ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

13)ਮਨੁੱਖ ਆਤਮਾ 84 ਲੱਖ ਜੂਨੀਆ ਧਾਰਨ ਨਹੀਂ ਕਰਦੀ

ਪਰਮ ਪਿਆਰੇ ਪਰਮਪਿਤਾ ਪਰਮਾਤਮਾ ਸ਼ਿਵ ਨੇ ਵਰਤਮਾਨ ਸਮੇਂ ਜਿਵੇਂ ਸਾਨੂੰ ਈਸ਼ਵਰੀ ਗਿਆਨ ਦੇ ਦੂਜੇ ਕਈ ਅਲੌਕਿਕ ਭੇਦ ਸਮਝਾਏ ਹਨ, ਤਿਵੇਂ ਹੀ ਇਹ ਵੀ ਇਕ ਨਵੀਂ ਗੱਲ ਸਮਝਾਈ ਹੈ ਕਿ ਅਸਲ ਵਿਚ ਮਨੁੱਖ ਆਤਮਾ ਪਸ਼ੂ ਜੂਨ ਵਿਚ ਜਨਮ ਨਹੀਂ ਲੈਂਦੀ। ਇਹ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਪਰੰਤੂ ਫੇਰ ਵੀ ਕਈ ਇਸ ਤਰ੍ਹਾਂ ਦੇ ਲੋਕ ਹਨ ਜਿਹੜੇ ਇਹ ਕਹਿੰਦੇ ਹਨ ਕਿ ਮਨੁੱਖ ਆਤਮਾਵਾਂ ਪਸ਼ੂ-ਪੰਛੀ ਆਦਿ 84 ਲੱਖ ਜੂਨੀਆਂ ਵਿਚ ਜਨਮ-ਪੁਨਰ ਜਨਮ ਲੈਂਦੀਆਂ ਹਨ।

ਉਹ ਕਹਿੰਦੇ ਹਨ ਕਿ “ਜਿਵੇਂ ਕਿਸੇ ਦੇਸ਼ ਦੀ ਸਰਕਾਰ ਅਪਰਾਧੀ ਨੂੰ ਸਜਾ ਦੇਣ ਲਈ ਉਸ ਦੀ ਆਜ਼ਾਦੀ ਨੂੰ ਖਤਮ ਕਰ ਦੇਂਦੀ ਹੈ ਅਤੇ ਉਸ ਨੂੰ ਇਕ ਕੋਠੜੀ ਵਿਚ ਬੰਦ ਕਰ ਦਿੰਦੀ ਹੈ ਅਤੇ ਉਸ ਨੂੰ ਸੁਖ ਦੇ ਸਾਧਨਾਂ ਤੋਂ ਥੋੜੇ ਸਮੇਂ ਲਈ ਅਲੱਗ ਕਰ ਦਿੰਦੀ ਹੈ, ਤਿਵੇਂ ਹੀ ਜੇਕਰ ਮਨੁੱਖ ਕੋਈ ਬੁਰਾ ਕਰਮ ਕਰਦਾ ਹੈ ਤਾਂ ਉਸ ਨੂੰ ਉਸ ਦੀ ਸਜਾ ਦੇ ਰੂਪ ਵਿਚ ਪਸ਼ੂ-ਪੰਛੀ ਆਦਿ ਭੋਗਜੂਨੀਆਂ ਵਿਚ ਦੁਖ ਅਤੇ ਗੁਲਾਮੀ ਭੋਗਣੀ ਪੈਂਦੀ ਹੈ।”
ਪਰੰਤੂ ਹੁਣ ਪਰਮ ਪਿਆਰੇ ਪਰਮਪਿਤਾ ਪਰਮਾਤਮਾ ਸ਼ਿਵ ਨੇ ਸਮਝਾਇਆ ਹੈ ਕਿ ਮਨੁੱਖ ਆਤਮਾ ਆਪਣੇ ਬੁਰੇ ਕਰਮਾਂ ਦੀ ਸਜਾ ਮਨੁੱਖ ਜੂਨ ਵਿਚ ਹੀ ਭੋਗਦੀ ਹੈ। ਪਰਮਾਤਮਾ ਕਹਿੰਦੇ ਹਨ ਕਿ ਮਨੁੱਖ ਬੁਰੇ ਗੁਣ-ਕਰਮ-ਸੁਭਾਅ ਦੇ ਕਾਰਣ ਪਸ਼ੂ ਤੋਂ ਵੀ ਜਿਆਦਾ ਬੁਰਾ ਤਾਂ ਬਣ ਜਾਂਦਾ ਹੈ, ਪਰੰਤੂ ਉਹ ਪਸ਼ੂ-ਪੰਛੀ ਆਦਿ ਜੂਨੀਆਂ ਵਿਚ ਜਨਮ ਨਹੀਂ ਲੈਂਦਾ। ਇਹ ਤਾਂ ਅਸੀਂ ਦੇਖਦੇ ਜਾਂ ਸੁਣਦੇ ਵੀ ਹਾਂ ਕਿ ਮਨੁੱਖ ਗੁੰਗੇ, ਅੰਨ੍ਹੇ, ਬੋਲੇ, ਲੰਗੜੇ, ਕੋੜ੍ਹੀ, ਰੋਗੀ ਅਤੇ ਕੰਗਾਲ ਹੁੰਦੇ ਹਨ। ਇਹ ਵੀ ਅਸੀਂ ਦੇਖਦੇ ਹਾਂ ਕਿ ਕਈ ਪਸ਼ੂ ਵੀ ਮਨੁੱਖਾਂ ਤੋਂ ਜਿਆਦਾ ਆਜਾਦ ਅਤੇ ਸੁਖੀ ਹੁੰਦੇ ਹਨ। ਉਨ੍ਹਾਂ ਨੂੰ ਡਬਲ ਰੋਟੀ ਅਤੇ ਮੱਖਣ ਖਿਲਾਇਆ ਜਾਂਦਾ ਹੈ, ਸੋਫੇ ਉੱਤੇ ਸੁਲਾਇਆ ਜਾਂਦਾ ਹੈ, ਮੋਟਰ ਕਾਰ ਵਿਚ ਯਾਤਰਾ ਕਰਾਈ ਜਾਂਦੀ ਹੈ ਅਤੇ ਬਹੁਤ ਹੀ ਪਿਆਰ ਅਤੇ ਸ਼ੌਕ ਨਾਲ ਪਾਲਿਆ ਜਾਂਦਾ ਹੈ। ਪਰੰਤੂ ਇਸ ਤਰ੍ਹਾਂ ਦੇ ਕਿੰਨੇ ਹੀ ਮਨੁੱਖ ਸੰਸਾਰ ਵਿਚ ਹਨ ਜਿਹੜੇ ਭੁੱਖੇ ਅਤੇ ਬਿਨਾਂ ਕਪੜਿਆਂ ਦੇ ਜੀਵਨ ਬਤੀਤ ਕਰਦੇ ਹਨ ਅਤੇ ਜਦੋਂ ਪੈਸਾ ਜਾਂ ਪੈਸੇ ਮੰਗਣ ਦੇ ਲਈ ਮਨੁੱਖਾਂ ਦੇ ਅੱਗੇ ਹੱਥ ਫੈਲਾਉਂਦੇ ਹਨ ਤਾਂ ਦੂਜੇ ਮਨੁੱਖ ਉਨ੍ਹਾਂ ਦੀ ਬੇਇਜ਼ਤੀ ਕਰਦੇ ਹਨ। ਕਿੰਨੇ ਹੀ ਮਨੁੱਖ ਹਨ ਜੋ ਸਰਦੀ ਵਿਚ ਆਕੜੇ ਹੋਣ ਜਾਂ ਬੀਮਾਰੀ ਦੀ ਹਾਲਤ ਵਿਚ ਸੜਕ ਦੀ ਪਟੜੀਆਂ ਉਤੇ ਕੁੱਤੇ ਨਾਲੋਂ ਵੀ ਬੁਰੀ ਮੌਤ ਮਰ ਜਾਂਦੇ ਹਨ ਅਤੇ ਕਿੰਨੇ ਹੀ ਮਨੁੱਖ ਤਾਂ ਅਤਿਅੰਤ ਦੁਖ ਦੇ ਕਾਰਣ ਹੀ ਆਪਣੇ ਹੱਥਾਂ ਦੇ ਨਾਲ ਆਪਣੇ ਆਪ ਨੂੰ ਖਤਮ ਕਰ ਦਿੰਦੇ ਹਨ। ਇਸ ਤਰ੍ਹਾਂ, ਜਦੋਂ ਅਸੀਂ ਸਪਸ਼ਟ ਦੇਖਦੇ ਹਾਂ ਕਿ ਮਨੁੱਖ-ਜੂਨ ਵੀ ਭੋਗ-ਜੂਨ ਹੈ ਅਤੇ ਮਨੁੱਖ-ਜੂਨ ਵਿਚ ਮਨੁੱਖ ਪਸ਼ੂਆਂ ਨਾਲੋਂ ਵੀ ਜਿਆਦਾ ਦੁਖੀ ਹੋ ਸਕਦਾ ਹੈ ਤਾਂ ਇਹ ਕਿਉਂ ਮੰਨਿਆ ਜਾਵੇ ਕਿ ਮਨੁੱਖ ਆਤਮਾ ਨੂੰ ਪਸ਼ੂ-ਪੰਛੀ ਆਦਿ ਜੂਨੀਆਂ ਵਿਚ ਜਨਮ ਲੈਣਾ ਪੈਂਦਾ ਹੈ?

ਜੈਸਾ ਬੀਜ, ਵੈਸਾ ਬ੍ਰਿਛ

ਇਸ ਤੋਂ ਇਲਾਵਾ, ਹਰ ਇਕ ਮਨੁੱਖ ਆਤਮਾ ਵਿਚ ਆਪਣੇ ਜਨਮ-ਜਨਮਾਂਤਰ ਦਾ ਪਾਰਟ ਅਨਾਦੀ ਕਾਲ ਤੋਂ ਅਵਿਅਕਤ (ਸੂਖਮ ਰੂਪ ਵਿਚ) ਰੂਪ ਭਰਿਆ ਹੋਇਆ ਹੈ ਅਤੇ ਇਸ ਲਈ, ਮਨੁੱਖ ਆਤਮਾਵਾਂ ਅਨਾਦੀ ਕਾਲ ਤੋਂ ਹੀ ਆਪਸ ਵਿਚ ਅੱਡ-ਅੱਡ ਗੁਣ-ਕਰਮ-ਸੁਭਾਅ, ਪ੍ਰਭਾਵ ਅਤੇ ਪ੍ਰਾਲਬਧ ਵਾਲੀਆਂ ਹਨ। ਮਨੁੱਖ ਆਤਮਾਵਾਂ ਦੇ ਗੁਣ-ਕਰਮ-ਸੁਭਾਅ ਜਾਂ ਪਾਰਟ ਦੂਜੀਆਂ ਜੂਨੀਆਂ ਦੀਆਂ ਆਤਮਾਵਾਂ ਦੇ ਗੁਣ-ਕਰਮ-ਸੁਭਾਅ ਤੋਂ ਅਨਾਦੀ ਕਾਲ ਤੋਂ ਭਿੰਨ ਹਨ। ਇਸ ਵਾਸਤੇ ਜਿਵੇਂ ਅੰਬ ਦੀ ਗੁਠਲੀ ਨਾਲ ਮਿਰਚ ਪੈਦਾ ਨਹੀਂ ਹੋ ਸਕਦੀ ਸਗੋਂ “ਜੈਸਾ ਬੀਜ, ਵੈਸੇ ਬ੍ਰਿਛ” ਹੁੰਦਾ ਹੈ, ਠੀਕ ਤਿਵੇਂ ਹੀ ਮਨੁੱਖ ਆਤਮਾਵਾਂ ਦੀ ਤਾਂ ਸ਼੍ਰੇਣੀ ਹੀ ਅਲੱਗ ਹੈ। ਮਨੁੱਖ ਆਤਮਾਵਾਂ ਸਾਰੇ ਕਲਪ ਵਿਚ ਮਨੁੱਖ-ਜੂਨ ਵਿਚ ਹੀ ਜਿਆਦਾ ਤੋਂ ਜਿਆਦਾ 84 ਜਨਮ-ਪੁਨਰ ਜਨਮ ਲੈ ਕੇ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਸੁਖ-ਦੁਖ ਭੋਗਦੀਆਂ ਹਨ।

ਜੇਕਰ ਮਨੁੱਖ ਆਤਮਾ ਪਸ਼ੂ-ਜੂਨ ਵਿਚ ਪੁਨਰ ਜਨਮ ਲੈਂਦੀ ਤਾਂ ਮਨੁੱਖਾਂ ਦੀ ਗਿਣਤੀ ਵੱਧ ਨਾ ਜਾਂਦੀ

ਤੁਸੀਂ ਖੁਦ ਹੀ ਸੋਚੋ ਕਿ ਜੇਕਰ ਬੁਰੇ ਕਰਮਾਂ ਦੇ ਕਾਰਣ ਮਨੁੱਖ ਆਤਮਾ ਦਾ ਪੁਨਰ ਜਨਮ ਪਸ਼ੂ-ਜੂਨੀ ਵਿਚ ਹੁੰਦਾ, ਤਦ ਤਾਂ ਹਰ ਸਾਲ ਮਨੁੱਖਾਂ ਦੀ ਆਬਾਦੀ ਵੱਧਦੀ ਨਾ ਜਾਂਦੀ, ਸਗੋਂ ਘਟਦੀ ਜਾਂਦੀ ਕਿਉਂਕਿ ਅਜ ਸਾਰਿਆਂ ਦੇ ਕਰਮ ਵਿਕਾਰਾਂ ਦੇ ਕਾਰਣ ਵਿਕਰਮ ਬਣ ਰਹੇ ਹਨ। ਪਰੰਤੂ ਤੁਸੀਂ ਵੇਖਦੇ ਹੋ ਕਿ ਫੇਰ ਵੀ ਆਬਾਦੀ ਵੱਧਦੀ ਹੀ ਜਾਂਦੀ ਹੈ ਕਿਉਂਕਿ ਮਨੁੱਖ ਪਸ਼ੂ-ਪੰਛੀ ਜਾਂ ਕੀੜੇ ਆਦਿ ਜੂਨੀਆਂ ਵਿਚ ਪੁਨਰ ਜਨਮ ਨਹੀਂ ਲੈ ਰਹੇ ਹਨ। ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ-ਵਿਦਿਆਲਾ ਪ੍ਰਜਾਪਿਤਾ ਬ੍ਰਹਮਾ ਅਤੇ ਜਗਦੰਬਾ ਸਰਸਵਤੀ

Loading spinner