ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

22)ਗੀਤਾ-ਗਿਆਨ ਹਿੰਸਕ ਯੁੱਧ ਕਰਾਉਣ ਦੇ ਲਈ ਨਹੀਂ ਦਿੱਤਾ ਗਿਆ ਸੀ

ਅੱਜ ਪਰਮਾਤਮਾ ਦੇ ਦਿਵਯ ਜਨਮ ਅਤੇ “ਰਬ” ਦੇ ਸਰੂਪ ਨੂੰ ਨਾ ਜਾਨਣ ਦੇ ਕਾਰਣ ਲੋਕਾਂ ਦੀ ਇਹ ਮਾਨਤਾ ਪੱਕੀ ਹੋ ਚੁੱਕੀ ਹੈ ਕਿ ਗੀਤਾ-ਗਿਆਨ ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਰਥ ਵਿਚ ਸਵਾਰ ਹੋ ਕੇ ਲੜਾਈ ਦੇ ਮੈਦਾਨ ਵਿਚ ਦਿੱਤਾ। ਤੁਸੀਂ ਹੀ ਸੋਚੋ ਕਿ ਜਦਕਿ ਅਹਿੰਸਾ ਧਰਮ ਦਾ ਲੱਛਣ ਮੰਨਿਆ ਗਿਆ ਹੈ ਅਤੇ ਜਦਕਿ ਪਰਮਾਤਮਾ ਅਥਵਾ ਮਹਾਤਮਾ ਲੋਕ  ਅਹਿੰਸਾ ਦਾ ਪਾਲਨ ਕਰਦੇ ਅਤੇ ਅਹਿੰਸਾ ਦੀ ਸਿੱਖਿਆ ਦਿੰਦੇ ਹਨ, ਤਦ ਕੀ ਭਗਵਾਨ ਨੇ ਭਲਾ ਕਿਸੇ ਹਿੰਸਕ ਯੁੱਧ ਲਈ ਕਿਸੇ ਨੂੰ ਸਿੱਖਿਆ ਦਿੱਤੀ ਹੋਵੇਗੀ ? ਜਦਕਿ ਲੌਕਿਕ ਪਿਤਾ ਵੀ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿੰਦਾ ਹੈ ਕਿ ਉਹ ਆਪਸ ਵਿਚ ਨਾ ਲੜਨ ਤਾਂ ਕੀ ਸ੍ਰਿਸ਼ਟੀ ਦੇ ਪਰਮਪਿਤਾ, ਸ਼ਾਂਤੀ ਦੇ ਸਾਗਰ ਪਰਮਾਤਮਾ ਨੇ ਮਨੁੱਖਾਂ ਨੂੰ ਆਪਸ ਵਿਚ ਲੜਾਇਆ ਹੋਵੇਗਾ? ਇਹ ਤਾਂ ਕਦੀ ਵੀ ਨਹੀਂ ਹੋ ਸਕਦਾ। ਭਗਵਾਨ ਤਾਂ ਦੈਵੀ ਸੁਭਾਅ ਵਾਲੇ ਸੰਪਰਦਾਇ ਦੀ ਅਤੇ ਸਰਵੋਤਮ ਧਰਮ ਦੀ ਸਥਾਪਨਾ ਦੇ ਲਈ ਹੀ ਗੀਤਾ-ਗਿਆਨ ਦਿੰਦੇ ਹਨ ਅਤੇ ਉਸ ਦੇ ਨਾਲ ਹੀ ਮਨੁੱਖ ਵੈਰ-ਵਿਰੋਧ, ਹਿੰਸਾ ਅਤੇ ਕ੍ਰੋਧ ਆਦਿ ਤੇ ਜਿੱਤ ਪ੍ਰਾਪਤ ਕਰਦੇ ਹਨ। ਇਸ ਲਈ ਅਸਲੀਅਤ ਤਾਂ ਇਹ ਹੈ ਕਿ ਨਿਰਾਕਾਰ ਪਰਮਪਿਤਾ ਪਰਮਾਤਮਾ ਸ਼ਿਵ ਨੇ ਇਸ ਸ੍ਰਿਸ਼ਟੀ ਰੂਪੀ ਕਰਮ ਖੇਤਰ, ਧਰਮ ਖੇਤਰ ਅਥਵਾ ਕੁਰੂਕਸ਼ੇਤਰ ਤੇ, ਪ੍ਰਜਾਪਿਤਾ ਬ੍ਰਹਮਾ (ਅਰਜਨ) ਦੇ ਸਰੀਰ ਰੂਪੀ ਰਥ ਤੇ ਸਵਾਰ ਹੋ ਕੇ ਮਾਇਆ ਅਰਥਾਤ ਵਿਕਾਰਾਂ ਦੇ ਨਾਲ ਯੁੱਧ ਕਰਨ ਦੀ ਸਿੱਖਿਆ ਦਿੱਤੀ ਸੀ, ਪਰੰਤੂ ਲੇਖਕ ਨੇ ਬਾਅਦ ਵਿਚ ਅਲੰਕਾਰੀ ਭਾਸ਼ਾ ਵਿਚ ਇਸ ਦਾ ਵਰਣਨ ਕੀਤਾ ਅਤੇ ਚਿੱਤਰਕਾਰਾਂ ਨੇ ਬਾਅਦ ਵਿਚ ਸ਼ਰੀਰ ਨੂੰ ਰਥ ਦੇ ਰੂਪ ਵਿਚ ਛਾਪ ਕੇ ਪ੍ਰਜਾਪਿਤਾ ਬ੍ਰਹਮਾ ਦੀ ਆਤਮਾ ਨੂੰ ਵੀ ਉਸ ਰਖ ਵਿਚ ਇਕ ਮਨੁੱਖ (ਅਰਜਨ) ਦੇ ਰੂਪ ਵਿਚ ਛਾਪ ਦਿੱਤਾ। ਬਾਅਦ ਵਿਚ ਅਸਲੀ ਭੇਦ ਅਕਸਰ ਲੋਪ ਹੋ ਗਿਆ ਅਤੇ ਸਥੂਲ ਅਰਥ ਹੀ ਪ੍ਰਚਲਤ ਹੋ ਗਿਆ।

ਸੰਗਮ ਜੁਗ ਵਿਚ ਭਗਵਾਨ ਸ਼ਿਵ ਨੇ ਜਦ ਪ੍ਰਜਾਪਿਤਾ ਬ੍ਰਹਮਾ ਦੇ ਤਨ ਰੂਪੀ ਰਥ ਵਿਚ ਅਵਤਰਿਤ ਹੋ ਕੇ ਗਿਆਨ ਦਿੱਤਾ ਅਤੇ ਧਰਮ ਦੀ ਸਥਾਪਨਾ ਕੀਤੀ, ਤਦ ਉਸ ਦੇ ਬਾਅਦ ਕਲਜੁਗੀ ਸ੍ਰਿਸ਼ਟੀ ਦਾ ਮਹਾ ਵਿਨਾਸ਼ ਹੋ ਗਿਆ ਅਤੇ ਸਤਜੁਗ ਸਥਾਪਨ ਹੋਇਆ। ਇਸ ਤਰ੍ਹਾਂ ਇਸ ਸਰਵ ਮਹਾਨ ਪਰਿਵਰਤਨ ਦੇ ਕਾਰਨ ਬਾਅਦ ਵਿਚ ਅਸਲੀ ਭੇਦ ਅਕਸਰ ਲੋਪ ਹੋ ਗਿਆ। ਫੇਰ ਜਦ ਦੁਆਪਰ ਜੁਗ ਵਿਚ ਭਗਤੀ ਕਾਲ ਵਿਚ ਗੀਤਾ ਲਿਖੀ ਗਈ ਤਾਂ ਬਹੁਤ ਪਹਿਲੇ (ਸੰਗਮ ਜੁਗ ਵਿਚ) ਹੋ ਚੁਕੇ ਇਸ ਬਿਰਤਾਂਤ ਦਾ ਜੋ ਰੂਪਾਂਤਰ ਵਿਆਸ ਨੇ ਵਰਤਮਾਨ ਕਾਲ ਦਾ ਪ੍ਰਯੋਗ ਕਰਕੇ ਕੀਤਾ ਤਾਂ ਸਮਾਂ ਬੀਤ ਜਾਣ ਤੇ ਲੋਕਾਂ ਨੇ ਗੀਤਾ-ਗਿਆਨ ਨੂੰ ਵੀ ਵਿਆਸ ਦੇ ਜੀਵਨ-ਕਾਲ ਵਿਚ ਅਰਥਾਤ ਦੁਆਪਰ-ਜੁਗ ਵਿਚ ਦਿੱਤਾ ਗਿਆ ਗਿਆਨ ਮੰਨ ਲਿਆ। ਪਰੰਤੂ ਇਸ ਭੁੱਲ ਨਾਲ ਸੰਸਾਰ ਵਿਚ ਬਹੁਤ ਵੱਡੀ ਹਾਨੀ ਹੋਈ ਹੈ ਕਿਉਂਕਿ ਜੇਕਰ ਲੋਕਾਂ ਨੂੰ ਇਹ ਭੇਦ ਠੀਕ ਤਰੀਕੇ ਨਾਲ ਪਤਾ ਹੁੰਦਾ ਕਿ ਗੀਤਾ-ਗਿਆਨ ਨਿਰਾਕਾਰ ਪਰਮਪਿਤਾ ਪਰਮਾਤਮਾ ਸ਼ਿਵ ਨੇ ਦਿੱਤਾ ਸੀ ਜੋ ਕਿ ਸ੍ਰੀ ਕ੍ਰਿਸ਼ਨ ਦੇ ਵੀ ਪਾਰ ਲੌਕਿਕ ਪਿਤਾ ਹਨ ਅਤੇ ਸਾਰੇ ਧਰਮਾਂ ਦੇ ਲੋਕਾਂ ਦੇ ਪਰਮ ਪੂਜ ਅਤੇ ਸਾਰਿਆਂ ਦੇ ਇਕ ਮਾਤਰ ਸਦਗਤੀਦਾਤਾ ਅਤੇ ਰਾਜ-ਭਾਗ ਦੇਣ ਵਾਲੇ ਹਨ, ਤਾਂ ਸਾਰੇ ਧਰਮਾਂ ਦੇ ਲੋਕ ਗੀਤਾ ਨੂੰ ਹੀ ਸੰਸਾਰ ਦੇ ਸਰਵੋਤਮ ਸ਼ਾਸਤਰ ਮੰਨਦੇ ਅਤੇ ਉਨ੍ਹਾਂ ਦੇ ਮਹਾ ਵਾਕਾਂ ਨੂੰ ਪਰਮਪਿਤਾ ਦੇ ਮਹਾ ਵਾਕ ਮੰਨ ਕੇ ਉਨ੍ਹਾਂ ਨੂੰ ਬੜੇ ਸਨਮਾਨ ਨਾਲ ਧਾਰਨ ਕਰਦੇ। ਉਹ ਭਾਰਤ ਨੂੰ ਹੀ ਆਪਣਾ ਸਰਵੋਤਮ ਤੀਰਥ ਮੰਨਦੇ ਅਤੇ ਸ਼ਿਵ-ਜਯੰਤੀ ਨੂੰ ਗੀਤਾ-ਜਯੰਤੀ ਅਤੇ ਗੀਤਾ-ਜਯੰਤੀ ਨੂੰ ਸ਼ਿਵ-ਜਯੰਤੀ ਦੇ ਰੂਪ ਵਿਚ ਵੀ ਮਨਾਉਂਦੇ। ਉਹ ਇਕ ਜੋਤੀ ਸਰੂਪ, ਨਿਰਾਕਾਰ ਪਰਮਪਿਤਾ ਪਰਮਾਤਮਾ ਸ਼ਿਵ ਨਾਲ ਹੀ ਯੋਗ-ਮੁਕਤ ਹੋ ਕੇ ਪਾਵਨ ਬਣ ਜਾਂਦੇ ਅਤੇ ਉਸ ਕੋਲੋਂ ਸੁਖ-ਸ਼ਾਂਤੀ ਦੀ ਪੂਰਣ ਵਿਰਾਸਤ ਲੈ ਲੈਂਦੇ। ਪਰੰਤੂ ਅੱਜ ਉਪਰੋਕਤ ਗੁੱਝੇ ਅਤੇ ਸਰਵੋਤਮ ਭੇਦਾਂ ਨੂੰ ਨਾ ਜਾਨਣ ਦੇ ਕਾਰਣ ਅਤੇ ਗੀਤਾ ਮਾਤਾ ਦੇ ਪਤੀ ਨਿਰਾਕਾਰ ਪਰਮਾਤਮਾ ਸ਼ਿਵ ਦੇ ਸਥਾਨ ਤੇ ਗੀਤਾ-ਪੁੱਤਰ ਸ੍ਰੀ ਕ੍ਰਿਸ਼ਨ ਦੇਵਤਾ ਦਾ ਨਾਂ ਲਿਖ ਦੇਣ ਦੇ ਕਾਰਣ ਗੀਤਾ ਦਾ ਹੀ ਖੰਡਨ ਹੋ ਗਿਆ ਅਤੇ ਸੰਸਾਰ ਵਿਚ ਘੋਰ ਅਨਰਥ, ਹਾਹਾਕਾਰ ਅਤੇ ਪਾਪਾ ਚਾਰ ਹੋ ਗਿਆ ਅਤੇ ਲੋਕ ਇਕ ਨਿਰਾਕਾਰ ਪਰਮਪਿਤਾ ਦੀ ਆਗਿਆ (ਮਨਮਨਾਭਵ ਅਰਥਾਤ ਇਕ ਮੈਨੂੰ ਹੀ ਯਾਦ ਕਰੋ) ਨੂੰ ਭੁੱਲ ਕੇ ਵਿਭਚਾਰੀ ਬੁੱਧੀ ਵਾਲੇ ਹੋ ਗਏ ਹਨ। ਅੱਜ ਫੇਰ ਤੋਂ ਉਪਰੋਕਤ ਭੇਦ ਨੂੰ ਜਾਣ ਕੇ ਪਰਮਪਿਤਾ ਪਰਮਾਤਮਾ ਸ਼ਿਵ ਨਾਲ ਯੋਗ-ਯੁਕਤ ਹੋਣ ਨਾਲ ਇਸ ਭਾਰਤ ਵਿਚ ਸ੍ਰੀ ਕ੍ਰਿਸ਼ਨ ਅਥਵਾ ਸ੍ਰੀ ਨਾਰਾਇਣ ਦਾ ਸੁਖਦਾਈ ਸਵਰਾਜ ਸਥਾਪਨ ਹੋ ਸਕਦਾ ਹੈ ਅਤੇ ਹੋ ਰਿਹਾ ਹੈ।

 

Loading spinner