ਦੇਸੀ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿਚ ਬਾਰਾਂ ਮਾਹਾ ਦਾ ਉਚਾਰਨ ਕੀਤਾ ਜੋ ਕਿ ਸੁਖੈਨ ਸਮਝ ਨਹੀਂ ਪੈਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰਲ ਬੋਲੀ ਵਿਚ ਬਾਰਹ ਮਾਹਾ ਮਾਂਝ ਦਾ ਉਚਾਰਨ ਕੀਤਾ। ਬਾਰਹ ਮਾਹਾ ਮਾਂਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 133 ਤੋਂ ਅਤੇ ਤੁਖਾਰੀ ਪੰਨਾ 1107 ਤੋਂ ਆਰੰਭ ਹੁੰਦੇ ਹਨ।...