ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

21)ਸਰਵ-ਸ਼ਾਸਤਰ ਸ਼ਰੋਮਣੀ ਸ੍ਰੀਮਦ ਭਾਗਵਤ ਗੀਤਾ ਦਾ ਗਿਆਨ-ਦਾਤਾ ਕੌਣ ਹੈ ?

ਇਹ ਕਿੰਨੇ ਅਚਰਜ ਵਾਲੀ ਗੱਲ ਹੈ ਕਿ ਅੱਜ ਮਨੁੱਖ ਨੂੰ ਇਹ ਵੀ ਪਤਾ ਨਹੀਂ ਕਿ ਪਰਮਪਿਤਾ ਪਰਮਾਤਮਾ ਮਨੁੱਖ ਨੂੰ ਇਹ ਵੀ ਪਤਾ ਨਹੀਂ ਕਿ ਪਰਮਪਿਤਾ ਪਰਮਾਤਮਾ ਸ਼ਿਵ, ਜਿਨ੍ਹਾਂ ਨੂੰ ਗਿਆਨ ਦਾ ਸਾਗਰ ਅਤੇ ਕਲਿਆਣ ਕਾਰੀ ਮੰਨਿਆ ਜਾਂਦਾ ਹੈ, ਨੇ ਮਨੁੱਖ-ਮਾਤਰ ਦੇ ਕਲਿਆਣ ਲਈ ਜੋ ਗਿਆਨ ਦਿੱਤਾ, ਉਸ ਦਾ ਸ਼ਾਸਤਰ ਕਿਹੜਾ ਹੈ? ਭਾਰਤ ਵਿਚ ਭਾਵੇਂ ਗੀਤਾ-ਗਿਆਨ ਨੂੰ ਭਗਵਾਨ ਦੁਆਰਾ ਦਿੱਤਾ ਹੋਇਆ ਮੰਨਿਆ ਜਾਂਦਾ ਹੈ, ਤਾਂ ਵੀ ਅੱਜ ਸਾਰੇ ਲੋਕ ਇਹੋ ਮੰਨਦੇ ਹਨ ਕਿ ਗੀਤਾ-ਗਿਆਨ ਸ੍ਰੀ ਕ੍ਰਿਸ਼ਨ ਨੇ ਦੁਆਪਰ ਜੁਗ ਦੇ ਅਖੀਰ ਵਿਚ ਯੁੱਧ ਦੇ ਮੈਦਾਨ ਵਿਚ, ਅਰਜਨ ਦੇ ਰਥ ਤੇ ਸਵਾਰ ਹੋ ਕੇ ਦਿੱਤਾ ਸੀ।

ਇਸ ਸਬੰਧੀ ਵਿਖਾਏ ਗਏ ਚਿੱਤਰ ਮੁਤਾਬਕ ਅਸਲ ਵਿਚ ਗੀਤਾ-ਗਿਆਨ ਨਿਰਾਕਾਰ ਪਰਮਪਿਤਾ ਪਰਮਾਤਮਾ ਸ਼ਿਵ ਨੇ ਦਿੱਤਾ ਸੀ ਅਤੇ ਫੇਰ ਗੀਤਾ-ਗਿਆਨ ਸਤਜੁਗ ਵਿਚ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਇਸ ਵਾਸਤੇ ਗੋਪੇਸ਼ਵਰ ਪਰਮਾਤਮਾ ਸ਼ਿਵ ਸ੍ਰੀ ਕ੍ਰਿਸ਼ਨ ਦੇ ਵੀ ਪਾਰ ਲੌਕਿਕ ਪਿਤਾ ਹਨ ਅਤੇ ਗੀਤਾ ਸ੍ਰੀ ਕ੍ਰਿਸ਼ਨ ਦੀ ਵੀ ਮਾਤਾ ਹੈ।

ਗੀਤਾ-ਗਿਆਨ ਦੁਆਪਰ ਜੁਗ ਵਿਚ ਨਹੀਂ ਦਿੱਤਾ ਗਿਆ ਸਗੋਂ ਸੰਗਮ ਜੁਗ ਵਿਚ ਦਿੱਤਾ ਗਿਆ।

ਇਹ ਤਾਂ ਸਾਰੇ ਜਾਣਦੇ ਹਨ ਕਿ ਗੀਤਾ-ਗਿਆਨ ਦੇਣ ਦਾ ਉਦੇਸ਼ ਪ੍ਰਿਥਵੀ ਤੇ ਧਰਮ ਦੀ ਦੁਬਾਰਾ ਸਥਾਪਨਾ ਹੀ ਸੀ। ਗੀਤਾ ਦੇ ਭਗਵਾਨ ਨੇ ਸਪਸ਼ਟ ਕਿਹਾ ਹੈ ਕਿ.. “ਮੈਂ ਅਧਰਮ ਦਾ ਵਿਨਾਸ਼ ਅਤੇ ਸਤ ਧਰਮ ਦੀ ਸਥਾਪਨਾ ਲਈ ਹੀ ਅਵਤਰਿਤ ਹੁੰਦਾ ਹਾਂ” ਇਸ ਕਰਕੇ ਭਗਵਾਨ ਦੇ ਅਵਤਰਿਤ ਹੋਣ ਅਤੇ ਗੀਤਾ-ਗਿਆਨ ਦੇਣ ਦੇ ਬਾਅਦ ਤਾਂ ਧਰਮ ਦੀ ਅਤੇ ਦੈਵੀ ਸੁਭਾਅ ਵਾਲੇ ਸੰਪਰਦਾਇ ਦੀ ਫੇਰ ਸਥਾਪਨਾ ਹੋਣੀ ਚਾਹੀਦੀ ਹੈ ਪਰੰਤੂ ਸਾਰੇ ਜਾਣਦੇ ਅਤੇ ਮੰਨਦੇ ਹਨ ਕਿ ਦੁਆਪਰ ਜੁਗ ਦੇ ਬਾਅਦ ਤਾਂ ਕਲਜੁਗ ਹੀ ਸ਼ੁਰੂ ਹੋਇਆ ਜਿਸ ਵਿਚ ਤਾਂ ਧਰਮ ਦੀ ਬਹੁਤ ਹਾਨੀ ਹੋਈ ਅਤੇ ਮਨੁੱਖਾਂ ਦਾ ਸੁਭਾਅ ਤਮ ਪ੍ਰਧਾਨ ਅਥਵਾ ਆਸੁਰੀ ਹੀ ਹੋਇਆ। ਇਸ ਲਈ ਜਿਹੜੇ ਲੋਕ ਇਹ ਮੰਨਦੇ ਹਨ ਕਿ ਭਗਵਾਨ ਨੇ ਗੀਤਾ-ਗਿਆਨ ਦੁਆਪਰ ਜੁਗ ਦੇ ਅਖੀਰ ਵਿਚ ਦਿੱਤਾ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਗੀਤਾ-ਗਿਆਨ ਦੇਣ ਅਤੇ ਭਗਵਾਨ ਦੇ ਅਵਤਰਿਤ ਹੋਣ ਦੀ ਇਹੀ ਨਤੀਜਾ ਹੋਇਆ? ਕੀ ਗੀਤਾ-ਗਿਆਨ ਦੇਣ ਦੇ ਬਾਅਦ ਅਧਰਮ ਦਾ ਜੁਗ ਸ਼ੁਰੂ ਹੋਇਆ? ਸਪਸ਼ਟ ਹੈ ਕਿ ਉਨ੍ਹਾਂ ਦਾ ਵਿਵੇਕ ਇਸ ਪ੍ਰਸ਼ਨ ਦਾ ਉੱਤਰ “ਨਾ” ਸ਼ਬਦ ਨਾਲ ਹੀ ਦੇਵੇਗਾ।

ਭਗਵਾਨ ਦੇ ਅਵਤਰਣ ਦੇ ਬਾਅਦ ਕਲਜੁਗ ਦਾ ਸ਼ੁਰੂ ਮੰਨਣਾ ਤਾਂ ਭਗਵਾਨ ਦੀ ਗਲਾਨੀ ਕਰਨਾ ਹੈ ਕਿਉਂਕਿ ਭਗਵਾਨ ਦਾ ਠੀਕ ਪਰਿਚੈ ਤਾਂ ਇਹ ਹੈ ਕਿ ਉਹ ਅਵਤਰਿਤ ਹੋ ਕੇ ਪ੍ਰਿਥਵੀ ਨੂੰ ਅਸੁਰਾਂ ਤੋਂ ਖਾਲੀ ਕਰਦੇ ਹਨ ਅਤੇ ਇਥੇ ਧਰਮ ਨੂੰ ਪੂਰਣ ਕਲਾਵਾਂ ਸਹਿਤ ਸਥਾਪਤ ਕਰਕੇ ਅਤੇ ਨਰ ਨੂੰ ਸ੍ਰੀ ਨਾਰਾਇਣ ਬਣਾ ਕੇ ਮਨੁੱਖ ਦੀ ਸਦ ਗਤੀ ਕਰਦੇ ਹਨ। ਭਗਵਾਨ ਤਾਂ ਸ੍ਰਿਸ਼ਟੀ ਦੇ “ਬੀਜ ਰੂਪ” ਅਤੇ ਸਤ ਰੂਪ ਹਨ। ਇਸ ਲਈ ਇਸ ਧਰਤੀ ਤੇ ਉਨ੍ਹਾਂ ਦੇ ਆਉਣ ਦੇ ਬਾਅਦ ਤਾਂ ਨਵਾਂ ਸ੍ਰਿਸ਼ਟੀ-ਬ੍ਰਿਛ ਅਰਥਾਤ ਨਵੀਂ ਸਤਜੁਗੀ ਦੁਨੀਆ ਪ੍ਰਗਟ ਹੁੰਦੀ ਹੈ। ਇਸ ਦੇ ਇਲਾਵਾ ਜੇਕਰ ਦੁਆਪਰ ਦੇ ਅਖੀਰ ਵਿਚ ਗੀਤਾ-ਗਿਆਨ ਦਿੱਤਾ ਗਿਆ ਹੁੰਦਾ ਤਾਂ ਕਲਜੁਗ ਦੇ ਤਮ ਪ੍ਰਧਾਨ ਸਮੇਂ ਵਿਚ ਤਾਂ ਉਸ ਦੀ ਪ੍ਰਾਲਬਧ ਹੀ ਨਾ ਭੋਗੀ ਜਾ ਸਕਦੀ। ਅੱਜ ਵੀ ਤੁਸੀਂ ਦੇਖਦੇ ਹੋ ਕਿ ਦੀਵਾਲੀ ਦੇ ਦਿਨਾਂ ਵਿਚ ਸ੍ਰੀ ਲਕਸ਼ਮੀ ਦਾ ਆਵ੍ਹਾਨ (ਬੁਲਾਵਾ) ਕਰਨ ਲਈ ਭਾਰਤ ਵਾਸੀ ਆਪਣੇ ਘਰਾਂ ਵਿਚ ਦੀਵੇ ਆਦਿ ਜਲਾਉਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਅਪਵਿੱਤਰਤਾ ਅਤੇ ਅੰਧਕਾਰ ਵਾਲੇ ਸਥਾਨ ਤੇ ਤਾਂ ਦੇਵਤਾ ਆਪਣੇ ਚਰਣ ਵੀ ਨਹੀਂ ਰੱਖਦੇ। ਇਸ ਵਾਸਤੇ ਸ੍ਰੀ ਕ੍ਰਿਸ਼ਨ ਦਾ, ਅਰਥਾਤ ਲਕਸ਼ਮੀ ਪਤੀ ਸ੍ਰੀ ਨਾਰਾਇਣ ਦਾ ਜਨਮ ਦੁਆਪਰ ਵਿਚ ਮੰਨਣਾ ਭੁੱਲ ਹੈ। ਉਨ੍ਹਾਂ ਦਾ ਜਨਮ ਤਾਂ ਸਤਜੁਗ ਵਿਚ ਹੋਇਆ ਜਦ ਕਿ ਸਾਰੇ ਮਿੱਤਰ-ਸਬੰਧੀ ਅਤੇ ਕੁਦਰਤੀ-ਪਦਾਰਥ ਸਤ ਪ੍ਰਧਾਨ ਅਤੇ ਦਿਵਯ ਹਨ ਅਤੇ ਸਾਰਿਆਂ ਦਾ ਆਤਮਾ-ਰੂਪੀ ਦੀਪਕ ਜਗਿਆ ਹੋਇਆ ਸੀ ਅਤੇ ਸ੍ਰਿਸ਼ਟੀ ਵਿਚ ਕੋਈ ਵੀ ਪਾਪ ਅਤੇ ਕਲੇਸ਼ ਨਹੀਂ ਸੀ।

ਇਸ ਤਰ੍ਹਾਂ, ਉਪਰੋਕਤ ਤੋਂ ਸਪਸ਼ਟ ਹੁੰਦਾ ਹੈ ਕਿ ਨਾ ਤਾਂ ਸ੍ਰੀ ਕ੍ਰਿਸ਼ਨ ਹੀ ਦੁਆਪਰ ਜੁਗ ਹੋਏ ਅਤੇ ਨਾ ਹੀ ਗੀਤਾ-ਗਿਆਨ ਦੁਆਪਰ ਜੁਗ ਦੇ ਅਖੀਰ ਵਿਚ ਦਿੱਤਾ ਗਿਆ ਸਗੋਂ ਨਿਰਾਕਾਰ ਪਤਿਤ ਪਾਵਨ ਪਰਮਾਤਮਾ ਸ਼ਿਵ ਨੇ ਕਲਜੁਗ ਦੇ ਅਖੀਰ ਅਤੇ ਸਤਜੁਗ ਦੇ ਆਦਿ ਦੇ ਸੰਗਮ ਸਮੇਂ, ਧਰਮ ਦੀ ਗਲਾਨੀ ਦੇ ਸਮੇਂ, ਬ੍ਰਹਮਾ ਦੇ ਤਨ ਵਿਚ ਦਿਵਯ ਜਨਮ ਲਿਆ ਅਤੇ ਗੀਤਾ- ਗਿਆਨ ਦੇ ਕੇ ਸਤਜੁਗ ਦੀ ਅਤੇ ਸ੍ਰੀ ਕ੍ਰਿਸ਼ਨ (ਸ੍ਰੀ ਨਾਰਾਇਣ) ਦੇ ਸਵਰਾਜ ਦੀ ਸਥਾਪਨਾ ਕੀਤੀ। ਸ੍ਰੀ ਕ੍ਰਿਸ਼ਨ ਦੇ ਤਾਂ ਆਪਣੇ ਮਾਤਾ-ਪਿਤਾ, ਸਿੱਖਿਅਕ ਸਨ ਪਰੰਤੂ ਗੀਤਾ-ਗਿਆਨ ਸਰਵ ਆਤਮਾਵਾਂ ਦੇ ਮਾਤਾ-ਪਿਤਾ ਸ਼ਿਵ ਨੇ ਦਿੱਤਾ।

Loading spinner