ਭਲੇ ਲਈ ਕੋਸ਼ਿਸ਼
ਇੱਕ ਪੁਰਾਣੀ ਗੱਲ ਹੈ ਕੇ ਇੱਕ ਵਾਰੀ ਕੁਝ ਬੰਦਿਆਂ ਨੇ ਮਿਲ ਕੇ ਕਿਸੇ ਜੰਗਲ ਨੂੰ ਅੱਗ ਲਗਾ ਦਿੱਤੀ। ਓਸ ਜੰਗਲ ਨੂੰ ਅੱਗ ਤੋਂ ਬਚਾਉਣ ਵਾਸਤੇ ਜੰਗਲ ਦੇ ਸਾਰੇ ਜਨੌਰ, ਪੰਛੀ ਪਾਣੀ ਭਰ ਭਰ ਕੇ ਜੰਗਲ ਵਿੱਚ ਲੱਗੀ ਅੱਗ ਤੇ ਪਾਉਣ ਲੱਗ ਗਏ।
ਇੱਕ ਵਿਚਾਰੀ ਚਿੜੀ ਵੀ ਆਪਣੀ ਚੋਟੀ ਜਿਹੀ ਚੁੰਝ ਨਾਲ ਓਸ ਅੱਗ ਨੂੰ ਖਤਮ ਕਰਨ ਵਾਸਤੇ ਤੁਪਕਾ ਤੁਪਕਾ ਪਾਣੀ ਨਾਲ ਹੀ ਵਗਦੀ ਨਦੀ ਵਿਚੋਂ ਲੈ ਕੇ ਪਾ ਰਹੀ ਸੀ।
ਓਸਨੂੰ ਅੱਗ ਲਾਉਣ ਵਾਲਿਆਂ ਵਿਚੋਂ ਇੱਕ ਆਦਮੀ ਆਖਦਾ ਕਿ ਤੇਰੀ ਇਸ ਛੋਟੀ ਜਿਹੀ ਚੁੰਝ ਦਾ ਪਾਣੀ ਇਸ ਜੰਗਲ ਦੀ ਅੱਗ ਨੂੰ ਨਹੀ ਬੁਝਾ ਸਕਦਾ ਤਾਂ ਚਿੜੀ ਆਖਣ ਲੱਗੀ ਕੋਈ ਗੱਲ ਨਹੀ, ਅੱਗ ਬੁਝੇ ਜਾਂ ਨਾਂ, ਪਰ ਮੂਰਖਾ ਮੇਰੀ ਇੱਕ ਗੱਲ ਯਾਦ ਰੱਖੀਂ ਮੇਰਾ ਨਾਮ ਇਤਿਹਾਸ ਦੇ ਪੰਨਿਆਂ ਤੇ ਖ਼ੂਬਸੂਰਤ ਅੱਖਰਾਂ ਵਿੱਚ ਲਿਖਿਆ ਜਾਵੇਗਾ ਕੇ ਮੈਂ ਅੱਗ ਬੁਝਾਉਣ ਵਾਲਿਆਂ ਵਿੱਚ ਸੀ, ਤੇ ਤੂੰ ਅੱਗ ਲਾਉਣ ਵਾਲਿਆਂ ਵਿੱਚ ਸੀ।
ਸੋ ਇਸ ਕਹਾਣੀ ਰਾਹੀਂ, ਮੈਂ ਆਪ ਜੀ ਨੂੰ ਇਹ ਦੱਸਣਾ ਹੈ ਕਿ ਜੋ ਅੱਜ ਆਪਣੀ ਮਾਤ ਭਾਸ਼ਾ ਨੂੰ ਚੜ੍ਹਦੀ ਕਲਾ ਵਿੱਚ ਕਰਨ ਚਿੜੀ ਵਾਂਗ ਵੱਡਾ ਮਹਾਨ ਕਾਰਜ ਕਰ ਰਹੇ ਨੇ।
ਓਹਨਾਂ ਦਾ ਨਾਮ ਵੀ ਇਤਿਹਾਸ ਦੇ ਵਰਕਿਆਂ ਤੇ ਇਸੇ ਤਰਾਂ ਲਿਖਿਆ ਜਾਵੇਗਾ, ਜਿਨ੍ਹਾਂ ਵਿੱਚ ਵੀਰਪੰਜਾਬ ਡਾਟ ਕਾਮ, ਸਿਰਮੋਰ ਹੋਵੇਗੀ ।
ਮੈਂ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਦੀ ਸੋਚਣ ਵਾਲੇ ਲੋਕਾਂ ਅਤੇ ਸਾਡੇ ਆਪਣੇ ਹੀ ਕੁਝ ਕੁ ਗੱਦਾਰ ਬੰਦਿਆਂ ਨੂੰ ਬੱਸ ਇਹੋ ਕਹਾਂਗਾ, ਕਿ ‘ਸਦੀਓਂ ਸੇ ਰਹਾ ਹੈ ਦੁਸ਼ਮਣ ਜ਼ਮਾਨਾ ਹਮਾਰਾ ਕੋਈ ਤੋ ਬਾਤ ਹੈ ਕੇ ਹਸਤੀ ਮਿਟੀ ਨਹੀਂ ਹਮਾਰੀ ‘
ਆਪਣੀ ਮਾਂ ਬੋਲੀ ਪੰਜਾਬੀ ਦਾ ਵਾਰਿਸ ਓਸ ਦਾ ਪੁੱਤ
(ਆਕਾਸ਼ ਦੀਪ ਭੀਖੀ) ਪ੍ਰੀਤ ਮੋਬਾਇਲ 9463374097 (01652275342)