ਹੋਰ ਵਰਤ ਕਥਾਵਾਂ
ਕਰਵਾ ਚੌਥ ਵਰਤ ਕਥਾ (ਪੰਜਾਬੀ, ਹਿੰਦੀ)
ਕਰਵਾ ਚੌਥ ਦੀ ਕਹਾਣੀ
ਇੱਕ ਸ਼ਾਹੂਕਾਰ ਸੀ। ਉਸਦੇ ਸੱਤ ਪੁੱਤਰ ਅਤੇ ਇੱਕ ਧੀ ਸੀ। ਸਾਰੇ ਭੈਣ ਭਾਈ ਇਕੱਠੇ ਬੈਠ ਕੇ ਖਾਂਦੇ ਸਨ। ਇੱਕ ਦਿਨ ਕੱਤੇ ਦੀ ਚੌਥ ਦਾ ਵਰਤ ਆਇਆ ਤਾਂ ਭਰਾ ਬੋਲੇ ਕਿ ਆਓ ਭੈਣ ਜੀ ਖਾਣਾ ਖਾ ਲਵੋ। ਉਨ੍ਹਾਂ ਦੀ ਭੈਣ ਬੋਲੀ ਕਿ ਭਰਾ ਅੱਜ ਕਰਵਾ ਚੌਥ ਦਾ ਵਰਤ ਹੈ, ਇਸ ਲਈ ਚੰਦ ਨਿਕਲਣ ਤੇ ਹੀ ਭੋਜਨ ਕਰਾਂਗੀ। ਭਰਾ ਬੋਲੇ ਤਾਂ ਫਿਰ ਕੀ ਸਾਡੀ ਭੈਣ ਭੁੱਖੀ ਰਹੇਗੀ? ਇੱਕ ਭਰਾ ਨੇ ਦੀਵਾ ਲਿਆ ਅਤੇ ਇੱਕ ਛਾਣਨੀ ਲਈ। ਇੱਕ ਦਰਖ਼ਤ ਦੇ ਕੋਲ ਇੱਕ ਤਰਫ਼ ਹੋਕੇ ਦੀਵਾ ਜਲਾ ਕੇ ਛਾਣਨੀ ਨਾਲ ਢਕ ਦਿੱਤਾ ਅਤੇ ਆਕੇ ਕਿਹਾ ਦੀ ਭੈਣ ਜੀ ਤੁਹਾਡਾ ਚੰਦ ਨਿਕਲ ਆਇਆ। ਤਾਂ ਉਸਦੀਆਂ ਭਾਬੀਆਂ ਬੋਲੀਆਂ ਭੈਣ ਜੀ ਤੁਹਾਡਾ ਚੰਦ ਨਿਕਲ ਆਇਆ ਸਾਡਾ ਚੰਦ ਤਾਂ ਰਾਤ ਨੂੰ ਨਿਕਲੇਗਾ। ਉਸ ਇਕੱਲੀ ਨੇ ਹੀ ਅਰਗ ਦੇ ਦਿੱਤਾ ਅਤੇ ਭਰਾਵਾਂ ਦੇ ਨਾਲ ਖਾਣ ਲਈ ਬੈਠ ਗਈ। ਪਹਿਲੀ ਬੁਰਕੀ ਵਿੱਚ ਵਾਲ ਆਇਆ, ਦੂਜੀ ਵਿੱਚ ਪੱਥਰ ਨਿਕਲਿਆ, ਤੀਸਰੀ ਵਿੱਚ ਭੈਣ ਨੂੰ ਉਸਦੇ ਸਹੁਰੇ-ਘਰ ਵੱਲੋਂ ਕੋਈ ਲੈਣ ਆ ਗਿਆ ਅਤੇ ਬੋਲਿਆ ਕਿ ਭੈਣ ਦਾ ਪਤੀ ਬਹੁਤ ਬੀਮਾਰ ਹੈ ਇਸ ਲਈ ਉਸਨੂੰ ਜਲਦੀ ਭੇਜੋ। ਉਸ ਦੀ ਮਾਂ ਬੋਲੀ ਕਿ ਸਾੜੀ ਵਸਤਰ ਧਾਰ ਕੇ ਸਹੁਰੇ-ਘਰ ਚਲੀ ਜਾ ਅਤੇ ਸੋਨੇ ਦਾ ਟਕਾ ਉਸ ਦੇ ਪੱਲੇ ਬੰਨ੍ਹ ਦਿੱਤਾ ਅਤੇ ਕਿਹਾ ਕਿ ਰਸਤੇ ਵਿੱਚ ਕੋਈ ਵੀ ਮਿਲੇ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਜਾਈਂ ਅਤੇ ਅਸ਼ੀਰਵਾਦ ਲੈਂਦੀ ਜਾਈਂ। ਜੋ ਕੋਈ ਵੀ ਰਸਤੇ ਵਿੱਚ ਮਿਲਿਆ ਅਤੇ ਉਸ ਨੇ ਇਹੀ ਅਸ਼ੀਰਵਾਦ ਦਿੱਤਾ ਕਿ ਪਰਮਾਤਮਾ ਠੰਡ ਰੱਖੇ, ਧੀਰਜ ਵਾਲੀ ਬਣੋ, ਸੱਤ ਭਰਾਵਾਂ ਦੀ ਖੈਰ ਹੋਵੇ, ਤੁਹਾਡੇ ਭਰਾਵਾਂ ਨੂੰ ਸੁਖ ਮਿਲੇ। ਪਰ ਕਿਸੇ ਨੇ ਵੀ ਸੁਹਾਗ ਦਾ ਅਸ਼ੀਰਵਾਦ ਨਹੀ ਦਿੱਤਾ। ਸਹੁਰੇ-ਘਰ ਪੁੱਜਦੇ ਹੀ ਦਰਵਾਜ਼ੇ ਉੱਤੇ ਛੋਟੀ ਨਣਦ ਖੜ੍ਹੀ ਸੀ। ਉਸਦੇ ਪੈਰੀਂ ਹੱਥ ਲਾਏ, ਤਾਂ ਨਣਦ ਨੇ ਕਿਹਾ ਦੀ ਸੱਤ ਪੁੱਤਰਾਂ ਦੀ ਦਾਤ ਮਿਲੇ, ਤੁਹਾਡੇ ਭਰਾਵਾਂ ਨੂੰ ਸੁਖ ਮਿਲੇ। ਇਸ ਮਗਰੋਂ ਉਹ ਘਰ ਅੰਦਰ ਗਈ ਤਾਂ ਸੱਸ ਨੇ ਕਿਹਾ ਕਿ ਕੋਠੇ ਤੇ ਚੁਬਾਰੇ ਚਲੀ ਜਾ। ਜਦੋਂ ਉਹ ਉੱਤੇ ਗਈ ਤਾਂ ਉਸ ਵੇਖਿਆ ਕਿ ਉੱਤੇ ਉਸਦਾ ਪਤੀ ਮਰਿਆ ਪਿਆ ਸੀ, ਤਾਂ ਉਹ ਰੋਣ ਪਿੱਟਣ ਲੱਗੀ। ਉਸਦੀ ਸੱਸ ਨੇ ਨੌਕਰਾਣੀਆਂ ਨੂੰ ਕਿਹਾ ਕਿ ਉਹਨੂੰ ਬਚੀਆਂ ਹੋਈਆਂ ਰੋਟੀਆਂ ਦੇ ਦਿਓ।
ਸਮੇਂ ਨਾਲ ਮੰਗਸੀਰ ਚੌਥ ਆਈ ਅਤੇ ਬੋਲੀ ਦੀ ਕਰੂਏ ਲੈ ਲਾ, ਦਿਨ ਵਿੱਚ ਚੰਨ ਵੇਖਣ ਵਾਲੀਏ ਕਰੂਏ ਲੈ ਲਾ, ਭਰਾਵਾਂ ਦੀਏ ਪਿਆਰੀਏ ਕਰੂਏ ਲੈ ਲਾ, ਜ਼ਿਆਦਾ ਭੁੱਖ ਵਾਲੀਏ ਕਰੂਏ ਲੈ ਲਾ। ਉਹ ਚੌਥ ਵਾਲੀ ਮਾਤਾ ਨੂੰ ਬੋਲੀ ਤੂੰ ਹੀ ਉਜਾੜਿਆ ਹੈ ਤੂੰ ਹੀ ਸੰਵਾਰੇਗੀ। ਮੇਰਾ ਸੁਹਾਗ ਵਾਪਸ ਦੇਣਾ ਪਵੇਗਾ। ਤਦ ਚੌਥਾਈ ਮਾਤਾ ਨੇ ਕਿਹਾ ਦੀ ਪੋਹ ਮਾਤਾ ਆਵੇਗੀ ਉਹ ਮੇਰੇ ਵੱਲੋਂ ਵੱਡੀ ਹੈ ਉਹੀ ਤੈਨੂੰ ਸੁਹਾਗ ਦੇਵੇਗੀ। ਇਸ ਪ੍ਰਕਾਰ ਪੋਹ ਮਾਤਾ ਵੀ ਆਕੇ ਚਲੀ ਗਈ। ਮਾਘ ਆਇਆ, ਫਗਣ ਆਇਆ, ਵੈਸਾਖ ਆਇਆ, ਜੇਠ ਆਇਆ, ਹਾੜ ਆਇਆ, ਸਾਉਣ ਆਇਆ, ਭਾਦੋਂ ਆਇਆ, ਇਸ ਤਰ੍ਹਾਂ ਸਾਰੀਆਂ ਚੌਥ ਮਾਤਾ ਵੀ ਆਕੇ ਚਲੀਆਂ ਗਈਆਂ ਅਤੇ ਇਸਨੂੰ ਜਵਾਬ ਦਿੰਦੀਆਂ ਗਈਆਂ ਕਿ ਅਗਲੀ ਚੌਥ ਮਾਤਾ ਆਵੇਗੀ ਉਸਨੂੰ ਕਹੀਂ। ਬਾਅਦ ਵਿੱਚ ਅੱਸੂ ਦੀ ਚੌਥ ਮਾਤਾ ਆਈ ਅਤੇ ਉਸ ਨੇ ਦੱਸਿਆ ਕਿ ਤੇਰੇ ਉਪਰ ਕੱਤੇ ਦੀ ਚੌਥ ਮਾਤਾ ਨਰਾਜ਼ ਹੈ ਉਸ ਤੋਂ ਆਪਣਾ ਸੁਹਾਗ ਮੰਗੋ, ਉਸਦੇ ਪੈਰ ਫੜ ਦੇ ਬੈਠ ਜਾਈਂ। ਉਹੀ ਤੇਰਾ ਸੁਹਾਗ ਦੇਵੇਗੀ। ਕੱਤੇ ਦੀ ਚੌਥ ਮਾਤਾ ਆਈ ਅਤੇ ਗੁੱਸੇ ਵਿੱਚ ਬੋਲੀ ਭਰਾਵਾਂ ਦੀ ਪਿਆਰੀ ਕਰੂਏ ਲੈ ਲਾ, ਦਿਨ ਵਿੱਚ ਚੰਨ ਕੱਢਣ ਵਾਲੀ ਕਰੂਏ ਲੈ ਲਾ। ਤਾਂ ਸ਼ਾਹੂਕਾਰ ਦੀ ਧੀ ਉਸ ਦੇ ਪੈਰ ਫੜ੍ਹ ਦੇ ਬੈਠ ਗਈ ਅਤੇ ਰੋਣ ਲੱਗੀ । ਹੱਥ ਜੋੜ ਕੇ ਬੋਲੀ ਹੇ ਚੌਥ ਮਾਤਾ! ਮੇਰਾ ਸੁਹਾਗ ਤੇਰੇ ਹੱਥ ਵਿੱਚ ਹੈ ਤੈਨੂੰ ਦੇਣਾ ਪਵੇਗਾ। ਚੌਥ ਮਾਤਾ ਬੋਲੀ ! ਤੇਰੇ ਕੋਲੋਂ ਵਰਤ ਵੇਲੇ ਗਲਤੀ ਹੋਈ ਹੈ ! ਛੱਡ , ਮੇਰੇ ਪੈਰ? ਤਾਂ ਉਹ ਬੋਲੀ ਦੀ ਮੇਰੇ ਵੱਲੋਂ ਗਲਤੀ ਹੋਈ ਹੁਣ ਤੁਸੀਂ ਹੀ ਸੁਧਾਰੋ, ਮੇਰਾ ਸੁਹਾਗ ਮੈਨੂੰ ਦਿਓ। ਚੌਥ ਮਾਤਾ ਨੇ ਮਾਫ਼ੀ ਦੇ ਦਿੱਤੀ ਅਤੇ ਅੱਖ ਵਿੱਚੋਂ ਕੱਜਲ ਕੱਢਿਆ, ਨਹੁੰਆਂ ਵਿੱਚੋਂ ਮਹਿੰਦੀ, ਮੰਗ ਵਿੱਚੋਂ ਸੰਧੂਰ ਅਤੇ ਛੋਟੀ ਉਂਗਲੀ ਦਾ ਛਿੱਟਾ ਦੇ ਦਿੱਤੇ। ਉਸਦਾ ਪਤੀ ਉਠ ਕੇ ਬੈਠ ਗਿਆ ਅਤੇ ਬੋਲਿਆ, ਮੈਂ ਬਹੁਤ ਸੁੱਤਾ। ਤਾਂ ਉਹ ਬੋਲੀ ਬੜਾ ਸੁੱਤਾ ਮੈਨੂੰ ਤਾਂ ਬਾਰਾਂ ਮਹੀਨੇ ਹੋ ਗਏ । ਮੈਨੂੰ ਤਾਂ ਕੱਤੇ ਦੀ ਚੌਥ ਮਾਤਾ ਨੇ ਸੁਹਾਗ ਦਿੱਤਾ ਹੈ। ਤਾਂ ਉਹ ਬੋਲਿਆ ਦੀ ਚੌਥ ਮਾਤਾ ਨੂੰ ਨਮਸਕਾਰ ਕਰੋ। ਤਾਂ ਉਨ੍ਹਾਂ ਨੇ ਚੌਥ ਮਾਤਾ ਦੀ ਕਹਾਣੀ ਸੁਣੀ, ਚੂਰਮਾ ਬਣਾਇਆ। ਦੋਵੇਂ ਆਦਮੀ – ਔਰਤ ਚੌਸਰ ਖੇਡਣ ਲੱਗੇ। ਉਸਦੀ ਸੱਸ ਨੇ ਰੋਟੀ ਭੇਜੀ ਤਾਂ ਦਾਸੀ ਨੇ ਆਕੇ ਕਿਹਾ ਕਿ ਉਹ ਤਾਂ ਦੋਵੇਂ ਚੌਸਰ ਖੇਲ ਰਹੇ ਹਨ। ਸੱਸ ਸੁਣਕੇ ਖੁਸ਼ ਹੋ ਗਈ ਅਤੇ ਵੇਖ ਕੇ ਬੋਲੀ ਕਿ ਕੀ ਗੱਲ ਹੋਈ ਤਾਂ ਨੂੰਹ ਬੋਲੀ ਮੇਰੇ ਨਾਲ ਚੌਥ ਮਾਤਾ ਰੁੱਸ ਗਈ ਸੀ। ਫਿਰ ਆਪਣੀ ਸੱਸ ਦੇ ਪੈਰੀਂ ਹੱਥ ਲਾਏ ਅਤੇ ਸਾਰੀ ਨਗਰੀ ਵਿੱਚ ਸੁਨੇਹਾ ਪਹੁੰਚਾਇਆ ਕਿ ਸਾਰਿਆ ਨੂੰ ਚੌਥ ਦਾ ਵਰਤ ਰੱਖਣਾ ਚਾਹੀਦਾ ਹੈ। ਤੇਰਾਂ ਚੌਥ ਵਰਤ ਰੱਖੋ , ਨਹੀਂ ਤਾਂ ਚਾਰ ਵਰਤ ਰੱਖੋ, ਨਹੀਂ ਤਾਂ ਦੋ ਚੌਥ ਜ਼ਰੂਰ ਰੱਖੋ। ਹੇ ਚੌਥ ਮਾਤਾ! ਜਿਹੋ ਜਿਹਾ ਸ਼ਾਹੂਕਾਰ ਦੀ ਧੀ ਨੂੰ ਸੁਹਾਗ ਦਿੱਤਾ ਉਹੋ ਜਿਹਾ ਸਾਰਿਆ ਨੂੰ ਦੇਣਾ। ਕਥਾ ਕਹਿੰਦੇ ਸੁਣਦੇ ਸਭ ਪਰਿਵਾਰਾਂ ਨੂੰ ਸੁਹਾਗ ਦੇਣਾ।
करवा चौथ की कहानी
एक साहूकार था। उसके सात बेटे और एक बेटी थी। सातों भाई बहन साथ बैठकर खाते थे। एक दिन कार्तिक की चौथ का व्रत आया तो भाई बोले कि आओ बहन खाना खा लो। उनकी बहन बोली भाई आज करवा चौथ का व्रत है इसलिए चाँद निकलने पर करूंगी । तब भाई बोले क्या हमारी बहन भूखी रहेगी? तो एक भाई ने दीया लिया और एक छलनी ली । एक पेड़ के पास एक तरफ होकर दीया जला कर छलनी ढक दी और आकर कहा की बहन तेरा चाँद निकल गया । तो वह भाभियाँ बोली बहन जी आपका चाँद निकल आया हमाराचाँद तो रात को निकलेगा । तब उस अकेली ने ही आर्ग दे दिया और भाइयों के साथ खाने के लिए बैठ गई। पहलीगस्सी में बाल आया, दुसरे में पत्थर निकला, तीसरे में बहन को उसके ससुराल से लेने आ गया और बोला की बहन का पति बहुत बीमार है इसलिए उसे जल्दी से भेजो । तब माँ बोली कि साड़ी पहन कर ससुराल चली जा और सोने का टका पल्ले बांध दिया और कहा कि रस्ते में कोई भी मिले उनके पैर छुते जाइयो और उनका आशीर्वाद लेती जाइयो । सब लोग रस्ते में मिले और यही आशीर्वाद देते गये की ठंडी रहो, सब्र करने वाली हो, सातों भाइयों की बहन हो, तेरे भाइयों को सुख दे। परन्तु किसी ने भी सुहाग का आशीर्वाद नही दिया । ससुराल में पहुंचते ही दरवाजे पर छोटी नन्द खडी थी। तो उसके पैर छुए । तो नन्द ने कहा की सात पुत्रों की माँ हो , तेरे भाईओं को सुख मिले । तो यह बात अन्दर गयी तो सास ने कहा ऊपर जा के बैठ जा । जब वो ऊपर गयी तो ऊपर उसका पति मरा पड़ा था । तो वो रोने चिल्लाने लगी । उसकी सासु दासियों से कहती है कि वह उपर पडी है उसको बची हुई रोटीयां दे आओ।
इस प्रकार मंगसीर की चौथ आयी और बोली कि करवे ले लो , दिन में चाँद उगना करवे ले लो, भाइयों की प्यारी करवे ले लो, ज्यादा भूख वाली करवे ले लो। तब वह चौथ वाली माता को बोली तुमने ही उजाड़ा है तुम ही सुधारोगी। मेरे को सुहाग देना पड़ेगा। तब चौथ माता ने कहा की पौष माता आएगी वह मेरे से बड़ी है वही तेरे को सुहाग देंगी । इस प्रकार पौष माता भी आकर चली गई। माघ की ,फाल्गुन की ,वैसाख की ,जेठ की ,आषाढ़ की, श्रावण की, भादव की सारी चौथ माता भी आ कर चली गयी इसे जवाब देती गई कि अगली चौथ आएगी उससे कहियो। बाद में आश्विन की चौथ आई और कहा कि तेरे उपर कार्तिक की चौथ नाराज़ है उस से अपना सुहाग मंगियो । तब उसके पैर पकड़ के बैठ जाइयो । वही तेरा सुहाग देगी । बाद में कार्तिक की चौथ माता आई और गुस्से में बोली की भाइयों की प्यारी करवे ले ले, दिन में चाँद निकालने वाली करवे ले ले। तब साहूकार की बेटी पैर पकड़ के बैठ गयी और रोने लगी । हाथ जोड़ कर बोली हे चौथ माता! मेरा सुहाग तेरे हाथ में है तेरे को देना पड़ेगा । चौथ माता बोली ! रे पापणी, हत्यारिनी ! छोड़, मेरे पैर पकड़ कर क्यूँ बैठी है ? तब वह बोली की मेरे से बिगडी थी तुम ही सुधारो, मेरे को सुहाग देना पडेगा। तो चौथ माता खुश हो गई और आँख में से काजल निकाला, नाखूनों में से मेहंदी, मांग में से सिंदूर और चितली अंगूठी का छीटा दे दिया। उसका पति उठ कर बैठ गया और बोला की मैं बहुत सोया । तो वह बोली काहे का सोया मेरे को तो बारह महीने हो गए। मेरे को तो कार्तिक की चौथ ने सुहाग दिया है । तो वह बोला की चौथ माता का नमन करो । तो उन्होंने चौथ माता की कहानी सुनी, खूब सारा चूरमा बनाया । दोनों आदमी औरत चौपड़ खेलने लगे । नीचे से सासू जी ने रोटी भेजी तो दासी ने आकर कहा कि वो तो दोनों चौपड़ खेल रहे हैं । सास सुनकर खुश हो गई और देख कर बोली कि क्या बात हुई तो बहू बोली मेरे साथ चौथ माता रूठी है । और कहकर सासुजी के पैर छूने लगी और सारी नगरी में ढिंढोरा पिटवा दिया कि सबको चौथ का व्रत करना चाहिए । तेरह चौथ करना, नहीं तो चार करना, नहीं तो दो चौथ सब कोई करना । हे चौथ माता ! जैसा सहकर की बेटी को सुहाग दिया वैसा सबको देना । मेरे को भी, कहते सुनते सब परिवार को सुहाग देना ।