- ਦਯਾ ਮਿਹਰ
ਪਿਆਰ ਵਿਚ ਕਾਮਯਾਬ ਸਬੰਧ ਬਣਾਉਣ ਲਈ ਇਹ ਜਰੂਰੀ ਹੈ ਕਿ ਦੂਸਰੇ ਦੀ ਖੁਸ਼ੀ ਲਈ ਕੁਝ ਵੀ ਨਿਛਾਵਰ ਕਰ ਦਿੱਤਾ ਜਾਵੇ ਬਦਲੇ ਵਿਚ ਕੁਝ ਵਾਪਸੀ ਦੀ ਆਸ ਕੀਤੇ। ਕੇਵਲ ਕੁਝ ਦੇਣ ਵਿਚ ਹੀ ਬਹੁਤ ਸ਼ਕਤੀ ਹੈ, ਜੋ ਸਬੰਧਾਂ ਵਿਚ ਪਿਆਰ ਵਧਾਉਂਦੀ ਹੈ। ਇਹ ਨਾਕਾਰਾਤਮਕ ਭਾਵਨਾਵਾਂ ਤੋਂ ਬਚਣ ਦਾ ਸੁਖਾਲਾ ਤਰੀਕਾ ਹੈ, ਜਿਨ੍ਹਾਂ ਵਿਚ ਅਸੀਂ ਅਕਸਰ ਉਲਝੇ ਰਹਿੰਦੇ ਹਾਂ।
ਕਿਸੇ ਉੱਪਰ ਦਯਾ ਕਰਨਾ ਵੀ ਦਿਲ ਤੱਕ ਪਹੁੰਚਣ ਦਾ ਰਾਹ ਹੈ। ਕਿਸੇ ਨੂੰ ਬਿਨਾ ਦੱਸੇ, ਉਪਕਾਰ ਕੀਤਾ ਜਾਵੇ। ਇਹ ਅਜਿਹਾ ਦਯਾ ਦਾ ਕਰਮ ਹੈ, ਜਦੋਂ ਅਸੀਂ ਆਪਣੀ ਕਮਾਈ ਵਿਚੋਂ ਕੁਝ ਦਾਨ ਕਰ ਦਿੰਦੇ ਹਾਂ। ਇਸ ਦੀ ਮਹੱਤਤਾ ਇਸ ਤਰ੍ਹਾਂ ਹੈ ਕਿ ਇਹ ਬਿਨਾਂ ਕਿਸੇ ਸਵਾਰਥ ਦੇ ਦਿੱਤਾ ਗਿਆ ਤੋਹਫਾ ਹੈ। ਅਜਿਹੀ ਦਯਾ ਅਣਜਾਣ ਵਿਅਕਤੀ ਲਈ ਵਿਖਾ ਕੇ ਖੁਸ਼ੀ ਮਿਲਦੀ ਹੈ, ਉਨ੍ਹਾਂ ਲਈ ਜਿਨ੍ਹਾਂ ਤੋ ਕੁਦਰਤ ਨੇ ਖੁਸ਼ੀ ਖੋਹ ਲਈ ਹੋਵੇ। ਬਹੁਤੀ ਵੇਰ ਅਸੀਂ ਸਬੰਧੀਆਂ ਅਤੇ ਮਿਤਰਾਂ ਤੇ ਦਯਾ ਕਰਨ ਲੱਗੇ ਸ਼ਰਤ ਰੱਖ ਬਹਿੰਦੇ ਹਾਂ ਕਿ ਉਹ ਸਾਨੂੰ ਕਿਸੇ ਹੋਰ ਤਰੀਕੇ ਰਾਹੀਂ ਮੋੜ ਦੇਣਗੇ।
ਉੱਪਰ ਦਿੱਤੀ ਉਦਾਹਰਣ ਵਿਚ ਕਿਸੇ ਅਣਜਾਣ ਵਿਅਕਤੀ ਨੂੰ ਤੋਹਫਾ ਦਿੱਤਾ ਉਪਕਾਰ ਕਰਦੇ ਅਤੇ ਇਸ ਦੇ ਬਦਲੇ ਵਿਚ ਕਿਸੇ ਨੇ ਪਿਆਰ ਦੀਆਂ ਭਾਵਨਾਵਾਂ ਅਤੇ ਪ੍ਰਸ਼ੰਸਾਂ ਰਾਹੀਂ ਤੋਹਫਾ ਮੋੜ ਦਿੱਤਾ। ਇਸ ਸਾਡੇ ਸਿੱਖਣ ਲਈ ਚੰਗਾ ਤਜਰਬਾ ਸਾਬਤ ਹੋਵੇਗਾ ਅਤੇ ਸਾਡੇ ਸਾਰੇ ਰਿਸ਼ਤਿਆਂ ਤੇ ਵੀ ਲਾਗੂ ਹੁੰਦਾ ਹੈ। ਇਹ ਸੱਚੇ ਅਤੇ ਨਿਸੁਆਰਥ ਨਿਛਾਵਰ ਕਰਨ ਤੇ ਤੋਹਫਾ ਲੈਣਾ ਹੈ। ਇਸੇ ਤਰਾਂ ਜਦ ਸਾਨੂੰ ਲੋੜ ਹੁੰਦੀ ਹੈ ਅਸੀਂ ਖੁਸ਼ੀਆਂ ਲੈਂਦੇ ਹਾਂ, ਅਤੇ ਅਸੀਂ ਜਿਆਦਾਤਰ ਵਿਅਸਤ ਹੋਣ ਕਾਰਨ ਭੁੱਲ ਵੀ ਜਾਂਦੇ ਹਾਂ ਕਿ ਤੋਹਫਾ ਜਾਂ ਖੁਸ਼ੀਆਂ ਲੈਣੀਆਂ ਕਿਵੇ ਹੈ।
ਇਹ ਜਰੂਰੀ ਨਹੀਂ ਕਿ ਹਰ ਵਾਰ ਆਰਥਿਕ ਪੱਧਰ ਤੇ ਜਾਂ ਪਦਾਰਥ ਭੇਟ ਕਰਕੇ ਦਯਾ ਕੀਤੀ ਜਾਵੇ। ਕੁਝ ਸ਼ਬਦ ਰਾਹੀਂ ਵੀ ਇਹ ਹੋ ਸਕਦਾ ਹੈ। ਧੰਨਵਾਦ ਦੇ ਕੁਝ ਸ਼ਬਦ ਉਸ ਲਈ, ਜਿਸ ਨੇ ਤੁਹਾਡੀ ਮਦਦ ਕੀਤੀ ਹੋਵੇ ਜਾਂ ਅਚਾਨਕ ਨਾਸ਼ਤਾ-ਪਾਣੀ ਭੇਟਾ ਹੋਣ ਤੇ। ਅਜਿਹੀਆਂ ਬਹੁਤ ਸੰਭਾਵਨਾਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਖੁਦ ਲੱਭੋਗੇ, ਤਾਂ ਜਰੂਰੀ ਹੈ ਕਿ ਇਸ ਤਰਾਂ ਦਾ ਕਰਮ ਨਿਸੁਆਰਥ ਹੋਵੇ। ਜੇਕਰ ਤੁਹਾਨੂੰ ਇਨਾਮ ਚਾਹੀਦਾ ਹੈ ਤਾਂ ਦੁਬਾਰਾ ਸਬੰਧਾਂ ਵਿਚ ਜੁੜ ਜਾਉ, ਉਸ ਇਨਸਾਨ ਨਾਲ ਜਿਸ ਉਪਰੋਂ ਕੁਝ ਵੀ ਨਿਛਾਵਰ ਕਰ ਰਹੇ ਸੀ। ਤੁਸੀਂ ਵੇਖੋਗੇ ਕਿ ਤੁਸੀਂ ਬਹੁਤ ਵਧੀਆ ਮਹਿਸੂਸ ਕਰਦੇ ਹੋ ਜਦ ਕੁਝ ਦਿੰਦੇ ਹੋ।