ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਪਿਆਰ ਇਕ ਪ੍ਰਕ੍ਰਿਤਿਕ ਗੁਣ

ਅਸੀਂ ਪਿਆਰ ਦੇ ਕੁਦਰਤੀ ਸੁਭਾਅ ਨੂੰ ਭੁਲਾ ਛੱਡਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਅਸੀਂ ਆਪਣੇ ਸਬੰਧ ਵਿਗਾੜ ਰਹੇ ਹਾਂ, ਆਪਣੀਆਂ ਮੁਸ਼ਕਿਲਾਂ ਵਧਾ ਰਹੇ ਹਾਂ ਅਤੇ ਆਪਣੇ ਲਈ ਦੁੱਖ ਤਕਲੀਫਾਂ ਸਹੇੜ ਰਹੇ ਹਾਂ।

ਬਹੁਤੇ ਲੋਕ ਪਿਆਰ ਨੂੰ ਰੋਮਾਂਸ ਦਾ ਵਿਸ਼ਾ ਸਮਝਦੇ ਹਨ, ਇਹ ਪਿਆਰ ਦੀ ਸਭ ਤੋਂ ਤਾਕਤਵਰ ਭਾਵਨਾ ਹੈ। ਕਿਸੇ ਅਜਿਹੇ ਨੂੰ ਲੱਭਣਾ ਜਿਸ ਨੂੰ ਅਸੀਂ ਪਿਆਰ ਕਰ ਸਕੀਏ ਅਤੇ ਜੋ ਸਾਨੂੰ ਵੀ ਪਿਆਰ ਕਰੇ, ਸੱਚਮੁੱਚ ਇਕ ਵੱਡਾ ਤਜਰਬਾ ਹੈ। ਪਿਆਰ ਵਿਚ ਪੈਣਾ ਸਾਡੀ ਜਿੰਦਗੀ ਦੀਆਂ ਭਾਵਨਾਵਾਂ ਦੇ ਸਿਖਰ ਦੀ ਅਵਸਥਾ ਹੈ। ਕੁਝ ਹੀ ਜੋੜੇ ਖੁਸ਼ਕਿਸਮਤ ਹੋ ਸਕਦੇ ਹਨ, ਜੋ ਸਾਰੀ ਜਿੰਦਗੀ ਇਨ੍ਹਾਂ ਭਾਵਨਾਵਾਂ ਨੂੰ ਕਾਇਮ ਰੱਖ ਸਕਣ। ਪਰੰਤੂ ਬਹਤਿਆਂ ਨੇ ਇਸ ਦੇ ਕੌੜੇ ਸੁਆਦ ਦਾ ਤਜਰਬਾ ਲੈ ਰੱਖਿਆ ਹੈ, ਅਤੇ ਫਿਰ ਸਮੇਂ ਨਾਲ ਭੁਲਾ ਵੀ ਦਿੱਤਾ ਹੈ। ਦੂਜੀ ਧਿਰ ਵਲੋਂ ਸਾਡੇ ਵਰਤਾਅ ਦੀ ਗੁਣਵੱਤਾ ਨਾਲ ਸਮਝੋਤਾ ਕੀਤਾ ਜਾਂਦਾ ਹੈ ਜਾਂ ਫਿਰ ਇਹ ਟੁੱਟ ਜਾਂਦਾ ਹੈ। ਜੇਕਰ ਇੰਜ ਵਾਪਰਦਾ ਹੈ ਤਾਂ ਸਾਬਿਤ ਹੋ ਜਾਂਦਾ ਹੈ ਕਿ ਪਿਆਰ ਦੀ ਜਰੂਰਤ ਇਤਨੀ ਤਾਕਤਵਰ ਹੈ। ਅਸੀਂ ਮੁੜ ਤੋਂ ਨਵੇਂ ਸਾਥੀ ਦੀ ਭਾਲ ਸ਼ੁਰੂ ਕਰ ਦਿੰਦੇ ਹਾਂ ਸ਼ਾਇਦ ਨਵੇਂ ਸਾਥੀ ਦੀ ਚੋਣ ਲਈ ਸਿਰਫ ਇਹ ਵੇਖਣ ਲਈ ਕਿ ਉਹੀ ਸ਼ਿਕਵੇ-ਸ਼ਿਕਾਇਤਾਂ ਦੁਬਾਰਾ ਤੋਂ ਤਾਂ ਨਹੀਂ ਸ਼ੁਰੂ ਹੋ ਜਾਂਦੀਆਂ। ਲੋਕਗੀਤ, ਕਿਤਾਬਾਂ, ਕਵਿਤਾਵਾਂ ਅਤੇ ਨਾਟਕ ਪਿਆਰ ਦੀ ਖੋਜ ਅਤੇ ਉਸ ਦੇ ਮੁੜ ਤੋਂ ਗੁਆਚ ਜਾਣ ਬਾਰੇ ਦੱਸਦੇ ਹਨ। ਇਹ ਤਜਰਬੇ ਸਾਨੂੰ ਵਿਸ਼ਵਾਸ਼ ਦਵਾਉਂਦੇ ਹਨ ਕਿ ਪਿਆਰ ਕੋਮਲ ਅਤੇ ਨਾਜੁਕ, ਥੋੜ੍ਹ-ਚਿਰੀ ਅਤੇ ਅਸ਼ਚਰਜ ਘਟਨਾ ਹੈ।

ਇਸ ਲੇਖ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀਆਂ ਮੁਸ਼ਕਿਲਾਂ ਦਾ ਮੁੱਢ ਕੀ ਹੈ। ਇਸ ਲਈ  ਵੱਖ-ਵੱਖ ਤਰੀਕਿਆਂ ਨਾਲ ਪਿਆਰ ਨੂੰ ਪਰੀਭਾਸ਼ਿਤ ਕੀਤਾ ਜਾਵੇਗਾ।

ਪਿਆਰ ਥੋੜ੍ਹ-ਚਿਰ ਟਿਕਣ ਵਾਲੀ ਭਾਵਨਾ ਨਹੀਂ ਅਤੇ ਨਾ ਹੀ ਸਾਡੇ ਅੰਦਰ ਪਿਆਰ ਦੀ ਘਾਟ ਹੈ। ਇਸ ਨੂੰ ਸਾਨੂੰ ਆਪਣੀ ਜਿੰਦਗੀ ਵਿਚ ਲਿਆਉਣ ਲਈ ਕੋਈ ਖਾਸ ਕੋਸ਼ਿਸ਼ ਕਰਨੀ ਪਵੇਗੀ। ਇਹ ਸੁਭਾਵਕ (ਅੰਤਰੀਵ) ਅਤੇ ਸਾਡੀ ਜਿੰਦਗੀ ਦਾ ਯਥਾਰਥਕ ਗੁਣ ਹੈ। ਪਿਆਰ ਸਾਡਾ ਪ੍ਰਕਿਰਤਿਕ ਗੁਣ ਹੈ।

ਸਾਡੇ ਵਿਚੋਂ ਬਹੁਤਿਆਂ ਨੇ ਪਹਿਲੀ ਵਾਰ ਇਹ ਤਜਰਬਾ ਲੈ ਲਿਆ, ਜਦ ਹਾਲਾਤ ਤੇ ਨਿਰਭਰ ਹੋ ਕੇ ਪਿਆਰ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ ਹੈ। ਜਦ ਕਿ ਇਹ ਸੱਚ ਹੈ ਕਿ ਸਾਡੀਆਂ ਭਾਵਨਾਵਾਂ ਪਿਆਰ ਦੇ ਤਜਰਬਿਆਂ ਮੁਤਾਬਕ ਬਦਲਦੀਆਂ ਰਹਿੰਦੀਆਂ ਹਨ, ਪਰੰਤੂ ਸਾਡੀ ਪਿਆਰ ਪ੍ਰਤੀ ਅੰਦਰੂਨੀ ਕਾਬਲੀਅਤ ਨਹੀਂ ਬਦਲਦੀ। ਇਹ ਜਰੂਰੀ ਹੈ ਕਿ ਪਿਆਰ ਦੀਆਂ ਭਾਵਨਾਵਾਂ ਅਤੇ ਪ੍ਰੇਮ ਬੰਧਨ ਨੂੰ ਸਮਝਿਆ ਜਾਵੇ। ਇਹ ਬੰਧਨ ਤੋੜਿਆ ਨਹੀਂ ਜਾ ਸਕਦਾ ਪਰੰਤੂ ਅਸੀਂ ਇਹ ਚੁਣਨਾ ਹੈ ਕਿ ਮਹਿਸੂਸ ਕਿਵੇਂ ਕਰਨਾ ਹੈ ਜਾਂ ਬੰਧਨ ਨੂੰ ਮਹਿਸੂਸ ਕਰਨਾ ਹੀ ਨਹੀਂ। ਅੱਗੇ ਪਿਆਰ ਦੇ ਸਬੰਧ ਨੂੰ ਹੋਰ ਗੌਰ ਨਾਲ ਵੇਖੀਏ।

ਜਿਵੇਂ ਹੀ ਅਸੀਂ ਪਿਆਰ ਵਿਚ ਰੁਝਦੇ ਹਾਂ ਸਾਡਾ ਪ੍ਰੇਮ ਸਬੰਧੀ ਸੁਪਨਾ ਸੱਚਾ ਹੋਣ ਲੱਗ ਪੈਂਦਾ ਹੈ। ਇਕੱਲੇਪਨ ਦੀ ਕੋਈ ਵੀ ਭਾਵਨਾ ਅਤੇ ਖਾਲੀਪਨ ਜੋ ਅਸੀਂ ਹੰਢਾਇਆ ਹੈ ਇਸ ਸਬੰਧ ਦੇ ਸ਼ੁਰੂ ਹੁੰਦਿਆਂ ਹੀ ਗਾਇਬ ਹੋਣ ਲੱਗ ਪੈਂਦਾ ਹੈ। ਇਕੱਲੇਪਨ ਦੀ ਜਗ੍ਹਾ ਸਾਕਾਰਾਤਮਕ ਭਾਵਨਾਵਾਂ ਜਿਵੇਂ ਕਿ ਖੁਸ਼ੀ, ਹਲਕਾਪਨ, ਊਰਜਾ, ਆਸ, ਉਮਾਹ, ਸਿਰਜਣਾਤਮਕ ਅਤੇ ਹਵਾ ਵਿਚ ਉੱਡਣ ਦੀ ਚੇਤਨਤਾ ਆਦਿ। ਅਸੀਂ ਤਰੋ-ਤਾਜਾ ਮਹਿਸੂਸ ਕਰਦੇ ਹਾਂ ਅਤੇ ਕੁਝ ਵੀ ਕਰ ਪਾਉਣ ਦੀ ਹਿੰਮਤ ਵੀ ਆ ਜਾਂਦੀ ਹੈ। ਸਾਨੂੰ ਵਿਸ਼ਵਾਸ਼ ਹੋ ਜਾਂਦਾ ਹੈ ਕਿ ਅਸੀਂ ਸਹੀ ਸਾਥੀ ਪਾ ਲਿਆ ਹੈ ਅਤੇ ਸਾਡਾ ਪਿਆਰ ਲੰਮੇ-ਸਮੇਂ ਚੱਲੇਗਾ।

ਇਸ ਸਮੇ ਦੌਰਾਨ ਸੱਚ ਕੁਝ ਅਜੀਬ ਜਿਹਾ ਵਾਪਰਦਾ ਹੈ। ਅਸੀਂ ਚੇਤਨਤਾ ਦੀ ਸਿਖਰ ਨੂੰ ਛੋਹ ਲੈਂਦੇ ਹਾਂ ਅਤੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ। ਜਿਵੇਂ ਜਿਵੇਂ ਜੋੜਾ ਆਪਣੀਆਂ ਰੋਮਾਂਟਿਕ ਸਬੰਧਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਤਿਵੇਂ ਆਪਣੇ ਸੁਭਾਅ ਵਿਚ ਹੋ ਰਹੀਆਂ ਤਬਦੀਲੀਆਂ ਮਹਿਸੂਸ ਕਰਦੇ ਹਨ। ਸਾਡੇ ਰਵਾਇਤੀ ਪ੍ਰੇਮ ਦੀ ਪਰਿਭਾਸ਼ਾ ਮੁਤਾਬਕ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸਾਡੇ ਸਾਥੀ ਦੀ ਹਾਜਰੀ ਨੇ ਸਾਨੂੰ ਪਿਆਰ ਦਿੱਤਾ ਹੈ, ਜਿਸ ਦੀ ਕਿ ਸਾਡੇ ਕੋਲ ਕਮੀ ਸੀ। ਆਪਣੇ ਉਮਾਹ ਦੀਆਂ ਭਾਵਨਾਵਾਂ ਨੂੰ ਜੋ ਕਿ ਪਿਆਰ ਦੇ ਤੌਹਫੇ ਦੇ ਰੂਪ ਵਿਚ ਮਿਲ ਰਹੀ ਹੈ। ਸਾਡੀ ਖੁਸ਼ੀ ਸਾਡੇ ਸਾਥੀ ਦੀ ਹਾਜਰੀ ਤੇ ਨਿਰਭਰ ਕਰਨ ਲੱਗ ਪੈਂਦੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਜੇਕਰ ਉਹ ਛੱਡ ਜਾਵੇ ਸਾਡਾ ਹਾਲ ਕੀ ਹੋਵੇਗਾ।

ਪਿਆਰ ਦੀ ਨਵੀਂ ਸਮਝ ਨਾਲ ਇਸ ਅਸੀਂ ਨਵੀਂ ਵਿਆਖਿਆ ਦੇ ਸਕਦੇ ਹਾਂ। ਪਿਆਰ ਵਿਚ ਪੈਣ ਦੀ ਕਿਰਿਆ ਰਾਹੀਂ ਅਸੀਂ ਪਿਆਰ ਦੀ ਲੁਕੋਈ ਹੋਈ ਭਾਵਨਾ ਦੀਆਂ ਸਾਰੀਆਂ ਰੁਕਾਵਟਾਂ ਦੂਰ ਕਰ ਦਿੰਦੇ ਹਾਂ। ਅਰਧ-ਚੇਤਨ ਅਵਸਥਾ ਵਿਚ ਅਸੀਂ ਪਿਆਰ ਦੇ ਉਮਾਹ ਨੂੰ ਮਹਿਸੂਸ ਕਰਨਾ ਚਾਹੁੰਦੇ ਹਾਂ, ਅਸੀਂ ਖੁਦ ਨੂੰ ਆਜਾਦੀ ਦਿੰਦੇ ਹਾਂ ਕਿ ਉਸ ਪਿਆਰ ਦਾ ਆਨੰਦ ਮਾਣ ਲਈਏ, ਜੋ ਸਾਡੇ ਅੰਦਰ ਹੈ। ਇਸ ਲਈ ਸਾਡੇ ਸਾਥੀ ਦੀ ਹਾਜ਼ਰੀ ਜਰੂਰੀ ਹੈ, ਅਤੇ ਨਾਲ ਹੀ ਇਹ ਖੁਦ ਨੂੰ ਪਿਆਰ ਕਰਨ ਦੀ ਸ਼ੁਰੂਆਤ ਹੈ। ਅਰਥਾਤ ਜਦ ਅਸੀਂ ਆਪਣੇ ਸਾਥੀ ਦੇ ਪਿਆਰ ਵਿਚ ਪੈਂਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਅਸੀਂ ਕੁਝ ਨਵਾਂ ਨਹੀਂ ਸਿੱਖੇ ਹਾਂ ਅਤੇ ਨਾਂ ਹੀ ਇਸ ਲਈ ਸਮਾਂ ਹੁੰਦਾ ਹੈ। ਸਾਨੂੰ ਪਹਿਲਾਂ ਹੀ ਪਤਾ ਹੈ ਕਿ ਪਿਆਰ ਕਿਵੇਂ ਕਰਨਾ ਹੈ ਅਤੇ ਕਿਵੇਂ ਪਿਆਰ ਲੈਣਾ ਹੈ, ਇਹ ਸਾਡੀ ਫਿਤਰਤ ਹੈ। ਪਿਆਰ ਵਿਚ ਪੈਣਾ ਇਕ ਕਿਰਿਆ ਹੈ – ਇਹ ਯਾਦ ਰੱਖਣ ਦੀ ਕਿ ਅਸਲ ਵਿਚ ਅਸੀਂ ਕੀ ਹਾਂ।

ਇਸ ਵਿਆਖਿਆ ਤੋਂ ਇਕ ਹੀ ਜਵਾਬ ਨਿਕਲਦਾ ਹੈ। ਅਸੀਂ ਖੁਸ਼ੀ ਦੀਆਂ ਭਾਵਨਾਵਾਂ ਦਾ ਇਕੋ ਜਿਹਾ ਤਜਰਬਾ ਕਰਦੇ ਹਾਂ, ਵੱਖ-ਵੱਖ ਤਰੀਰਿਆਂ ਨਾਲ। ਇਕ ਵਿਚ ਅਸੀਂ ਵਿਸ਼ਵਾਸ਼ ਬਾਹਰੋ ਪ੍ਰਾਪਤ ਕਰਦੇ ਹਾਂ ਅਤੇ ਦੂਸਰੇ ਤਰੀਕੇ, ਅਸੀਂ ਆਪਣੇ ਅੰਦਰ ਪਿਆਰ ਲਭ ਲੈਂਦੇ ਹਾਂ। ਇਹ ਇਕ ਆਲੋਚਨਾਤਮਕ ਵਿਚਾਰ ਹੈ। ਇਸ ਦਾ ਅਸਰ ਬਹੁਤ ਡੂੰਘਾ ਹੈ। ਸ਼ੁਰੂਆਤ ਕਿਵੇਂ ਹੁੰਦੀ ਹੈ ਫਿਰ ਭਾਵੇਂ ਗੱਲ ਪ੍ਰੇਮ ਪ੍ਰਸੰਗ ਦੀ ਹੋਵੇ ਜਾਂ ਹੋਰ ਸਬੰਧਾਂ ਦੀ।

ਸਾਡੀ ਪਿਆਰ ਦੀ ਰਵਾਇਤੀ ਸਮਝ ਡਰ ਤੇ ਆਧਾਰਿਤ ਹੈ। ਅਸੀਂ ਖੁਦ ਪਿਆਰ ਦੀ ਘਾਟ ਵਿਚ ਹਾਂ ਅਤੇ ਹੋਰ ਕਿਤੇ ਪਿਆਰ ਹੈ ਵੀ ਨਹੀਂ। ਇਸ ਦੇ ਉਲਟ ਸਾਡੀ ਨਵੀਂ ਸਮਝ ਦਾ ਆਧਾਰ ਵੱਧ (ਬਹੁਤ ਵੱਧ) ਪਿਆਰ ਦਾ ਹੈ ਕਿ ਸਾਡੇ ਕੋਲ ਭਰਪੂਰ ਪਿਆਰ ਹੈ। ਇਸ ਦੇ ਕੁਝ ਨਤੀਜੇ ਹਨ ਜਿਨ੍ਹਾਂ ਦਾ ਜਿਕਰ ਅੱਗੇ ਲਿਖਿਆ ਹੈ

  • ਜੇਕਰ ਪਿਆਰ ਪ੍ਰਕ੍ਰਿਤਿਕ ਗੁਣ ਹੈ, ਤਾਂ ਸਾਡੇ ਕੋਲ ਕਿਸੇ ਹੱਦ ਤਕ ਹੀ ਹੋਵੇਗਾ
  • ਸਾਨੂੰ ਪਿਆਰ ਦੀ ਤਲਾਸ਼ ਕਰਨ ਦੀ ਲੋੜ ਨਹੀਂ ਕਿਉਂਕਿ ਉਹ ਸਾਡੇ ਕੋਲ ਪਹਿਲਾਂ ਹੀ ਹੈ
  • ਜੇਕਰ ਅਸੀਂ ਪਿਆਰ ਮਹਿਸੂਸ ਕਰਨਾ ਬੰਦ ਕਰ ਦੇਈਏ, ਅਸੀਂ ਪਿਆਰ ਗੁਆ ਤਾਂ ਨਹੀਂ ਲਵਾਂਗੇ
  • ਸਾਡਾ ਪਿਆਰ ਦਾ ਤਜਰਬਾ ਸਾਡੀ ਜਿੰਦਗੀ ਵਿਚ ਮਿਲੇ ਪਿਆਰ ਦੀ ਮਿਣਤੀ ਕਰਕੇ ਨਹੀਂ ਹੁੰਦਾ, ਪਰੰਤੂ ਇਸ ਨਾਲ ਹੁੰਦਾ ਹੈ ਕਿ ਅਸੀਂ ਪਿਆਰ ਨੂੰ ਮਹਿਸੂਸ ਕਿਤਨਾ ਕਰਦੇ ਹਾਂ
  • ਸਾਡੇ ਸਬੰਧਾਂ ਦੀ ਗੁਣਵੱਤਾ, ਇਸ ਗੱਲ ਤੇ ਨਿਰਭਰ ਕਰਦੀ ਹੈ ਅਸੀਂ ਕਿਤਨਾ ਪਿਆਰ ਦੇਣਾ ਚਾਹੁੰਦੇ ਹਾਂ ਅਤੇ ਕਿਤਨਾ ਪਿਆਰ ਵਾਪਸ ਲੈਣਾ ਚਾਹੁੰਦੇ ਹਾਂ।

ਜੇਕਰ ਇਹ ਸੱਚ ਹੈ ਕਿ ਪਿਆਰ ਇਕ ਪ੍ਰਕ੍ਰਿਤਿਕ ਗੁਣ ਹੈ ਅਤੇ ਇਸ ਦਾ ਕੋਈ ਅੰਤ ਨਹੀਂ ਤਾਂ ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਅਸੀਂ ਇਸ ਅਥਾਹ ਪਿਆਰ ਅਤੇ ਖੁਸ਼ੀ ਦਾ ਅਨੁਭਵ ਆਪਣੀ ਜਿੰਦਗੀ ਵਿਚ ਕਿਉਂ ਨਹੀਂ ਕਰਦੇ। ਸੱਚ ਇਹ ਹੈ ਕਿ ਅਸੀਂ ਪਿਆਰ ਲਈ ਕਈ ਸ਼ਰਤਾਂ ਰੱਖ ਲੈਂਦੇ ਹਾਂ ਕਿ ਅਸੀਂ ਆਪਣੇ ਅੰਦਰਲੇ ਪਿਆਰ ਨੂੰ ਮਾਪਦੇ ਨਹੀਂ। ਪਿਆਰ ਨੂੰ ਰੋਕ ਕੇ ਰੱਖਣ ਨਾਲ ਹੀ ਅਸੀਂ ਕਈ ਰੁਕਾਵਟਾਂ ਖੜ੍ਹੀਆਂ ਕਰ ਲੈਂਦੇ ਹਾਂ ਅਤੇ ਆਪਣਾ ਸਫਰ ਧੁੰਦਲਾ ਕਰ ਲੈਂਦੇ ਹਾਂ। ਆਪ ਵੀ ਲੁਕ ਜਾਂਦੇ ਅਤੇ ਦੂਸਰਿਆਂ ਨੂੰ ਪਛਾਣਦੇ ਵੀ ਨਹੀਂ। ਬਹੁਤ ਕੁਝ ਕੀਤਾ ਜਾ ਸਕਦਾ ਹੈ, ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਜੋ ਅਸੀਂ ਖੁਦ ਖੜੀਆਂ ਕੀਤੀਆਂ ਹਨ। ਅਥਾਹ ਪਿਆਰ ਮਹਿਸੂਸ ਕਰਨ ਦੀਆਂ ਕੋਸ਼ਿਸ਼ਾਂ ਸਾਨੂੰ ਸਾਡੇ ਗੁਨਾਹ ਤੋਂ ਦੂਰ ਲੈ ਜਾਣਗੀਆਂ, ਸਾਡੀਆਂ ਕਮਜੋਰੀਆਂ ਦੂਰ ਕਰਣਗੀਆਂ ਅਤੇ ਸਾਨੂੰ ਖੁਦ ਨੂੰ ਪੇਸ਼ ਕਰਨ ਦਾ ਮੌਕਾ ਦੇਣਗੀਆਂ।

Loading spinner