਦਿੱਤੀ ਅਤੇ ਅੱਜ ਤਕਨਾਲੋਜੀ ਦੇ ਖੇਤਰ ਵਿੱਚ ਮੋਹਰੀ ਵੀ ਹਨ।

ਭਾਸ਼ਾ ਜਨ-ਸਧਾਰਨ ਦੀ ਪਛਾਣ ਹੁੰਦੀ ਹੈ ਅਤੇ ਵਿਸ਼ਵ ਸਨਮੁੱਖ ਸਭਿਅਤਾ ਦੇ ਜੀਵਨ ਅਤੇ ਤਜਰਬਿਆਂ ਦਾ ਪਰਛਾਵਾਂ ਵਿਅਕਤ ਕਰਦੀ ਹੈ  ਅਤੇ ਪਿਤਾ-ਪੁਰਖੀ ਰਵਾਇਤ ਨੂੰ ਅਗਾਂਹ ਤੋਰਦੀ ਹੈ।

ਸਰਕਾਰੀ ਕੰਮ-ਕਾਜ ਅਤੇ ਸੂਚਨਾ ਸੰਚਾਰ ਸਾਰੇ ਭਾਰਤੀ ਪ੍ਰਦੇਸ਼ਾਂ ਵਿੱਚ ਰਾਜ ਭਾਸ਼ਾ ਵਿੱਚ ਹੀ ਕੀਤੀ ਜਾਂਦੀ ਹੈ
ਫਿਰ ਭਾਂਵੇ ਇਹ ਸੂਚਨਾ ਸਰਕਾਰੀ ਕਰਮਚਾਰੀਆਂ ਜਾਂ ਆਮ ਜਨਤਾ ਲਈ ਹੀ ਹੋਵੇ।

ਤਕਨਾਲੋਜੀ ਪ੍ਰਾਪਤ ਕਰਨ ਦੀ ਸਮਰਥਾ ਅਤੇ ਇੰਟਰਨੈੱਟ ਕੁਨੈਕਸ਼ਨ ਦੀ ਘੱਟ ਕੀਮਤ ਦੇ ਬਾਵਜੂਦ ਵੀ ਇੰਟਰਨੈੱਟ ਦੇ ਉਪਭੋਗਤਾਵਾਂ ਦੀ ਮਾਮੂਲੀ ਗਿਣਤੀ ਦਾ ਮੁੱਖ ਕਾਰਨ ਇਹ ਹੈ
ਕਿ ਰਾਜ ਸਰਕਾਰ ਦੇ ਵਿਭਾਗਾਂ, ਵਿਦਿਅਕ ਸੰਸਥਾਵਾਂ ਅਤੇ ਹੋਰ-ਅਦਾਰਿਆਂ ਦੀਆਂ ਵੈਬ-ਸਾਈਟਾਂ ਤੇ ਸੂਚਨਾ ਉਪਲਬਧ ਕਰਵਾਉਣ ਲਈ ਅੰਗ੍ਰੇਜੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਆਮ ਜਨਤਾ ਬਹੁਤ ਘੱਟ ਤਰਜੀਹ ਦਿੰਦੀ ਹੈ ਸੂਚਨਾ ਸੰਚਾਰ ਯੰਤਰ ਜਾਣਕਾਰੀ ਪ੍ਰਾਪਤ ਅਤੇ ਜਾਣਕਾਰੀ ਤੋਂ ਵਿਹੂਣਿਆਂ ਵਿਚਕਾਰ ਦੀ ਦਰਾਡ਼ ਦਾ ਫਰਕ ਘੱਟ ਕਰ ਸਕਣ ਵਿੱਚ ਸਹਾਇਤਾ ਕਰਦੇ ਹਨ।

ਜਿਵੇਂ-ਜਿਵੇਂ ਜਨਤਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇਗੀ ਤਿਵੇਂ ਹੀ ਮਨੁੱਖੀ ਹੱਕਾਂ ਦੀ ਦੁਰਵਰਤੋਂ ਦੀਆਂ ਘਟਨਾਵਾਂ ਵਿੱਚ ਕਮੀ ਆਵੇਗੀ। ਇਸ ਸਥਿਤੀ ਤੋਂ ਨਿਪਟਨ ਲਈ ਵੈਬ-ਸਾਈਟ ਤੇ ਉਪਲਬਧ ਸੂਚਨਾ ਰਾਸ਼ਟਰ ਭਾਸ਼ਾ ਦੇ ਨਾਲ-ਨਾਲ ਸਥਾਨਕ ਭਾਸ਼ਾ ਵਿੱਚ ਉਪਲਬਧ ਕਰਵਾਈ ਜਾਵੇ।  ਤਾਕਿ ਡਿਜੀਟਲ ਅੰਤਰ ਦੀ ਦਰਾੜ ਭਰੀ ਜਾ ਸਕੇ।

ਵਿਸ਼ਵ-ਭਰ ਵਿੱਚ 5000 ਲੱਖ ਤੋਂ ਵੱਧ ਲੋਕ ਹਿੰਦੀ ਬੋਲਦੇ ਹਨ ਅਤੇ ਇਹ ਗਿਣਤੀ ਚੀਨੀ ਭਾਸ਼ਾ ਤੋਂ ਬਾਅਦ ਦੂਜੇ ਨੰਬਰ ਤੇ ਹੈ। ਇਸ ਦੇ ਬਾਵਜੂਦ ਵੈਬ-ਸਾਈਟਾਂ ਤੇ ਹਿੰਦੀ ਭਾਸ਼ਾ ਦੀ ਵਰਤੋਂ ਉਸ ਪੱਧਰ ਤੇ ਨਹੀਂ ਕੀਤੀ ਜਾ ਰਹੀ।

ਪੰਜਾਬੀ ਭਾਸ਼ਾ ਦੀ ਮਹੱਤਤਾ ਗੌਰ-ਕਰਨ ਯੋਗ ਹੈ ਵਿਸ਼ਵ-ਭਰ ਵਿੱਚ 8 ਲੱਖ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ ਅਤੇ  ਪੰਜਾਬੀ ਭਾਸ਼ਾ ਵਿਸ਼ਵ ਵਿੱਚ ਬਾਰ੍ਹਵੇਂ ਨੰਬਰ ਤੇ ਬੋਲੀ ਜਾਣ ਵਾਲੀ ਭਾਸ਼ਾ ਹੈ।

ਤਕਨਾਲੋਜੀ

ਵੈਬ-ਸਾਈਟ ਤੇ ਵਿਸ਼ਾ-ਵਸਤੂ ਖੇਤਰੀ ਭਾਸ਼ਾ ਵਿੱਚ ਪ੍ਰਕਾਸ਼ਤ ਕਰਨ ਲਈ ਯੂਨੀਕੋਡ ਤਕਨੀਕ ਦੀ ਵਰਤੋਂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਯੂਨੀਕੋਡ ਤਕਨੀਕ ਦੀ ਵਿਲੱਖਣਤਾ ਇਹ ਹੈ ਕਿ ਵੈਬ-ਪੰਨਿਆਂ ਤੇ ਉਪਲਬਧ ਸੂਚਨਾ ਵੇਖਣ ਲਈ ਕੋਈ ਫੋਂਟ ਡਾਉਨਲੌਡ ਨਹੀਂ ਕਰਨਾ ਪੈਂਦਾ।

 

ਵੀਰਪੰਜਾਬ ਗਰੁੱਪ ਇਸ ਤਰਾਂ ਖੇਤਰੀ ਭਾਸ਼ਾ ਵਿੱਚ ਵੈਬ-ਵਿਸ਼ਾ ਵਸਤੂ ਪ੍ਰਕਾਸ਼ਤ ਕਰਕੇ ਜਨ-ਸਧਾਰਨ ਲਈ ਸਮਰਪਿਤ ਕਰਣ ਦੀ ਕੋਸ਼ਿਸ਼ ਰਿਹਾ ਹੈ।

 

ਸੰਪਰਕ

ਵੀਰਪੰਜਾਬ ਗਰੁੱਪ

ਫੋਨ –  +9198766 86555, +919417086555

 

 

ਵੀਰਪੰਜਾਬ ਗਰੁੱਪ ਵੱਲੋਂ