9)ਇਕ ਮਹਾਨ ਭੁੱਲ
ਇਹ ਕਿੰਨੇ ਅਸਚਰਜ ਵਾਲੀ ਗੱਲ ਹੈ ਕਿ ਅੱਜ ਇਕ ਪਾਸੇ ਤਾਂ ਲੋਕ ਪਰਮਾਤਮਾ ਨੂੰ ਮਾਤਾ-ਪਿਤਾ ਅਤੇ ਪਤਿਤ-ਪਾਵਨ ਮੰਨਦੇ ਹਨ ਅਤੇ ਦੂਜੇ ਪਾਸੇ ਕਹਿੰਦੇ ਹਨ ਕਿ ਪਰਮਾਤਮਾ ਸਰਵ-ਵਿਆਪਕ ਹੈ, ਅਰਥਾਤ ਉਹ ਤਾਂ ਠਿੱਕਰ-ਪੱਥਰ, ਸੱਪ, ਬਿੱਛੂ ਅਤੇ ਮਗਰਮੱਛ, ਚੋਰ ਅਤੇ ਡਾਕੂਆਂ ਸਾਰਿਆਂ ਵਿਚ ਹੈ। ਆਪਣੇ ਪਰਮ ਪਿਆਰੇ, ਪਰਮ-ਪਾਵਨ ਪਰਮਪਿਤਾ ਦੇ ਬਾਰੇ ਵਿਚ ਇਹ ਕਹਿਣਾ ਕਿ ਉਹ ਕੁੱਤੇ ਵਿਚ, ਬਿੱਲੇ ਵਿਚ ਸਾਰਿਆਂ ਵਿਚ ਹੈ, ਇਹ ਕਿੰਨੀ ਵੱਡੀ ਭੁੱਲ ਹੈ। ਇਹ ਕਿੰਨਾ ਵੱਡਾ ਪਾਪ ਹੈ। ਜੋ ਪਿਤਾ ਸਾਨੂੰ ਮੁਕਤੀ ਅਤੇ ਜੀਵਨ-ਮੁਕਤੀ ਦੀ ਜਾਇਦਾਦ (ਜਨਮ-ਸਿੱਧ ਅਧਿਕਾਰ) ਦਿੰਦਾ ਹੈ, ਉਸ ਦੇ ਲਈ ਇਸ ਤਰ੍ਹਾਂ ਦੇ ਸ਼ਬਦ ਕਹਿਣਾ ਤਾਂ ਕ੍ਰਿਤ-ਘਣਤਾ ਹੀ ਹੈ।
ਜੇਕਰ ਪਰਮਾਤਮਾ ਸਰਵ ਵਿਆਪੀ ਹੁੰਦੇ ਤਾਂ ਉਨ੍ਹਾਂ ਦੀ ਸ਼ਿਵ ਲਿੰਗ ਦੇ ਰੂਪ ਵਿਚ ਪੂਜਾ ਕਿਉਂ ਹੁੰਦੀ ? ਜੇਕਰ ਉਹ ਯਤਰ-ਤਤਰ-ਸਰਵਤਰ ਹੁੰਦੇ ਤਾਂ ਉਹ “ਦਿਵਯ-ਜਨਮ” ਕਿਵੇਂ ਲੈਂਦੇ, ਮਨੁੱਖ ਉਨ੍ਹਾਂ ਦੇ ਅਵਤਰਣ ਦੇ ਲਈ ਉਨ੍ਹਾਂ ਨੂੰ ਕਿਉਂ ਪੁਕਾਰਦੇ ਅਤੇ ਸ਼ਿਵਰਾਤਰੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ? ਜੇਕਰ ਪਰਮਾਤਮਾ ਸਰਵ-ਵਿਆਪਕ ਹੁੰਦੇ ਤਾਂ ਉਹ ਗੀਤਾ-ਗਿਆਨ ਕਿਵੇਂ ਦੇਂਦੇ ਅਤੇ ਗੀਤਾ ਵਿਚ ਲਿਖੇ ਹੋਏ ਉਨ੍ਹਾਂ ਦੇ ਇਹ ਮਹਾਂਵਾਕ ਕਿਵੇਂ ਸੱਚ ਸਿੱਧ ਹੁੰਦੇ ਕਿ “ਮੈਂ ਪਰਮ-ਪੁਰਖ (ਪੁਰਸ਼ੋਤਮ) ਹਾਂ, ਮੈਂ ਸੂਰਜ ਅਤੇ ਤਾਰਿਆਂ ਦੇ ਪ੍ਰਕਾਸ਼ ਤੋਂ ਵੀ ਪਾਰ ਪਰਮ-ਧਾਮ ਦਾ ਵਾਸੀ ਹਾਂ, ਇਹ ਸ੍ਰਿਸ਼ਟੀ ਇਕ ਉਲਟਾ ਬ੍ਰਿਖ ਹੈ ਅਤੇ ਮੈਂ ਇਸ ਦਾ ਬੀਜ ਹਾਂ ਜੋ ਕਿ ਉਪਰ ਰਹਿੰਦਾ ਹਾਂ।”
ਇਹ ਜਿਹੜੀ ਮਾਨਤਾ ਹੈ ਕਿ “ਪਰਮਾਤਮਾ ਸਰਵ ਵਿਆਪੀ ਹੈ”, ਇਸ ਨਾਲ ਭਗਤੀ, ਗਿਆਨ, ਯੋਗ ਆਦਿ ਸਾਰਿਆਂ ਦਾ ਖੰਡਨ ਹੋ ਗਿਆ ਹੈ ਕਿਉਂਕਿ ਜੇਕਰ ਜੋਤੀ-ਸਰੂਪ ਭਗਵਾਨ ਦਾ ਕੋਈ ਨਾਂ ਅਤੇ ਰੂਪ ਹੀ ਨਾ ਹੋਵੇ ਤਾਂ ਨਾ ਉਨ੍ਹਾਂ ਨਾਲ ਕੋਈ ਸਬੰਧ ਜੋੜਿਆ ਜਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਪ੍ਰਤੀ ਪਿਆਰ ਅਤੇ ਭਗਤੀ ਹੀ ਪ੍ਰਗਟ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਨਾਂ ਅਤੇ ਕਰਤਵਾਂ ਦੀ ਚਰਚਾ ਹੀ ਹੋ ਸਕਦੀ ਹੈ
ਜਦਕਿ “ਗਿਆਨ” ਦਾ ਅਰਥ ਹੀ ਕਿਸੇ ਦੇ ਨਾਂ, ਰੂਪ, ਧਾਮ, ਗੁਣ, ਕਰਮ, ਸੁਭਾਅ, ਉਸ ਤੋਂ ਹੋਣ ਵਾਲੀ ਪ੍ਰਾਪਤੀ ਆਦਿ ਦਾ ਪਰਿਚੈ ਹੈ। ਇਸ ਵਾਸਤੇ ਪਰਮਾਤਮਾ ਨੂੰ ਸਰਵ ਵਿਆਪੀ ਮੰਨਣ ਦੇ ਕਾਰਣ ਅੱਜ ਮਨੁੱਖ “ਮਨਮਨਾਭਵ” ਅਤੇ “ਮਾਮੇਕਮ ਸ਼ਰਣਮ ਵ੍ਰਜ” ਦੀ ਈਸ਼ਵਰੀ ਆਗਿਆ ਤੇ ਨਹੀਂ ਚਲ ਸਕਦੇ ਅਰਥਾਤ ਬੁੱਧੀ ਵਿਚ ਇਕ ਜੋਤੀ ਸਰੂਪ ਪਰਮਪਿਤਾ ਪਰਮਾਤਮਾ ਸ਼ਿਵ ਦੀ ਯਾਦ ਧਾਰਨ ਨਹੀਂ ਕਰ ਸਕਦੇ ਅਤੇ ਉਨ੍ਹਾਂ ਨਾਲ ਪਿਆਰ-ਸਬੰਧ ਨਹੀਂ ਜੋੜ ਸਕਦੇ ਸਗੋਂ ਉਨ੍ਹਾਂ ਦਾ ਮਨ ਭਟਕਦਾ ਰਹਿੰਦਾ ਹੈ। ਪਰਮਾਤਮਾ ਤਾਂ ਚੇਤਨ ਹੈ, ਉਹ ਸਾਡੇ ਪਰਮਪਿਤਾ ਹਨ, ਪਿਤਾ ਤਾਂ ਕਦੇ ਵੀ ਸਰਵ ਵਿਆਪੀ ਨਹੀਂ ਹੁੰਦਾ। ਇਸ ਵਾਸਤੇ ਪਰਮਪਿਤਾ ਪਰਮਾਤਮਾ ਨੂੰ ਸਰਵ ਵਿਆਪੀ ਮੰਨਣ ਕਾਰਨ ਸਾਰੇ ਨਰ-ਨਾਰੀ ਯੋਗ-ਭ੍ਰਿਸ਼ਟ ਅਤੇ ਪਤਿਤ ਹੋ ਗਏ ਹਨ ਅਤੇ ਉਸ ਪਰਮ-ਪਿਤਾ ਦੀ ਪਵਿੱਤਰਤਾ-ਸੁਖ-ਸ਼ਾਂਤੀ ਰੂਪੀ ਵਿਰਾਸਤ ਤੋਂ ਵਾਂਝੇ ਹੋ ਗਏ ਹਨ, ਦੁਖੀ ਅਤੇ ਅਸ਼ਾਂਤ ਹਨ।
ਇਸ ਵਾਸਤੇ ਸਪਸ਼ਟ ਹੈ ਕਿ ਭਗਤਾਂ ਦਾ ਇਹ ਜਿਹੜਾ ਕਥਨ ਹੈ ਕਿ “ਪਰਮਾਤਮਾ ਤਾਂ ਘਟ ਘਟ ਦਾ ਵਾਸੀ ਹੈ” ਇਸ ਦਾ ਵੀ ਇਹ ਅਰਥ ਲੈਣਾ ਠੀਕ ਨਹੀਂ ਕਿ ਅਸਲ ਵਿਚ “ਘਟ” ਅਥਵਾ “ਹਿਰਦਾ” ਨੂੰ ਪ੍ਰੇਮ ਅਤੇ ਯਾਦ ਦਾ ਸਥਾਨ ਮੰਨਿਆ ਗਿਆ ਹੈ। ਦੁਆਪਰ ਜੁਗ ਦੇ ਸ਼ੁਰੂ ਵਿਚ ਲੋਕਾਂ ਵਿਚ ਈਸ਼ਵਰੀ-ਭਗਤੀ ਅਥਵਾ ਪ੍ਰਭੂ ਵਿਚ ਵਿਸ਼ਵਾਸ ਅਤੇ ਸ਼ਰਧਾ ਬਹੁਤ ਸੀ। ਕੋਈ ਵਿਰਲਾ ਹੀ ਇਸ ਤਰ੍ਹਾਂ ਦਾ ਵਿਅਕਤੀ ਹੁੰਦਾ ਸੀ ਜਿਹੜਾ ਪਰਮਾਤਮਾ ਨੂੰ ਨਾ ਮੰਨਦਾ ਹੋਵੇ। ਇਸ ਤਰ੍ਹਾਂ ਉਸ ਵੇਲੇ ਭਾਵ-ਬਿਭੋਰ ਭਗਤ ਇਹ ਕਹਿ ਦਿੰਦੇ ਸਨ ਕਿ ਈਸ਼ਵਰ ਤਾਂ ਘਟ ਘਟ ਦਾ ਵਾਸੀ ਹੈ ਅਰਥਾਤ ਉਸ ਨੂੰ ਤਾਂ ਸਾਰੇ ਪਿਆਰ ਅਤੇ ਯਾਦ ਕਰਦੇ ਹਨ ਅਤੇ ਸਾਰਿਆਂ ਦੇ ਮਨ ਵਿਚ ਈਸ਼ਵਰ ਦਾ ਚਿਤਰ ਵਸ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਇਹ ਅਰਥ ਲੈਣਾ ਕਿ ਈਸ਼ਵਰ ਹੀ ਸਾਰਿਆਂ ਦੇ ਹਿਰਦਿਆਂ ਵਿਚ ਵਸ ਰਿਹਾ ਹੈ, ਭੁੱਲ ਹੈ।