ਤਰਕ ਦਾ ਝੰਡਾ
ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ ‘ਤਰਕ’ ਦਾ ਝੰਡਾ ਉਠਾਈਏ,
ਹਿੰਮਤ-ਮਿਹਨਤ ਤੇ ਰੱਖ ਵਿਸ਼ਵਾਸ ਆਓ ਅੱਗੇ ਵਧਦੇ ਜਾਈਏ।
ਵਹਿਮਾਂ-ਭਰਮਾਂ ਦਾ ਨਿਤ ਨਵਾਂ ਉਘੜਦਾ ਹੈ ਪਾਜ,
ਖੋਖਲਾ ਕਰ ਛੱਡਿਆ ਸੀ ਜਿਨ੍ਹਾਂ ਨੇ ਸਮਾਜ।
‘ਕਿਸਮਤਵਾਦ’ ਦੇ ਜਾਲੇ ਨੂੰ ਆਓ ਮੱਥੇ ਤੋਂ ਹਟਾਈਏ,
ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ ‘ਤਰਕ’ ਦਾ ਝੰਡਾ ਉਠਾਈਏ।
ਆਪਣੀ ਕਿਸਮਤ ਤੋਂ ਕੋਰਾ ਦੂਜਿਆਂ ਦੀ ਕਿਸਮਤ ਪੜ੍ਹ ਸੁਣਾਏ,
ਵੇਖੋ ਚਲਾਕੀ ਦਾ ਕੰਮ ਦੂਜਿਆਂ ਨੂੰ ਲਾਈ ਲੱਗ ਮੂਰਖ ਬਣਾਏ।
ਐਸੇ ‘ਪਾਖੰਡਵਾਦ’ ਨੂੰ ਆਓ ਦੂਰ ਭਜਾਈਏ,
ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ ‘ਤਰਕ’ ਦਾ ਝੰਡਾ ਉਠਾਈਏ।
ਹੋਰਾਂ ਦੇ ‘ਝਾੜੇ-ਫਾੜੇ’ ਕਰਕੇ ਇਹ ਆਪਣਾ ਕੜਾਹ-ਮੰਡਾ ਚਲਾਵੇ,
‘ਆਪਾਂ ਕਰਦੇ ਸਭ ਦਾ ਭਲਾ’ ਆਖ ‘ਮੁਕਤੀ ਦਾਤਾ’ ਅਖਵਾਏ।
‘ਹਨੇਰਗਰਦੀ’ ਦੀ ਮੁੱਠੀ ਚੋਂ ਆਓ ‘ਚਾਨਣ’ ਮੁਕਤ ਕਰਾਈਏ,
ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ ‘ਤਰਕ’ ਦਾ ਝੰਡਾ ਉਠਾਈਏ।
ਸੋਚ, ਅਕਲ ਤੇ ਅਮਲ ਵਿਚ ਵਿਗਿਆਨਕ ਨਜ਼ਰੀਆ ਅਪਣਾ ਕੇ,
ਕੀ, ਕਿਵੇਂ, ਕਿੱਥੋਂ ਤੇ ਕਿਓਂ ਦੇ ਗਿਆਨ ਦਾ ਦੀਵਾ ਜਗਾ ਕੇ।
ਇਕ ਐਸਾ ਅਨੋਖੀ ਲਹਿਰ ਚਲਾਈਏ,
ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ ‘ਤਰਕ’ ਦਾ ਝੰਡਾ ਉਠਾਈਏ।
ਲਖਵਿੰਦਰ ਸਿੰਘ ਰਈਆ, ਹਵੇਲੀਆਣਾ
9876474858