ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਡਾ. ਮਹਿੰਦਰ ਸਿੰਘ ਰੰਧਾਵਾ (1909-1986)

ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ ਫਿਰੋਜ਼ਪੁਰ ਵਿਖੇ ਹੋਇਆ। ਆਪ ਦਾ ਜੱਦੀ ਪਿੰਡ ਬੋਦਲਾਂ ਜ਼ਿਲ੍ਹਾ ਹੁਸ਼ਿਆਰਪੁਰ ਹੈ। ਆਪ ਇੱਕ ਸੁਯੋਗ ਪ੍ਰਬੰਧਕ, ਕਲਾ ਪ੍ਰੇਮੀ, ਸਾਹਿਤਕਾਰ ਤੇ ਵਿਗਿਆਨੀ ਸਨ। ਆਪ ਨੇ ਉੱਚੇ ਪ੍ਰਸ਼ਾਸਨੀ ਅਹੁਦਿਆਂ ਕੇ ਰਹਿੰਦਿਆਂ ਵੀ ਪੰਜਾਬੀ ਸਾਹਿਤ ਕਲਾ, ਸਭਿਆਚਾਰ ਅਤੇ ਲੋਕ ਸਾਹਿਤ ਨਾਲ ਆਪਣਾ ਲਗਾਉ ਕਾਇਮ ਰੱਖਿਆ। ਆਪ ਨੇ ਪੰਜਾਬ ਦੇ ਲੋਕ-ਗੀਤਾਂ ਬਾਰੇ ਪੁਸਤਕ ਤਿਆਰ ਕਰ ਕੇ ਪੰਜਾਬੀ ਲੋਕ ਸਾਹਿਤ ਦੇ ਅਮੀਰ ਵਿਰਸੇ ਨੂੰ ਸਾਂਭਿਆ ਹੈ। ਇਸ ਤੋਂ ਇਲਾਵਾ ਕੁੱਲੂ ਦੇ ਲੋਕ ਗੀਤ, ਹਰਿਆਣਾ ਦੇ ਲੋਕ ਗੀਤ ਅਤੇ ਕਾਂਗੜਾ ਆਦਿ ਪ੍ਰਸਿੱਧ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਆਪ ਨੇ ਪੂਰਨ ਸਿੰਘ ਦੀ ਕਵਿਤਾ ਅਤੇ ਵਾਰਤਕ ਦੀਆਂ ਦੋ ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ।

Loading spinner