ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

10)ਸ੍ਰਿਸ਼ਟੀ ਰੂਪੀ ਉਲਟਾ ਤੇ ਨਿਰਾਲਾ ਬ੍ਰਿਛ ਅਤੇ ਉਸਦੇ ਬੀਜ ਰੂਪ ਪਰਮਾਤਮਾ

ਭਗਵਾਨ ਨੇ ਇਹ ਸ੍ਰਿਸ਼ਟੀ ਰੂਪੀ ਬ੍ਰਿਛ ਦੀ ਤੁਲਨਾ ਇਕ ਉਲਟੇ ਬ੍ਰਿਛ ਨਾਲ ਕੀਤੀ ਹੈ ਕਿਉਂਕਿ ਦੂਜੇ ਬ੍ਰਿਛਾਂ ਦਾ ਬੀਜ ਤਾਂ ਧਰਤੀ ਦੇ ਅੰਦਰ ਬੀਜੇ ਜਾਂਦੇ ਹਨ ਅਤੇ ਬ੍ਰਿਛ ਉਪਰ ਨੂੰ ਉੱਗਦੇ ਹਨ ਪਰੰਤੂ ਮਨੁੱਖ ਸ੍ਰਿਸ਼ਟੀ ਰੂਪੀ ਬ੍ਰਿਛ ਦੇ ਜੋ ਅਵਿਨਾਸ਼ੀ ਅਤੇ ਚੇਤਨ ਬੀਜ ਸਰੂਪ ਪਰਮਾਤਮਾ ਸ਼ਿਵ ਹਨ, ਉਹ ਖੁਦ ਉਪਰ ਪਰਮ ਧਾਮ ਅਥਵਾ ਬ੍ਰਹਮ ਲੋਕ ਵਿਚ ਨਿਵਾਸ ਕਰਦੇ ਹਨ।

ਚਿੱਤਰ ਵਿਚ ਸਭ ਤੋਂ ਹੇਠਾਂ ਕਲਜੁਗ ਦੇ ਅਖੀਰ ਅਤੇ ਸਤਜੁਗ ਦੇ ਸ਼ੁਰੂ ਦਾ ਸੰਗਮ ਦਿਖਾਇਆ ਗਿਆ ਹੈ। ਉਥੇ ਸਫੇਦ-ਵਸਤਰਧਾਰੀ ਪ੍ਰਜਾਪਿਤਾ ਬ੍ਰਹਮਾ, ਜਗਦੰਬਾ ਸਰਸਵਤੀ ਅਤੇ ਕੁਝ ਬ੍ਰਾਹਮੀਆਂ ਅਤੇ ਬ੍ਰਾਹਮਣ ਸਹਿਜ ਰਾਜ ਯੋਗ ਦੀ ਸਥਿਤੀ ਵਿਚ ਬੈਠੇ ਹਨ। ਇਸ ਚਿਤਰ ਰਾਹੀਂ ਇਹ ਭੇਦ ਪ੍ਰਗਟ ਕੀਤਾ ਗਿਆ ਹੈ ਕਿ ਕਲਜੁਗ ਦੇ ਅਖੀਰ ਵਿਚ ਅਗਿਆਨ ਰੂਪੀ ਰਾਤ ਦੇ ਸਮੇਂ, ਸ੍ਰਿਸ਼ਟੀ ਦੇ ਬੀਜ ਰੂਪ, ਕਲਿਆਣ ਕਾਰੀ, ਗਿਆਨ ਸਾਗਰ ਪਰਮ ਪਿਤਾ ਪਰਮਾਤਮਾ ਸ਼ਿਵ ਨਵੀਂ, ਪਵਿੱਤਰ ਸ੍ਰਿਸ਼ਟੀ ਬਣਾਉਣ ਦੇ ਸੰਕਲਪ ਨਾਲ ਪ੍ਰਜਾਪਿਤਾ ਬ੍ਰਹਮਾ ਦੇ ਤਨ ਵਿਚ ਅਵਤਰਿਤ (ਪ੍ਰਵੇਸ਼) ਹੋਏ ਅਤੇ ਉਨ੍ਹਾਂ ਨੇ ਪ੍ਰਜਾਪਿਤਾ ਬ੍ਰਹਮਾ ਦੇ ਮੁਖ ਦੁਆਰਾ ਮੂਲ ਗੀਤਾ ਗਿਆਨ ਅਤੇ ਸਹਿਜ ਰਾਜ ਯੋਗ ਸਿੱਖਿਆ ਦਿੱਤੀ, ਜਿਸ ਨੂੰ ਧਾਰਨ ਕਰਨ ਵਾਲੇ ਨਰ-ਨਾਰੀ “ਪਵਿੱਤਰ-ਬ੍ਰਾਹਮਣ” ਕਹਿਲਾਏ। ਇਹ ਬ੍ਰਾਹਮਣ ਅਤੇ ਬ੍ਰਾਹਮਣੀਆਂ-ਸਰਸਵਤੀ ਆਦਿ ਜਿਨ੍ਹਾਂ ਨੂੰ ਹੀ ਸ਼ਿਵ-ਸ਼ਕਤੀਆਂ ਵੀ ਕਿਹਾ ਜਾਂਦਾ ਹੈ, ਪ੍ਰਜਾਪਿਤਾ ਬ੍ਰਹਮਾ ਦੇ ਮੁਖ ਤੋਂ (ਗਿਆਨ ਦੁਆਰਾ) ਪੈਦਾ ਹੋਏ। ਇਸ ਛੋਟੇ ਜਿਹੇ ਜੁਗ ਨੂੰ “ਸੰਗਮ ਜੁਗ” ਕਿਹਾ ਜਾਂਦਾ ਹੈ। ਉਹ ਜੁਗ ਸ੍ਰਿਸ਼ਟੀ ਦਾ ਧਰਮਾਓ ਜੁਗ ਵੀ ਕਹਿਲਾਉਂਦਾ ਹੈ ਅਤੇ ਇਸ ਨੂੰ ਹੀ “ਪੁਰਸ਼ੋਤਮ ਜੁਗ” ਅਥਵਾ “ਗੀਤਾ ਜੁਗ” ਵੀ ਕਿਹਾ ਜਾ ਸਕਦਾ ਹੈ।

ਸਤਜੁਗ ਵਿਚ ਸ੍ਰੀ ਲਕਸ਼ਮੀ ਅਤੇ ਸ੍ਰੀ ਨਰਾਇਣ ਦਾ ਅਟਲ, ਅਖੰਡ, ਨਿਰਵਿਘਨ ਅਤੇ ਬਹੁਤ ਸੁਖ ਕਾਰੀ ਰਾਜ ਸੀ। ਮਸ਼ਹੂਰ ਹੈ ਕਿ ਉਸ ਵੇਲੇ ਦੁੱਧ ਅਤੇ ਘਿਓ ਦੀਆਂ ਨਦੀਆਂ ਵਹਿੰਦੀਆਂ ਸਨ ਅਤੇ ਸ਼ੇਰ ਅਤੇ ਗਾਂ ਵੀ ਇਕ ਘਾਟ ਤੇ ਪਾਣੀ ਪੀਂਦੇ ਸਨ। ਉਸ ਵੇਲੇ ਦਾ ਭਾਰਤ ਡਬਲ ਸਿਰਤਾਜ ਸੀ। ਸਾਰੇ ਸਦਾਸੁਅਸਬ ਅਤੇ ਸਦਾ-ਸੁਖੀ ਸਨ। ਉਸ ਵੇਲੇ ਕਾਮ-ਕ੍ਰੋਧ ਆਦਿ ਵਿਕਾਰਾਂ ਦਾ, ਲੜਾਈ ਅਥਵਾ ਹਿੰਸਾ ਦਾ ਅਤੇ ਅਸ਼ਾਂਤੀ-ਦੁਖ ਦਾ ਨਾਂ-ਨਿਸ਼ਾਨ ਵੀ ਨਹੀਂ ਸੀ। ਉਸ ਵੇਲੇ ਦੇ ਭਾਰਤ ਨੂੰ “ਸਵਰਗ” ਬੈਕੁੰਠ, ਬਹਿਸ਼ਤ ਸੁਖ ਧਾਮ ਕਿਹਾ ਜਾਂਦਾ ਹੈ। ਉਸ ਵੇਲੇ ਸਾਰੇ ਜੀਵਨ-ਮੁਕਤ ਅਤੇ ਪੂਜ ਸਨ ਅਤੇ ਉਨ੍ਹਾਂ ਦੀ ਔਸਤ ਉਮਰ ਲਗਭਗ 150 ਸਾਲ ਸੀ। ਉਸ ਜੁਗ ਦੇ ਲੋਕਾਂ ਨੂੰ “ਦੇਵਤਾ ਵਰਣ” ਕਿਹਾ ਜਾਂਦਾ ਹੈ। ਪੂਜ ਵਿਸ਼ਵ ਮਹਾਰਾਣੀ ਸ੍ਰੀ ਲਕਸ਼ਮੀ ਅਤੇ ਪੂਜ ਵਿਸ਼ਵ ਮਹਾਰਾਜ ਸ੍ਰੀ ਨਾਰਾਇਣ ਦੇ ਸੂਰਜ ਵੰਸ਼ ਵਿਚ ਕੁਲ 8 ਸੂਰਜ ਵੰਸ਼ੀ ਮਹਾਰਾਣੀ ਅਤੇ ਮਹਾਰਾਜਾ ਹੋਏ ਜਿਨ੍ਹਾਂ ਨੇ ਕਿ 1250 ਸਾਲਾਂ ਤਕ ਚੱਕਰਵਰਤੀ ਰਾਜ ਕੀਤਾ।

ਤ੍ਰੇਤਾ ਜੁਗ ਵਿਚ ਸ੍ਰੀ ਸੀਤਾ ਅਤੇ ਸ੍ਰੀ ਰਾਮ ਚੰਦਰ ਵੰਸ਼ੀ, 14 ਕਲਾ ਗੁਣਵਾਨ ਅਤੇ ਸੰਪੂਰਨ ਨਿਰਵਿਕਾਰੀ ਸਨ। ਉਨ੍ਹਾਂ ਦੇ ਰਾਜ ਦੀ ਵੀ ਭਾਰਤ ਵਿਚ ਬਹੁਤ ਮਹਿਮਾ ਹੈ।

ਸਤਜੁਗ ਅਤੇ ਤ੍ਰੇਤਾ ਜੁਗ ਦਾ “ਆਦਿ ਸਨਾਤਨ ਦੇਵੀ-ਦੇਵਤਾ ਧਰਮ ਵੰਸ਼” ਹੀ ਇਸ ਮਨੁੱਖ-ਸ੍ਰਿਸ਼ਟੀ ਰੂਪੀ ਬ੍ਰਿਛ ਦਾ ਤਨਾ ਅਤੇ ਮੂਲ ਹੈ ਜਿਸ ਤੋਂ ਬਾਅਦ ਹੀ ਅਨੇਕ ਧਰਮ ਰੂਪੀ ਸ਼ਿਖਾਵਾਂ ਨਿਕਲਦੀਆਂ ਹਨ।

ਦੁਆਪਰ ਜੁਗ ਵਿਚ ਦੇਹ-ਅਭਿਮਾਨ ਅਤੇ ਕਾਮ-ਕ੍ਰੋਧ ਆਦਿ ਵਿਕਾਰਾਂ ਦਾ ਪ੍ਰਗਟਾਵਾ ਹੋਇਆ। ਦੈਵੀ ਸੁਭਾਅ ਦੀ ਜਗ੍ਹਾ ਆਸੁਰੀ ਸੁਭਾਅ ਨੇ ਲੈਣੀ ਸ਼ੁਰੂ ਕੀਤੀ। ਸ੍ਰਿਸ਼ਟੀ ਵਿਚ ਦੁਖ ਅਤੇ ਅਸ਼ਾਂਤੀ ਦਾ ਵੀ ਰਾਜ ਸ਼ੁਰੂ ਹੋਇਆ। ਉਨ੍ਹਾਂ ਤੋਂ ਬਚਣ ਦੇ ਲਈ ਮਨੁੱਖ ਨੇ ਪੂਜਾ ਭਗਤੀ ਸ਼ੁਰੂ ਕੀਤੀ। ਰਿਸ਼ੀ ਲੋਕ ਸ਼ਾਸਤਰਾਂ ਦੀ ਰਚਨਾ ਕਰਨ ਲੱਗੇ। ਯੱਗ, ਤਪ ਆਦਿ ਦੀ ਵੀ ਸ਼ੁਰੂਆਤ ਹੋਈ।

ਕਲਜੁਗ ਵਿਚ ਲੋਕ ਪਰਮਾਤਮਾ ਸ਼ਿਵ ਦੀ ਅਤੇ ਦੇਵਤਿਆਂ ਦੀ ਪੂਜਾ ਦੇ ਸਿਵਾਏ ਸੂਰਜ ਦੀ, ਪਿੱਪਲ ਦੇ ਬ੍ਰਿਛ ਦੀ, ਅੱਗ ਦੀ ਅਤੇ ਦੂਜੇ ਜੜ੍ਹ ਤੱਤਾਂ ਦੀ ਪੂਜਾ ਕਰਨ ਲੱਗੇ ਅਤੇ ਬਿਲਕੁਲ ਹੀ ਦੇਹ-ਅਭਿਮਾਨੀ ਹੋ ਗਏ, ਵਿਕਾਰੀ ਅਤੇ ਪਤਿਤ ਬਣ ਗਏ। ਉਨ੍ਹਾਂ ਦਾ ਆਹਾਰ ਵਿਹਾਰ, ਦ੍ਰਿਸ਼ਟੀ-ਵਿਰਤੀ, ਮਨ, ਵਚਨ ਅਤੇ ਕਰਮ ਤਮੋਗੁਣੀ ਅਤੇ ਵਿਕਾਰ ਅਧੀਨ ਹੋ ਗਿਆ।

ਕਲਜੁਗ ਦੇ ਅਖੀਰ ਵਿਚ ਸਾਰੇ ਮਨੁੱਖ ਤਮ ਪ੍ਰਧਾਨ ਅਤੇ ਆਸੁਰੀ ਲੱਛਣਾਂ ਵਾਲੇ ਹੁੰਦੇ ਹਨ। ਇਸ ਤਰ੍ਹਾਂ ਸਤਜੁਗ ਅਤੇ ਤ੍ਰੇਤਾ ਜੁਗ ਦੀ ਸਤੋਗੁਣੀ, ਦੈਵੀ ਸ੍ਰਿਸ਼ਟੀ ਸਵਰਗ (ਬੈਕੁੰਠ) ਅਤੇ ਉਸ ਦੀ ਤੁਲਨਾ ਵਿਚ ਦੁਆਪਰ ਜੁਗ ਅਤੇ ਕਲਜੁਗ ਦੀ ਸ੍ਰਿਸ਼ਟੀ ਹੀ “ਨਰਕ” ਹੈ।

 

Loading spinner