8)ਸ਼ਿਵ ਅਤੇ ਸ਼ੰਕਰ ਵਿਚ ਅੰਤਰ
ਬਹੁਤ ਸਾਰੇ ਲੋਕ ਸ਼ਿਵ ਅਤੇ ਸ਼ੰਕਰ ਨੂੰ ਇਕ ਹੀ ਮੰਨਦੇ ਹਨ, ਪਰੰਤੂ ਅਸਲ ਵਿਚ ਇਨ੍ਹਾਂ ਦੋਹਾਂ ਵਿਚ ਭਿੰਨਤਾ ਹੈ। ਤੁਸੀਂ ਵੇਖੋ ਕਿ ਦੋਹਾਂ ਦੀਆਂ ਮੂਰਤੀਆਂ ਵੀ ਅੱਡ-ਅੱਡ ਆਕਾਰ ਵਾਲੀਆਂ ਹੁੰਦੀਆਂ ਹਨ। ਸ਼ਿਵ ਦੀ ਮੂਰਤੀ ਅੰਡਕਾਰ ਹੁੰਦੀ ਹੈ ਜਦਕਿ ਮਹਾਦੇਵ ਸ਼ੰਕਰ ਦੀ ਮੂਰਤੀ ਸਰੀਰਕ ਆਕਾਰ ਵਾਲੀ ਹੁੰਦੀ ਹੈ। ਇਥੇ ਉਨ੍ਹਾਂ ਦੋਹਾਂ ਦਾ ਅੱਡ-ਅੱਡ ਪਰਿਚੈ ਜੋ ਕਿ ਪਰਮਪਿਤਾ ਸ਼ਿਵ ਨੇ ਹੁਣ ਖੁਦ ਸਾਨੂੰ ਸਮਝਾਇਆ ਹੈ ਅਤੇ ਅਨੁਭਵ ਕਰਾਇਆ ਹੈ ਸਪਸ਼ਟ ਕੀਤਾ ਜਾ ਰਿਹਾ ਹੈ
ਮਹਾਦੇਵ ਸ਼ੰਕਰ
- ਇਹ ਬ੍ਰਹਮਾ ਅਤੇ ਵਿਸ਼ਨੂੰ ਦੀ ਤਰ੍ਹਾਂ ਸੂਖਮ ਸਰੀਰ-ਧਾਰੀ ਹੈ। ਇਨ੍ਹਾਂ ਨੂੰ ਮਹਾਦੇਵ ਕਿਹਾ ਜਾਂਦਾ ਹੈ, ਪਰੰਤੂ ਇਨ੍ਹਾਂ ਨੂੰ ਪਰਮਾਤਮਾ ਨਹੀਂ ਕਿਹਾ ਜਾ ਸਕਦਾ।
- ਇਹ ਬ੍ਰਹਮਾ ਅਤੇ ਵਿਸ਼ਨੂੰ ਦੇਵਤਾ ਦੀ ਤਰ੍ਹਾਂ ਸੂਖਮ ਲੋਕ ਵਿਚ, ਸ਼ੰਕਰ ਪੁਰੀ ਵਿਚ ਵਾਸ ਕਰਦੇ ਹਨ।
- ਬ੍ਰਹਮਾ ਦੇਵਤਾ ਅਤੇ ਵਿਸ਼ਨੂੰ ਦੇਵਤਾ ਦੀ ਤਰ੍ਹਾਂ ਇਹ ਵੀ ਪਰਮਾਤਮਾ ਸ਼ਿਵ ਦੀ ਰਚਨਾ ਹੈ।
- ਇਹ ਸਿਰਫ ਮਹਾ-ਵਿਨਾਸ਼ ਦਾ ਕਾਰਜ ਕਰਾਉਂਦੇ ਹਨ, ਸਥਾਪਨਾ ਅਤੇ ਪਾਲਣ ਦੇ ਕਰਤਵ ਇਨ੍ਹਾਂ ਦੇ ਨਹੀਂ ਹਨ।
ਪਰਮਪਿਤਾ ਪਰਮਾਤਮਾ ਸ਼ਿਵ
1. ਇਹ ਚੇਤਨ ਜੋਤੀ-ਬਿੰਦੂ ਹਨ ਅਤੇ ਇਨ੍ਹਾਂ ਦਾ ਸਥੂਲ ਜਾਂ ਸੂਖਮ ਸਰੀਰ ਨਹੀਂ ਹੈ। ਇਹ ਪਰਮ-ਆਤਮਾ ਹੈ
2. ਇਹ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਦੇ ਲੋਕ ਅਰਥਾਤ ਸੂਖਮ ਲੋਕ ਤੋਂ ਵੀ ਪਰੇ ਬ੍ਰਹਮ ਲੋਕ (ਮੁਕਤੀ ਧਾਮ) ਵਿਚ ਵਾਸ ਕਰਦੇ ਹਨ।
3. ਇਹ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਦੇ ਵੀ ਰਚੇਤਾ ਅਰਥਾਤ“ਤ੍ਰਿਮੂਰਤੀ” ਹਨ।
4. ਇਹ ਬ੍ਰਹਮਾ ਦੁਆਰਾ ਸਥਾਪਤ, ਸ਼ੰਕਰ ਦੁਆਰਾ ਮਹਾ-ਵਿਨਾਸ਼ ਅਤੇ ਵਿਸ਼ਨੂੰ ਦੁਆਰਾ ਵਿਸ਼ਵ ਦਾ ਪਾਲਨ ਕਰਾ ਕੇ ਵਿਸ਼ਵ ਦਾ ਕਲਿਆਣ ਕਰਦੇ ਹਨ।
ਸ਼ਿਵ ਦਾ ਜਨਮ-ਉਤਸਵ ਰਾਤ ਨੂੰ ਕਿਉਂ ?
“ਰਾਤ” ਅਸਲ ਵਿਚ ਅਗਿਆਨ, ਤਮੋਗੁਣ ਅਥਵਾ ਪਾਪਾ ਚਾਰ ਦੀ ਨਿਸ਼ਾਨੀ ਹੈ। ਦੁਆਪਰ ਜੁਗ ਅਤੇ ਕਲਜੁਗ ਦੇ ਸਮੇਂ ਨੂੰ “ਰਾਤ” ਕਿਹਾ ਜਾਂਦਾ ਹੈ। ਕਲਜੁਗ ਦੇ ਅੰਤ ਵਿਚ ਜਦਕਿ ਸਾਧੂ, ਸੰਨਿਆਸੀ, ਗੁਰੂ, ਅਚਾਰੀਆ ਆਦਿ ਸਾਰੇ ਮਨੁੱਖ ਪਤਿਤ ਅਤੇ ਦੁਖੀ ਹੁੰਦੇ ਹਨ ਅਤੇ ਅਗਿਆਨ ਦੀ ਨੀਂਦ ਵਿਚ ਸੁੱਤੇ ਹੁੰਦੇ ਹਨ, ਜਦੋਂ ਧਰਮ ਦੀ ਗਿਲਾਨੀ ਹੁੰਦੀ ਹੈ ਅਤੇ ਜਦ ਇਹ ਭਾਰਤ ਵਿਸ਼ੇ-ਵਿਕਾਰ ਦੇ ਕਾਰਣ ਵੇਸ਼ਾਲਿਆ ਬਣ ਜਾਂਦਾ ਹੈ, ਉਸ ਵੇਲੇ ਪਤਿਤ ਪਾਵਨ ਪਰਮਪਿਤਾ ਪਰਮਾਤਮਾ ਸ਼ਿਵ ਇਸ ਸ੍ਰਿਸ਼ਟੀ ਵਿਚ ਦਿਵਯ-ਜਨਮ ਲੈਂਦੇ ਹਨ। ਇਸ ਲਈ ਦੂਜੇ ਸਾਰਿਆਂ ਦਾ ਜਨਮ-ਉਤਸਵ ਤਾਂ ਜਨਮ-ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਪਰੰਤੂ ਪਰਮਾਤਮਾ ਸ਼ਿਵ ਦੇ ਜਨਮ-ਦਿਨ ਨੂੰ ਸ਼ਿਵਰਾਤਰੀ ਹੀ ਕਿਹਾ ਜਾਂਦਾ ਹੈ। ਇਸ ਵਾਸਤੇ ਕਾਲਿਮਾ ਜਾਂ ਅੰਧਕਾਰ, ਅਗਿਆਨ-ਅੰਧਕਾਰ ਅਥਵਾ ਵਿਸ਼ੇ-ਵਿਕਾਰਾਂ ਦੀ ਰਾਤ ਦਾ ਸੂਚਕ ਹੈ।
ਗਿਆਨ – ਸੂਰਜ ਸ਼ਿਵ ਦੇ ਪ੍ਰਗਟ ਹੋਣ ਤੇ ਸ੍ਰਿਸ਼ਟੀ ਵਿਚ ਅਗਿਆਨ-ਅੰਧਕਾਰ ਅਤੇ ਵਿਕਾਰਾਂ ਦਾ ਖਾਤਮਾਂ
ਜਦੋਂ ਇਸ ਪ੍ਰਕਾਰ ਅਵਤਾਰ ਹੋ ਕੇ ਗਿਆਨ-ਸੂਰਜ ਪਰਮਪਿਤਾ ਪਰਮਾਤਮਾ ਸ਼ਿਵ ਗਿਆਨ ਪ੍ਰਕਾਸ਼ ਦਿੰਦੇ ਹਨ ਤਾਂ ਕੁਝ ਹੀ ਸਮੇਂ ਵਿਚ ਗਿਆਨ ਦਾ ਪ੍ਰਭਾਵ ਸਾਰੇ ਵਿਸ਼ਵ ਵਿਚ ਫੈਲ ਜਾਂਦਾ ਹੈ ਅਤੇ ਕਲਜੁਗ ਅਤੇ ਤਮੋਗੁਣ ਦੀ ਜਗ੍ਹਾ ਸੰਸਾਰ ਵਿਚ ਸਤਜੁਗ ਅਤੇ ਸਤੋਗੁਣ ਦੀ ਸਥਾਪਨਾ ਹੋ ਜਾਂਦੀ ਹੈ ਅਤੇ ਅਗਿਆਨ-ਅੰਧਕਾਰ ਦਾ ਅਤੇ ਵਿਕਾਰਾਂ ਦਾ ਵਿਨਾਸ਼ ਹੋ ਜਾਂਦਾ ਹੈ। ਸਾਰੇ ਕਲਪ ਵਿਚ ਪਰਮਪਿਤਾ ਪਰਮਾਤਮਾ ਸ਼ਿਵ ਦੇ ਇਕ ਅਲੌਕਿਕ ਜਨਮ ਦੇ ਇਸ ਥੋੜ੍ਹੇ ਜਿਹੇ ਸਮੇਂ ਵਿਚ ਸ੍ਰਿਸ਼ਟੀ ਵੇਸ਼ਾਲਿਆ ਤੋਂ ਬਦਲ ਕੇ ਸ਼ਿਵਾਲਾ ਬਣ ਜਾਂਦੀ ਹੈ ਅਤੇ ਨਰ ਨੂੰ ਨਾਰਾਇਣ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਸ਼ਿਵਰਾਤਰੀ ਹੀਰੇ-ਤੁਲ ਹੈ।