ਗਿਆਨੀ ਗਿਆਨ ਸਿੰਘ (1822-1926)
ਗਿਆਨੀ ਗਿਆਨ ਸਿੰਘ ਦਾ ਜਨਮ 1822 ਈਸਵੀ ਵਿੱਚ ਸ. ਭਾਗ ਸਿੰਘ ਦੇ ਘਰ ਲੋਂਗੋਵਾਲ, ਜਿਲ੍ਹਾ ਸੰਗਰੂਰ ਵਿੱਚ ਹੋਇਆ।
ਆਪ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਖ਼ਾਨਦਾਨ ਵਿੱਚੋਂ ਸਨ। ਘਰ ਦਾ ਵਾਤਾਵਰਨ ਧਾਰਮਿਕ ਸੀ। ਆਪ ਨੇ ਪੰਜਾਬੀ ਅਤੇ ਸੰਸਕ੍ਰਿਤ ਦੀ ਸਿੱਖਿਆ ਪ੍ਰਸਿੱਧ ਵਿਦਵਾਨ ਤਾਰਾ ਸਿੰਘ ਜੀ ਨਰੋਤਮ ਤੋਂ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਦੀ ਖੋਜ ਬਿਰਤੀ ਅਤੇ ਨਰੋਤਮ ਜੀ ਦੀ ਸੰਗਤ ਤੋਂ ਉਤਸ਼ਾਹਿਤ ਹੋ ਕੇ ਆਪ ਨੇ ਸਿੱਖੀ ਇਤਿਹਾਸ ਵਿੱਚ ਦਿਲਚਸਪੀ ਲੈਣੀ ਅਰੰਭ ਦਿੱਤੀ ਤੇ ਇਸ ਨਾਲ ਸਬੰਧਿਤ ਸਮੱਗਰੀ ਦੀ ਖੋਜ ਵਿੱਚ ਜੁਟ ਗਏ। ਆਪ
ਇੱਕ ਵਿਦਵਾਨ ਖੋਜੀ, ਇਤਿਹਾਸਕਾਰ, ਵਾਰਤਕ ਲੇਖਕ ਅਤੇ ਕਵੀ ਸਨ। ਆਪ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਅਤੇ ਸਿੱਖ ਇਤਿਹਾਸ ਨੂੰ ਇੱਕ ਅਦੁੱਤੀ ਦੇਣ ਹਨ। ਆਪ ਦੀ ਪ੍ਰਸਿੱਧ ਵਾਰਤਕ ਰਚਨਾ “ਤਵਾਰੀਖ਼ ਗੁਰੂ ਖਾਲਸਾ” ਹੈ। ਇਸ ਤੋਂ ਇਲਾਵਾ ਆਪ ਨੇ 7 ਹੋਰ ਵੱਡੇ ਆਕਾਰ ਦੀਆਂ ਪੁਸਤਕਾਂ ਲਿਖੀਆਂ ਹਨ। “ਪੰਥ ਪ੍ਰਕਾਸ਼” ਆਪ ਜੀ ਪ੍ਰਸਿੱਧ ਕਾਵਿ-ਰਚਨਾ ਹੈ।
ਵਾਰਤਕ ਦੀਆਂ ਪੁਸਤਕਾਂ ਦਾ ਵਿਸ਼ਾ ਭਾਵੇਂ ਇਤਿਹਾਸ ਹੈ, ਪਰ ਇਹਨਾਂ ਵਿਚਲੀ ਵਾਰਤਕ ਸਾਹਿਤਕ ਗੁਣਾਂ ਤੋਂ ਸੱਖਣੀ ਨਹੀਂ ਹੈ। ਦ੍ਰਿਸ਼ ਚਿਤਰਨ ਬੜਾ ਸੁੰਦਰ ਹੈ।