- ਜਖਮੀ ਦਿਲ ਦਾ ਕੀ ਇਲਾਜ ਕਰੀਏ
ਜਦ ਇਕ ਪਿਆਰਾ ਰਿਸ਼ਤਾ ਖਤਮ ਹੋ ਜਾਂਦਾ ਹੈ, ਕਿਸੇ ਪਿਆਰੇ ਦੀ ਮੌਤ ਹੋ ਜਾਂਦੀ ਹੈ ਜਾਂ ਕਿਸੇ ਕਾਰਜ ਵਿਚ ਅਸਫਲਤਾ ਹੱਥ ਲਗਦੀ ਹੈ ਤਾਂ ਦਿਲ ਟੁੱਟਿਆ ਮਹਿਸੂਸ ਹੁੰਦਾ ਹੈ। ਇਹ ਹਾਲਾਤ ਅਸਹਿ ਹੁੰਦੇ ਹਨ, ਜਿਨ੍ਹਾਂ ਕਰਕੇ ਜਿੰਦਗੀ ਵਿਚ ਅੱਗੇ ਚੱਲਣਾ ਨਾ-ਮੁਮਕਿਨ ਹੋ ਜਾਂਦਾ ਹੈ। ਇਸ ਨਾਲ ਸਾਡਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ, ਸਾਡੀ ਸਿਹਤ ਵੀ। ਕੁਝ ਸਮੇਂ ਬਾਅਦ ਵੀ ਨਵਾਂ ਸਾਥੀ ਲੱਭਣਾ ਜਾਂ ਆਨੰਦਮਈ ਜਿੰਦਗੀ ਦੁਬਾਰਾ ਸ਼ੁਰੂ ਕਰਨੀ ਹੋਰ ਭੀ ਔਖੀ ਹੋ ਜਾਂਦੀ ਹੈ। ਇਸ ਲੇਖ ਵਿਚ ਅਸੀਂ ਟੁੱਟੇ ਦਿਲ ਦਾ ਸਦਮਾ ਕਿਵੇਂ ਝੱਲਦੇ ਹਾਂ ਅਤੇ ਇਹ ਅਸਿਹ ਕਿਉਂ ਹੁੰਦਾ ਹੈ, ਬਾਰੇ ਵਿਚਾਰ ਕਰਾਂਗੇ ਤਾਕਿ ਇਸ ਸਦਮੇ ਨੂੰ ਕਿਵੇਂ ਬਰਦਾਸ਼ਤ ਕੀਤਾ ਜਾਵੇ।
ਦਿਲ ਟੁੱਟਣ ਦਾ ਸਬੰਧ ਆਪਣੇ ਕਿਸੇ ਪਿਆਰੇ ਨਾਲੋਂ ਵਿਛੜਣ ਅਤੇ ਅਸਿਹ ਨਿਰਾਸ਼ਾ ਦੀ ਭਾਵਨਾ ਹੈ। ਮਹਿਸੂਸ ਹੁੰਦਾ ਹੈ ਕਿ ਦਿਲ ਦੇ ਕਈ ਟੁਕੜੇ ਹੋ ਗਏ ਅਤੇ ਸਰੀਰਿਕ ਕਸ਼ਟ ਵੀ ਮਹਿਸੂਸ ਹੁੰਦਾ ਹੈ। ਅਸੀਂ ਆਪਣੇ ਦਿਲ ਨੂੰ ਭਾਵਨਾਵਾਂ ਦਾ ਕੇਦਰ ਮੰਨ ਬੈਠਦੇ ਹਾਂ, ਅਤੇ ਇਨ੍ਹਾਂ ਭਾਵਨਾਵਾਂ ਦਾ ਸਾਹਿਤ, ਕਲਾ, ਸੰਗੀਤ ਵਿੱਚ ਇਸੇ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ। ਵਿਗਿਆਨੀ ਦੱਸਦੇ ਹਨ ਕਿ ਦਿਲ ਅਤੇ ਦਿਮਾਗ ਦਾ ਆਪੋ ਵਿਚ ਸਿੱਧਾ ਸਬੰਧ ਹੈ। ਦਿਲ ਦੀ ਧੜਕਨ ਅਤੇ ਕਾਰਜ ਪ੍ਰਣਾਲੀ ਦਾ ਸਬੰਧ, ਸਾਡੀਆਂ ਭਾਵਨਾਵਾਂ ਅਤੇ ਆਧਿਆਤਮਿਕ ਅਵਸਥਾ ਨਾਲ ਹੈ। ਇਸ ਲਈ ਇਹ ਹੈਰਾਨੀਜਨਕ ਨਹੀਂ ਹੈ ਕਿ ਜਦ ਅਸੀਂ ਦਿਲ ਟੁਟਣਾ ਮਹਿਸੂਸ ਕਰਦੇ ਹਾਂ, ਅਸਹਿ ਦਰਦ ਹੋਣਾ ਸੁਭਾਵਿਕ ਹੁੰਦਾ ਹੈ ਅਤੇ ਸਾਡੀ ਦੁਨੀਆ ਵੀਰਾਨ ਹੋ ਜਾਂਦੀ ਹੈ। ਇਹ ਆਮ ਜਿਹੀ ਗੱਲ ਹੈ ਕਿ ਅਸੀਂ ਆਪਣੇ ਅੰਦਰ ਡੂੰਘਾਈ ਤੱਕ ਉਦਾਸੀ ਅਤੇ ਖੁਦ ਨੂੰ ਬੇ-ਆਸਰੇ ਮਹਿਸੂਸ ਕਰਦੇ ਹਾਂ। ਕਈ ਵਾਰ ਇਤਨਾ ਬੁਰਾ ਮਹਿਸੂਸ ਕਰਦੇ ਹਾਂ ਕਿ ਸਾਡੇ ਭਾਵਨਾਤਮਕ ਨੁਕਸਾਨ ਦੀ ਭਰਪਾਈ ਨਹੀ ਹੋ ਸਕੇਗੀ, ਅਤੇ ਇਸ ਦਰਦ ਨਾਲ ਹੀ ਜੀਵਨ ਬਿਤਾਉਣਾ ਪਵੇਗਾ। ਅਸੀਂ ਮੰਨ ਲੈਂਦੇ ਹਾਂ ਕਿ ਮੁੜ ਤੋਂ ਖੁਸ਼ ਰਹਿਣ ਲਈ ਸਾਨੂੰ ਜਿੰਦਗੀ ਉਵੇਂ ਹੀ ਚਾਹੀਦੀ ਹੈ ਜਿਵੇਂ ਦਿਲ ਟੁੱਟਣ ਤੋਂ ਪਹਿਲਾਂ ਸੀ।
ਦਿਲ ਟੁੱਟਣ ਦੇ ਵਿਸ਼ੇਸ਼ ਲੱਛਣ ਹੁੰਦੇ ਹਨ। ਅਸੀਂ ਮੰਨ ਲੈਂਦੇ ਹਾਂ ਕਿ ਇਹ ਕਿਸੇ ਵਿਅਕਤੀ ਦੁਆਰਾ ਜਾਂ ਖਾਸ ਹਾਲਾਤ ਦੁਆਰਾ ਪੈਦਾ ਕੀਤੇ ਗਏ ਹਨ, ਜਿਸ ਨੇ ਸਾਨੂੰ ਇਹ ਦਰਦ ਦਿੱਤਾ ਹੈ। ਅਜਿਹੀਆਂ ਗੱਲਾਂ ਦਿਲ ਤੋੜ ਦਿੰਦੀਆਂ ਹਨ ਅਤੇ ਲੋਕ ਆਹਤ ਹੁੰਦੇ ਹਨ। ਪਰ ਇਸ ਨੂੰ ਸਮਝਣਾ ਹੈ, ਕਿ ਦਿਲ ਟੁੱਟਣ ਦੇ ਹਾਲਾਤ ਪਹਿਲਾਂ ਹੀ ਬਣ ਚੁੱਕੇ ਸਨ। ਦੂਸਰੇ ਲਫਜਾਂ ਵਿਚ ਅਸੀਂ ਇਸ ਸਮੇਂ ਨੂੰ ਟਾਲ ਰਹੇ ਸਾਂ, ਜਿਸ ਨਾਲ ਮੁਸ਼ਕਲਾਂ ਵਧ ਗਈਆਂ ਅਤੇ ਬਾਅਦ ਵਿਚ ਇਹ ਘਟਨਾ ਵਾਪਰੀ। ਇਸ ਤੋਂ ਵੀ ਮਾੜਾ ਜੇਕਰ ਅਸੀਂ ਪਿਛਲੇ ਦਿਲ ਟੁੱਟਣ ਦੇ ਦਰਦ ਨੂੰ ਅਰਧਚੇਤਨ ਮਨ ਵਿਚ ਪਾਲ ਰਹੇ ਸਾਂ ਤਾਂ ਸਾਡੀ ਸੋਚ, ਸਾਡਾ ਵਰਤਾਅ ਹੋਰ ਵੀ ਵੱਧ ਨੁਕਸਾਨ ਕਰੇਗਾ ਕਿਉਂਕਿ ਬਾਅਦ ਵਿਚ ਹੋਰ ਵੱਡਾ ਸਦਮਾ ਦੇਵੇਗਾ। ਖਾਸ ਹਾਲਾਤਾਂ ਵਿਚ, ਸਦਮੇ ਨੂੰ ਸਮਝਣਾ ਆਪਣੇ ਦਰਦ ਭਰੇ ਹਾਲਾਤ ਅਤੇ ਟੁੱਟੇ ਦਿਲ ਨੂੰ ਸਹਿਣਾ ਵਿਖਾਉਂਦਾ ਹੈ, ਅਸੀਂ ਖੁਦ ਆਪਣੇ ਆਪ ਨੂੰ ਕਿਵੇਂ ਸੰਭਾਲਣਾ ਹੈ।
ਇਕ ਭਰਜਵਾਨ ਟੁੱਟੇ ਦਿਲ ਦੀ ਮਲ੍ਹਮ ਲਈ ਅਸੀਂ ਜਾਣ ਲਈਏ ਭਾਵਨਾਤਮਕ ਈਸ਼ੂ ਜੋ ਸਾਡੇ ਅੰਦਰ ਹਨ ਸਾਡੇ ਬਚਪਨ ਤੋਂ। ਇਕ ਰੋਮਾਂਟਿਕ ਸਬੰਧ ਵਿਚ ਦਿਲ ਟੁੱਟਣਾ ਅੱਜ ਕਲ ਇਹ ਕਹਿਣਾ ਹੈ ਕਿ ਉਸ ਸਾਥੀ ਨੇ ਮੇਰੇ ਨਾਲ ਮਾੜਾ ਵਰਤਾਅ ਕੀਤਾ। ਇਸ ਦਾ ਮਤਲਬ ਸਾਨੂੰ ਵਿਸ਼ਵਾਸ਼ ਹੈ ਕਿ ਸਾਡੇ ਨਾਲ ਪਹਿਲਾਂ ਵੀ ਇੰਜ ਵਰਤਾਅ ਹੋ ਚੁੱਕਾ ਹੈ ਅਤੇ ਉਸ ਵਿਅਕਤੀ ਨੇ ਪਿਆਰ ਨਹੀਂ ਕੀਤਾ, ਕੇਅਰ ਨਹੀ ਕੀਤੀ ਸਾਡੀ ਜਿਵੇਂ ਆਸ ਕੀਤੀ ਗਈ ਸੀ। ਅਖੀਰ ਅਸੀ ਦਿਲ ਨੂ ਬਹਿਲਾ ਲਿਆ ਨਹੀਂ ਤਾਂ ਉਸ ਨੇ ਹੋਰ ਚੋਟ ਪਹੁੰਚਾਉਣੀ ਸੀ ਸਾਡੇ ਅੱਜ ਦੇ ਸਾਰੇ ਰਿਸ਼ਤਿਆਂ ਵਿਚ। ਇੰਜ ਕਰਨ ਲਈ ਅਸੀ ਲੋਕਾਂ ਨੂੰ ਮੁਆਫ ਕਰ ਦਿੰਦੇ ਹਾਂ, ਖਾਸ ਕਰ ਆਪਣੇ ਮਾਪਿਆਂ ਨੂੰ, ਅਤੇ ਕਬੂਲ ਕਰਦੇ ਹਾਂ ਕਿ ਅਸੀਂ ਆਪਣੇ ਅੰਦਰ ਪਿਆਰ ਲੱਭੀਏ ਜੋ ਅਸੀਂ ਬਾਹਰ ਲੋਕਾਂ ਤੋਂ ਆਸ ਕਰਦੇ ਹਾਂ।
ਜੇਕਰ ਤੁਹਾਡਾ ਦਿਲ ਟੁੱਟਦਾ ਹੈ ਤਾਂ ਵੇਖੋ ਉਸ ਉਦਾਸੀ ਅਤੇ ਠੇਸ ਦੀਆਂ ਭਾਵਨਾਵਾਂ ਵੱਲ। ਉਹ ਕੀ ਹੈ ਜੋ ਤੁਸੀਂ ਮਿਸ ਕਰ ਰਹੇ ਹੋ ਉਸ ਵਿਅਕਤੀ ਤੋਂ ਜੋ ਛੱਡ ਗਿਆ ਹੈ। ਇਹ ਗੁਣ ਤੁਹਾਡੇ ਅੰਦਰ ਹਨ (ਤੁਸੀਂ ਦਬਾ ਚੁੱਕੇ ਹੋ ਆਪਣੇ ਅੰਦਰ) ਅਤੇ ਤੁਸੀਂ ਇਨਾਂ ਨੂੰ ਆਪਣੀ ਜਿੰਦਗੀ ਵਿਚ ਵਾਪਸ ਲਿਆ ਸਕਦੇ ਹੋ- ਲੈਣ ਦੀ ਇੱਛਾ ਨਾਲ ਅਤੇ ਪਾ ਲਓ। ਜੋ ਗੁਆ ਲਿਆ ਉਸ ਬਾਰੇ ਜੋ ਸੋਚਦੇ ਹੋ ਉਹੀ ਹੈ ਜੋ ਤੁਸੀਂ ਅਸਲ ਵਿਚ ਗੁਆਇਆ ਹੈ (ਬਚਪਨ ਵਿਚ) ਦਿਲ ਦਾ ਟੁੱਟਣਾ ਅਤੇ ਇਹ ਉਹੀ ਹੈ ਜਿਸ ਤੇ ਤੁਸੀਂ ਮਲਮ ਲਈ ਕੇਂਦਰਿਤ ਕਰਨਾ ਹੈ। ਤੁਸੀਂ ਖੁਦ ਇਸ ਦਾ ਇਲਾਜ ਕਰ ਸਕਦੇ ਹੋ ਜੋ ਤੁਸੀਂ ਸੋਚਦੇ ਹੋ ਗੁਆਇਆ ਕਿਸੇ ਕਰਕੇ ਅਤੇ ਦੂਜਿਆਂ ਦੀ ਵੀ ਸਹਾਇਤਾ ਕਰ ਸਕਦੇ ਹੋ। ਅਸਲ ਵਿਚ ਦੇਣਾ ਕਿਸੇ ਨੂੰ ਤੁਹਾਡੇ ਦਿਲ ਨੂੰ ਖੋਲ ਦੇਵੇਗਾ ਅਤੇ ਤੁਸੀਂ ਕੁਦਰਤੀ ਤੌਰ ਤੇ ਇਲਾਜ ਕਰ ਸਕੋਗੇ।
ਬਚਪਨ ਵਿਚ ਇਲਾਜ ਕਰਨਾ ਅਤੇ ਕਿਸ਼ੋਰ ਅਵਸਥਾ ਵਿਚ ਕਰਨਾ ਸਾਈਕਾਲੋਜੀ ਆਫ ਵਿਜਨ ਵਿਚ ਦਿੱਤਾ ਹੈ। ਇਹ ਜਵਾਬਦੇਹੀ ਹੈ ਆਪਣੇ ਖੁਦ ਦੇ ਵਿਕਾਸ ਦੇ ਰਾਹ ਲਈ ਪਰੰਤੂ ਇਸ ਤਾਕਤ ਨਾਲ ਤੁਸੀਂ ਆਪਣੇ ਆਪ ਵਿਚ ਤਬਦੀਲੀ ਲਿਆਉਗੇ। ਅਸੀਂ ਆਪਣੇ ਬਚਪਨ ਦੇ ਦਿਲ ਟੁੱਟਣ ਤੇ ਕੁਦਰਤੀ ਪਿਆਰ ਤੋ ਦੂਰ ਹੁੰਦੇ ਗਏ ਅਤੇ ਸਬੰਧ ਤੋ ਵੀ ਅਤੇ ਇਹ ਇਲਾਜ ਹੀ ਹੈ ਜੋ ਅੰਦਰ ਹੈ ਉਸ ਨੂੰ ਦੁਬਾਰਾ ਖੋਜੋ ਅਤੇ ਅਥਾਹ ਅਨੰਦ ਪਾਓ।