5)ਸਾਰੀਆਂ ਆਤਮਾਵਾਂ ਦਾ ਪਿਤਾ ਪਰਮਾਤਮਾ ਇਕ ਹੈ ਅਤੇ ਨਿਰਾਕਾਰ ਹੈ
ਅਕਸਰ ਲੋਕ ਇਹ ਨਾਅਰਾ ਲਗਾਉਂਦੇ ਹਨ ਕਿ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਸਾਰੇ ਆਪਸ ਵਿਚ ਭਾਈ-ਭਾਈ, ਪਰੰਤੂ ਉਹ ਸਾਰੇ ਆਪਸ ਵਿਚ ਭਾਈ-ਭਾਈ ਕਿਵੇਂ ਹਨ ਅਤੇ ਜੇਕਰ ਉਹ ਭਾਈ-ਭਾਈ ਹਨ ਤਾਂ ਉਨ੍ਹਾਂ ਸਾਰਿਆਂ ਦਾ ਇਕ ਪਿਤਾ ਕੌਣ ਹੈ – ਇਸ ਨੂੰ ਉਹ ਨਹੀਂ ਜਾਣਦੇ। ਦੇਹ ਦੀ ਦ੍ਰਿਸ਼ਟੀ ਨਾਲ ਤਾਂ ਉਹ ਭਾਈ-ਭਾਈ ਹੋ ਨਹੀਂ ਸਕਦੇ। ਕਿਉਂਕਿ ਸਾਰਿਆਂ ਦੇ ਮਾਤਾ-ਪਿਤਾ ਅੱਡ-ਅੱਡ ਹਨ, ਆਤਮਕ ਦ੍ਰਿਸ਼ਟੀ ਨਾਲ ਹੀ ਉਹ ਸਾਰੇ ਇਕ ਪਰਮਪਿਤਾ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਭਾਈ-ਭਾਈ ਹਨ। ਇਥੇ ਸਾਰੀਆਂ ਆਤਮਾਵਾਂ ਦੇ ਇਕ ਪਿਤਾ ਦਾ ਪਰਿਚੈ ਦਿੱਤਾ ਗਿਆ ਹੈ। ਇਸ ਸੋਚ ਰਾਹੀਂ ਕੌਮੀ-ਏਕਤਾ ਹੋ ਸਕਤੀ ਹੈ।
ਅਕਸਰ ਸਾਰੇ ਧਰਮਾਂ ਦੇ ਲੋਕ ਕਹਿੰਦੇ ਹਨ ਕਿ ਪਰਮਾਤਮਾ ਇਕ ਹੈ ਅਤੇ ਉਹੀ ਸਾਰਿਆਂ ਦਾ ਪਿਤਾ ਹੈ ਅਤੇ ਸਾਰੇ ਮਨੁੱਖ ਭਰਾ-ਭਰਾ ਹਨ। ਪਰੰਤੂ ਪ੍ਰਸ਼ਨ ਉਠਦਾ ਹੈ ਕਿ ਉਹ ਇਕ ਪਰਮਪਿਤਾ ਕੌਣ ਹੈ ਜਿਸ ਨੂੰ ਸਾਰੇ ਮੰਨਦੇ ਹਨ ? ਤੁਸੀਂ ਦੇਖੋਗੇ ਕਿ ਬੇਸ਼ਕ ਹੀ ਹਰੇਕ ਧਰਮ ਦੇ ਸੰਸਥਾਪਕ ਅਲਗ ਅਲਗ ਹਨ, ਪਰੰਤੂ ਹਰੇਕ ਧਰਮ ਦੇ ਅਨੁਯਾਯੀ ਨਿਰਾਕਾਰ ਜੋਤੀ-ਸਰੂਪ ਪਰਮਾਤਮਾ ਸ਼ਿਵ ਦੀ ਮੂਰਤੀ ਸ਼ਿਵ ਲਿੰਗ ਨੂੰ ਕਿਸੇ ਨਾ ਕਿਸੇ ਰੂਪ ਤਰ੍ਹਾਂ ਮਾਨਤਾ ਦਿੰਦੇ ਹਨ। ਭਾਰਤ ਵਿਚ ਤਾਂ ਜਗ੍ਹਾ ਜਗ੍ਹਾ ਤੇ ਪਰਮ ਪਿਤਾ ਪਰਮਾਤਮਾ ਸ਼ਿਵ ਦੇ ਮੰਦਰ ਹਨ ਹੀ ਅਤੇ ਭਗਤ ਲੋਕ “ਓਮ ਨਮੋ ਸ਼ਿਵਾਏ” ਅਤੇ “ਤੁਮ ਹੀ ਹੋ ਮਾਤਾ ਤੁਮ ਹੀ ਪਿਤਾ ਹੋ” ਆਦਿ ਸ਼ਬਦਾਂ ਨਾਲ ਉਨ੍ਹਾਂ ਦੀ ਮਹਿਮਾ ਜਾਂ ਪੂਜਣ ਕਰਦੇ ਹਨ ਅਤੇ ਸ਼ਿਵ ਨੂੰ ਸ੍ਰੀ ਕ੍ਰਿਸ਼ਨ ਅਤੇ ਸ੍ਰੀ ਰਾਮ ਆਦਿ ਦੇਵਾਂ ਦੇ ਵੀ ਦੇਵ ਅਰਥਾਤ ਪਰਮ ਪੂਜ ਮੰਨਦੇ ਹੀ ਹਨ, ਪਰੰਤੂ ਭਾਰਤ ਤੋਂ ਬਾਹਰ, ਦੂਜੇ ਧਰਮਾਂ ਦੇ ਲੋਕ ਵੀ ਇਸਨੂੰ ਮਾਨਤਾ ਦੇਂਦੇ ਹਨ।
ਅਮਰਨਾਥ, ਵਿਸ਼ਵਨਾਥ, ਸੋਮਨਾਥ ਅਤੇ ਪਸ਼ੁਪਤੀਨਾਥ ਆਦਿ ਮੰਦਰਾਂ ਵਿਚ ਪਰਮਪਿਤਾ ਪਰਮਾਤਮਾ ਸ਼ਿਵ ਦੇ ਹੀ ਯਾਦਗਾਰੀ ਨਿਸ਼ਾਨ ਹਨ। ਗੋਪੇਸ਼ਵਰ ਅਤੇ ਰਾਮੇਸ਼ਵਰ ਦੇ ਜੋ ਮੰਦਰ ਹਨ ਉਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ “ਸ਼ਿਵ” ਸ੍ਰੀ ਕ੍ਰਿਸ਼ਨ ਅਤੇ ਸ੍ਰੀ ਰਾਮ ਦੇ ਵੀ ਪੂਜ ਹਨ। ਰਾਜਾ ਵਿਕਰਮਾਦਿਤਯ ਵੀ ਸ਼ਿਵ ਦੀ ਹੀ ਪੂਜਾ ਕਰਦੇ ਸਨ। ਮੁਸਲਮਾਨਾਂ ਦੇ ਮੁੱਖ ਤੀਰਥ ਸਥਾਨ ਮੱਕਾ ਵਿਚ ਵੀ ਇਕ ਇਸੇ ਆਕਾਰ ਦਾ ਪੱਥਰ ਹੈ ਜਿਸ ਨੂੰ ਕਿ ਸਾਰੇ ਮੁਸਲਮਾਨ ਯਾਤਰੀ ਬੜੇ ਪਿਆਰ ਅਤੇ ਇੱਜ਼ਤ ਨਾਲ ਚੁੰਮਦੇ ਹਨ। ਉਸ ਨੂੰ ਉਹ “ਸੰਗੇ-ਅਸਵਦ” ਕਹਿੰਦੇ ਹਨ ਅਤੇ ਇਬਰਾਹਿਮ ਅਤੇ ਮੁਹੰਮਦ ਦੁਆਰਾ ਉਸਦੀ ਸਥਾਪਨਾ ਹੋਈ ਮੰਨਦੇ ਹਨ। ਪਰੰਤੂ ਅਜ ਉਹ ਵੀ ਇਸ ਭੇਦ ਨੂੰ ਨਹੀਂ ਜਾਣਦੇ ਕਿ ਉਨ੍ਹਾਂ ਦੇ ਧਰਮ ਵਿਚ ਬੁਤ ਪਰਸਤੀ (ਮੂਰਤੀ-ਪੂਜਾ) ਦੀ ਮਾਨਤਾ ਨਾ ਹੁੰਦੇ ਹੋਏ ਵੀ ਇਸੇ ਆਕਾਰ ਵਾਲੇ ਪੱਥਰ ਦੀ ਸਥਾਪਨਾ ਕਿਉਂ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਇਥੇ ਪਿਆਰ ਅਤੇ ਇੱਜ਼ਤ ਨਾਲ ਚੁੰਮਣ ਦੀ ਪ੍ਰਥਾ ਕਿਉਂ ਚਲੀ ਆਉਂਦੀ ਹੈ ? ਇਟਲੀ ਵਿਚ ਕਈ ਰੋਮਨ ਕੈਥੋਲਿਕ ਈਸਾਈ ਵੀ ਇਸੇ ਆਕਾਰ ਵਾਲੀ ਮੂਰਤੀ ਨੂੰ ਆਪਣੇ ਢੰਗ ਨਾਲ ਪੂਜਦੇ ਹਨ। ਈਸਾਈਆਂ ਦੇ ਧਰਮ ਸੰਸਥਾਪਕ ਈਸਾ ਨੇ ਅਤੇ ਸਿੱਖਾਂ ਦੇ ਧਰਮ-ਸਥਾਪਕ ਨਾਨਕ ਜੀ ਨੇ ਵੀ ਪਰਮਾਤਮਾ ਨੂੰ ਇਕ ਨਿਰਾਕਾਰ ਜੋਤੀ ਹੀ ਮੰਨਿਆ ਹੈ। ਯਹੂਦੀ ਲੋਕ ਤਾਂ ਪਰਮਾਤਮਾ ਨੂੰ “ਜੇਹੋਵਾ” ਨਾਂ ਨਾਲ ਪੁਕਾਰਦੇ ਹਨ ਜਿਹੜਾ ਨਾਂ ਸ਼ਿਵ ਦਾ ਹੀ ਰੂਪਾਂਤਰ ਮਲੂਮ ਹੁੰਦਾ ਹੈ। ਜਾਪਾਨ ਵਿਚ ਵੀ ਬੋਧ-ਧਰਮ ਦੇ ਕਈ ਸ਼ਰਧਾਲੂ ਇਸੇ ਆਕਾਰ ਦੀ ਇਕ ਮੂਰਤੀ ਆਪਣੇ ਸਾਹਮਣੇ ਰੱਖ ਕੇ ਉਸ ਤੇ ਆਪਣਾ ਮਨ ਇਕਾਗਰ ਕਰਦੇ ਹਨ।
ਪਰੰਤੂ ਸਮਾਂ ਬੀਤ ਜਾਣ ਤੇ ਸਾਰੇ ਧਰਮਾਂ ਦੇ ਲੋਕ ਇਹ ਮੂਲ ਗੱਲ ਭੁੱਲ ਗਏ ਹਨ ਕਿ ਸ਼ਿਵ ਲਿੰਗ ਸਾਰੀਆਂ ਮਨੁੱਖ ਆਤਮਾਵਾਂ ਦੇ ਪਰਮਪਿਤਾ ਦਾ ਯਾਦਗਾਰੀ ਨਿਸ਼ਾਨ ਹੈ। ਜੇਕਰ ਮੁਸਲਮਾਨ ਇਹ ਗੱਲ ਜਾਣਦੇ ਹੁੰਦੇ ਤਾਂ ਉਹ ਸੋਮਨਾਥ ਦੇ ਮੰਦਰ ਨੂੰ ਕਦੇ ਵੀ ਨਾ ਲੁੱਟਦੇ ਸਗੋਂ ਮੁਸਲਮਾਨ, ਈਸਾਈ ਆਦਿ ਸਾਰੇ ਧਰਮਾਂ ਦੇ ਲੋਕ ਭਾਰਤ ਨੂੰ ਹੀ ਪਰਮਪਿਤਾ ਪਰਮਾਤਮਾ ਦੀ ਅਵਤਾਰ ਭੂਮੀ ਮੰਨ ਕੇ ਇਸ ਨੂੰ ਆਪਣਾ ਸਭ ਤੋਂ ਮੁੱਖ ਤੀਰਥ ਮੰਨਦੇ ਅਤੇ, ਇਸ ਤਰ੍ਹਾਂ, ਸੰਸਾਰ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਪਰੰਤੂ ਇਕ ਪਿਤਾ ਨੂੰ ਭੁੱਲਣ ਦੇ ਕਾਰਣ ਸੰਸਾਰ ਵਿਚ ਲੜਾਈ-ਝਗੜਾ, ਦੁਖ ਅਤੇ ਕਲੇਸ਼ ਹੋਇਆ ਅਤੇ ਸਾਰੇ ਅਨਾਥ ਅਤੇ ਕੰਗਾਲ ਬਣ ਗਏ।