ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਜਰੂਰਤਾਂ ਸਬੰਧਾਂ ਨੂੰ ਖਰਾਬ ਕਰਦੀਆਂ ਹਨ

ਇਸ ਸਮਾਜ ਵਿਚ ਅਸੀਂ ਪਿਆਰ ਦੇ ਵਿਸ਼ੇ ਪ੍ਰਤੀ ਬਹੁਤ ਜਿਆਦਾ ਸੰਵੇਦਨਸ਼ੀਲ ਹਾਂ। ਸਾਡੀਆਂ ਫਿਲਮਾਂ ਵਿਚ, ਕਿਤਾਬਾਂ ਵਿਚ, ਨਾਟਕਾਂ ਵਿਚ, ਗੀਤਾਂ ਵਿਚ ਪਿਆਰ ਦੀਆਂ ਕਹਾਣੀਆਂ ਭਰੀਆਂ ਪਈਆਂ ਹਨ, ਪਿਆਰ ਪਾਉਣ ਦੀ ਖੁਸ਼ੀ ਅਤੇ ਗੁਆ ਲੈਣ ਦਾ ਦੁੱਖ। ਅਸੀਂ ਪਿਆਰ ਨੂੰ ਇਕ ਵਰਤਣ ਵਾਲੀ ਵਸਤੂ ਦੀ ਤਰਾਂ ਲੈਂਦੇ ਹਾਂ। ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ ਜਦ ਸਾਨੂੰ ਪਿਆਰ ਲੱਭ ਪੈਂਦਾ ਹੈ ਪਰ ਬਹੁਤ ਦੁਖੀ ਹੁੰਦੇ ਹਾਂ ਜਦ ਗੁਆ ਬਹਿੰਦੇ ਹਾਂ। ਇਕ ਜੋੜੇ ਵਿਚ ਰਿਸ਼ਤੇ ਬਹੁਤ ਵਧੀਆ ਢੰਗ ਨਾਲ ਸ਼ੁਰੂ ਹੁੰਦੇ ਹਨ ਪਰੰਤੂ ਫਿਰ ਕੁਝ ਅਣਹੋਣੀ ਹੀ ਵਾਪਰ ਜਾਂਦੀ ਹੈ। ਪਿਆਰ ਦੀ ਭਾਵਨਾ ਧੁੰਦਲੀ ਪੈਣ ਲੱਗ ਜਾਂਦੀ ਹੈ ਅਤੇ ਅਸੀਂ ਆਪਣੇ ਸਾਥੀ ਦੀਆਂ ਗਲਤੀਆਂ ਵੇਖਣ ਲੱਗ ਪੈਂਦੇ ਹਾਂ। ਫਿਰ ਉਹ ਸਾਥੀ ਬੋਝ ਮਹਿਸੂਸ ਹੁੰਦਾ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਹੁਣ ਪਿਆਰ ਨਹੀਂ ਹੈ। ਫਿਰ ਅਸੀਂ ਸੁਲਾਹ ਦਾ ਰਾਹ ਫੜ ਲੈਂਦੇ ਹਾਂ ਜਾਂ ਫਿਰ ਘਟੇ ਹੋਏ ਪਿਆਰ ਅਤੇ ਸਬੰਧ ਨਾਲ ਵਕਤ ਟਪਾਉਣ ਲੱਗ ਪੈਂਦੇ ਹਾਂ ਜਾਂ ਫਿਰ ਰਿਸ਼ਤੇ ਦਾ ਅੰਤ ਕਰ ਦਿੰਦੇ ਹਾਂ ਅਤੇ ਨਵਾਂ ਰਿਸ਼ਤਾ ਬਣਾਉਣ ਲੱਗ ਪੈਂਦੇ ਹਾਂ। ਇਕ ਕਾਮਯਾਬ ਰਿਸ਼ਤਾ ਬਣਾਉਣਾ ਇਕ ਵੰਗਾਰ ਦੀ ਤਰਾਂ ਹੀ ਹੈ, ਪਰੰਤੂ ਇਸ ਦਾ ਅੰਤ ਹੋ ਜਾਂਦਾ ਹੈ ਕਿਉਂਕਿ ਇਸ ਪਿਆਰ ਦੀ ਨੀਂਹ ਬਾਰੇ ਸਮਝਿਆ ਨਹੀਂ ਜਾਂਦਾ।

ਸਬੰਧਾਂ ਵਿਚ ਆਉਣ ਵਾਲੀਆਂ ਸਾਡੀਆਂ ਮੁਸ਼ਕਲਾਂ ਦਾ ਕਾਰਨ ਸਾਡਾ ਆਪਣੇ ਆਪ ਤੇ ਵਿਸ਼ਵਾਸ਼ ਨਾ ਹੋਣਾ ਹੀ ਹੁੰਦਾ ਹੈ। ਅਸੀਂ ਖੁਦ ਪਿਆਰ ਦੇਣ ਵਿਚ ਨਾਕਾਮ ਰਹਿ ਜਾਂਦੇ ਹਾਂ। ਅੰਦਰ ਧੁਰ ਤੱਕ ਅਸੀਂ ਖੁਦ ਖਾਲੀ ਅਤੇ ਅਧੂਰਾ ਮਹਿਸੂਸ ਕਰਦੇ ਹਾਂ। ਅਜਿਹੀਆਂ ਡਰ ਦੀਆਂ ਭਾਵਨਾਵਾਂ ਸਾਡੇ ਅੰਦਰ ਪਿਆਰ ਦੀ ਵਧੇਰੇ ਲੋੜ ਮਹਿਸੂਸ ਕਰਵਾਉਂਦੀਆਂ ਹਨ। ਇਸੇ ਲਈ ਅਸੀਂ ਬਾਹਰ ਦੀ ਦੁਨੀਆ ਵਿਚੋਂ ਸਾਥੀ ਲੱਭਣ ਜਾਂਦੇ ਹਾਂ ਜੋ ਕਿ ਸਾਡੇ ਅੰਦਰ ਦੇ ਖਾਲੀਪਣ ਨੂੰ ਭਰ ਦੇਵੇ ਅਤੇ ਸਾਨੂੰ ਫਿਰ ਤੋਂ ਭਰਿਆ-ਪੂਰਾ ਕਰ ਦੇਵੇ। ਆਪਣੇ ਪਿਆਰੇ ਲਈ ਸਾਡੀ ਇਹ ਖੋਜ ਕਦੀ ਕਾਮਯਾਬ ਹੋ ਜਾਂਦੀ ਹੈ ਅਤੇ ਪ੍ਰੇਮ-ਸਬੰਧ ਦੇ ਸੁਖ ਮਹਿਸੂਸ ਹੋਣ ਲੱਗ ਪੈਂਦੇ ਹਨ ਜਿਸ ਨਾਲ ਸਾਨੂੰ ਵਿਸ਼ਵਾਸ਼ ਆ ਜਾਂਦਾ ਹੈ ਕਿ ਸਾਡੀ ਕੋਸ਼ਿਸ਼ ਸਹੀ ਸੀ। ਪਰੰਤੂ ਜਿਵੇਂ ਅਸੀਂ ਪਿਆਰ ਵਿਚ ਪੈ ਜਾਂਦੇ ਹਾਂ, ਸਾਡੀਆਂ ਆਪਣੀਆਂ ਇੱਛਾਵਾਂ ਵਧਦੀਆਂ ਜਾਂਦੀਆਂ ਹਨ, ਅਸੀਂ ਇਕ ਅਜਿਹੇ ਜਾਲ ਵਿਚ ਫਸ ਜਾਂਦੇ ਹਾਂ ਜੋ ਕਿ ਸਾਨੂੰ ਸਾਰੀ ਜਿੰਦਗੀ ਭਰ ਤੰਗ ਕਰਦਾ ਹੈ ਕਿਉਂਕਿ ਸਾਨੂੰ ਇੰਝ ਲਗਦਾ ਹੈ ਕਿ ਪਿਆਰ ਸਾਥੋਂ ਕਿਤੇ ਬਾਹਰ ਵਸਦਾ ਹੈ।

ਕੌੜਾ ਸੱਚ ਇਹ ਹੈ ਕਿ ਸਾਡੇ ਵਿਚੋਂ ਜਿਆਦਾਤਰ ਗਲਤ ਕਾਰਨਵਸ਼ ਪਿਆਰ ਵਿਚ ਪੈਂਦੇ ਹਨ। ਅਸੀਂ ਇਕ ਸਾਥੀ ਨੂੰ ਆਪਣੀ ਜਿੰਦਗੀ ਵਿਚ ਲੈ ਆਉਂਦੇ ਹਾਂ ਜੋ ਸਾਡੀਆਂ ਪਿਆਰ ਦੀਆਂ ਜਰੂਰਤਾਂ ਪੂਰੀਆਂ ਕਰੇ ਅਤੇ ਇਹ ਬਾਹਰੀ ਨਜ਼ਰੀਆ ਹੈ ਜੋ ਸਾਡੇ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੰਦਾ ਹੈ। ਇਹ ਸਾਡੀ ਦੂਸਰੇ ਉਤੇ ਨਿਰਭਰਤਾ ਦੀ ਭਾਵਨਾ ਪੈਦਾ ਕਰ ਦਿੰਦਾ ਹੈ। ਅਸੀਂ ਆਪਣੀ ਜਿੰਦਗੀ ਵਿਚ ਉਸ ਦੀ ਹਾਜ਼ਰੀ ਤੇ ਨਿਰਭਰ ਕਰਨ ਲੱਗ ਪੈਂਦੇ ਹਾਂ। ਇਹ ਬੁਰੇ ਵਕਤ ਦੀ ਸ਼ੁਰੂਆਤ ਹੁੰਦੀ ਹੈ। ਜਦ ਅਚਾਨਕ ਤੁਹਾਡਾ ਸਾਥੀ ਛੱਡ ਕੇ ਚਲਾ ਜਾਂਦਾ ਹੈ ਤਾਂ ਤੁਹਾਡੀਆਂ ਸਾਰੀਆਂ ਜਰੂਰਤਾਂ ਅਤੇ ਡਰ ਸਾਹਮਣੇ ਆ ਖਲੋਦੇਂ ਹਨ ਅਤੇ ਇਹ ਚੰਗੀ ਦਸ਼ਾ ਨਹੀਂ ਸੀ। ਸਾਡੇ ਵਿਚੋਂ ਕਿੰਨੇ ਆਪਣੀ ਪਿਆਰ ਦੀ ਜਰੂਰਤ ਕਰਕੇ ਪਿਆਰ ਵਿਚ ਪੈ ਜਾਂਦੇ ਹਨ ਬਜਾਇ ਇਸ ਦੇ ਕਿ ਪਿਆਰ ਕਰ ਬੈਠਣ, ਪਿਆਰ ਦੇਣ ਦੀ ਨੀਯਤ ਨਾਲ।

ਇਹ ਤਾਂ ਨਹੀ ਕਿਹਾ ਜਾ ਸਕਦਾ ਕਿ ਸਾਡੀਆਂ ਲੋੜਾਂ ਗਲਤ ਹਨ। ਇਨਸਾਨ ਹੋਣ ਦੇ ਨਾਤੇ ਸਾਡੀਆਂ ਜਰੂਰਤਾਂ ਵੀ ਹੁੰਦੀਆਂ ਹਨ ਪਰੰਤੂ ਪਿਆਰ ਦੀ ਜਰੂਰਤ ਸਭ ਤੋਂ ਖਤਰਨਾਕ ਹੈ। ਜਿਵੇਂ ਹੀ ਅਸੀਂ ਇਸ ਦੀ ਭਾਲ ਬਾਹਰੋਂ ਕਰਦੇ ਹਾਂ, ਅਸੀਂ ਭੁੱਲ ਜਾਂਦੇ ਹਾਂ ਕਿ ਇਹ ਸਾਡੇ ਅੰਦਰ ਵੀ ਹੈ। ਸਾਡੀ ਪਿਆਰ ਦੀ ਖਾਸ ਜਰੂਰਤ ਆਮਤੌਰ ਤੇ ਸਾਡੀ ਜਿੰਦਗੀ ਦੇ ਪਿਛਲੇ ਤਜਰਬਿਆਂ ਤੋਂ ਪੈਦਾ ਹੁੰਦੀ ਹੈ ਜਦ ਅਸੀਂ ਵੇਖਿਆ ਸਾਡੀਆਂ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਅਸੀਂ ਲੋਕਾਂ ਤੇ ਗਿਲਾ ਨਹੀਂ ਕਰਦੇ ਜਿਹੜੇ ਸਾਨੂੰ ਪਿਆਰ ਦੇਣ ਵਿਚ ਨਾਕਾਮ ਰਹੇ ਜਿਵੇਂ ਕਿ ਅਸੀਂ ਚਾਹੁੰਦੇ ਸਾਂ। ਅਸੀਂ ਰਿਸ਼ਤੇ ਵਿਚ ਆਪਣੇ ਕਾਮਯਾਬ ਨਾ ਹੋਣ ਦਾ ਗੁਨਾਹ ਵੀ ਆਪਣੇ ਸਿਰ ਲੈਂਦੇ ਹਾਂ, ਜਿਸ ਕਾਰਨ ਅਸੀਂ ਪਿਆਰ ਗੁਆ ਬੈਠੇ। ਅਸੀਂ ਸੱਚੀਂ ਖੁਦ ਨੂੰ ਗੁਨਾਹਗਾਰ ਸਮਝਦੇ ਹਾਂ ਕਿ ਖੁਦ ਨੂੰ ਪਿਆਰ ਕਰਨ ਵਾਲਾ ਆਪਣੇ ਅੰਦਰ ਦਾ ਅਹਿਸਾਸ ਅਸੀਂ ਆਪ ਗੁਆਇਆ ਅਤੇ ਸਮਝਦੇ ਹਾਂ ਕਿ ਅਸੀਂ ਪਿਆਰ ਨਹੀਂ ਕੀਤਾ। ਆਧਿਆਤਮ ਤੌਰ ਤੇ ਅਸੀਂ ਖੁਦ ਨੂੰ ਗੁਨਾਹਗਾਰ ਸਮਝਦੇ ਹਾਂ ਕਿ ਅਸੀਂ ਪਿਆਰ ਤੇ ਸਬੰਧ ਦੀ ਸ਼ਤ ਪ੍ਰਤੀਸ਼ਤ ਸੱਚੀ ਰੱਬੀ ਦਾਤ ਤੋਂ ਮੁਖ ਮੋੜਿਆ ਹੈ।

ਸਬੰਧਾਂ ਵਿਚ ਜਿਆਦਾ ਲੋੜਵੰਦ ਹੋਣ ਨਾਲ ਸਾਬਤ ਹੁੰਦਾ ਹੈ ਕਿ ਸਾਡੀ ਆਪਣੇ ਸਾਥੀ ਤੋਂ ਲੈਣ ਦੀ ਜਿਆਦਾ ਇੱਛਾ ਤੀਬਰ ਹੈ। ਉਸ ਕੋਲ ਉਹ ਚੀਜ ਹੈ ਜਿਸ ਦੀ ਤੁਹਾਨੂੰ ਜਰੂਰਤ ਅਤੇ ਜੋ ਤੁਹਾਨੂੰ ਖੁਸ਼ੀ ਦੇਵੇਗੀ। ਪਰੰਤੂ ਉਹ ਖੁਦ ਇਸ ਚੀਜ ਦੀ ਕਮੀ ਮਹਿਸੂਸ ਕਰਨ ਲੱਗ ਪੈਂਦੇ ਹਨ ਜਦ ਸਾਡੀਆਂ ਰੋਜਾਨਾ ਦੀਆਂ ਜਰੂਰਤਾਂ ਪੂਰੀਆਂ ਕਰਦੇ ਹਨ। ਇਸ ਤਰਾਂ ਸਾਡੇ ਸਬੰਧ ਦਾ ਅੰਤ ਲੜਾਈ-ਝਗੜੇ ਨਾਲ ਹੁੰਦਾ ਹੈ, ਕਿ ਕੋਣ ਕਿਸ ਦੀਆਂ ਜਰੂਰਤਾਂ ਪੂਰੀਆਂ ਕਰ ਰਿਹਾ ਹੈ। ਇਹਨਾਂ ਸਬੰਧਾਂ ਵਿਚ ਇਕ ਤਾਕਤ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਜਦ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀਆਂ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਤਾਂ ਸਾਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ, ਨਿਰਾਸ਼ਾ ਹੁੰਦੀ ਹੈ। ਦੂਸਰੇ ਇਨਸਾਨ ਨੂੰ ਸਜਾ ਦੇਣ ਲਈ ਉਤਾਵਲਾਪਣ ਵੀ ਆ ਜਾਂਦਾ ਹੈ। ਜੇਕਰ ਅਜਿਹਾ ਚੱਲਦਾ ਰਹਿੰਦਾ ਹੈ ਤਾਂ ਸਾਨੂੰ ਮਾਨਸਿਕ ਬੀਮਾਰੀ ਵੀ ਹੋ ਸਕਦੀ ਹੈ, ਅਸੀਂ ਆਪਣੇ ਖਾਲੀਪਨ ਤੋਂ ਅਜਾਦ ਨਹੀਂ ਹੋ ਪਾਉਦੇਂ ਅਤੇ ਅੰਦਰੋਂ ਮਰਿਆ ਮਹਿਸੂਸ ਕਰਦੇ ਹਾਂ। ਜਰੂਰਤਾਂ, ਸਬੰਧ ਖਤਮ ਕਰ ਦਿੰਦੀਆਂ ਹਨ ਅਤੇ ਸਾਰੀਆਂ ਖੁਸ਼ੀਆਂ ਖੋਹ ਲੈਂਦੀਆਂ ਹਨ।

ਅਸੀਂ ਆਪਣੇ ਅੰਦਰੋਂ ਸਬੰਧਾਂ ਰਾਹੀਂ ਪ੍ਰਾਪਤ ਕਰਨ ਵਾਲੀਆਂ ਜਰੂਰਤਾਂ ਕਿਵੇਂ ਖਤਮ ਕਰੀਏ। ਪਹਿਲੀ ਗੱਲ ਇਹ ਕਿ ਅਸੀਂ ਉਸ ਵਕਤ ਦੀ ਪਛਾਣ ਕਰੀਏ ਜਦ ਜਰੂਰਤ ਪੈਦਾ ਹੋਵੇ। ਕਦੀ ਕਦੀ ਸਾਨੂੰ ਪਤਾ ਹੁੰਦਾ ਹੈ ਕਿ ਸਾਨੂੰ ਜਰੂਰਤ ਹੈ ਪਰੰਤੂ ਦੂਸਰਿਆਂ ਦੀਆਂ ਜਰੂਰਤ ਨੂੰ ਅਸੀਂ ਨਜਰ ਅੰਦਾਜ ਕਰਦੇ ਹਾਂ। ਜੇਕਰ ਸਬੰਧਾ ਬਾਰੇ ਕੋਈ ਮਾੜੇ ਵਿਚਾਰ ਹਨ, ਤਾਂ ਨਿਸ਼ਚਿਤ ਕਰ ਲਵੋ ਕਿ ਜਰੂਰਤਾਂ ਪੂਰੀਆਂ ਨਾ ਹੋ ਦਾ ਇਕ ਕਾਰਨ ਇਹ ਵੀ ਹੈ। ਸਬੰਧ ਵਿਚੋਂ ਤੁਹਾਨੂੰ ਕੀ ਨਹੀਂ ਮਿਲ ਰਿਹਾ, ਤੁਹਾਡਾ ਸਾਥੀ ਵੀ ਇਸੇ ਤਰਾਂ ਮਹਿਸੂਸ ਕਰ ਰਿਹਾ ਹੋਵੇਗਾ।

ਇਸ ਦਾ ਅਸਰਦਾਰ ਇਲਾਜ ਹੈ ਕਿ ਜੋ ਤੁਹਾਨੂੰ ਚਾਹੀਦਾ ਹੈ ਉਹ ਆਪਣੇ ਸਾਥੀ ਨੂੰ ਦੇ ਦੇਵੋ ਅਤੇ ਤੁਹਾਡਾ ਸਾਥੀ ਉਹੀ ਤੁਹਾਨੂੰ ਮੋੜ ਦੇਵੇਗਾ। ਇਸ ਹਾਲਾਤ ਵਿਚ ਤੁਸੀਂ ਆਪਣੀਆਂ ਜਰੂਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਸਮਾਂ, ਜਦ ਤੁਹਾਡੀ ਜਰੂਰਤ ਪੂਰੀ ਨਹੀਂ ਸੀ ਹੋਈ, ਕਿਹੋ ਜਿਹੇ ਹਾਲਾਤ ਸਨ, ਕੌਣ ਕੌਣ ਹਾਜਰ ਸਨ। ਉਨ੍ਹਾਂ ਹਾਲਾਤਾਂ ਵਿਚ ਸ਼ਾਮਲ ਸਾਰਿਆਂ ਨੂੰ ਮੁਆਫ ਕਰ ਦਿਉ ਜੋ ਉਸ ਵੇਲੇ ਹਾਜਰ ਸਨ ਅਤੇ ਪਹਿਚਾਣੋ ਕਿ ਤੁਸੀਂ ਖੁਦ ਉਹ ਦੇ ਸਕਦੇ ਸੀ ਜੋ ਦੁਸਰੇ ਸਾਥੀ ਦੀ ਜਰੂਰਤ ਸੀ। ਤੁਸੀਂ ਦੂਸਰਿਆਂ ਦੀਆਂ ਜਰੂਰਤਾਂ ਪੂਰੀਆਂ ਕਰੋਗੇ ਅਤੇ ਵੇਖੋਗੇ ਕਿ ਤੁਹਾਡਾ ਵਕਾਰ ਵਧ ਗਿਆ ਹੈ।

ਤੁਸੀਂ ਇਹ ਅਭਿਆਸ ਕਰ ਸਕਦੇ ਹੋ ਆਪਣੀ ਸਾਰੀਆਂ ਭਾਵਨਾਤਮਕ ਲੋੜਾਂ ਦੀ ਪੂਰਤੀ ਵੇਲੇ। ਇਹ ਜਰੂਰਤਾਂ  ਆਪਣੇ ਮਨ ਅੰਦਰ ਹੁੰਦੀਆਂ ਹਨ ਅਤੇ ਸਾਨੂੰ ਇਸ ਕਿਰਿਆ ਨੂੰ ਦੁਹਰਾਉਣਾ ਪੈਂਦਾ ਹੈ। ਤੁਸੀਂ ਛੇਤੀ ਹੀ ਜਰੂਰਤਾਂ ਲੱਭਣ ਅਤੇ ਪੂਰੀਆਂ ਕਰਨ ਦੇ ਤਜਰਬੇਕਾਰ ਹੋ ਜਾਵੋਗੇ। ਹਰ ਇਨਸਾਨੀ ਜਰੂਰਤ (ਜੋ ਪੂਰੀ ਨਾ ਹੋਈ ਹੋਵੇ) ਦੇ ਪਿਛੋਕੜ ਵਿਚ ਜਾਉ ਅਤੇ ਡੂੰਘੇ ਪੱਧਰ ਤੇ ਸੋਚੋ। ਇਹ ਵਿਸ਼ਵਾਸ਼ ਹੀ ਹੈ ਕਿ ਉਸ ਵਕਤ ਪਿਆਰ ਦੀ ਕਮੀ ਸੀ। ਭਾਵਨਾਵਾਂ ਦੀ ਪ੍ਰੋੜ੍ਹਤਾ ਅਤੇ ਅਕਲ-ਸਮਝ ਹੀ ਸਾਨੂੰ ਅਸਲ ਵਿਚ ਆਪਣੀਆਂ ਜਰੂਰਤਾਂ ਪ੍ਰਤੀ ਗਿਆਨ ਕਰਵਾਉਂਦੀ ਹੈ। ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਖਿਲਵਾੜ ਨਾ ਕਰੋ। ਜੇਕਰ ਅਸੀਂ ਆਪਣੀਆਂ ਜਰੂਰਤਾਂ ਲਈ ਸਮਝ ਜੀ ਵਰਤੋਂ ਨਹੀਂ ਕਰਦੇ ਤਾਂ ਹਾਲਾਤ ਮਾੜੇ ਹੋ ਜਾਣਗੇ ਅਤੇ ਅਖੀਰ ਆਪਣੀਆਂ ਜਰੂਰਤਾਂ ਖੁਦ ਹੀ ਆਪਣੇ ਅੰਦਰੋਂ ਪੂਰੀਆਂ ਕਰ ਲਵਾਂਗੇ। ਜੋ ਕੁਝ ਵੀ ਅਸੀਂ ਮੰਗ ਰਹੇ ਹੋਵਾਂਗੇ ਆਪਣੇ ਆਪ ਸਾਡੀ ਜਿੰਦਗੀ ਵਿਚ ਹਾਜਰ ਹੋ ਜਾਵੇਗਾ।

Loading spinner