ਆਰਤਾ
ੴ ਸਤਿਗੁਰ ਪ੍ਰਸਾਦਿ ।।
ਰਾਗੁ ਧਨਾਸਰੀ ਮਹਲਾ ੧ ਆਰਤੀ (ਪੰਨਾ ੬੬੩)
ਗਗਨਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।
ਧੂਪਿ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ।।੧।।
ਕੈਸੀ ਆਰਤੀ ਹੋਇ।। ਭਵ ਖੰਡਨਾ ਤੇਰੀ ਆਰਤੀ।।
ਅਨਹਤਾ ਸਬਦ ਵਾਜੰਤ ਭੇਰੀ ।।੧।। ਰਹਾਉ।।
ਸਹਸ ਤਵ ਨੈਨ ਨਨ ਹਹਿ ਤੋਹਿ ਕਉ ਸਹਸ ਮੂਰਤ ਨਨਾ ਏਕ ਤੋਹੀ।।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।।੨।।
ਸਭ ਮਹਿ ਜੋਤਿ ਜੋਤਿ ਹੈ ਸੋਇ।।
ਤਿਸਦੈ ਚਾਨਣਿ ਸਭਿ ਮਹਿ ਚਾਨਣੁ ਹੋਇ।।
ਗੁਰਸਾਖੀ ਜੋਤਿ ਪਰਗਟੁ ਹੋਇ।। ਜੋ ਤਿਸੁ ਭਾਵੈ ਸੁ ਆਰਤੀ ਹੋਇ ।।੩।।
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ।।
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾਤੇ ਤੇਰੈ ਨਾਇ ਵਾਸਾ।।੪।।੩।।
ੴ ਸਤਿਗੁਰ ਪ੍ਰਸਾਦਿ ।।
ਧਨਾਸਰੀ ਭਗਤ ਰਵਿਦਾਸ ਜੀ ਕੀ ।। (ਪੰਨਾ ੬੯੪)
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ।।
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ।।੧।। ਰਹਾਉ।।
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ।।
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ।।1।।
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ।।
ਨਾਮ ਤੇਰੇ ਕੀ ਜੋਤਿ ਲਗਾਈ ਭਇਉ ਉਜਿਆਰੋ ਭਵਨ ਸਗਲਾਰੇ।।੨।।
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੁਠਾਰੇ।।
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ।।੩।।
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ।।
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿਨਾਮੁ ਹੈ ਹਰਿ ਭੋਗ ਤੁਹਾਰੇ।।੪।।੩।।
ਰਾਗੁ ਧਨਾਸਰੀ ਸ੍ਰੀ ਸੈਣ ਭਗਤ ਜੀ (ਪੰਨਾ ੬੯੫)
ਧੂਪ ਦੀਪ ਘ੍ਰਿਤ ਸਾਜਿ ਆਰਤੀ।। ਵਾਰਨੇ ਜੀਉ ਕਮਲਾਪਤੀ।।੧।।
ਮੰਗਲਾ ਹਰਿ ਮੰਗਲਾ।। ਨਿਤੁ ਮੰਗਲ ਰਾਜਾ ਰਾਮ ਰਾਇ ਕੋ।।੧।। ਰਹਾਉ।।
ਊਤਮੁ ਦੀਅਰਾ ਨਿਰਮਲ ਬਾਤੀ।। ਤੂਹੀ ਨਿਰੰਜਨੁ ਕਮਲਾਪਤੀ।।੨।।
ਰਾਮਾ ਭਗਤਿ ਰਾਮਾ ਨੰਦੁ ਜਾਨੈ।। ਪੂਰਨ ਪਰਮਾਨੰਦ ਬਖਾਨੇ।।੩।।
ਮਦਨ ਮੂਰਤਿ ਭੈ ਤਾਰਿ ਗੋਬਿੰਦੇ।। ਸੈਨੁ ਭਣੈ ਭਜੁ ਪਰਮਾਨੰਦੇ।।੪।।੧।।
ਪ੍ਰਭਾਤੀ ਕਬੀਰ ਜੀ (ਪੰਨਾ ੧੩੫0)
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ।।
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ।।੧।।
ਲੇਹੁ ਆਰਤੀ ਹੋ ਪੁਰਖ ਨਿਰੰਜਨੁ ਸਤਿਗੁਰ ਪੂਜਹੁ ਭਾਈ।।
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ।।੧।। ਰਹਾਉ।।
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜਾਰਾ।।
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ।।੨।।
ਪੰਚੇ ਸ਼ਬਜ ਅਨਹਦ ਬਾਜੇ ਸੰਗੇ ਸਾਰਿੰਗ ਪਾਨੀ।।
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ।।੩।।੪।।
ਧਨਾਸਰੀ ਧੰਨਾ ਭਗਤ (ਪੰਨਾ ੬੯੫)
ਗੋਪਾਲ ਤੇਰਾ ਆਰਤਾ।।
ਜੋ ਜਨ ਤੁਮਾਰੀ ਭਗਤਿ ਕਰੰਤੇ ਤਿਨਕੇ ਕਾਰਜ ਸਵਾਰਤਾ।।੧।। ਰਹਾਉ।।
ਦਾਲਿ ਸੀਧਾ ਮਾਗਉ ਘੀਉ।।
ਹਮਰੈ ਖੁਸੀ ਕਰੈ ਨਿਤ ਜੀਉ।।
ਪਨੀਆ ਛਾਦਨੁ ਨੀਕਾ।।
ਅਨਾਜੁ ਮਗਉ ਸਤ ਸੀਕਾ।।੧।।
ਗਊ ਭੈਸ ਮਗਉ ਲਾਵੇਰੀ।।
ਇਕ ਤਾਜਨਿ ਤੁਰੀ ਚੰਗੇਰੀ।।
ਘਰ ਕੀ ਗੀਹਨਿ ਚੰਗੀ।।
ਜਨੁ ਧੰਨਾ ਲੇਖੈ ਮੰਗੀ।।੨।।1।।
ਰਾਗ ਸੋਰਠਿ।। ਸ੍ਰੀ ਕਬੀਰ ਜੀ (ਪੰਨਾ ੬੫੬)
ਭੂਖੇ ਭਗਤਿ ਨ ਕੀਜੈ।।
ਯਹ ਮਾਲਾ ਅਪਨੀ ਲੀਜੈ।।
ਹਉ ਮਾਂਗਉ ਸੰਤਨ ਰੇਨਾ।।
ਮੈ ਨਾਹੀ ਕਿਸੀ ਕਾ ਦੇਨਾ।।੧।।
ਮਾਧੋ ਕੈਸੀ ਬਨੈ ਤੁਮ ਸੰਗੇ।।
ਆਪਿ ਨ ਦੇਹੁ ਤ ਲੇਵਉ ਮੰਗੇ।। ਰਹਾਉ।।
ਦੁਇ ਸੇਰ ਮਾਂਗਉ ਚੂਨਾ।।
ਪਾਉ ਘੀਉ ਸੰਗਿ ਲੂਨਾ।।
ਅਧ ਸੇਰੁ ਮਾਂਗਉ ਦਾਲੇ।।
ਮੋਕਉ ਦੋਨੋ ਵਖਤ ਜਿਵਾਲੇ।।੨।।
ਖਾਟ ਮਾਂਗਉ ਚਉਪਾਈ।।
ਸਿਰਹਾਨਾ ਅਵਰ ਤੁਲਾਈ।।
ਊਪਰ ਕਉ ਮਾਂਗਉ ਖੀਂਧਾ।।
ਤੇਰੀ ਭਗਤਿ ਕਰੈ ਜਨੁ ਥੀਂਧਾ।।੩।।
ਮੈ ਨਾਹੀ ਕੀਤਾ ਲਬੋ।।
ਇਕੁ ਨਾਉ ਤੇਰਾ ਮੈ ਫਬੋ।।
ਕਹਿ ਕਬੀਰ ਮਨੁ ਮਾਨਿਆ ਤਉ ਹਰਿ ਜਾਨਿਆ।।੪।।੧।।