- ਆਪਣੀ ਮਰਜੀ ਅਨੁਸਾਰ ਜਿੰਦਗੀ ਜਿਉਣ ਦੀ ਕਲਾ ਹਾਸਿਲ ਕਰੋ
ਦੂਸਰੇ ਵਿਅਕਤੀ ਨੂੰ ਜਾਨਣ ਦੀ ਉਤਸੁਕਤਾ ਉਸ ਪ੍ਰਤੀ ਖਿਚਾਅ ਦੀ ਵਜ੍ਹਾ ਬਣਦੀ ਹੈ। ਇਸਦਾ ਕਾਰਨ ਇਕ ਗੁਝੇ ਭੇਤ ਵਿਚ ਲੁਕਿਆ ਹੈ। ਇਕ ਹੋਰ ਵਿਚਾਰ ਹੈ ਕਿ ਕੀ ਅਸੀਂ ਉਨ੍ਹਾਂ ਚੀਜਾਂ ਨੂੰ ਆਪਣੇ ਜੀਵਨ ਵਿਚ ਲਿਆ ਸਕਦੇ ਹਾਂ ਜਿਨ੍ਹਾਂ ਦਾ ਖਵਾਬ ਅਸੀਂ ਵੇਖਦੇ ਹਾਂ। ਇਨ੍ਹਾਂ ਵਿਚਾਰਾਂ ਦਾ ਕੇਂਦਰ ਹਾਸਿਲ ਕਰਨ ਦੇ ਸਿਧਾਂਤ ਤੇ ਨਿਰਧਾਰਤ ਹੈ। ਉਹ ਇਹ ਕਿ ਸਾਰੀਆਂ ਚੰਗੀਆਂ ਸੌਗਾਤਾਂ ਸਾਡੇ ਵੱਲ ਖਿੱਚੀਆਂ ਆਉਂਦੀਆਂ ਹਨ, ਜੇਕਰ ਅਸੀਂ ਉਨ੍ਹਾਂ ਨੂੰ ਆਪਣੇ ਵਿਚਾਰਾਂ ਵਿਚ ਹਾਸਿਲ ਕਰ ਲੈਂਦੇ ਹਾਂ। ਜੇਕਰ ਅਸੀਂ ਅਪਣਾਉਣ ਲਈ ਤਿਆਰ ਹਾਂ, ਤਾਂ ਸਿਧਾਂਤਕ ਤੌਰ ਤੇ ਅਸੀਂ ਆਪਣੀ ਜਿੰਦਗੀ ਵਿਚ ਕਿਸੇ ਵੀ ਵਸਤੂ ਜਾ ਇਨਸਾਨ ਦੀਆਂ ਭਾਵਨਾਵਾਂ ਨੂੰ ਹਾਸਿਲ ਕਰ ਸਕਦੇ ਹਾਂ। ਇਸ ਕੁਦਰਤੀ ਤਾਕਤ ਦਾ ਪ੍ਰਯੋਗ ਕਰਕੇ ਅਸੀਂ ਜੋ ਵੀ ਮਹਿਸੂਸ ਕਰਨਾ ਚਾਹੁੰਦੇ ਹਾਂ ਕਰ ਸਕਦੇ ਹਾਂ ਅਤੇ ਇਹ ਇਕ ਬਹੁਤ ਹੀ ਤਾਕਤਵਰ ਯੋਗਤਾ ਹੋਵੇਗੀ। ਮਾਨਸਿਕ ਵਿਗਿਆਨ ਵਿਸ਼ੇ ਅਨੁਸਾਰ, ਪ੍ਰੇਮ ਦਾ ਸਬੰਧ ਹਮੇਸ਼ਾ ਸਾਡੇ ਰਿਸ਼ਤਿਆਂ ਵਿਚ ਹੁੰਦਾ ਹੀ ਹੈ ਅਤੇ ਇਨ੍ਹਾਂ ਸਬੰਧਾ ਰਾਹੀਂ ਖੁਸ਼ੀਆਂ ਅਤੇ ਤੰਦਰੁਸਤੀ ਹਾਸਲ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਉਦੋਂ ਹੁੰਦਾ ਹੈ ਜਦ ਅਸੀਂ ਖੁਦ ਨੂੰ ਪਿਆਰ ਕਰਨਾ ਮੰਜੂਰ ਕਰ ਲੈਂਦੇ ਹਾਂ ਅਤੇ ਹੋਰਨਾਂ ਵਿਚ ਪਿਆਰ ਵੰਡਣ ਦੀ ਕਲਾ ਦੇ ਨਾਲ-ਨਾਲ ਉਨ੍ਹਾਂ ਦਾ ਪਿਆਰ ਲੈਣ ਦੀ ਕਲਾ ਵੀ ਸਿੱਖ ਲੈਂਦੇ ਹਾਂ। ਸਬੰਧਾਂ ਵਿਚੋਂ ਪਿਆਰ ਪਾਉਣ ਦਾ ਮਤਲਬ ਪਿਆਰ ਪਾਉਣ ਦੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਕਰ ਦੇਣਾ ਹੈ। ਜੋ ਲੋਕ ਆਧਿਆਤਮ ਵਿਚ ਵਿਸ਼ਵਾਸ਼ ਰੱਖਦੇ ਹਨ ਉਨ੍ਹਾਂ ਅਨੁਸਾਰ ਕੁਝ ਵੀ ਹਾਸਿਲ ਕਰਨ ਦੀ ਤਾਕਤ, ਪਰਮਾਤਮਾ ਦਾ ਪਿਆਰ ਹਾਸਲ ਕਰਨ ਲਈ ਰਾਹ ਖੋਲ੍ਹਣ ਵਾਂਗ ਹੈ ਜੋ ਕਿ ਸਾਡੀ ਜਿੰਦਗੀ ਵਿਚ ਸ਼ੁਰੂ ਤੋਂ ਹੀ ਹੈ ਅਤੇ ਸਦੀਵੀ ਵੀ ਹੈ।
ਸ਼ੁਰੂ ਵਿਚ ਇਸ ਤਰ੍ਹਾਂ ਲਗਦਾ ਹੈ ਕਿ ਇਹ ਕਿਤਨਾ ਬੇਵਕੂਫੀ ਭਰਿਆ ਖਿਆਲ ਹੈ ਕਿ ਜੋ ਕੁਝ ਵੀ ਅਸੀਂ ਆਪਣੀ ਜਿੰਦਗੀ ਵਿਚ ਚਾਹੁੰਦੇ ਹਾਂ, ਹਾਸਿਲ ਵੀ ਕਰ ਸਕਦੇ ਹਾਂ – ਕਿਉਂਕਿ ਇਸ ਵਿਚਾਰ ਅਨੁਸਾਰ ਦੂਸਰੇ ਲੋਕ (ਅਤੇ ਹਾਲਾਤ) ਅਜਿਹਾ ਮਾਹੌਲ ਆਪਣੇ ਆਪ ਸਹਿਜੇ ਹੀ ਸਿਰਜ ਦਿੰਦੇ ਹਨ ਜੋ ਕਿ ਸਾਡੀ ਚਾਹਤ ਪੂਰੀ ਕਰਨ ਵਿਚ ਸਹਾਈ ਹੁੰਦਾ ਹੈ ਅਤੇ ਇਸ ਸਿਧਾਂਤ ਦੇ ਸਹੀ ਹੋਣ ਦੇ ਸਬੂਤ ਵੀ ਮਿਲਦੇ ਹਨ। ਜਦਕਿ ਇਸ ਦੇ ਵਿਪਰੀਤ ਕਈ ਵਾਰ ਸਾਡੇ ਵਿਚੋਂ ਬਹੁਤਿਆਂ ਨੇ ਚਾਹਤ ਪੂਰੀ ਕਰਨ ਦੇ ਰਾਹ ਵਿਚ ਖੁਦ ਹੀ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਹਨ। ਜਿਵੇਂ ਕਿ ਬਹੁਤੀ ਵਾਰ ਅਸੀਂ ਮਨ ਦੀ ਨਿਸ਼ੇਧਾਤਮਕ ਸਥਿਤੀ ਵੇਲੇ ਨਿਰਾਸ਼ ਭਾਵਨਾ ਵਿਚ ਉਤਰ ਕੇ ਜਾਣ-ਬੁੱਝ ਕੇ ਖੁਸ਼ੀਆਂ ਤੋਂ ਮੂੰਹ ਮੋੜ ਲੈਂਦੇ ਹਾਂ ਅਤੇ ਮੌਕੇ ਗਵਾ ਲੈਂਦੇ ਹਾਂ। ਅਸੀਂ ਖੁਦ ਆਪਣੇ ਹੀ ਦੁਸ਼ਮਣ ਬਣ ਬਹਿੰਦੇ ਹਾਂ। ਜੇਕਰ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਅਸੀਂ ਕੁਝ ਵੀ ਪਾਉਣ ਦੇ ਦਰਵਾਜੇ ਖੋਲ੍ਹ ਸਕਦੇ ਹਾਂ, ਅਤੇ ਤੋਹਫੇ, ਖੁਸ਼ੀਆਂ ਆਦਿ ਹਾਸਿਲ ਕਰਕੇ ਆਪਣੇ ਅੰਦਰ ਦੇ ਖਲਾਅ ਨੂੰ ਭਰ ਸਕਾਂਗੇ।
ਕੁਝ ਵੀ ਹਾਸਿਲ ਕਰਨ ਦੀ ਯੋਗਤਾ ਨੂੰ ਧਿਆਨ ਵਿਚ ਰੱਖ ਕੇ ਆਪਣੀ ਸ਼ਖਸੀਅਤ ਤੇ ਨਿਗਾਹ ਫੇਰਨੀ ਵੀ ਜਰੂਰੀ ਹੈ। ਜੇਕਰ ਸਾਡਾ ਕਿਰਦਾਰ ਘਟੀਆ ਹੈ ਅਤੇ ਅਸੀਂ ਆਪਣੇ ਆਪ ਨੂੰ ਵਿਸ਼ਵਾਸ਼ਯੋਗ ਨਹੀਂ ਸਮਝਦੇ ਅਤੇ ਖੁਦ ਨੂੰ ਜਿੰਦਗੀ ਦੇ ਤੋਹਫਿਆਂ ਦੇ ਜਾਂ ਪਰਮਾਤਮਾ ਦਾ ਪਿਆਰ ਪਾਉਣ ਦੇ ਕਾਬਲ ਨਹੀਂ ਮੰਨਦੇ, ਤਾਂ ਅਸੀਂ ਸਿਧਾਂਤ ਅਨੁਸਾਰ ਕੁਝ ਵੀ ਪਾਉਣ ਲਈ ਹੇਠ ਲਿਖੇ ਨੁਕਤਿਆਂ ਤੇ ਧਿਆਨ ਦੇ ਲਈਏ –
ਅਸੀਂ ਤਿਉਹਾਰ, ਜਨਮਦਿਨ ਮਨਾਉਣ ਜਾਂ ਗਿਫਟ ਲੈਣ ਵਿਚ ਖੁਸ਼ੀ ਮਹਿਸੂਸ ਨਹੀਂ ਕਰਦੇ
ਜਦ ਕੋਈ ਸਾਡੀ ਪ੍ਰਸ਼ੰਸਾਂ ਕਰਦਾ ਹੈ ਸਾਨੂੰ ਅਜੀਬ ਲਗਦਾ ਹੈ, ਅਸੀਂ ਸ਼ਰਮ, ਜਾਂ ਗੁਨਾਹਗਾਰ ਮਹੀਸੂਸ ਕਰਦੇ ਹਾਂ
ਜਦ ਕੋਈ ਸਾਨੂੰ ਦਾਦ ਦਿੰਦਾ ਹੈ ਜਾਂ ਕੋਈ ਤੋਹਫਾ ਪੇਸ਼ ਕਰਦਾ ਹੈ ਅਸੀਂ ਉਸੇ ਵਕਤ ਜਲਦੀ ਨਾਲ ਉਸ ਦਾ ਬਦਲਾ ਚੁਕਾਉਣ ਦੀ ਕੋਸ਼ਿਸ਼ ਕਰਦੇ ਹਾਂ (ਜਾਂ ਬਦਲਾ ਚੁਕਾਉਣ ਵਿਚ ਜਲਦੀ ਕਰਦੇ ਹਾਂ) ਬਜਾਇ ਇਸ ਦੇ ਕਿ ਉਸ ਵਿਅਕਤੀ ਦਾ ਸਹੀ ਤਰੀਕੇ ਨਾਲ ਧੰਨਵਾਦ ਕਰ ਦਿੱਤਾ ਜਾਵੇ
ਅਸੀਂ ਕਦੇ ਵੀ ਕਾਮਯਾਬੀ ਜਾਂ ਇਨਾਮ ਦੇ ਨੇੜੇ ਨਹੀਂ ਪਹੁੰਚਦੇ, ਜੇਕਰ ਅਸੀਂ ਕਾਮਯਾਬ ਹੋ ਜਾਂਦੇ ਹਾਂ, ਤਾਂ ਜਲਦੀ ਇਸ ਨੂੰ ਗੁਆ ਲੈਂਦੇ ਹਾਂ ਜਾਂ ਅਸੀਂ ਇਸ ਕਾਮਯਾਬੀ ਦੀ ਖੁਸ਼ੀ ਦਾ ਆਨੰਦ ਨਹੀਂ ਮਾਣਦੇ
ਅਸੀਂ ਕੁਝ ਵੀ ਲੈਣ ਦੀ ਜਗ੍ਹਾ, ਦੇਣਾ ਜਿਆਦਾ ਪਸੰਦ ਕਰਦੇ ਹਾਂ
ਅਸੀਂ ਲੋਕਾਂ ਤੋਂ ਨਫਰਤ ਕਰਦੇ ਹਾਂ ਜੋ ਸਾਡੀ ਪਰਵਾਹ ਜਾਂ ਸਾਡੇ ਤੇ ਦਯਾ ਕਰਦੇ ਹਨ
ਅਸੀਂ ਹੋਰ ਲੋਕਾਂ ਦਾ ਖਿਆਲ ਰੱਖਣ, ਉਨ੍ਹਾਂ ਨੂੰ ਖੁਸ਼ੀ ਦੇਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਾਂ
ਸਾਡੀ ਜਿੰਦਗੀ ਵਿਚ ਕਿਸੇ ਮਹੱਤਵਪੂਰਨ ਮੌਕੇ ਦੀ ਕਮੀ ਹੈ, ਉਹ ਕਮੀ ਹਮੇਸ਼ਾ ਤੜਫਾਉਂਦੀ ਰਹਿੰਦੀ ਹੈ
ਜੇਕਰ ਤੁਸੀਂ ਇਨ੍ਹਾਂ ਸਾਰਿਆਂ ਤੱਥਾ ਨੂੰ ਤੁਸੀਂ ਮਹਿਸੂਸ ਕੀਤਾ ਹੈ ਤਾਂ ਸਾਬਤ ਹੁੰਦਾ ਹੈ ਕਿ ਤੁਸੀਂ ਇਕੱਲੇ ਨਹੀਂ ਹੋ। ਬਹੁਤੀ ਵੇਰ ਪਿਆਰ (ਜਾਂ ਖੁਸ਼ੀਆਂ) ਪਾਉਣ ਦੀ ਯੋਗਤਾ ਵਿਚ ਕਮੀ ਹੀ ਸਾਰੀਆਂ ਮੁਸ਼ਕਿਲਾਂ ਦੀ ਜੜ੍ਹ ਹੈ। ਇਸ ਦਾ ਸਬੰਧ ਸਾਡੇ ਬੀਤੇ ਸਮੇਂ ਨਾਲ ਵੀ ਹੈ ਜਦ ਸਾਡੇ ਅੰਦਰ ਗੁਨਾਹ ਅਤੇ ਨਾਕਾਮ ਹੋਣ ਦੀ ਭਾਵਨਾ ਪੈਦਾ ਹੋਈ ਸੀ, ਕਿਉਂਕਿ ਇਹ ਸਾਡੇ ਚੇਤਨ ਮਨ ਵਿਚ ਪਰਿਵਾਰ, ਰਿਸ਼ਤੇਦਾਰਾਂ ਜਾਂ ਦੋਸਤਾਂ ਵਲੋਂ ਕੀਤੇ ਗਏ ਵਰਤਾਅ ਦਾ ਸਿੱਟਾ ਹੈ। ਇਸ ਨਾਲ ਸਾਡਾ ਆਪਣਾ ਵਕਾਰ ਘਟ ਗਿਆ ਅਤੇ ਸਾਡੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਕਿ ਅਸੀਂ ਕਿਸੇ ਦਾ ਪਿਆਰ ਜਾਂ ਜਿੰਦਗੀ ਦੇ ਤੋਹਫੇ ਪਾਉਣ ਦੇ ਕਾਬਲ ਹੀ ਨਹੀਂ ਹਾਂ। ਖੁਦ ਨੂੰ ਮੁਆਫ ਕਰ ਦੇਣ ਅਤੇ ਹੱਕਦਾਰ ਬਣਨ ਦੀ ਭਾਵਨਾ ਪੈਦਾ ਕਰਨਾ ਹੀ ਇਸ ਸਭ ਕੁਝ ਪਾਉਣ ਦੀ ਕੁੰਜੀ ਹੈ।
ਇਹ ਸਭ ਕੁਝ ਪਾਉਣ ਲਈ ਸਾਡਾ ਅਗਲਾ ਕਦਮ ਕੀ ਹੋਵੇਗਾ ਅਤੇ ਅਸੀਂ ਸਾਰੀਆਂ ਖੁਸ਼ੀਆਂ, ਤੋਹਫੇ ਪਾਉਣ ਦੇ ਕਾਬਲ ਕਦ ਬਣਾਂਗੇ। ਸਭ ਤੋਂ ਪਹਿਲਾ ਅਸੀਂ ਇਹ ਵੇਖੀਏ ਕਿ ਅਸੀਂ ਭਾਗਸ਼ਾਲੀ ਬਣਨ ਤੋਂ ਇਨਕਾਰ ਕਿਉਂ ਕਰਦੇ ਹਾਂ। ਉਨ੍ਹਾਂ ਹਾਲਾਤਾਂ ਤੇ ਧਿਆਨ ਦਿੱਤਾ ਜਾਵੇ ਜਦ ਅਸੀਂ ਪ੍ਰਸ਼ੰਸਾ ਦੇ ਸ਼ਬਦ ਕਬੂਲ ਨਹੀਂ ਕਰਨਾ ਚਾਹੁੰਦੇ। ਜੇਕਰ ਕੋਈ ਤੁਹਾਡੇ ਬਾਰੇ ਚੰਗੇ ਸ਼ਬਦ ਇਸਤੇਮਾਲ ਕਰਦਾ ਹੈ, ਉਨ੍ਹਾਂ ਹਾਲਾਤਾਂ ਨੂੰ ਪਰਖੋ, ਉਸ ਇਨਸਾਨ ਦੀਆਂ ਅੱਖਾਂ ਵਿਚ ਵੇਖੋ ਅਤੇ ਆਪਣੇ ਦਿਲੋਂ ਉਨ੍ਹਾਂ ਦਾ ਧੰਨਵਾਦ ਕਰੋ ਅਤੇ ਸ਼ਬਦਾਂ ਤੇ ਭਾਵਨਾ ਦੇ ਤੋਹਫੇ ਨੂੰ ਕਬੂਲ ਕਰੋ। ਇਹ ਵੀ ਹੋ ਸਕਦਾ ਹੈ ਉਹ ਸ਼ਖਸੀਅਤ ਤੁਹਾਨੂੰ ਪਸੰਦ ਨਾ ਆਵੇ, ਪਰੰਤੂ ਜਦ ਅਸੀਂ ਉਨ੍ਹਾਂ ਦੀ ਇਹ ਧੰਨਵਾਦ ਨਾਲ ਭਰੀ ਭਾਵਨਾ, ਸਰੀਰਿਕ ਜਾਂ ਭਾਵਨਾਤਮਕ ਤੌਰ ਤੇ ਕਬੂਲ ਨਹੀਂ ਕਰਦੇ। ਅਸੀਂ ਧੰਨਵਾਦ ਕਰਨ ਵਾਲੇ ਤੇ ਅਸਿੱਧੇ ਤੌਰ ਤੇ ਹਮਲਾ ਕਰ ਰਹੇ ਹੁੰਦੇ ਹਾਂ। ਇਹ ਵਤੀਰਾ ਸਾਡੇ ਸਭਨਾਂ ਨਾਲ ਸਬੰਧਾਂ ਲਈ ਬਹੁਤ ਘਾਤਕ ਸਾਬਿਤ ਹੁੰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਸਬੰਧੀਆਂ ਤੋਂ ਧੰਨਵਾਦੀ ਤੋਹਫੇ ਲੈਣ ਵਿਚ ਨਾਕਾਮ ਹੋ ਜਾਂਦੇ ਹਾਂ। ਜਦ ਲੋਕ ਪਿਆਰ ਦਾ ਇਜਹਾਰ ਕਰਦੇ ਹਨ ਅਤੇ ਹੌਲੀ ਹੌਲੀ ਅਸੀਂ ਸਵੀਕਾਰ ਕਰਨਾ ਸ਼ੁਰੂ ਕਰ ਦਿੰਦੇ ਹਾ। ਇਸ ਦਾ ਸਾਡੀ ਜਿੰਦਗੀ ਤੇ ਬਹੁਤ ਹੀ ਛੇਤੀ ਅਤੇ ਸਕਾਰਾਮਤਕ ਅਸਰ ਪੈਣਾ ਸ਼ੁਰੂ ਹੋ ਜਾਵੇਗਾ।
ਹਾਲਾਂਕਿ, ਧੰਨਵਾਦ ਸਵੀਕਾਰ ਕਰਨ ਲਈ ਖੁਦ ਨੂੰ ਯੋਗ ਸਮਝਣਾ ਬਹੁਤ ਹੀ ਜਰੂਰੀ ਹੈ ਅਤੇ ਇਸ ਕਲਾ ਵਿਚ ਹੋਰ ਨਿਖਾਰ ਲਿਆਉਣਾ ਚਾਹੀਦਾ ਹੈ। ਖੁਦ ਨੂੰ ਸੱਚੇ ਦਿਲੋਂ ਸਮਰਪਣ ਕਰ ਦੇਣ ਨਾਲ ਅਸੀਂ ਖੁਦ ਬਖੁਦ ਆਪਣੇ ਆਪ ਨੂੰ ਭਾਗਸ਼ਾਲੀ ਬਣਾਉਣ ਲਈ ਤਿਆਰ ਕਰ ਲੈਂਦੇ ਹਾਂ। ਅਸੀਂ ਸਿਰਫ ਉਸ ਸਮੇਂ ਬਾਰੇ ਹੀ ਸੋਚਣਾ ਹੈ ਜਦ ਸਾਡੇ ਪਿਆਰ ਦੀ ਸ਼ੁਰੂਆਤ ਹੋਈ ਸੀ। ਜਿਤਨੀ ਜਿਆਦਾ ਖੁਸ਼ਈ ਅਸੀਂ ਆਪਣੇ ਸਾਥੀ ਨੂੰ ਦੇਵਾਂਗੇ, ਉਤਨਾਂ ਜਿਆਦਾ ਉਹ ਸਾਨੂੰ ਵਾਪਸ ਦੇਣਗੇ। ਦੇਣ ਅਤੇ ਲੈਣ ਦਾ ਬੜਾ ਪਿਆਰਾ ਸਬੰਧ ਹੈ। ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤੁਸੀਂ ਸੱਚਾ ਪਿਆਰ ਦੇ ਰਹੇ ਹੋ, ਮਤਲਬ ਇਹ ਕਿ ਬਿਨਾ ਵਾਪਸ ਲੈਣ ਦੀ ਝਾਕ ਦੇ। ਕਿਸੇ ਨੂੰ ਖੁਸ਼ੀਆਂ ਦੇਣਾ, ਪਹਿਲਾਂ ਹੰਢਾਈ ਹੋਈ ਖੁਸ਼ੀ ਦਾ ਕਾਰਜ ਅਦਾ ਕਰਨ ਵਾਂਗ ਹੈ। ਸਾਡੀਆਂ ਸਾਰੀਆਂ ਇੱਛਾਵਾਂ ਸਾਡੀਆਂ ਜਰੂਰਤਾਂ ਤੋਂ ਜਨਮ ਲੈਂਦੀਆਂ ਹਨ, ਅਤੇ ਜੇਕਰ ਅਸੀ ਆਪਣੀਆਂ ਲੋੜਾਂ ਬਿਨਾ ਧੰਨਵਾਦ ਕੀਤੇ (ਜਾਂ ਵਾਪਸ ਕੀਤੇ) ਪੂਰੀਆਂ ਕਰਵਾ ਲੈਂਦੇ ਹਾਂ ਸਾਨੂੰ ਠੇਸ ਪਹੁੰਚਦੀ ਹੈ। ਇਸ ਸਭ ਕੁਦਰਤ ਦਾ ਕਰਿਸ਼ਮਾ ਹੈ।
ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਜਦ ਕੋਈ ਖੁਸ਼ੀਆਂ ਦਿੰਦਾ ਹੈ ਤਾਂ ਅਸਲ ਵਿਚ ਕੀ ਵਾਪਰਦਾ ਹੈ। ਅਸੀਂ ਆਪਣੀ ਜਿੰਦਗੀ ਵਿਚ ਉਹ ਸਭ ਕੁਝ ਸ਼ਤ ਪ੍ਰਤੀਸ਼ਤ ਹਾਸਿਲ ਕਰ ਸਕਦੇ ਹਾਂ ਜੋ ਅਸੀਂ ਚਾਹੁੰਦੇ ਹਾਂ। ਸਾਨੂੰ ਇਹ ਸਭ ਕੁਝ ਹਾਸਿਲ ਕਰਨ ਲਈ ਸਾਰੀਆਂ ਰੁਕਾਵਟਾਂ ਦੂਰ ਕਰਨੀਆਂ ਪੈਣਗੀਆਂ। ਇਹ ਯਾਦ ਰੱਖਣਾ ਪਵੇਗਾ ਕਿ ਇਸ ਤਰਾਂ, ਜੇਕਰ ਤੁਹਾਡੇ ਮਨ ਵਿਚ ਕੋਈ ਨਿਸ਼ੇਧਾਤਮਕ ਵਿਚਾਰ ਪੈਦਾ ਹੋ ਜਾਂਦੇ ਹੋ ਤਾਂ ਉਹ ਆਪਣਾ ਅਸਰ ਜਰੂਰ ਕਰ ਜਾਣਗੇ। ਅਸੀਂ ਇਹ ਕਰਨਾ ਹੈ ਕਿ ਜੋ ਅਸੀਂ ਚਾਹੁੰਦੇ ਹਾਂ ਉਹ ਸਾਡੀ ਆਮ ਇੱਛਾ ਹੈ ਅਤੇ ਆਪਣੀ ਜਿੰਦਗੀ ਵਿਚ ਪਿਆਰ ਦੀ ਮਾਤਰਾ ਵਧਾਉਣੀ ਸ਼ੁਰੂ ਕਰ ਦਿਓ, ਆਪਣਾ ਧਿਆਨ ਆਪਣੀਆਂ ਲੋੜ ਵੱਲੋਂ ਨਾ ਹਟਾਓ ਜਾਂ ਰਾਹ ਵਿਚ ਆਉਣ ਵਾਲੀਆਂ ਮੁਸ਼ਕਲ ਤੋਂ ਦੂਰ ਨਾ ਭੱਜੋ। ਜਦ ਅਸੀਂ ਪੱਕਾ ਯਕੀਨ ਕਰ ਲਵਾਂਗੇ ਤਾਂ ਅਸੀਂ ਵੇਖਾਂਗੇ ਕਿ ਜੋ ਅਸੀਂ ਈਮਾਨਦਾਰੀ ਨਾਲ ਚਾਹੁੰਦੇ ਸੀ ਸਾਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਫਿਰ ਸਭ ਕੁਝ ਇਸੇ ਤਰਾਂ ਚੱਲਣ ਦਿਓ ਅਤੇ ਵਿਸ਼ਵਾਸ਼ ਰੱਖੋ ਕਿ ਤੁਸੀਂ ਉਸ ਨੂੰ ਹਾਸਿਲ ਕਰ ਲਵੋਗੇ। ਜੇਕਰ ਤੁਸੀਂ ਕਾਮਯਾਬੀ ਨਾਲ ਸਾਰੀਆਂ ਰੁਕਾਵਟਾਂ ਦੂਰ ਕਰ ਲਵੋਗੇ, ਤੁਸੀਂ ਮਨ-ਚਾਹਿਆ ਫਲ ਆਪਣੀ ਜਿੰਦਗੀ ਵਿਚ ਛੇਤੀ ਹੀ ਹਾਸਲ ਕਰ ਲਵੋਗੇ।
ਜਿਨ੍ਹਾਂ ਇਨਸਾਨਾਂ ਨੂੰ ਆਧਿਆਤਮ ਦਾ ਤਜਰਬਾ ਹੈ, ਉਹ ਪਰਮਾਤਮਾ ਨੂੰ ਪਾ ਲੈਂਦੇ ਹਨ, ਸਵਰਗ ਜਾਂ ਆਤਮਕ ਸ਼ਕਤੀ (ਜਾਂ ਜਿਸ ਤਰਾਂ ਦੀ ਸ਼ਕਤੀ ਦਾ ਅਨੁਭਵ ਚਾਹੁੰਦੇ ਹੋਣ), ਲਗਾਤਾਰ ਪਿਆਰ ਅਤੇ ਤੋਹਫਿਆਂ ਦੀ ਬਰਖਾ ਮਹਿਸੂਸ ਕਰਦੇ ਹਨ। ਜੇਕਰ ਇਹ ਨਹੀਂ ਹੋ ਰਿਹਾ ਹੈ ਤਾਂ ਆਪਣੀ ਸ਼ਕਤੀ ਦੇ ਚੱਕਰ ਨੂੰ ਵੇਖੋ ਜੋ ਤੁਸੀਂ ਆਪਣੇ ਦੁਆਲੇ ਬਣਾਇਆ ਹੈ, ਅਤੇ ਜੋ ਤੋਹਫਿਆਂ ਨੂੰ ਠਿੱਡੇ ਮਾਰ ਰਿਹਾ ਹੈ। ਆਪਣੇ ਆਪ ਨੂੰ ਪਿਘਲ ਰਿਹਾ ਵੇਖੋ ਅਤੇ ਸ਼ਕਤੀਆਂ ਦੇ ਚੱਕਰ ਨੂੰ ਖੁਲ੍ਹ ਰਿਹਾ ਵੇਖੋ ਅਤੇ ਜੋ ਤੁਹਾਡੇ ਲਈ ਹੈ ਉਸ ਨੂੰ ਆਉਣ ਦਿਓ। ਆਪਣੇ ਆਪ ਨੂੰ ਇਸ ਕਾਬਲ ਸਮਝੋ, ਜਿੰਦਗੀ ਦੀ ਅਮੀਰੀ ਨੂੰ ਆਪਣੀ ਸਮਝੋ ਅਤੇ ਜੋ ਤੁਹਾਡੀ ਜਿੰਦਗੀ ਵਿਚ ਚੰਗਾ ਹੈ ਉਸ ਨੂੰ ਸ਼ਾਬਾਸ਼ ਦਿਓ। ਇਸ ਤਰਾਂ ਕਰਨ ਨਾਲ ਤੁਹਾਨੂੰ ਵਿਸ਼ਵਾਸ਼ ਹੋ ਜਾਵੋਗੇ ਕਿ ਤੁਹਾਡੇ ਉਪਰ ਆਸ਼ੀਰਵਾਦ ਬਣਿਆ ਹੋਇਆ ਹੈ ਅਤੇ ਜੋ ਖੁਸ਼ੀ, ਤੰਦਰੁਸਤੀ, ਸਬੰਧ ਅਤੇ ਤਰੱਕੀ ਸਹੀ ਸਮੇ ਤੁਹਾਡੇ ਕੋਲ ਪਹੁੰਚ ਜਾਵੇਗੀ, ਤੁਸੀਂ ਜਿੰਦਗੀ ਵਿਚ ਵਹਿਣਾ ਸ਼ੁਰੂ ਕਰ ਦੇਵੋਗੇ ਅਤੇ ਭਰਪੂਰ ਹੋ ਜਾਵੋਗੇ।