ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਬਾਵਾ ਬਲਵੰਤ (1915-1972)

ਬਾਵਾ ਬਲਵੰਤ ਦਾ ਜਨਮ ਪਿੰਡ ਨੇਸ਼ਟਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਨੂੰ ਸਕੂਲ ਵਿੱਚ ਦਾਖਲ ਹੋ ਕੇ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਲਈ ਮੁੱਢਲੀ ਵਿੱਦਿਆ ਪਾਂਧੇ ਕੋਲੋਂ ਹੀ ਪ੍ਰਾਪਤ ਕੀਤੀ। ਰੋਜ਼ੀ ਲਈ ਮੁਨੀਮੀ ਤੋਂ ਲੈ ਕੇ ਗੱਤੇ ਦੇ ਡੱਬੇ ਬਣਾਉਣ ਅਤੇ ਚੰਦੇ ਠੇਕਣ ਦਾ ਕੰਮ ਵੀ ਕੀਤਾ। ਆਪਣੀ ਮਿਹਨਤ ਨਾਲ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਵੀ ਸਿੱਖੀਆਂ ਅਤੇ ਫੇਰ ਭਾਰਤ ਅਤੇ ਸੰਸਾਰ ਦੇ ਮਹਾਨ ਸਾਹਿਤ ਦਾ ਅਧਿਐਨ ਕੀਤਾ। ਆਪ ਨੂੰ ਚਿਤਰ-ਕਲਾ ਵਿੱਚ ਵੀ ਬਹੁਤ ਦਿਲਚਸਪੀ ਸੀ।

ਮੁੱਖ ਰੂਪ ਵਿੱਚ ਬਾਵਾ ਬਲਵੰਤ ਇੱਕ ਕਵੀ ਹੈ। ਜਵਾਲਾਮੁਖੀ, ਬੰਦਰਗਾਹ, ਮਹਾਂ ਨਾਚ, ਅਮਰ ਗੀਤ ਤੇ ਸੁਗੰਧ ਸਮੀਰ, ਆਪ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ। ਆਪ ਦੇ ਬਹੁਤ ਸਾਰੇ ਲੇਖ ਪੰਜਾਬੀ ਰਸਾਲਿਆਂ ਵਿੱਚ ਛਪਦੇ ਰਹੇ। ਇਹ ਲੇਖ ਵਿਅੰਗ-ਪ੍ਰਧਾਨ ਵਾਰਤਕ ਦੇ ਵਧੀਆ ਨਮੂਨੇ ਹਨ। ਇਹਨਾਂ ਲੇਖਾਂ ਤੋਂ ਇਲਾਵਾ ਆਪ ਦਾ ਇੱਕ ਲੇਖ ਸੰਗ੍ਰਹਿ, ਕਿਸ ਕਿਸ ਤਰ੍ਹਾਂ ਦੇ ਨਾਚ ਵੀ ਪ੍ਰਕਾਸ਼ਿਤ ਹੋਇਆ ਹੈ।

 

Loading spinner