ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

27)ਰਾਜਯੋਗ ਦੀ ਯਾਤਰਾ – ਸਵਰਗ ਵੱਲ ਦੌੜ

ਰਾਜਯੋਗ ਦੇ ਨਿਰੰਤਰ ਅਭਿਆਸ ਵਾਲ ਮਨੁੱਖ ਨੂੰ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਸ਼ਕਤੀਆਂ ਦੁਆਰਾ ਹੀ ਮਨੁੱਖ ਸੰਸਾਰਕ ਰੁਕਾਵਟਾਂ ਨੂੰ ਪਾਰ ਕਰਦਾ ਹੋਇਆ ਅਧਿਆਤਮਿਕ ਮਾਰਗ ਵੱਲ ਵੱਧਦਾ ਹੈ। ਅੱਜ ਮਨੁੱਖ ਅਨੇਕ ਪ੍ਰਕਾਰ ਦੇ ਰੋਗ, ਸ਼ੋਕ, ਚਿੰਤਾ ਅਤੇ ਪਰੇਸ਼ਾਨੀਆਂ ਨਾਲ ਪੀੜਤ ਹੈ ਅਤੇ ਇਹ ਸ੍ਰਿਸ਼ਟੀ ਹੀ ਘੋਰ ਨਰਕ ਬਣ ਚੁਕੀ ਹੈ। ਇਸ ਵਿਚੋਂ ਨਿਕਲ ਕੇ ਸਵਰਗ ਵਿਚ ਜਾਣਾ ਹਰ ਇਕ ਪ੍ਰਾਣੀ ਚਾਹੁੰਦਾ ਹੈ, ਲੇਕਿਨ ਨਰਕ ਤੋਂ ਸਵਰਗ ਜਾਣ ਦਾ ਰਸਤਾ ਕਈ ਰੁਕਾਵਟਾਂ ਨਾਲ ਭਰਿਆ ਪਿਆ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਸ ਦੇ ਰਸਤੇ ਵਿਚ ਮੁੱਖ ਰੁਕਾਵਟ ਪਾਉਂਦੇ ਹਨ। ਪੁਰਸ਼ੋਤਮ ਸੰਗਮ ਯੁਗ ਵਿਚ ਗਿਆਨ ਸਾਗਰ ਪਰਮਾਤਮਾ ਸ਼ਿਵ ਜੋ ਸਹਿਜ ਰਾਜਯੋਗ ਦੀ ਸਿੱਖਿਆ ਪ੍ਰਜਾਪਿਤਾ ਬ੍ਰਹਮਾ ਦੁਆਰਾ ਦੇ ਰਹੇ ਹਨ, ਉਸ ਨੂੰ ਧਾਰਨ ਕਰਨ ਨਾਲ ਹੀ ਮਨੁੱਖ ਇਨ੍ਹਾਂ ਪ੍ਰਬਲ ਸ਼ਤਰੂਆਂ (ਪੰਜ ਵਿਕਾਰਾਂ) ਨੂੰ ਜਿੱਤ ਸਕਦਾ ਹੈ।

ਚਿਤਰ ਵਿਚ ਵਿਖਾਇਆ ਜਾਂਦਾ ਹੈ ਕਿ ਨਰਕ ਤੋਂ ਸਵਰਗ ਵੱਲ ਜਾਣ ਲਈ ਮਨੁੱਖ ਨੂੰ ਕਾਮ ਵਿਕਾਰ ਦੀ ਉੱਚੀ ਦੀਵਾਰ ਨੂੰ ਪਾਰ ਕਰਨਾ ਪੈਂਦਾ ਹੈ ਜਿਸ ਵਿਚ ਨੁਕੀਲੇ ਸ਼ੀਸ਼ੇ ਲੱਗੇ ਹੋਏ ਹਨ। ਇਸ ਨੂੰ ਪਾਰ ਕਰਨ ਵਿਚ ਕਈ ਵਿਅਕਤੀ ਦੇਹ ਅਭਿਮਾਨ ਦੇ ਕਾਰਨ ਸਫਲਤਾ ਨਹੀਂ ਪਾ ਸਕਦੇ ਹਨ ਅਤੇ ਇਸ ਲਈ ਨੁਕੀਲੇ ਸ਼ੀਸ਼ੇ ਤੋਂ ਡਿੱਗ ਕੇ ਲਹੂ-ਲੁਹਾਣ ਹੋ ਜਾਂਦੇ ਹਨ। ਵਿਕਾਰੀ ਦ੍ਰਿਸ਼ਟੀ, ਕ੍ਰਿਤੀ, ਵਿਰਤੀ ਹੀ ਮਨੁੱਖ ਨੂੰ ਇਸ ਦੀਵਾਰ ਨੂੰ ਪਾਰ ਨਹੀਂ ਕਰਨ ਦਿੰਦੀ। ਇਸ ਲਈ ਪਵਿੱਤਰ ਦ੍ਰਿਸ਼ਟੀ ਬਣਾਉਣਾ ਇਨ੍ਹਾਂ ਵਿਕਾਰਾਂ ਨੂੰ ਜਿੱਤਣ ਦੇ ਲਈ ਅਤੀ ਜਰੂਰੀ ਹੈ।

ਦੂਸਰਾ ਭਿਅੰਕਰ ਵਿਘਨ ਕ੍ਰੋਧ ਰੂਪੀ ਅਗਨੀ-ਚੱਕਰ ਹੈ। ਕ੍ਰੋਧ ਦੇ ਵੱਸ ਹੋ ਕੇ ਮਨੁੱਖ ਸੱਚ ਅਤੇ ਝੂਠ ਦੀ ਪਹਿਚਾਨ ਵੀ ਨਹੀਂ ਕਰ ਸਕਦਾ ਅਤੇ ਨਾਲ ਹੀ ਉਸ ਵਿਚ ਈਰਖਾ ਵੈਰ-ਵਿਰੋਧ, ਨਫ਼ਰਤ ਆਦਿ ਵਿਕਾਰਾਂ ਦਾ ਪ੍ਰਵੇਸ਼ ਹੋ ਜਾਂਦਾ ਹੈ ਜਿਸ ਦੀ ਅੱਗ ਵਿਚ ਉਹ ਖੁਦ ਤਾਂ ਜਲਦਾ ਹੀ ਹੈ ਨਾਲ ਹੀ ਦੂਜੇ ਮਨੁੱਖਾਂ ਨੂੰ ਵੀ ਜਲਾਉਂਦਾ ਹੈ। ਇਸ ਰੁਕਾਵਟ ਨੂੰ ਪਾਰ ਕਰਨ ਦੇ ਲਈ ਸਰਵ ਧਰਮ ਅਰਥਾਤ ਮੈਂ ਆਤਮਾ ਸ਼ਾਂਤਸਰੁਪ ਹਾਂ.. ਇਸ ਸਥਿਤੀ ਵਿਚ ਹੋਣਾ ਬਹੁਤ ਜਰੂਰੀ ਹੈ। ਲੋਭ ਵੀ ਮਨੁੱਖ ਨੂੰ ਉਸਦੇ ਸੱਚੇ ਮਾਰਗ ਤੋਂ ਦੂਰ ਹਟਾਉਣ ਦੇ ਲਈ ਰਸਤੇ ਵਿਚ ਖੜਾ ਹੈ। ਲੋਭੀ ਮਨੁੱਖ ਨੂੰ ਕਦੀ ਵੀ ਸ਼ਾਂਤੀ ਨਹੀਂ ਮਿਲ ਸਕਦੀ ਅਤੇ ਉਹ ਮਨ ਨੂੰ ਪਰਮਾਤਮਾ ਦੀ ਯਾਦ ਵਿਚ ਨਹੀਂ ਟਿਕਾ ਸਕਦਾ। ਇਸ ਲਈ ਸਵਰਗ ਦੀ ਪ੍ਰਾਪਤੀ ਲਈ ਮਨੁੱਖ ਨੂੰ ਧਨ ਜਾਂ ਖਜਾਨੇ ਦੀ ਲਾਲਚ ਅਤੇ ਸੋਨੇ ਦੀ ਚਮਕ ਦੀ ਖਿੱਚ ਤੇ ਵੀ ਜਿੱਤ ਪਾਉਣੀ ਹੈ।

ਮੋਹ ਵੀ ਇਕ ਇਸ ਤਰ੍ਹਾਂ ਦੀ ਰੁਕਾਵਟ ਹੈ ਕਿ ਜੋ ਜਾਲ ਦੀ ਤਰ੍ਹਾਂ ਖੜੀ ਰਹਿੰਦੀ ਹੈ। ਮਨੁੱਖ ਮੋਹ ਦੇ ਬੰਧਨ-ਵਸ ਆਪਣੇ ਧਰਮ ਤੇ ਕਰਮ ਨੂੰ ਵੀ ਭੁੱਲ ਜਾਂਦਾ ਹੈ ਅਤੇ ਪੁਰਸ਼ਾਰਥ ਹੀਨ ਬਣ ਜਾਂਦਾ ਹੈ। ਤਦੇ ਗੀਤਾ ਵਿਚ ਭਗਵਾਨ ਨੇ ਕਿਹਾ ਹੈ ਕਿ “ਨਸ਼ਟਮੋਹਾ ਸਿਮਰਤੀ ਲਬਧਾ ਬਣੋ”, ਅਰਥਾਤ ਦੇਹ ਸਹਿਤ ਦੇਹ ਦੇ ਸਾਰੇ ਸਬੰਧ ਦੇ ਮੋਹ ਜਾਲ ਵਿਚੋਂ ਨਿਕਲ ਇਕ ਪਰਮਾਤਮਾ ਦੀ ਯਾਦ ਵਿਚ ਸਥਿਤ ਹੋ ਜਾਵੋ ਅਤੇ ਆਪਣੇ ਕਰਤਵ ਨੂੰ ਕਰੋ ਇਸ ਨਾਲ ਹੀ ਸਵਰਗ ਦੀ ਪ੍ਰਾਪਤੀ ਹੋ ਸਕੇਗੀ। ਇਸ ਦੇ ਲਈ ਜਰੂਰੀ ਹੈ ਕਿ ਮਨੁੱਖ ਆਤਮਾ ਮੋਹ ਦੇ ਬੰਧਨ ਤੋਂ ਮੁਕਤੀ ਪਾਏ ਤਦੇ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਮਿਲੇਗਾ ਅਤੇ ਸਵਰਗ ਦੀ ਪ੍ਰਾਪਤੀ ਹੋਵੇਗੀ।

ਹੰਕਾਰ ਵੀ ਮਨੁੱਖ ਦੀ ਉੱਨਤੀ ਦੇ ਰਸਤੇ ਵਿਚ ਪਹਾੜ ਦੀ ਤਰ੍ਹਾਂ ਰੁਕਾਵਟ ਪਾਉਂਦਾ ਹੈ। ਹੰਕਾਰੀ ਮਨੁੱਖ ਕਦੇ ਪਰਮਾਤਮਾ ਦੇ ਨਜ਼ਦੀਕ ਨਹੀਂ ਪਹੁੰਚ ਸਕਦਾ। ਹੰਕਾਰ-ਵਸ਼ ਮਨੁੱਖ ਪਹਾੜ ਦੀ ਉੱਚੀ ਚੋਟੀ ਤੋਂ ਡਿੱਗਣ ਨਾਲ ਚਕਨਾਚੂਰ ਹੋ ਜਾਂਦਾ ਹੈ। ਇਸ ਲਈ ਸਵਰਗ ਵਿਚ ਜਾਣ ਲਈ ਹੰਕਾਰ ਨੂੰ ਜਿੱਤਣਾ ਅਤੀ ਜਰੂਰੀ ਹੈ। ਇਸ ਲਈ ਯਾਦ ਰਹੇ ਕਿ ਇਨ੍ਹਾਂ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਕੇ ਮਨੁੱਖ ਤੋਂ ਦੇਵਤਾ ਬਨਣ ਵਾਲੇ ਨਰ-ਨਾਰੀ ਹੀ ਸਵਰਗ ਵਿਚ ਜਾ ਸਕਦੇ ਹਨ ਨਹੀਂ ਤਾਂ ਹਰੇਕ ਵਿਅਕਤੀ ਦੇ ਮਰਨ ਤੋਂ ਬਾਅਦ ਇਹ ਜੋ ਕਹਿ ਦਿੱਤਾ ਜਾਂਦਾ ਹੈ ਕਿ “ਉਹ ਸਵਰਗਵਾਸੀ ਹੋਇਆ” ਇਹ ਬਿਲਕੁਲ ਗਲਤ ਹੈ। ਜੇਕਰ ਹਰ ਕੋਈ ਮਰਨ ਦੇ ਬਾਅਦ ਸਵਰਗ ਜਾ ਰਿਹਾ ਹੁੰਦਾ ਤਾਂ ਜਨ-ਸੰਖਿਆ ਘਟ ਜਾਂਦੀ ਅਤੇ ਸਵਰਗ ਵਿਚ ਭੀੜ ਲਗ ਜਾਂਦੀ ਅਤੇ ਮਿਰਤਕ ਦੇ ਸਬੰਧੀ ਮਾਤਮ ਨਾ ਕਰਦੇ।

Loading spinner