ਵਾਰ
ਬਿਲਾਵਲ ਮਹਲਾ ੩ ਘਰ ੧੦ (ਪੰਨਾ ੮੪੧)
ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ।।
ਆਪੇ ਵਰਤੈ ਅਵਰੁ ਨ ਕੋਈ ।।
ਓਤਿ ਪੋਤਿ ਜਗੁ ਰਹਿਆ ਪਰੋਈ ।।
ਆਪੇ ਕਰਤਾ ਕਰੇ ਸੁ ਹੋਈ ।।
ਨਾਮਿ ਰਤੇ ਸਦਾ ਸੁਖੁ ਹੋਈ ।।
ਗੁਰਮੁਖਿ ਵਿਰਲਾ ਬੂਝੈ ਕੋਈ ।।੧।।
ਹਿਰਦੈ ਜਪਨੀ ਜਪਉ ਗੁਣਤਾਸਾ ।।
ਹਰਿ ਅਗਮ ਅਗੋਚਰੁ ਅਪਰੰਪਾਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ।।੧।। ਰਹਾਉ ।।
ਸੋਮਵਾਰਿ ਸਚਿ ਰਹਿਆ ਸਮਾਇ ।।
ਤਿਸਕੀ ਕੀਮਤਿ ਕਹੀ ਨ ਜਾਇ ।।
ਆਖਿ ਆਖਿ ਰਹੇ ਸਭਿ ਲਿਵਲਾਇ ।।
ਜਿਸੁ ਦੇਵੈ ਤਿਸੁ ਪਲੈ ਪਾਇ ।।
ਅਗਮ ਅਗੋਚਰੁ ਲਖਿਆ ਨ ਜਾਇ ।।
ਗੁਰ ਕੈ ਸਬਦਿ ਹਰਿ ਰਹਿਆ ਸਮਾਇ ।।੨।।
ਮੰਗਲ ਮਾਇਆ ਮੋਹੁ ਉਪਾਇਆ ।।
ਆਪੇ ਸਿਰਿ ਸਿਰਿ ਧੰਧੈ ਲਾਇਆ ।।
ਆਪਿ ਬੁਝਾਏ ਸੋਈ ਬੂਝੈ ।।
ਗੁਰ ਕੈ ਸਬਦਿ ਦਰੁ ਘਰੁ ਸੂਝੈ ।।
ਪ੍ਰੇਮ ਭਗਤਿ ਕਰੇ ਲਿਵਲਾਇ ।।
ਹਉਮੈ ਮਮਤਾ ਸਬਦਿ ਜਲਾਇ ।।੩ ।।
ਬੁਧਵਾਰਿ ਆਪੇ ਬੁਧਿ ਸਾਰੁ ।।
ਗੁਰਮੁਖਿ ਕਰਣੀ ਸਬਦੁ ਵੀਚਾਰੁ ।।
ਨਾਮਿ ਰਤੇ ਮਨੁ ਨਿਰਮਲੁ ਹੋਇ ।।
ਹਰਿਗੁਣ ਗਾਵੈ ਹਉਮੈ ਮਲੁ ਖੋਇ ।।
ਦਰਿ ਸਚੈ ਸਦ ਸੋਭਾ ਪਾਏ ।।
ਨਾਮਿ ਰਤੇ ਸਬਦਿ ਸੁਹਾਇ ।।੪।।
ਲਾਹਾ ਨਾਮੁ ਪਾਏ ਗੁਰਦੁਆਰਿ ।।
ਆਪੇ ਦੇਵੈ ਦੇਵਣਹਾਰੁ ।।
ਜੋ ਦੇਵੈ ਤਿਸ ਕਉ ਬਲਿ ਜਾਈਐ ।।
ਗੁਰਪਰਸਾਦੀ ਆਪੁ ਗਵਾਈਐ ।।
ਨਾਨਕ ਨਾਮੁ ਰਖਹੁ ਉਰਧਾਰਿ ।।
ਦੇਵਣਹਾਰੇ ਕਉ ਜੈਕਾਰੁ ।।੫।।
ਵੀਰਵਾਰਿ ਵੀਰ ਭਰਮਿ ਭੁਲਾਏ ।।
ਪ੍ਰੇਤ ਭੂਤ ਸਭਿ ਦੂਜੈ ਲਾਏ ।।
ਆਪਿ ਉਪਾਏ ਕਰਿ ਵੇਖੈ ਵੇਕਾ ।।
ਸਭਨਾ ਕਰਤੇ ਤੇਰੀ ਟੇਕਾ ।।
ਜੀਅ ਜੰਤ ਤੇਰੀ ਸਰਣਾਈ ।।
ਸੋ ਮਿਲੈ ਜਿਸੁ ਲੈਹਿ ਮਿਲਾਈ ।।੬।।
ਸ਼ੁਕ੍ਰਵਾਰਿ ਪ੍ਰਭ ਰਹਿਆ ਸਮਾਈ ।।
ਆਪਿ ਉਪਾਇ ਸਭ ਕੀਮਤਿ ਪਾਈ ।।
ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ।।
ਸਚੁ ਸੰਜਮੁ ਕਰਣੀ ਹੈ ਕਾਰ ।।
ਵਰਤੁ ਨੇਮੁ ਨਿਤਾ ਪ੍ਰਤਿ ਪੂਜਾ ।।
ਬਿਨ ਬੂਝੈ ਸਭ ਭਾਉ ਹੈ ਦੂਜਾ।।੭।।
ਛਨਿਛਰਵਾਰਿ ਸਉਣ ਸਾਸਤ ਬੀਚਾਰੁ ।।
ਹਉਮੈ ਮੇਰਾ ਭਰਮ ਸੰਸਾਰੁ ।।
ਮਨਮੁਖੁ ਅੰਧਾ ਦੂਜੈ ਭਾਇ ।।
ਜਮਦਰਿ ਬਾਧਾ ਚੋਟਾ ਖਾਇ ।।
ਗੁਰਪਰਸਾਦਿ ਸਦਾ ਸੁਖੁ ਪਾਏ ।।
ਸਚੁ ਕਰਣੀ ਸਾਚਿ ਲਿਵਲਾਇ।।੮।।
ਸਤਿਗੁਰੁ ਸੇਵਹਿ ਸੇ ਵਡਭਾਗੀ ।।
ਹਉਮੈ ਮਾਰਿ ਸਚਿ ਲਿਵਲਾਗੀ ।।
ਤੇਰੈ ਰੰਗਿ ਰਾਤੇ ਸਹਜਿ ਸੁਭਾਇ ।।
ਤੂ ਸੁਖਦਾਤਾ ਲੈਹਿ ਮਿਲਾਇ ।।
ਏਕਸ ਤੇ ਦੂਜਾ ਨਾਹਿ ਕੋਇ ।।
ਗੁਰਮੁਖਿ ਬੂਝੈ ਸੋਝੀ ਹੋਇ ।।੯।।
ਪੰਦ੍ਰਹ ਥਿੰਤੀ ਤੈ ਸਤਵਾਰ ।।
ਮਾਹਾ ਰੁਤੀ ਆਵਹਿ ਵਾਰ ਵਾਰ ।।
ਦਿਨਸੁ ਰੈਣਿ ਤਿਵੈ ਸੰਸਾਰੁ ।।
ਆਵਾਗਉਣੁ ਕੀਆ ਕਰਤਾਰਿ ।।
ਨਿਹਚਲੁ ਸਾਚੁ ਰਹਿਆ ਕਲਧਾਰਿ ।।
ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ।।੧੦।।