ਕਪੂਰ ਸਿੰਘ (1909-1986)
ਆਪ ਦਾ ਜਨਮ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ। ਆਪ ਨੇ ਦਰਸ਼ਨ ਸ਼ਾਸਤਰ ਦੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਤੇ ਆਈ.ਸੀ.ਐਸ ਦਾ ਇਮਤਿਹਾਨ ਪਾਸ ਕੀਤਾ।
ਆਪ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ। ਆਪ ਕਈ ਭਾਸ਼ਾਵਾਂ ਦਾ ਗਿਆਨ ਰੱਖਦੇ ਸਨ। ਆਪ ਦਾ ਵੱਖ-ਵੱਖ ਧਰਮਾਂ ਦਾ ਵੀ ਡੂੰਘਾ ਅਧਿਐਨ ਕੀਤਾ ਹੋਇਆ ਸੀ।
ਆਪ ਨੇ ਪੰਜਾਬੀ ਵਿੱਚ ਗਿਣਤੀ ਦੇ ਲੇਖ ਲਿਖੇ ਹਨ ਪਰ ਉਹਨਾਂ ਸਾਰਿਆਂ ਵਿੱਚ ਸਰਬੰਗਤਾ, ਮੌਲਿਕਤਾ ਤੇ ਵਿਦਵਤਾ ਦੇ ਗੁਣ ਮਿਲਦੇ ਹਨ। ਪੁੰਦ੍ਰੀਕ, ਸਪਤਸ੍ਰਿੰਗ, ਬਹੁਵਿਸਤਾਰ ਅਤੇ ਸਾਚੀ ਸਾਖੀ ਆਪ ਦੀਆਂ ਪ੍ਰਸਿੱਧ ਪੁਸਤਕਾਂ ਹਨ। ਅਗਸਤ 1986 ਵਿੱਚ ਆਪ ਦਾ ਦੇਹਾਂਤ ਹੋ ਗਿਆ।