ਮੈਨੂੰ ਕੁੜਤਾ ਸਿਊਂ ਦੇ ਸੂਹਾ (ਅਮਰਿੰਦਰ ਗਿੱਲ)
ਓਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀ ਆ
ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀ ਆ
ਹੋ ਮੇਰੀ ਚੜ੍ਹ ਕੇ ਜੰਨ ਜਾਣੀ ਯਾਰ ਨੇ ਖੋਲ੍ਹਿਆ ਪਿਆਰ ਦਾ ਬੂਹਾ
ਗੱਲ ਸੁਣ ਲੈ ਦਰਜੀਆ ਵੇ
ਮੈਨੂੰ ਕੁੜਤਾ ਸਿਉਂ ਦੇ ਸੂਹਾ
ਗੱਲ ਸੁਣ ਲੈ ਦਰਜੀਆ ਵੇ
ਮੈਨੂੰ ਕੁੜਤਾ ਸਿਉਂ ਦੇ ਸੂਹਾ
ਓਹਨੂੰ ਸੁਪਨੇ ਆਉਂਦੇ ਹੋਣੇ ਨੇ
ਨਿੱਤ ਚੂੜੇ ਵੰਗਾਂ ਦੇ
ਓਹਨੂੰ ਘੁੰਡ ਚੋਂ ਦਿਸਦੇ ਹੋਣੇ ਨੇ
ਨਿੱਤ ਖਿਆਲ ਹਾਂ ਸੰਗਾਂ ਦੇ
ਓਹਨੂੰ ਸੁਪਨੇ ਆਉਂਦੇ ਹੋਣੇ ਨੇ
ਨਿੱਤ ਚੂੜੇ ਵੰਗਾਂ ਦੇ
ਓਹਨੂੰ ਘੁੰਡ ਚੋਂ ਦਿਸਦੇ ਹੋਣੇ ਨੇ
ਨਿੱਤ ਖਿਆਲ ਹਾਂ ਸੰਗਾਂ ਦੇ
ਓਹਦੇ ਦਿਲ ਤੇ ਲੜਦਾ ਹੋਓ
ਮੇਰੇ ਇਸ਼ਕ ਦਾ ਨਾਗ ਦਮੂੰਹਾ
ਗੱਲ ਸੁਣ ਲੈ ਦਰਜੀਆ ਵੇ
ਮੈਨੂੰ ਕੁੜਤਾ ਸਿਉਂ ਦੇ ਸੂਹਾ
ਗੱਲ ਸੁਣ ਲੈ ਦਰਜੀਆ ਵੇ
ਮੈਨੂੰ ਕੁੜਤਾ ਸਿਉਂ ਦੇ ਸੂਹਾ
ਓਹ ਨਿੱਤ ਵਣਜਾਰਿਆਂ ਚੋਂ
ਮੇਰਾ ਮੁਖੜਾ ਵੇਖਦੀ ਹੋਓ
ਨਿੱਤ ਵੰਗ ਨੂੰ ਭੰਨ ਭੰਨ ਕੇ
ਮੇਰਾ ਪਿਆਰ ਵੇਖਦੀ ਹੋਓ
ਓਹ ਨਿੱਤ ਵਣਜਾਰਿਆਂ ਚੋਂ
ਮੇਰਾ ਮੁਖੜਾ ਵੇਖਦੀ ਹੋਓ
ਨਿੱਤ ਵੰਗ ਨੂੰ ਭੰਨ ਭੰਨ ਕੇ
ਮੇਰਾ ਪਿਆਰ ਵੇਖਦੀ ਹੋਓ
ਹੋ ਮੇਰੇ ਇਸ਼ਕ ਨਾ ਭਰਦਾ ਹੋਓ
ਓਹਦੇ ਖਾਲੀ ਦਿਲ ਦਾ ਖੂਹਾ
ਗੱਲ ਸੁਣ ਲੈ ਦਰਜੀਆ ਵੇ
ਮੈਨੂੰ ਕੁੜਤਾ ਸਿਉਂ ਦੇ ਸੂਹਾ
ਗੱਲ ਸੁਣ ਲੈ ਦਰਜੀਆ ਵੇ
ਮੈਨੂੰ ਕੁੜਤਾ ਸਿਉਂ ਦੇ ਸੂਹਾ