ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਇਕ-ਤਰਫਾ ਪਿਆਰ

ਅਸੀਂ ਕਿਸੇ ਨਾਲ ਪਿਆਰ ਵਿਚ ਪੈ ਜਾਂਦੇ ਹਾਂ ਪਰੰਤੂ ਉਹ ਸਾਨੂੰ ਉਹ ਪਿਆਰ ਵਾਪਸ ਨਹੀਂ ਕਰਦੇ ਤਾਂ ਇਹ ਇਕਤਰਫਾ ਜਾਂ ਅਮੋੜਵਾਂ ਪਿਆਰ ਉਦੋਂ ਹੁੰਦਾ ਹੈ। ਇਹ ਬਹੁਤ ਦਰਦ ਭਰਿਆ ਰਾਹ ਹੈ। ਅਜਿਹਾ ਪਿਆਰ ਬਹੁਤ ਕਮਜੋਰ ਹੁੰਦਾ ਹੈ। ਅਜਿਹੇ ਹਾਲਾਤ ਵਿਚ ਇਕ ਸਾਥੀ ਕਿਸੇ ਨਾਲ ਪਿਆਰ ਵਿਚ ਪੈ ਜਾਂਦਾ ਹਾਂ, ਦੂਸਰਾ ਸਾਥੀ ਉਸਦਾ ਪਿਆਰ ਉਸੇ ਤਰਾਂ ਵਾਪਸ ਨਹੀਂ ਕਰਦਾ, ਪਰ ਪਹਿਲਾ ਸਾਥੀ ਵੀ ਪਿੱਛਾ ਨਹੀਂ ਛੱਡਣਾ ਚਾਹੁੰਦਾ। ਪਹਿਲਾ ਸਾਥੀ ਪਕੜ ਨਹੀਂ ਛੱਡਦਾ ਅਤੇ ਖੁਆਬਾਂ ਵਿਚ ਰਹਿੰਦਾ ਹੈ। ਇਸ ਆਸ ਵਿਚ ਕਿ ਦੂਜੀ ਧਿਰ ਆਪਣਾ ਮਨ ਬਣਾ ਲਵੇਗੀ, ਪਰੰਤੂ ਇੰਜ ਹੁੰਦਾ ਨਹੀਂ। ਅਜਿਹੇ ਰਿਸ਼ਤੇ ਜਿੰਦਗੀ ਦੇ ਕਈ ਸਾਲ ਖਰਾਬ ਕਰ ਦਿੰਦੇ ਹਨ ਅਤੇ ਬਦਲੇ ਵਿਚ ਕੁਝ ਵੀ ਪ੍ਰਾਪਤ ਨਹੀ ਹੁੰਦਾ ਸਿਵਾਏ ਅਸਹਿ ਦਰਦ ਅਤੇ ਦਿਲ ਟੁੱਟਣ ਦੇ। ਸਵਾਲ ਇਹ ਹੈ ਕਿ ਅਸੀਂ ਕਿਸੇ ਵਾਸਤੇ ਇਤਨਾ ਪਰੇਸ਼ਾਨ ਕਿਉਂ ਹੋਈਏ, ਜਿਸ ਨੂੰ ਸਾਡੇ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਸਭ ਜਾਣਦੇ ਹੋਏ ਪਿੱਛੇ ਲੱਗੇ ਰਹਿਣਾ।

ਇਸ ਦੇ ਜਵਾਬ ਲਈ ਸਾਨੂੰ ਆਪਣੀਆਂ ਭਾਵਨਾਵਾਂ ਤੇ ਧਿਆਨ ਦੇਣਾ ਪਵੇਗਾ। ਅਸੀਂ ਸ਼ਾਇਦ ਇਹ ਕੋਸ਼ਿਸ਼ ਆਪਣੀਆਂ ਆਧਿਆਤਮਕ ਲੋੜਾਂ ਦੀ ਕਮੀ ਕਾਰਨ ਕਰ ਰਹੇ ਹਾਂ। ਇਨਸਾਨ ਹੋਣ ਦੇ ਨਾਤੇ ਅਸੀਂ ਆਪਣੀਆਂ ਜਰੂਰਤਾਂ ਰੱਖਦੇ ਹਾ, ਕਿਸੇ ਸਾਥੀ ਦੇ ਜਰੀਏ ਜਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ।  ਜਦ ਸਬੰਧ ਵਿਚ ਪੈ ਜਾਦੇ ਹਾਂ ਤਾਂ ਸਾਡਾ ਸਾਥੀ ਸਾਨੂੰ ਉਹ ਸਭ ਦਿੰਦਾ ਹੈ, ਜੋ ਸਾਨੂੰ ਚਾਹੀਦਾ ਹੈ। ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡਾ ਸਾਥੀ ਸਾਨੂੰ ਉਹ ਸਭ ਦੇ ਰਿਹਾ ਹੈ ਅਤੇ ਸਾਡਾ ਅਧੂਰਾਪਨ ਦੂਰ ਕਰ ਰਿਹਾ ਹੈ, ਇਸ ਕਾਰਨ ਉਹ ਸਾਨੂੰ ਚੰਗਾ ਵੀ ਲਗਦਾ ਹੈ। ਆਮ ਰਿਸ਼ਤਿਆਂ ਵਿਚ ਇਹ ਲੈਣ-ਦੇਣ ਜਰੂਰਤ ਅਨੁਸਾਰ ਹੁੰਦਾ ਰਹਿੰਦਾ ਹੈ। ਇਕਤਰਫਾ ਪਿਆਰ ਦੇ ਹਾਲਾਤ ਵਿਚ ਅਸੀਂ ਆਪਣੇ ਮਨ ਅੰਦਰ ਇਕ ਖਿਆਲੀ ਰਿਸ਼ਤਾ ਬਣਾ ਲੈਂਦੇ ਹਾਂ ਜੋ ਕਿ ਸਾਰੇ ਪਾਸਿਓਂ ਸੱਚੇ ਪਿਆਰ ਦੀ ਗਵਾਹੀ ਦਿੰਦਾ ਲੱਗਣ ਲੱਗ ਪੈਂਦਾ ਹੈ। ਇਸ ਨੂੰ ਖੁਆਬ ਆਖਦੇ ਹਨ, ਸਾਡੇ ਖਿਆਲਾਂ ਨਾਲ ਸਿਰਜਿਆ, ਜਿਸ ਵਿਚ ਅਸੀਂ ਆਪਣੀਆਂ ਲੋੜਾਂ ਅਨੁਕੂਲ ਸਾਥੀ ਨਾਲ ਰਿਸ਼ਤਾ ਬਣਾ ਲੈਂਦੇ ਹਾਂ।

ਕਿਉਂਕਿ ਇਹ ਸੱਚ ਨਹੀਂ ਹੈ ਅਤੇ ਅਖੀਰ ਖੁਆਬ ਟੁੱਟਣ ਤੇ ਨਿਰਾਸ਼ਾ ਹੁੰਦੀ ਹੈ। ਅਸੀਂ ਇਸ ਮਾਯੂਸੀ ਅਤੇ ਖਾਲੀ ਪਣ ਦਾ ਦਰਦ ਮਹਿਸੂਸ ਕਰਦੇ ਹਾਂ। ਫਿਰ ਵੀ ਇਸ ਕਲਪਿਤ ਪਿਆਰ ਕਰਨ ਵਾਲੇ ਸਾਥੀ ਨੂੰ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਦਰਦ ਅਤੇ ਮੁਸ਼ਕਲਾਂ ਮਹਿਸੂਸ ਹੋਣ ਤੇ ਖੁਆਬ ਵਿਚ ਹੀ ਆਰਾਮ ਮਿਲਦਾ ਹੈ। ਇਹ ਇਕਤਰਫਾ ਪਿਆਰ ਦੇ ਰਿਸ਼ਤਾ ਇਕ ਪ੍ਰੋਤਸਾਹਨ ਨਾਲ ਭਰੀ ਭਾਵਨਾ ਦਾ ਭੇਦ ਖੋਲ੍ਹਦਾ ਹੈ।

ਅਮੋੜਵੇ ਪਿਆਰ ਵਾਲੇ ਸਾਥੀ ਤੋਂ ਸਾਡੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਵਿਚ, ਅਸੀਂ ਆਪਣੇ ਅੰਦਰ ਕੁਝ ਖਾਸ ਗੁਣ ਜੋ ਪੈਦਾ ਹੋ ਗਏ ਵੇਖਦੇ ਹਾਂ। ਇਕਤਰਫਾ ਪਿਆਰ ਵਿਚ ਪੈਣ ਤੇ ਡੂੰਘੇ ਆਧਿਆਤਮ ਦਾ ਤਜਰਬਾ ਹੁੰਦਾ ਹੈ। ਇਕ ਪਵਿੱਤਰ ਆਤਮਾ ਦੇ ਦਰਸ਼ਨ ਹੁੰਦੇ ਹਨ, ਉਸ ਅਦਭੁਤ ਸਾਥੀ ਲਈ ਜਿਸ ਦੀ ਚਿਰਾਂ ਤੋਂ ਤਾਂਘ ਸੀ। ਇਹ ਕੁਝ ਅਜਿਹਾ ਸੀ, ਜਿਸ ਦਾ ਅਹਿਸਾਸ ਖੁਆਬ ਨੇ ਕਰਵਾ ਦਿੱਤਾ। ਇਸ ਆਤਮਾ ਲਈ ਆਕਰਸ਼ਨ ਧੁਰ ਅੰਦਰ ਤੱਕ ਸੀ। ਇਸ ਨੇ ਮੈਨੂੰ ਸੰਤੁਸ਼ਟ ਕੀਤਾ ਅਤੇ ਮੇਰੀ ਸ਼ਖਸੀਅਤ ਦਾ ਅਭਿੰਨ ਅੰਗ ਬਣ ਗਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਬਜਾਇ ਖੁਦ ਆਤਮ-ਅਧਿਐਨ ਕਰਨ ਦੇ, ਆਤਮ-ਅਧਿਐਨ ਇਸ ਇਕਤਰਫਾ ਪਿਆਰ ਸਦਕਾ ਹੋ ਗਿਆ।

ਇਹ ਤਾਂ ਇੰਜ ਹੈ ਕਿ ਕਿਸੇ ਦੂਜੇ ਰਾਹੀਂ ਖੁਦ ਨੂੰ ਪਛਾਣ ਲੈਣਾਇਸ ਲਈ ਜਰੂਰੀ ਹੈ ਕਿ ਮੰਨ ਲਵੋ ਕਰੋ ਕਿ ਤੁਹਾਡੇ ਅੰਦਰ ਉਹ ਗੁਣ ਮੌਜੂਦ ਹੈ ਜੋ ਤੁਸੀ ਦੂਸਰੇ ਸਾਥੀ ਵਿਚੋਂ ਲੱਭ ਰਹੇ ਹੋ ਅਤੇ ਉਹੀ ਗੁਣ ਤੁਹਾਡੀ ਆਕਰਸ਼ਨ ਦਾ ਕਾਰਨ ਵੀ ਹੈ। ਹੁਣ ਤੁਸੀਂ ਇਕਤਰਫਾ ਪਿਆਰ ਵਾਲੇ ਸਾਥੀ ਨੂੰ ਆਜਾਦ ਕਰ ਦਿਓ ਉਸ ਜਰੂਰਤ ਤੋਂ ਜੋ ਤੁਸੀਂ ਉਸ ਨੂੰ ਦੱਸ ਰਹੇ ਹੋ ਕਿ ਉਸ ਤੋਂ ਚਾਹੁੰਦੇ ਹੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ

ਹਾਲਾਂਕਿ ਇੰਜ ਮਹਿਸੂਸ ਹੋਵੇਗਾ ਕਿ ਸਾਡੇ ਅੰਦਰ ਉਸ ਲਈ ਬਹੁਤ ਪਿਆਰ ਹੈ ਅਸਲ ਵਿਚ ਇੰਜ ਹੈ ਨਹੀਂ। ਜੇਕਰ ਅਸੀਂ ਉਸ ਨੂੰ ਪਿਆਰ ਕੀਤਾ ਹੁੰਦਾ ਤਾਂ ਅਸੀਂ ਉਸ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਇੱਛਾ ਨਾ ਰੱਖਦੇ। ਉਸ ਗੁਣ ਨੂੰ ਅਪਨਾਉ, ਜੋ ਤੁਸੀ ਉਸ ਵਿਚ ਲੱਭ ਰਹੇ ਹੋ ਅਤੇ ਉਸ ਨੂੰ ਜਾਣ ਦਿਓ ਬਸ।  ਜਦੋਂ ਉਹ ਤੁਹਾਡੀ ਜਿੰਦਗੀ ਵਿਚੋਂ ਚਲੇ ਜਾਣਗੇ ਇਤਨੇ ਸਮੇਂ ਵਿਚ ਕੋਈ ਹੋਰ ਨਵਾਂ ਜਿੰਦਗੀ ਵਿਚ ਆ ਜਾਵੇਗਾ, ਜਿਸ ਵਿਚ ਉਹ ਗੁਣ ਹੋਣਗੇ। ਇਸ ਵੇਲੇ ਉਸ ਸਾਥੀ ਨੂੰ ਵੀ ਤੁਹਾਡੀ ਜਰੂਰਤ ਹੋਵੇਗੀ ਅਤੇ ਸ਼ਰਤੀਆਂ ਇਹ ਇਕਤਰਫਾ ਪਿਆਰ ਨਹੀਂ ਹੋਵੇਗਾ। ਉਸ ਸਾਥੀ ਦੇ ਚਲੇ ਜਾਣ ਦੇਣ ਵਿਚ ਖਾਸ ਗੱਲ ਇਹ ਹੈ ਕਿ ਜਿਸ ਚੀਜ ਦੀ ਤੁਹਾਨੂੰ ਜਰੂਰਤ ਹੈ ਇਸ ਵਾਰ ਉਹ ਬਹੁਤਾਤ ਵਿਚ ਤੁਹਾਡੇ ਕੋਲ ਆ ਜਾਵੇਗਾ। ਇਸ ਦੀ ਕੋਸ਼ਿਸ਼ ਕਰ ਕੇ ਵੇਖੋ, ਇੰਜ ਹੀ ਹੁੰਦਾ ਹੈ। ਕਈ ਹਾਲਾਤਾਂ ਵਿਚ ਇਕਤਰਫਾ ਸਾਥੀ ਨੂੰ ਜਾਣ ਦੇਣਾ ਹੀ ਕਾਫੀ ਹੁੰਦਾ ਹੈ ਤਾਂਕਿ ਅਸਲ ਰਿਸ਼ਤਾ ਮਿਲ ਜਾਵੇ।

ਅਸੀਂ ਅਮੋੜਵੇਂ ਪਿਆਰ ਦਾ ਰਿਸ਼ਤੇ ਕਿਉਂ ਬਣਾਉਂਦੇ ਹਾਂ ਅਤੇ ਸੱਚ ਸੁਣਨ ਤੋਂ ਡਰਦੇ ਵੀ ਹਾਂ ਕਿਉਂਕਿ ਦੂਜੀ ਧਿਰ ਤਾਂ ਪਿਆਰ ਕਰਦੀ ਹੀ ਨਹੀਂ। ਹੋ ਸਕਦਾ ਹੈ ਦੂਸਰੇ ਸਾਥੀ ਨੂੰ ਵੀ ਇਕਤਰਫਾ ਪਿਆਰ ਕਰਨ ਵਾਲੇ ਬਾਰੇ ਜਾਣਕਾਰੀ ਹੋਵੇ, ਪਰੰਤੂ ਉਹ ਕਿਸੇ ਨਿੱਜੀ ਕਾਰਨਵਸ਼ ਪਿਆਰ ਕਬੂਲ ਕਰਨ ਤੋਂ ਡਰ ਰਿਹਾ ਹੋਵੇ।

Loading spinner