16)ਸ੍ਰਿਸ਼ਟੀ ਨਾਟਕ ਦਾ ਰਚਣਹਾਰ ਅਤੇ ਨਿਰਦੇਸ਼ਕ ਕੌਣ ਹੈ ?
ਇਹ ਮਨੁੱਖ-ਸ੍ਰਿਸ਼ਟੀ ਪ੍ਰਕ੍ਰਿਤੀ-ਪੁਰਖ ਦਾ ਇਕ ਅਨਾਦੀ ਖੇਲ ਹੈ। ਇਸ ਦੀ ਕਹਾਣੀ ਨੂੰ ਜਾਣ ਕੇ ਮਨੁੱਖ ਆਤਮਾ ਬਹੁਤ ਹੀ ਆਨੰਦ ਪ੍ਰਾਪਤ ਕਰ ਸਕਦੀ ਹੈ
ਸਾਰੇ ਸ੍ਰਿਸ਼ਟੀ ਚੱਕਰ ਨੂੰ ਚਾਰ ਬਰਾਬਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ – ਸਤਜੁਗ, ਤ੍ਰੇਤਾ, ਦੁਆਪਰ ਅਤੇ ਕਲਜੁਗ।
ਸ੍ਰਿਸ਼ਟੀ ਨਾਟਕ ਵਿਚ ਹਰੇਕ ਆਤਮਾ ਇਕ ਮਿਥੇ ਹੋਏ ਸਮੇਂ ਤੇ ਪਰਮ ਧਾਮ ਤੋਂ ਇਸ ਸ੍ਰਿਸ਼ਟੀ ਰੂਪੀ ਨਾਟਕ ਦੇ ਮੰਚ ਤੇ ਆਉਂਦੀ ਹੈ। ਸਭ ਤੋਂ ਪਹਿਲਾਂ ਸਤਜੁਗ ਅਤੇ ਤ੍ਰੇਤਾ-ਜੁਗ ਦੇ ਸੁੰਦਰ ਮਨੋਹਰ ਨਜ਼ਾਰੇ ਸਾਹਮਣੇ ਆਉਂਦੇ ਹਨ ਅਤੇ ਇਨ੍ਹਾਂ ਦੋ ਜੁਗਾਂ ਦੀ ਸੁਖ-ਭਰਪੂਰ ਸ੍ਰਿਸ਼ਟੀ ਵਿਚ ਪ੍ਰਿਥਵੀ-ਮੰਚ ਤੇ ਇਕ ਆਦਿ ਸਨਾਤਨ ਦੇਵੀ-ਦੇਵਤਾ ਧਰਮ ਵੰਸ਼, ਦੀ ਹੀ ਮਨੁੱਖ ਆਤਮਾਵਾਂ ਦਾ ਪਾਰਟ ਹੁੰਦਾ ਹੈ ਅਤੇ ਦੂਜੇ ਧਰਮਾਂ ਦੀਆਂ ਆਤਮਾਵਾਂ ਪਰਮ ਧਾਮ ਵਿਚ ਹੁੰਦੀਆਂ ਹਨ, ਇਸ ਤਰ੍ਹਾਂ ਇਨ੍ਹਾਂ ਦੋ ਜੁਗਾਂ ਵਿਚੋਂ ਸਿਰਫ ਦੇਵਤਾ ਵੰਸ਼ਾਂ ਦੀਆਂ ਆਤਮਾਵਾਂ ਹੀ ਆਪਣੀ ਆਪਣੀ ਪਵਿੱਤਰਤਾ ਦੀ ਅਵਸਥਾ ਦੇ ਅਨੁਸਾਰ, ਨੰਬਰ-ਵਾਰ ਆਉਂਦੀਆਂ ਹਨ। ਇਸ ਲਈ ਇਨ੍ਹਾਂ ਦੋ ਜੁਗਾਂ ਵਿਚ ਸਾਰੇ ਭੇਦ ਰਹਿਤ ਅਤੇ ਨਿਰਵੈਰ ਸੁਭਾਅ ਵਾਲੇ ਹੁੰਦੇ ਹਨ।
ਦੁਆਪਰ ਜੁਗ ਵਿਚ ਇਸ ਧਰਮ ਦੀ ਰਜੋਗੁਣੀ ਅਵਸਥਾ ਹੋ ਜਾਣ ਨਾਲ ਇਬਰਾਹਿਮ ਦੁਆਰਾ ਇਸਲਾਮ ਧਰਮ ਦੀ, ਬੁੱਧ ਦੁਆਰਾ ਬੋਧ ਧਰਮ ਵੰਸ਼ ਦੀ ਅਤੇ ਈਸਾ ਦੁਆਰਾ ਈਸਾਈ ਧਰਮ ਦੀ ਸਥਾਪਨਾ ਹੁੰਦੀ ਹੈ। ਇਸ ਤਰ੍ਹਾਂ, ਇਨ੍ਹਾਂ ਚਾਰ ਮੁੱਖ ਧਰਮਾਂ ਦੇ ਪਿਤਾ ਹੀ ਸੰਸਾਰ ਦੇ ਮੁੱਖ-ਐਕਟਰਸ ਹਨ ਅਤੇ ਇਨ੍ਹਾਂ ਚਾਰ ਧਰਮਾਂ ਦੇ ਸ਼ਾਸਤਰ ਹੀ ਮੁੱਖ ਸ਼ਾਸਤਰ ਹਨ। ਇਸ ਤੋਂ ਇਲਾਵਾ ਸੰਨਿਆਸ ਧਰਮ ਦੇ ਸੰਸਥਾਪਕ ਸ਼ੰਕਰ ਚਾਰਿਆ, ਮੁਸਲਮਾਨ (ਮੁਹੰਮਦ) ਧਰਮ-ਵੰਸ਼ ਦੇ ਸਥਾਪਕ ਮੁਹੰਮਦ ਅਤੇ ਸਿੱਖ ਧਰਮ ਦੇ ਸੰਸਥਾਪਕ ਨਾਨਕ ਵੀ ਇਸ ਵਿਸ਼ਵ-ਨਾਟਕ ਦੇ ਮੁੱਖ ਐਕਟਰਾਂ ਵਿਚੋਂ ਹਨ। ਇਨ੍ਹਾਂ ਅਨੇਕ ਮਤਮਤਾਂਤਰਾਂ ਦੇ ਕਾਰਣ ਦੁਆਪਰ ਜੁਗ ਅਤੇ ਕਲਜੁਗ ਦੀ ਸ੍ਰਿਸ਼ਟੀ ਵਿਚ ਵੈਰ-ਵਿਰੋਧ, ਲੜਾਈ-ਝਗੜਾ ਅਤੇ ਦੁਖ ਸ਼ੁਰੂ ਹੁੰਦਾ ਹੈ।
ਕਲਜੁਗ ਦੇ ਅਖੀਰ ਵਿਚ ਜਦੋਂ ਧਰਮ ਦੀ ਅਤੀ ਗਲਾਨੀ ਹੋ ਜਾਂਦੀ ਹੈ, ਅਰਥਾਤ ਵਿਸ਼ਵ ਦਾ ਸਭ ਤੋਂ ਪਹਿਲਾ “ਆਦਿ ਸਨਾਤਨ ਦੇਵੀ-ਦੇਵਤਾ ਧਰਮ” ਬਹੁਤ ਕਮਜ਼ੋਰ ਹੋ ਜਾਂਦਾ ਹੈ ਅਤੇ ਮਨੁੱਖ ਅਤਿਅੰਤ ਪਤਿਤ ਹੋ ਜਾਂਦੇ ਹਨ, ਤਦ ਇਸ ਸ੍ਰਿਸ਼ਟੀ ਨਾਟਕ ਦੇ ਰਚਣਹਾਰ ਅਤੇ ਨਿਰਦੇਸ਼ਕ ਪਰਮ ਪਿਤਾ ਪਰਮਾਤਮਾ ਸ਼ਿਵ ਪ੍ਰਜਾਪਿਤਾ ਬ੍ਰਹਮਾ ਦੁਆਰਾ ਮੁਖ-ਵੰਸ਼ੀ “ਬ੍ਰਹਮਾ ਕੁਮਾਰੀ ਸਰਸਵਤੀ” ਅਤੇ ਦੂਜੇ ਬ੍ਰਾਹਮਣ ਅਤੇ ਬ੍ਰਾਹਮਣੀਆਂ ਨੂੰ ਰਚਦੇ ਹਨ ਅਤੇ ਉਨ੍ਹਾਂ ਦੁਆਰਾ ਫੇਰ ਸਾਰਿਆਂ ਨੂੰ ਅਲੌਕਿਕ ਮਾਤਾ-ਪਿਤਾ ਦੇ ਰੂਪ ਵਿਚ ਮਿਲਦੇ ਹਨ ਅਤੇ ਗਿਆਨ ਦੁਆਰਾ ਉਨ੍ਹਾਂ ਦੀ ਮਾਰਗ-ਪਰਦਰਸ਼ਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਮੁਕਤੀ ਅਤੇ ਜੀਵਨ ਮੁਕਤੀ ਦਾ ਈਸ਼ਵਰੀ ਜਨਮ-ਸਿੱਧ ਅਧਿਕਾਰ ਦਿੰਦੇ ਹਨ। ਇਸ ਤਰ੍ਹਾਂ ਪ੍ਰਜਾਪਿਤਾ ਬ੍ਰਹਮਾ ਅਤੇ ਜਗਦੰਬਾ ਸਰਸਵਤੀ ਜਿਨ੍ਹਾਂ ਨੂੰ ਹੀ ਆਦਮ ਅਤੇ ਈਵ ਅਥਵਾ ਆਦਮ ਅਤੇ ਹਵਾ ਵੀ ਕਿਹਾ ਜਾਂਦਾ ਹੈ, ਇਸ ਸ੍ਰਿਸ਼ਟੀ-ਨਾਟਕ ਦੇ ਨਾਇਕ ਅਤੇ ਨਾਇਕਾ ਹਨ ਕਿਉਂਕਿ ਇਨ੍ਹਾਂ ਦੁਆਰਾ ਖੁਦ ਪਰਮਪਿਤਾ ਪਰਮਾਤਮਾ ਸ਼ਿਵ ਪ੍ਰਿਥਵੀ ਤੇ ਸਵਰਗ ਸਥਾਪਨ ਕਰਦੇ ਹਨ। ਕਲਜੁਗ ਦੇ ਅਖੀਰ ਅਤੇ ਸਤਜੁਗ ਦੇ ਸ਼ੁਰੂ ਵਿਚ ਇਹ ਛੋਟਾ ਜਿਹਾ ਸੰਗਮ, ਅਰਥਾਤ ਸੰਗਮ ਜੁਗ, ਜਦੋਂ ਪਰਮਾਤਮਾ ਅਵਤਰਿਤ ਹੁੰਦੇ ਹਨ, ਬਹੁਤ ਹੀ ਮਹੱਤਵਪੂਰਣ ਹੈ।
ਵਿਸ਼ਵ ਦੇ ਇਤਿਹਾਸ ਅਤੇ ਭੂਗੋਲ ਦੀ ਦੁਹਰਾਈ
ਕਲਜੁਗ ਦੇ ਅਖੀਰ ਵਿਚ ਪਰਮਪਿਤਾ ਪਰਮਾਤਮਾ ਸ਼ਿਵ ਜਦੋਂ ਮਹਾਂ ਦੇਵ ਸ਼ੰਕਰ ਦੁਆਰਾ ਸ੍ਰਿਸ਼ਟੀ ਦਾ ਮਹਾਂ ਵਿਨਾਸ਼ ਕਰਾਉਂਦੇ ਹਨ ਤਦ ਲਗਭਗ ਸਾਰੇ ਆਤਮਾ ਰੂਪੀ ਐਕਟਰ ਆਪਣੇ ਪਿਆਰੇ ਦੇਸ਼, ਅਰਥਾਤ ਮੁਕਤੀ ਧਾਮ ਨੂੰ ਵਾਪਸ ਚਲੇ ਜਾਂਦੇ ਹਨ ਅਤੇ ਫੇਰ ਸਤਜੁਗ ਦੇ ਸ਼ੁਰੂ ਤੋਂ “ਆਦਿ ਸਨਾਤਨ ਦੇਵੀ-ਦੇਵਤਾ ਧਰਮ” ਦੀਆਂ ਮੁੱਖ ਆਤਮਾਵਾਂ ਇਸ ਸ੍ਰਿਸ਼ਟੀ ਰੂਪੀ ਮੰਚ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਫੇਰ 2500 ਸਾਲਾਂ ਬਾਅਦ, ਦੁਆਪਰ ਜੁਗ ਦੇ ਸ਼ੁਰੂ ਤੋਂ ਇਬਰਾਹਿਮ ਦੇ ਇਸਲਾਮ ਘਰਾਣੇ ਦੀਆਂ ਆਤਮਾਵਾਂ, ਫੇਰ ਬੋਧ ਧਰਮ-ਵੰਸ਼ ਦੀਆਂ ਆਤਮਾਵਾਂ, ਫੇਰ ਈਸਾਈ ਧਰਮ-ਵੰਸ਼ ਦੀਆਂ ਆਤਮਾਵਾਂ ਆਪਣੇ ਆਪਣੇ ਸਮੇਂ ਤੇ ਸ੍ਰਿਸ਼ਟੀ ਮੰਚ ਤੇ ਆ ਕੇ ਆਪਣਾ ਆਪਣਾ ਅਨਾਦੀ ਨਿਸ਼ਚਿਤ ਪਾਰਟ ਨਿਭਾਉਂਦੀਆਂ ਹਨ ਅਤੇ ਆਪਣੀ ਸਵਰਣਿਮ, ਰਜਤ, ਤਾਮਰ ਅਤੇ ਲੋਹ, ਚਾਰ ਅਵਸਥਾਵਾਂ ਨੂੰ ਪਾਰ ਕਰਦੀਆਂ ਹਨ। ਇਸ ਪ੍ਰਕਾਰ, ਇਹ ਅਨਾਦੀ-ਨਿਸ਼ਚਿਤ ਸ੍ਰਿਸ਼ਟੀ-ਨਾਟਕ ਅਨਾਦੀ ਕਾਲ ਤੋਂ, ਹਰ 5000 ਸਾਲਾਂ ਤੋਂ ਬਾਅਦ ਪੂਰਾ-ਪੂਰਾ ਦੁਹਰਾਇਆ ਜਾਂਦਾ ਹੈ।