ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਈਰਖਾ ਅਤੇ ਨਫਰਤ ਜਾਣ ਦਿਓ

ਈਰਖਾ ਅਤੇ ਨਫਰਤ ਜਿਹੀਆਂ ਬਹੁਤ ਦੁਖਦਾਈ ਨਾਕਾਰਾਤਮਕ ਭਾਵਨਾਵਾਂ ਹਨ, ਜਿਨ੍ਹਾਂ ਦਾ ਅਸੀਂ ਤਜਰਬਾ ਕਰਦੇ ਰਹਿੰਦੇ ਹਾਂ। ਇਹ ਦੋਵੇਂ ਆਪਸ ਵਿਚ ਜੁੜੀਆਂ ਹੋਈਆਂ ਭਾਵਨਾਵਾਂ ਹਨ ਅਤੇ ਸਾਡੀ ਕਿਸੇ ਚੀਜ ਦੀ ਇੱਛਾ ਨਾਲ ਸ਼ੁਰੂ ਹੁੰਦੀਆਂ ਹਨ, ਜੋ ਕਿਸੇ ਹੋਰ ਕੋਲ ਹੁੰਦੀ ਹੈ। ਅਸੀਂ ਇੱਛਾ ਕਰਦੇ ਹਾਂ ਕਿ ਸਾਡੇ ਕੋਲ ਵੀ ਉਹੀ ਚੀਜ ਹੋਵੇ ਅਤੇ ਸਾੜਾ ਨਾਕਾਰਾਤਮਕ ਭਾਵਨਾ ਨੂੰ ਜਨਮ ਦਿੰਦਾ ਹੈ। ਅਸੀਂ ਉਹ ਵਸਤੂ ਨਾ ਹੋਣ ਦੀ ਅਸਿਹ ਪੀੜਾ ਭੁਗਤਦੇ ਹਾਂ ਅਤੇ ਉਸ ਜਿਸ ਕੋਲ ਉਹ ਵਸਤੂ ਹੈ, ਉਸ ਦਾ ਬੁਰਾ ਚਾਹੁਣ ਲੱਗ ਪੈਂਦੇ ਹਾਂ।

ਈਰਖਾ ਅਤੇ ਨਫਰਤ ਦਾ ਕਾਰਨ ਕਿਸੇ ਵਸਤੂ ਦੀ ਕਮੀ ਹੈ। ਅਸੀਂ ਕਿਸੇ ਦੂਸਰੇ ਵਿਅਕਤੀ ਨੂੰ ਉਸ ਚੀਜ ਦਾ ਸਵਾਮੀ ਹੁੰਦਿਆਂ ਵੇਖਦੇ ਹਾਂ ਅਤੇ ਇਸ ਨਾਲ ਸਾਨੂੰ ਆਪਣੀ ਕਮੀ ਮਹਿਸੂਸ ਹੋਣ ਲੱਗ ਪੈਂਦੀ ਹੈ। ਨਫਰਤ ਹੋਰ ਅਗਾਂਹ ਲੈ ਜਾਂਦੀ ਹੈ ਜਿਥੇ ਜਦ ਅਸੀਂ ਖੁਦ ਨੂੰ ਚੋਟ ਪਹੁੰਚਾਉਂਦੇ ਹਾਂ ਇਹ ਕਹਿ ਕੇ ਕਿ ਸਾਡੇ ਕੋਲ ਉਹ ਵਸਤੂ ਨਹੀਂ ਹੈ ਅਤੇ ਫਿਰ ਜਿਸ ਕੋਲ ਉਹ ਚੀਜ ਹੈ, ਉਸ ਉਪਰ ਹਮਲਾ ਬੋਲ ਦਿੰਦੇ ਹਾਂ। ਇਹ ਦਾ ਅਸਰ, ਸੰਸਾਰਿਕ ਵਸਤੂਆਂ ਦੇ ਮਾਮਲੇ ਵਿਚ ਬਹੁਤ ਘਾਤਕ ਹੁੰਦਾ ਹੁੰਦਾ ਹੈ । ਪਰੰਤੂ ਪ੍ਰੇਮ-ਪ੍ਰਸੰਗ ਵਿਚ, ਇਸ ਦਾ ਅਸਰ ਨਿਰਾਸ਼ਾ ਅਤੇ ਚੁਭਵੀਂ ਆਲੋਚਨਾ ਤੱਕ ਲਿਜਾ ਸਕਦਾ ਹੈ ਕਿਉਂਕਿ ਸਾਡੀਆਂ ਪਿਆਰ ਦੀਆਂ ਜਰੂਰਤਾਂ ਬਹੁਤ ਪਰਬਲ ਹੋ ਸਕਦੀਆਂ ਹਨ।

ਈਰਖਾ ਅਤੇ ਨਫਰਤ ਦੇ ਮਾੜੇ ਅਸਰ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਛੱਡਣ ਲਈ ਸਾਨੂੰ ਮਿਹਨਤ ਕਰਨੀ ਪਵੇਗੀ। ਅਸੀਂ ਆਪਣੇ ਅੰਦਰ ਇਕ ਵਿਸ਼ਵਾਸ ਬਣਾ ਲਿਆ ਕਿ ਸਾਡੇ ਕੋਲ ਕਿਸੇ ਚੀਜ ਦੀ ਘਾਟ ਹੈ। ਇਹ ਵਿਸ਼ਵਾਸ਼ ਸਾਡੇ ਅੰਦਰ  ਬਚਪਨ ਵਿਚ ਪੈਦਾ ਹੋਏ ਹਾਲਾਤਾਂ ਕਾਰਨ ਬਣ ਜਾਂਦਾ ਹੈ। ਅਨਿਸ਼ਚਿਤਤਾ, ਉਲਝਣ ਜਾਂ ਡਰ ਦੇ ਹਾਲਾਤ ਸਾਨੂੰ ਕੁਦਰਤ ਅਤੇ ਪਿਆਰ ਤੋਂ ਦੂਰ ਲੈ ਗਏ। ਕੋਈ ਸਦਮਾ, ਪ੍ਰੇਮੀ ਜਾਂ ਕਰੀਬੀ ਰਿਸ਼ਤੇਦਾਰ ਦੇ ਵਿਛੋੜੇ ਜਾਂ ਆਪਣੇ ਪਰਿਵਾਰ ਨਾਲ ਰਿਸ਼ਤਾ ਟੁੱਟਣ ਵੇਲੇ, ਇਹ ਭਾਵਨਾ ਜਨਮ ਲੈਂਦੀ ਹੈ ਕਿ ਸਾਨੂੰ ਪਿਆਰ ਦੀ ਕਮੀ ਹੈ। ਇਸ ਤੋਂ ਵੀ ਬੁਰਾ ਇਹ ਹੁੰਦਾ ਹੈ ਕਿ ਅਸੀਂ ਖੁਦ ਨੂੰ ਪਿਆਰ ਦੇ ਕਾਬਲ ਨਹੀਂ ਸਮਝਦੇ। ਕਿਉਂਕਿ ਅਸੀਂ ਉਹੀ ਨੇੜੇ ਦੇ ਸਾਥੀ ਤੋਂ ਪਿਆਰ ਨਾ ਲੈ ਸਕੇ ਜਾਂ ਉਨ੍ਹਾਂ ਨੂੰ ਠੇਸ ਪਹੁੰਚਾ ਚੁੱਕੇ। ਸਾਡਾ ਆਪਣੀ ਜਿੰਦਗੀ ਵਿਚ ਪਿਆਰ ਦੀ ਕਮੀ ਦਾ ਵਿਸ਼ਵਾਸ਼ ਬਣ ਜਾਂਦਾ ਹੈ ਜਿਸ ਕਾਰਨ ਅਸੀਂ ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆਉਣ ਤੋਂ ਕਤਰਾਉਂਦੇ ਹਾਂ। ਜੇਕਰ ਇਸ ਵੇਲੇ ਅਸੀਂ ਕਿਸੇ ਹੋਰ ਨੂੰ ਆਨੰਦਿਤ ਵੇਖਦੇ ਹਾਂ ਤਾਂ ਸਾਡੇ ਆਪਣੇ ਅੰਦਰ ਪਿਆਰ ਦੀ ਕਮੀ ਦਾ ਵਿਸ਼ਵਾਸ਼ ਹੋਰ ਪੱਕਾ ਹੋ ਜਾਂਦਾ ਹੈ।

ਆਪਣੀ ਜਿੰਦਗੀ ਵਿਚ ਅਗਾਂਹ ਵਧਣ ਦਾ ਰਸਤਾ ਇਹ ਹੈ ਕਿ ਅਸੀਂ ਇਹ ਜਾਣ ਲਈਏ ਉਹ ਕਮੀਆਂ ਜਿਸ ਲਈ ਅਸੀਂ ਦੂਸਰਿਆਂ ਤੋਂ ਈਰਖਾ ਜਾਂ ਨਫਰਤ ਕਰਦੇ ਹਾਂ। ਇਹ ਵਸਤੂ ਜਿਸ ਦੀ ਕਮੀ ਮਹਿਸੂਸ ਹੋ ਰਹੀ ਹੈ, ਸਾਡੇ ਕੋਲ ਵੀ ਹੈ, ਜੇਕਰ ਅਸੀਂ ਕਬੂਲ ਕਰਨ ਜਾਂ ਹਾਸਿਲ ਕਰਨ ਦੀ ਇੱਛਾ ਰੱਖ ਲਈਏ। ਜਿੰਦਗੀ ਪ੍ਰਤੀ ਇਸ ਤਰਾਂ ਦਾ ਨਜਰੀਆ ਰੱਖਣ ਨਾਲ ਉਹ ਸਭ ਚੰਗੀਆਂ ਚੀਜਾਂ, ਜੋ ਸਾਨੂੰ ਲੋੜੀਂਦੀਆਂ ਹਨ ਸਾਡੇ ਵਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਸ ਲਈ ਅਸੀਂ ਆਪਣੇ ਵੱਲ ਆਉਣ ਵਾਲੇ ਸਾਰੇ ਤੋਹਫਿਆਂ ਨੂੰ ਕਬੂਲ ਕਰੀਏ ਅਤੇ ਆਪਣੀ ਇੱਛਾ ਨਾਲ ਹੋਰਾਂ ਉਪਰ ਵੀ ਨਿਛਾਵਰ ਕਰੀਏ, ਜੋ ਸਾਡੇ ਨਜਦੀਕੀ ਹਨ। ਜਿੰਨਾ ਜਿਆਦਾ ਅਸੀਂ ਵੰਡਾਂਗੇ, ਸਾਨੂੰ ਆਪਣੇ ਕੋਲ ਉਹ ਦੀ ਬਹੁਤਾਤ ਮਹਿਸੂਸ ਹੋਵੇਗੀ- ਖੁਸ਼ੀ ਲੱਭਣ ਦਾ ਇਹ ਵੱਡਾ ਭੇਤ ਹੈ। ਇਹ ਯਕੀਨਨ ਕੰਮ ਕਰਦਾ ਹੈ, ਕਿਉਂਕਿ ਅਸੀਂ ਆਪਣੇ ਕੋਲ ਇਸ ਦੇ ਵਾਧੇ ਦਾ ਕੁਦਰਤੀ ਵਹਾਅ ਅਗਾਂਹ ਤੋਰਨ ਲੱਗ ਪੈਂਦੇ ਹਾਂ। ਦੂਸਰਿਆਂ ਦੀ ਕਾਮਯਾਬੀ ਵੇਖ ਕੇ ਖੁਸ਼ ਹੋਣਾ ਅਤੇ ਉਨ੍ਹਾਂ ਨਾਲ ਖੁਸ਼ੀ ਮਨਾਉਣਾ, ਇਹ ਸੋਚ ਕੇ ਕਿ ਸਾਨੂੰ ਵੀ ਇੰਜ ਹੀ ਕਾਮਯਾਬੀ ਮਿਲੇਗੀ। ਦੂਜੇ ਪਾਸੇ ਜੇਕਰ ਅਸੀਂ ਉਸ ਦੀ ਖੁਸ਼ੀ ਤੇ ਆਪਣੀ ਕਿਸਮਤ ਨੂੰ ਕੋਸਣਾ ਸ਼ੁਰੂ ਕਰਾਂਗੇ ਅਤੇ ਦੂਸਰਿਆਂ ਨੂੰ ਨਕਾਰਾਂਗੇ, ਅਸੀਂ ਸਾਰਿਆਂ ਵੱਲ ਰਿਣਾਤਮਕ ਭਾਵਨਾਵਾਂ ਛੱਡਾਂਗੇ। ਫਿਰ ਇਹ ਘਾਟ ਅਤੇ ਰਿਣਾਤਮਕ ਉਰਜਾ ਸਾਡੇ ਵੱਲ ਵਾਪਿਸ ਆ ਜਾਵੇਗੀ।

ਜੇਕਰ ਸਾਡਾ ਈਰਖਾ ਅਤੇ ਨਫਰਤ, ਕਿਸੇ ਸੰਸਾਰਿਕ ਵਸਤੂ ਪ੍ਰਤੀ ਨਹੀਂ ਹੈ ਤਾਂ ਸਾਨੂੰ ਇਹ ਪਛਾਣਨ ਦੀ ਲੋੜ ਹੈ ਕਿ ਕੇਵਲ ਸਬੰਧ ਹੀ ਸਾਡੇ ਜੀਵਨ ਵਿਚ ਖੁਸ਼ੀ ਲਿਆ ਸਕਦੇ ਹਨ। ਅਸੀਂ ਸਾੜਾ ਮਹਿਸੂਸ ਨਹੀ ਕਰਾਂਗੇ ਜੇਕਰ ਅਸੀਂ ਆਪਣੇ ਰਿਸ਼ਤਿਆਂ ਅਤੇ ਆਪਣੇ ਭਰਪੂਰ ਸੰਪੰਨ ਹੋਣ ਦਾ ਤਜਰਬਾ, ਉਨ੍ਹਾਂ ਰਾਹੀ ਮਹਿਸੂਸ ਕਰਾਂਗੇ।

ਜੇਕਰ ਤੁਸੀਂ ਈਰਖਾ ਜਾਂ ਨਫਰਤ ਮਹਿਸੂਸ ਕਰ ਰਹੇ ਹੋ, ਇਹ ਸੋਚ ਕੇ ਕਿ ਤੁਹਾਡੇ ਕੋਲ ਕੀ ਨਹੀਂ ਹੈ ਬਜਾਇ ਧੰਨਵਾਦੀ ਹੋਣ ਦੇ ਜੋ ਤੁਹਾਡੇ ਕੋਲ ਹੈ। ਆਪਣੀ ਕਿਸਮਤ ਨੂੰ ਨਾ ਕੋਸੋ ਅਤੇ ਮਾਣ ਕਰੋ ਕੁਦਰਤੀ ਤੋਹਫਿਆਂ ਲਈ। ਤੁਹਾਡੇ ਵਿਹਾਰ ਵਿਚ ਇਹ ਤਬਦੀਲੀ ਤੁਹਾਡੇ ਕੋਲੋ ਈਰਖਾ ਅਤੇ ਨਫਰਤ ਨੂੰ ਦੂਰ ਲੈ ਜਾਵੇਗੀ ਅਤੇ ਤੁਸੀਂ ਉਹ ਸਭ ਬਹੁਤਾਤ ਵਿਚ ਪਾਉਣਾ ਸ਼ੁਰੂ ਕਰ ਦੇਵੋਗੇ, ਜੋ ਤੁਸੀਂ ਹੋਰਾਂ ਵਿਚ ਵੰਡਦੇ ਹੋ।

Loading spinner