ਪਥ-ਪਰਦਰਸ਼ਨੀ
ਜਦੋਂ ਕੋਈ ਮਨੁੱਖ ਦੁਖੀ ਅਤੇ ਬੇਚੈਨ ਹੁੰਦਾ ਹੈ ਤਾਂ ਉਹ ਪ੍ਰਮਾਤਮਾ ਨੂੰ ਹੀ ਪੁਕਾਰ ਕੇ ਕਹਿੰਦਾ ਹੈ – “ਹੇ ਮੇਰੇ ਮਾਲਕ, ਮੇਰੇ ਪ੍ਰਮਾਤਮਾ ਮੇਰੇ ਦੁੱਖ, ਮੇਰੀਆਂ ਮੁਸ਼ਕਲਾਂ ਦੂਰ ਕਰੋ ਅਤੇ ਮੈਨੂੰ ਸੁਖ-ਸ਼ਾਂਤੀ ਦਾ ਦਾਨ ਬਖਸ਼ੋ।” ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੇ ਵਿਕਾਰਾਂ ਦੇ ਵੱਸ ਹੋਇਆ ਮਨੁੱਖ ਆਪਣੀ ਆਤਮਾ ਦੀ ਸ਼ੁੱਧੀ ਲਈ ਵੀ ਇਹੀ ਅਰਦਾਸ ਕਰਦਾ ਹੈ – “ਮੈਨੂੰ ਇਨ੍ਹਾਂ ਵਿਕਾਰਾਂ ਤੋਂ ਬਚਾਓ ਅਤੇ ਮੇਰੇ ਪਾਪ ਬਖਸ਼ ਦਿਓ।”
ਪਰਮਪਿਤਾ ਪਰਮਾਤਮਾ ਵਿਕਾਰਾਂ ਅਤੇ ਬੁਰਾਈਆਂ ਨੂੰ ਦੂਰ ਕਰਨ ਲਈ ਜਿਹੜਾ ਗਿਆਨ ਦਿੰਦੇ ਹਨ ਅਤੇ ਸਹਿਜ ਰਾਜਯੋਗ (ਧਿਆਨ ਲਗਾਉਣ ਦਾ ਤਰੀਕਾ) ਸਿਖਾਉਂਦੇ ਹਨ, ਬਹੁਤੇ ਮਨੁੱਖ ਇਸ ਤੋਂ ਬਿਲਕੁਲ ਅਣਜਾਣ ਹਨ ਅਤੇ ਇਨ੍ਹਾਂ ਨੂੰ ਅਸਲ ਰੂਪ ਵਿਚ ਅਪਣਾਉਣਾ ਔਖਾ ਸਮਝਦੇ ਹਨ। ਗੁਰੂਆਂ, ਦੇਵਤਿਆਂ ਨੇ ਸਾਨੂੰ ਪਰਮਪਿਤਾ ਪ੍ਰਮਾਤਮਾ ਤੱਕ ਪਹੁੰਚਣ ਦਾ ਰਾਹ ਦੱਸਿਆ ਹੈ ਅਤੇ ਇਸ ਕੋਸ਼ਿਸ਼ ਵਿਚ ਸਾਡੀ ਸਹਾਇਤਾ ਵੀ ਕਰਦੇ ਹਨ ਪਰੰਤੂ ਆਪਣੇ ਲਈ ਕੋਸ਼ਿਸ਼ ਤਾਂ ਸਾਨੂੰ ਆਪੇ ਹੀ ਕਰਨੀ ਪਵੇਗੀ, ਤਾਂ ਹੀ ਅਸੀਂ ਜੀਵਨ ਵਿਚ ਸੱਚਾ ਸੁਖ ਅਤੇ ਸੱਚੀ ਸ਼ਾਂਤੀ ਪ੍ਰਾਪਤ ਕਰਾਂਗੇ ਅਤੇ ਚੰਗੇ ਆਚਰਨ ਦੇ ਮਾਲਕ ਬਣਾਂਗੇ।
ਅਗਲੇ ਪੰਨਿਆਂ ਤੇ ਪ੍ਰਮਾਤਮਾ ਵਲੋਂ ਦਿੱਤੇ ਗਿਆਨ ਅਤੇ ਸਹਿਜ ਧਿਆਨ ਲਗਾਉਣ ਦੇ ਮਾਰਗ ਬਾਰੇ ਦੱਸਿਆ ਗਿਆ ਹੈ। ਕਈ ਜਗ੍ਹਾ ਇਸ ਨੂੰ ਚਿੱਤਰਾਂ ਦੇ ਰੂਪ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਨਾਲ-ਨਾਲ ਹਰ ਚਿੱਤਰ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਕਿ ਇਨ੍ਹਾਂ ਗੁੱਝੇ ਭੇਦਾਂ ਨੂੰ ਸਮਝਿਆ ਜਾ ਸਕੇ। ਇਸ ਪੁਸਤਿਕਾ ਨੂੰ ਪਡ਼੍ਹਣ ਨਾਲ ਤੁਹਾਨੂੰ ਬਹੁਤ ਸਾਰੇ ਨਵੇਂ ਗਿਆਨ ਦਾ ਅਹਿਸਾਸ ਹੋਵੇਗਾ। ਵਿਹਾਰਕ ਰੂਪ ਵਿਚ ਰਾਜਯੋਗ ਦਾ ਅਭਿਆਸ ਕਰਨ ਅਤੇ ਜੀਵਨ ਨੂੰ ਰੌਸ਼ਨ ਕਰਨ ਲਈ ਤੁਸੀਂ ਇਸ ਈਸ਼ਵਰੀ ਵਿਸ਼ਵ-ਵਿਦਿਆਲਾ ਦੇ ਕਿਸੇ ਵੀ ਸੇਵਾ ਕੇਂਦਰ ਤੇ ਪਧਾਰ ਕੇ ਮੁਫ਼ਤ ਲਾਭ ਉਠਾਓ।
ਅੰਮ੍ਰਿਤ ਸੂਚੀ
1. ਮੈਂ ਕੌਣ ਹਾਂ?
3. ਤਿੰਨ ਲੋਕ ਕਿਹੜੇ ਹਨ ਅਤੇ ਪਰਮਾਤਮਾ ਸ਼ਿਵ ਧਾਮ ਕਿਹੜਾ ਹੈ?
5. ਸਾਰੀਆਂ ਆਤਮਾਵਾਂ ਦਾ ਪਿਤਾ ਪਰਮਾਤਮਾ
6. ਪਰਮਾਤਮਾ ਅਤੇ ਉਨ੍ਹਾਂ ਦੇ ਦਿਵਯ ਕਰਤੱਵ
9. ਇਕ ਮਹਾਨ ਭੁੱਲ
10. ਸ੍ਰਿਸ਼ਟੀ ਰੂਪੀ ਉਲਟਾ ਤੇ ਨਿਰਾਲਾ ਬ੍ਰਿਛ
11. ਪ੍ਰਭੂ ਮਿਲਣ ਦਾ ਪੁਰਸ਼ੋਤਮ ਸੰਗਮਜੁਗ
12. ਮਨੁੱਖ ਦੇ 84 ਜਨਮਾਂ ਦੀ ਨਿਰਾਲੀ ਕਹਾਣੀ
13. ਮਨੁੱਖ ਆਤਮਾ 84 ਲੱਖ ਯੋਨੀਆਂ ਧਾਰਨ ਨਹੀਂ ਕਰਦੀ
14. ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ-ਵਿਦਿਆਲਾ
15. ਪ੍ਰਜਾਪਿਤਾ ਬ੍ਰਹਮਾ ਅਤੇ ਜਗਦੰਬਾ ਸਰਸਵਤੀ
16. ਸ੍ਰਿਸ਼ਟੀ ਨਾਟਕ ਦੇ ਰਚਨਾਕਾਰ ਅਤੇ ਨਿਰਦੇਸ਼ਕ ਕੌਣ ?
17. ਕਲਜੁਗ ਅਜੇ ਬੱਚਾ ਨਹੀਂ ਸਗੋਂ ਇਸਦਾ ਵਿਨਾਸ਼ ਨੇੜੇ ਹੈ
19. ਮਨੁੱਖ ਜੀਵਨ ਦਾ ਉੱਦੇਸ਼ ਕੀ ਹੈ ?
20. ਨਿਕਟ ਭਵਿੱਖ ਵਿਚ ਸ੍ਰੀ ਕ੍ਰਿਸ਼ਨ ਆ ਰਹੇ ਹਨ
22. ਗੀਤਾ-ਗਿਆਨ ਹਿੰਸਕ ਯੁੱਧ ਕਰਵਾਉਣ ਲਈ ਨਹੀਂ ਦਿੱਤਾ ਗਿਆ ਸੀ
23. ਜੀਵਨ ਨੂੰ ਕਮਲ-ਫੁੱਲ ਸਮਾਨ ਕਿਵੇਂ ਬਣਾਈਏ ?
25. ਰਾਜਯੋਗ ਦੇ ਮੁੱਖ ਥੰਮ ਜਾਂ ਨਿਯਮ
26. ਰਾਜਯੋਗ ਤੋਂ ਪ੍ਰਾਪਤੀ-ਅੱਠ ਸ਼ਕਤੀਆਂ
27. ਰਾਜਯੋਗ ਦੀ ਯਾਤਰਾ-ਸਵਰਗ ਵੱਲ ਦੌੜ