ਕਾਂ ਅਤੇ ਚਿੜੀ
ਇੱਕ ਸੀ ਕਾਂ ਅਤੇ ਇੱਕ ਚਿੜੀ ਸੀ।
ਦੋਵੇਂ ਇਕੱਠੇ ਰਹਿੰਦੇ ਸਨ। ਦੋਵਾਂ ਨੇ ਸਲਾਹ ਬਣਾਈ ਕਿ ਅੱਜ ਆਪਾਂ ਭੱਪਾ ਰਿੰਨ੍ਹ ਕੇ ਖਾਈਏ।
ਚਿੜੀ ਨੇ ਕਾਂ ਨੂੰ ਕਿਹਾ ਕਾਵਾਂ-ਕਾਵਾਂ ਤੂੰ ਮੋਠ ਦਾ ਦਾਣਾ ਲੈ ਕੇ ਆ, ਤੇ ਮੈਂ ਬਾਜਰੇ ਦਾ ਦਾਣਾ ਲੈਕੇ ਆਉਣੀ ਆਂ। ਚਿੜੀ ਤੇ ਕਾਂ ਨੇ ਭੱਪਾ ਰਿੰਨ੍ਹ ਲਿਆ।
ਜਦੋਂ ਭੱਪਾ ਤਿਆਰ ਹੋ ਗਿਆ, ਕਾਂ ਕਹਿੰਦਾ ਚੱਲ ਚਿੜੀਏ ਆਪਾਂ ਭੱਪਾ ਖਾਈਏ।
ਚਿੜੀ ਨੇ ਕਿਹਾ ਕਾਵਾਂ ਤੇਰੀ ਚੁੰਝ ਗੰਦੀ ਹੈ ਇਸ ਨੂੰ ਧੋ ਕੇ ਆ। ਕਾਂ ਚੁੰਝ ਧੋਣ ਚਲਾ ਗਿਆ।
ਪਿਛੋਂ ਚਿੜੀ ਨੇ ਸਾਰਾ ਭੱਪਾ ਖਾ ਲਿਆ। ਕਾਂ ਤੋਂ ਡਰਦੀ ਚਿੜੀ ਚੱਕੀ ਦੀ ਗੰਡ ਵਿੱਚ ਲੁਕ ਗਈ।
ਕਾਂ ਚੁੰਝ ਧੋ ਕੇ ਵਾਪਸ ਆਇਆ ਤੇ ਚਿੜੀ ਨੂੰ ਲੱਭਣ ਲੱਗਾ। ਕਾਂ ਨੂੰ ਬੜਾ ਗੁੱਸਾ ਚੜ੍ਹਿਆ।
ਕਾਂ ਨੇ ਛੇਤੀ ਹੀ ਚਿੜੀ ਨੂੰ ਲੱਭ ਲਿਆ।
ਕਾਂ ਨੇ ਤੋੜ ਤੱਤਾ ਕੀਤਾ ਤੇ ਚਿੜੀ ਦੇ ਪੂੰਝੇ ਨੂੰ ਲਾ ਦਿੱਤਾ।
ਚਿੜੀ ਨੂੰ ਤੋੜੀ ਦਾ ਸੇਕ ਲੱਗਾ ਤੇ ਚਿੜੀ ਕਹਿੰਦੀ “ਚੀਂ-ਚੀਂ ਮੇਰਾ ਪੂੰਝਾ ਸੜਿਆ”
ਕਾਂ ਕਹਿੰਦਾ “ਕਿਉਂ ਬਿਗਾਨਾ ਖਿੱਚੜ ਖਾਧਾ”