- ਅਸੀਂ ਪਿਆਰ ਤੋਂ ਕਿਉਂ ਡਰਦੇ ਹਾਂ
ਤੁਸੀਂ ਹੈਰਾਨ ਹੋਵੋਗੇ, ਜੋ ਸਾਡੀ ਜਿੰਦਗੀ ਵਿਚ ਖੁਸ਼ੀ ਲੈ ਆਉਂਦੀ ਹੈ, ਉਸ ਤੋਂ ਅਸੀਂ ਡਰ ਕਿਵੇਂ ਸਕਦੇ ਹਾਂ, ਪਰ ਇਹ ਸੱਚ ਹੈ। ਪਿਆਰ ਅਸਲ ਵਿਚ ਇਕ ਬਹੁਤ ਵੱਡਾ ਡਰ ਹੈ ਅਤੇ ਸਾਡੇ ਵਲੋਂ ਇਸ ਨੂੰ ਨਜਰ ਅੰਦਾਜ ਕਰਨਾ ਹੀ ਸਾਡੇ ਸਬੰਧਾਂ ਵਿਚ ਮੁਸ਼ਕਲਾਂ ਖੜੀਆਂ ਕਰਦਾ ਹੈ।
ਸਾਡੇ ਸਮਾਜ ਅਤੇ ਸੰਚਾਰ ਸਾਧਨਾਂ ਵਿਚ ਪਿਆਰ ਨੂੰ ਇਕ ਭਾਵਨਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅਸੀਂ ਪਿਆਰ ਕਰ ਬੈਠਦੇ ਹਾਂ ਅਤੇ ਬਹੁਤ ਖੁਸ਼ ਹੋ ਜਾਂਦੇ ਹਾਂ, ਫੇਰ ਪਿਆਰ ਦੇ ਘੇਰੇ ਤੋਂ ਬਾਹਰ ਆ ਜਾਂਦੇ ਹਾਂ ਅਤੇ ਪਰੇਸ਼ਾਨ ਹੋ ਜਾਂਦੇ ਹਾਂ। ਪ੍ਰੇਮ-ਪ੍ਰਸੰਗ ਦਾ ਪਿਆਰ ਅਸ਼ਥਾਈ ਅਤੇ ਸਰੀਰਿਕ ਆਨੰਗ ਨਾਲ ਸਬੰਧਤ ਹੈ, ਪਰ ਅਸੀਂ ਪਿਆਰ ਨੂੰ ਸਮਝ ਨਹੀ ਸਕੇ ਹਾਂ।
ਅਸਲ ਵਿਚ ਪਿਆਰ ਇਕ ਭਾਵਨਾ ਨਹੀਂ ਹੈ। ਇਹ ਸਾਡੇ ਖੁਸ਼ ਰਹਿਣ ਦੀ ਕੁਦਰਤੀ ਅਵਸਥਾ ਹੈ ਅਤੇ ਇਹ ਸਾਨੂੰ ਸਭ ਜੀਵਾਂ ਅਤੇ ਬ੍ਰਹਿਮੰਡ ਨਾਲ ਜੋੜਦੀ ਹੈ। ਇਹ ਬੰਧਨ ਵਿਖਾਈ ਤਾਂ ਨਹੀਂ ਦਿੰਦਾ, ਪਰੰਤੂ ਇਸ ਨਾਲ ਚੇਤਨਤਾ ਦਾ ਬਹੁਤ ਵੱਡਾ ਘੇਰਾ ਬਣਦਾ ਹੈ ਜਿਸ ਦਾ ਕਿ ਅਸੀਂ ਅਭਿੰਨ ਹਿੱਸਾ ਹਾਂ। ਜਦ ਅਸੀਂ ਪਿਆਰ ਵਿਚ ਪੈ ਜਾਂਦੇ ਹਾਂ, ਅਸੀਂ ਖੁਦ ਨੂੰ ਪਿਆਰ ਦੀ ਤਰਾਂ ਵੇਖਦੇ ਹਾਂ। ਆਪਣੀ ਅਤੇ ਬ੍ਰਹਿਮੰਡ ਦੀ ਹੋਂਦ ਦਾ ਆਨੰਦ ਮਹਿਸੂਸ ਕਰਦੇ ਹਾਂ। ਇਹ ਅਹਿਸਾਸ ਬਹੁਤ ਆਨੰਦਮਈ ਹੁੰਦਾ ਹੈ, ਕਿਉਂਕਿ ਅਸੀਂ ਖੁਦ ਨੂੰ ਪਿਆਰ ਮਹਿਸੂਸ ਕਰਨ ਦਿੰਦੇ ਹਾਂ ਜੋ ਸਾਡੇ ਕੋਲ ਹੈ, ਅਸੀਂ ਆਧਿਆਤਮ ਰਾਹੀਂ ਧੁਰ ਧਾਮ ਪਹੁੰਚ ਜਾਂਦੇ ਹਾਂ। ਪਰੰਤੂ ਮੁਸ਼ਕਲ ਇਹ ਹੈ ਕਿ ਅਸੀਂ ਇਸਦੀ ਸ਼ੁਰੂਆਤ ਇਤਨਾ ਡਰਦੇ ਹੋਏ ਸ਼ੁਰੂ ਕਰਦੇ ਹਾਂ ਕਿ ਅਸੀਂ ਮੰਨਦੇ ਵੀ ਨਹੀਂ ਕਿ ਅਸੀਂ ਪਿਆਰ ਵਿਚ ਹਾਂ। ਇਹ ਨਾ-ਕਬੂਲ ਕਰਨ ਦਾ ਡਰ ਉਦੋਂ ਤੱਕ ਚਲਦਾ ਰਹਿੰਦਾ ਹੈ, ਜਦ ਤੱਕ ਡਰ ਅਤੇ ਅਸੁਰੱਖਿਆ ਦੀ ਭਾਵਨਾ ਮੁੜ ਸਾਡੀ ਜਿੰਦਗੀ ਵਿਚ ਨਹੀਂ ਆ ਜਾਂਦੀ ਅਤੇ ਪਿਆਰ ਧੁੰਦਲਾ ਨਹੀਂ ਹੋ ਜਾਂਦਾ।
ਹਾਲਾਂਕਿ ਇੰਜ ਲਗਦਾ ਹੈ ਕਿ ਸਾਡੇ ਪਿਆਰ ਦੇ ਧੁੰਦਲੇ ਪੈਣ ਦਾ ਕਾਰਨ, ਸਾਡਾ ਸਾਥੀ ਹੈ ਅਤੇ ਸਬੰਧ ਦਾ ਅੰਤ ਆ ਗਿਆ ਹੈ, ਪਰੰਤੂ ਇਹ ਨਿਰਾ ਭੁਲੇਖਾ ਹੈ। ਪਿਆਰ ਵਿਚ ਪੈਣ, ਕਿਸੇ ਦੇ ਸਾਥ ਨੂੰ ਆਨੰਦਮਈ ਅਨੁਭਵ ਕਰਨ ਨਾਲ, ਸਬੰਧ ਬਣਾਉਣ ਲਈ ਬੰਦਿਸ਼ਾਂ ਦੂਰ ਹੋ ਜਾਂਦੀਆਂ ਹਨ। ਜਿਥੇ ਸਾਨੂੰ ਪਤਾ ਲਗਦਾ ਹੈ ਕਿ ਅਸੀਂ ਦੂਜਿਆਂ ਨਾਲੋਂ ਵੱਖ ਸ਼ੈਅ ਨਹੀਂ ਹਾਂ ਜਿਨ੍ਹਾਂ ਨੂੰ ਹਊਮੈ ਨਾਲ ਕਾਬੂ ਕੀਤਾ ਹੈ। ਜੇਕਰ ਅਸੀਂ ਖੁਦ ਨੂੰ ਆਜਾਦ ਸ਼ੈਅ ਸਮਝਦੇ ਹਾਂ ਅਤੇ ਆਪਣੀ ਵੱਖਰੀ ਸ਼ਖਸੀਅਤ ਬਣਾਉਣ ਦੀ ਹਿਮਾਇਤ ਕਰਦੇ ਹਾਂ ਤਾਂ ਇਹ ਸਾਡੀ ਹੋਂਦ ਲਈ ਘਾਤਕ ਸਿੱਧ ਹੋ ਸਕਦਾ ਹੈ। ਅਸੀਂ ਆਪਣੀ ਆਜਾਦ ਜਿੰਦਗੀ ਜਿਉਂਦੇ ਹਾਂ ਬਜਾਇ ਸਾਂਝੀਵਾਲਤਾ ਦੇ ਅਤੇ ਇਸ ਦਾ ਅਰਥ ਅਸੀ ਆਪਣੇ ਦਿਲ ਨੂੰ ਖੋਲ੍ਹਦੇ ਨਹੀਂ ਅਤੇ ਪਿਆਰ ਤੋਂ ਡਰਦੇ ਹਾਂ।
ਆਪਣੀ ਅਸਲੀ ਪਹਿਚਾਣ ਨੂੰ ਕਬੂਲ ਕਰਨ ਲਈ, ਖੁਦ ਨੂੰ ਵੱਖਰੀ ਤੌਰ ਤੇ ਵੇਖਣਾ ਬੰਦ ਕਰ ਦੇਈਏ। ਆਪਣੇ ਅਤੇ ਹੋਰਾਂ ਵਿਚ ਦੂਰੀ ਰੱਖਣਾ ਛੱਡੀਏ ਅਤੇ ਮੰਨ ਲਈਏ ਅਸੀਂ ਸਾਰੇ ਇਕ ਹਾਂ। ਸਾਨੂੰ ਆਪਣੇ ਸਾਥੀ ਅਤੇ ਹੋਰਾਂ ਦਾ ਮੁਲਾਂਕਣ ਕਰਨਾ ਛੱਡਣਾ ਪਵੇਗਾ ਅਤੇ ਕਬੂਲ ਕਰਨਾ ਪਵੇਗਾ ਕਿ ਇਸ ਸਭ ਲਈ ਅਸੀਂ ਖੁਦ ਜਿੰਮੇਵਾਰ ਹਾਂ। ਸਾਨੂੰ ਆਪਣਾ ਇਹ ਵਹਿਮ ਛੱਡਣਾ ਪਵੇਗਾ, ਸਾਰੇ ਡਰ ਛੱਡਣੇ ਪੈਣਗੇ ਜਿਨ੍ਹਾਂ ਦੇ ਅਸੀਂ ਆਦੀ ਹੋ ਚੁੱਕੇ ਹਾਂ ਅਤੇ ਉਸ ਤੋਂ ਨੁਕਸਾਨ ਭੁਗਤ ਚੁੱਕੇ ਹਾਂ। ਸਾਨੂੰ ਮੰਨਣਾ ਪਵੇਗਾ ਅਸੀ ਮਹਾਨ ਹਾਂ ਅਤੇ ਬਹੁਤ ਸ਼ਕਤੀਸ਼ਾਲੀ ਹਾਂ, ਜਿੰਨਾ ਅਸੀਂ ਸੋਚ ਸਕਦੇ ਹਾਂ ਉਸ ਤੋਂ ਬਹੁਤ ਅਧਿਕ, ਖੁਦ ਨੂੰ ਆਧਿਆਤਮ ਨਾਲ ਜੋੜਨਾ ਪਵੇਗਾ। ਸਾਨੂੰ ਆਪਣੀ ਜਿੰਦਗੀ ਦਾ ਮੰਤਵ ਲੱਭਣਾ ਪਵੇਗਾ। ਸਮਾਜ ਦੇ ਆਗੂ ਬਣਕੇ ਅਤੇ ਦੂਜਿਆਂ ਨੂੰ ਵਿਖਾਉਣਾ ਪਵੇਗਾ, ਪਿਆਰ ਦਾ ਕੁਦਰਤੀ ਸੁਭਾਅ ਅਤੇ ਆਪਣੇ ਅੰਦਰ ਦੀ ਸੁੰਦਰਤਾ। ਅਸੀਂ ਖੁਦ ਨੂੰ ਹੀ ਪਿਆਰ ਸਮਝੀਏ।
ਇਹ ਸਭ ਕੁਝ ਕਰ ਕੇ ਸਮਝ ਆਵੇਗੀ ਕਿ ਇਹ ਡਰ ਦੀ ਭਾਵਨਾ ਸਾਨੂੰ ਪਿਆਰ ਦੇ ਕੁਦਰਤੀ ਸੁਭਾਅ ਅਤੇ ਦੂਜਿਆਂ ਨਾਲ ਜੁੜਨ ਤੋ ਦੂਰ ਰੱਖਦੀ ਹੈ। ਅਸੀ ਖੁਦ ਨੂੰ ਅਤੇ ਆਪਣੀ ਹਊਮੈਂ ਨੂੰ ਗੁਆ ਲੈਣ ਤੋਂ ਡਰਦੇ ਹਾਂ। ਹੁਣ ਤੋਂ ਪਿਆਰ ਲਈ ਸੱਚੀ ਖੁਸ਼ੀ ਅਤੇ ਭਰਪੂਰ ਆਨੰਦ ਦਾ ਰਾਹ ਫੜਦੇ ਹਾਂ। ਸਾਡੇ ਸਬੰਧਾਂ ਦੀਆਂ ਮੁਸ਼ਕਲਾਂ ਸਾਡੇ ਪਿਆਰ ਦੇ ਕੁਦਰਤੀ ਸੁਭਾਅ ਤੋਂ ਮੁਨਕਰ ਹੋਣ ਤੇ ਬਣੀਆਂ ਹਨ। ਆਪਣੇ ਪਿਛੋਕੜ ਵੱਲ ਵੇਖਿਆ ਜਾਵੇ ਅਤੇ ਪਿਆਰ ਵੱਲ ਮੁੜਿਆ ਜਾਵੇ। ਅਸੀਂ ਇਹ ਕਰ ਸਕਦੇ ਹਾਂ, ਆਪਣੀ ਹਊਮੈਂ ਤਿਆਗ ਕੇ ਅਤੇ ਇਸ ਵਿਸ਼ਵਾਸ ਨਾਲ ਕਿ ਅਸੀਂ ਅਲਗ ਹਾਂ ਅਤੇ ਖੁਦ ਨੂੰ ਹੀ ਪਿਆਰ ਸਮਝੀਏ। ਕੁਝ ਨਵਾਂ ਸਿੱਖਣਾ ਨਹੀਂ ਹੈ ਅਤੇ ਨਾ ਹੀ ਕਰਨਾ ਹੈ, ਬਸ ਇਤਨਾ ਹੀ ਕਿ ਡਰ ਦਾ ਸਾਮਣਾ ਕੀਤਾ ਜਾਵੇ ਅਤੇ ਆਪਣੇ ਅੰਦਰ ਵਿਸ਼ਵਾਸ਼ ਜਗਾਉਣਾ ਕਿ ਮੈਂ ਖੁਦ ਪਿਆਰ ਹਾਂਸ ਇਸੇ ਤਰ੍ਹਾਂ ਹੀ ਰਹਾਂਗਾ, ਬਾਕੀ ਦਾ ਕੰਮ ਪਿਆਰ ਆਪੇ ਹੀ ਕਰ ਲਵੇਗਾ।