ਅਫਵਾਹ (ਅਮਰਿੰਦਰ ਗਿੱਲ)
ਸਭ ਕਹਿੰਦੇ ਨੇ ਓਹ ਬਦਲ ਗਏ, ਓਹ ਬੇਵਫਾ ਨੇ
ਸੁਣ ਤੀਰ ਕਲੇਜਿਓਂ ਨਿਕਲ ਗਏ, ਕਿ ਓਹ ਬੇਵਫਾ ਨੇ
ਏਹ ਤਾਂ ਹੋ ਨਹੀ ਸਕਦਾ ਓਹਨੂੰ, ਮੇਰੀ ਨਾ ਪਰਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕੱਲ ਜੇ, ਯਾਂ ਫਿਰ ਏਹ ਅਫਵਾਹ ਹੋਵੇ

ਚੰਨ ਦੇ ਕੋਲੋਂ ਚਾਨਣੀ, ਤੇ ਦੀਵੇ ਕੋਲੋਂ ਲੋਅ
ਹੋ ਸਕਦਾ ਏ ਵੱਖਰੀ ਹੋ ਜਾਏ, ਫੁੱਲਾਂ ਤੋਂ ਖਸ਼ਬੋ

ਇਹ ਤਾਂ ਨਹੀਂ ਹੋ ਸਕਦਾ ਓਹਦਾ, ਵੱਖ ਮੇਰੇ ਤੋਂ ਰਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕੱਲ ਜੇ, ਯਾਂ ਫਿਰ ਏਹ ਅਫਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕੱਲ ਜੇ, ਯਾਂ ਫਿਰ ਏਹ ਅਫਵਾਹ ਹੋਵੇ
ਧਰਤੀ ਦੇ ਨਾਲ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ ਛਾਂ
ਪੰਛੀ ਭੁੱਲ ਜਾਵਣਗੇ ਉੱਡਣਾ, ਰਾਹੀ ਭੁੱਲਣ ਗਰਾਂ

ਓ ਭੁੱਲ ਜਾਏ ਮੈਂ ਜਿਉਂਦਾ ਰਹਿ ਜਾਂ, ਕਿਥੇ ਮਾਫ ਗੁਨਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕੱਲ ਜੇ, ਯਾਂ ਫਿਰ ਏਹ ਅਫਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕੱਲ ਜੇ ਯਾਂ ਫਿਰ ਏਹ ਅਫਵਾਹ ਹੋਵੇ
ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਅੱਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ, ਭਰ ਦੇਵਣ ਦਰਿਆ
ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਅੱਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ, ਭਰ ਦੇਵਣ ਦਰਿਆ
ਇਸ਼ਕੇ ਦੇ ਵਿੱਚ ਡੰਗਿਆਂ ਦੀ ਕੀ ਇਹਤੋਂ ਵੱਧ ਸਜਾ ਹੋਵੇ