- ਪਿਆਰ ਦਾ ਪ੍ਰਗਟਾਵਾ – ਜਿੰਦਗੀ ਅਤੇ ਸਬੰਧਾਂ ਦੀ ਚੋਣ
ਕੀ ਅਸੀਂ ਇਸ ਕਾਬਲ ਹਾਂ ਕਿ ਆਪਣੀ ਇੱਛਾ ਅਨੁਸਾਰ ਹਾਲਾਤ ਚੁਣ ਸਕੀਏ ਜਾਂ ਇੱਛਾ ਅਨੁਸਾਰ ਹਾਲਾਤ ਬਣਾ ਸਕੀਏ। ਇਹ ਆਤਮ-ਪ੍ਰਕਾਸ਼ ਦੀ ਤਾਕਤ ਨਾਲ ਸੰਭਵ ਹੈ। ਇਸ ਦਾ ਪ੍ਰਗਟਾਵਾ ਮਨੋਵਵਿਗਿਆਨ ਜਾਂ ਆਧਿਆਤਮ ਵਿਸ਼ੇ ਦਾ ਸਹਾਇਤਾ ਨਾਲ ਵੇਖਿਆ ਜਾ ਸਕਦਾ ਹੈ। ਇਹ ਕੋਈ ਨਵੀਂ ਤਰਕੀਬ ਨਹੀਂ ਹੈ ਪਰੰਤੂ ਇਸ ਬਾਰੇ ਹੁਣ ਵਧੇਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਸਾਡੀ ਜਿੰਦਗੀ ਵਿਚ ਘਟਨਾਵਾਂ ਕਿੰਝ ਵਾਪਰਣ ਜਾਂ ਅਸੀਂ ਕਿੰਝ ਜਿਉਣਾ ਚਾਹੁੰਦੇ ਹਾਂ, ਇਹ ਸਾਡੇ ਅਧਿਕਾਰ ਖੇਤਾਰ ਵਿਚ ਹੈ। ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ, ਦੁਖੀ ਜਿੰਦਗੀ ਬਿਤਾਉਣ ਦੀ ਜਗ੍ਹਾ। ਜਿੰਦਗੀ ਅਤੇ ਹਾਲਾਤ ਉਸੇ ਦਿਸ਼ਾ ਵਿਚ ਚੱਲਣਗੇ, ਜਿਸ ਤਰ੍ਹਾਂ ਦਾ ਪ੍ਰਭਾਵ ਅਸੀਂ ਛੱਡਾਂਗੇ।
ਇਹ ਇਕ ਅਜੀਬ ਜਿਹਾ ਨੁਕਤਾ ਹੈ, ਕੀ ਹੁਣ ਅਸੀਂ ਹਾਲਾਤ ਦੇ ਅਧੀਨ ਅਤੇ ਹੋਰਾਂ ਦੀ ਦਯਾ ਤੇ ਤਾਂ ਨਹੀਂ ਜਿਉ ਰਹੇ। ਜੇਕਰ ਅਸੀਂ ਹਾਲਾਤ ਅਤੇ ਲੋਕਾਂ ਤੇ ਨਿਰਭਰ ਹਾਂ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਉਹ ਸਾਡੇ ਉਪਰ ਸ਼ਾਸ਼ਨ ਕਰ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਇਸ ਤਰਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਤਾਂ ਅਸੀਂ ਆਪਣੀ ਆਜਾਦੀ ਗੁਆ ਬੈਠਦੇ ਹਾਂ। ਆਪਣੀ ਜਿੰਦਗੀ ਅਤੇ ਹਾਲਾਤ ਨੂੰ ਆਪਣੇ ਕਾਬੂ ਹੇਠ ਕਰ ਲਈਏ ਤਾਂ ਕਿ ਅਸੀਂ ਆਪਣੇ ਲਈ ਜੋ ਚਾਹੇ ਕਰ ਸਕਦੇ ਹਾਂ।
ਅਸੀਂ ਮਨੋਵਿਗਿਆਨਕ ਤਰੀਕੇ ਰਾਹੀਂ ਇਸ ਨੂੰ ਸਮਝਣ ਦਾ ਯਤਨ ਕਰਦੇ ਹਾਂ। ਆਪਣੇ ਕਰਮ ਅਤੇ ਸੰਬਧਾ ਵਿਚ ਆਪਣੇ ਤਜਰਬਿਆਂ ਤੇ ਖੁਦ ਹੀ ਨਿਗਾ ਮਾਰ ਕੇ ਵੇਖੀਏ। ਅਸੀਂ ਜਾਣਦੇ ਹਾਂ ਕਿ ਜੇਕਰ ਅਸੀਂ ਕਿਸੇ ਨਾਲ ਜਿਆਦਤੀ ਕਰਨ ਲਗਦੇ ਹਾਂ ਤਾਂ ਉਹ ਵੀ ਤੁਹਾਡੇ ਨਾਲ ਵੀ ਉਸੇ ਤਰਾਂ ਪੇਸ਼ ਆਉਣਗੇ। ਦੂਸਰੇ ਪਾਸੇ, ਜੇਕਰ ਤੁਸੀਂ ਕਿਸੇ ਨਾਲ ਪਿਆਰ ਨਾਲ ਗੱਲ ਕਰਦੇ ਹੋ ਤਾਂ ਉਹ ਵੀ ਉਸੇ ਤਰਾਂ ਪੇਸ਼ ਆਉਂਦੇ ਹਨ। ਆਪਸੀ ਸਬੰਧਾਂ ਵਿਚ ਜਿਵੇ ਬੀਜੋਗੇ ਤਿਵੇਂ ਕੱਟੋਗੇ ਅਖੌਤ ਸਹੀ ਹੈ ਅਤੇ ਇਸ ਨੂੰ ਜਾਣਦੇ ਹੋਏ ਵੀ ਅਸੀਂ ਇੰਜ ਵਰਤਾਅ ਕਰ ਬੈਠਦੇ ਹਾਂ ਜਿਸ ਕਾਰਨ ਸਾਡੇ ਸਬੰਧ ਖਰਾਬ ਹੋ ਜਾਂਦੇ ਹਨ।
ਮਨੋਵਿਗਿਆਨ ਨੂੰ ਪਰਛਾਵਾਂ ਵੀ ਆਖਦੇ ਹਨ। ਦੂਸਰਾ ਇਨਸਾਨ ਸਾਡੇ ਸਾਰੇ ਵਿਚਾਰਾਂ, ਭਾਵਨਾਵਾਂ ਅਤੇ ਵਤੀਰੇ (ਸਾਕਾਰਾਤਮਕ ਅਤੇ ਨਿਸ਼ੇਧਾਤਮਕ) ਵਜੋਂ ਸਾਡਾ ਪ੍ਰਤੀਬਿੰਬ ਹੁੰਦਾ ਹੈ। ਜੇਕਰ ਅਸੀਂ ਨਿਸ਼ੇਧਾਤਮਕ ਹੁੰਦੇ ਹਾਂ ਤਾਂ ਦੂਸਰਾ ਇਨਸਾਨ ਆਪਣੇ ਅੰਦਰ ਲੁਕੇ ਡਰ, ਦਰਦ ਅਤੇ ਗੁਨਾਹ ਦੀਆਂ ਭਾਵਨਾਵਾਂ ਜਗਾ ਦਿੰਦਾ ਹੈ ਅਤੇ ਇਨ੍ਹਾਂ ਮਾੜੀਆਂ ਭਾਵਨਾਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰਾਂ ਕਰਨ ਨਾਲ ਉਹ ਵੀ ਆਪਣੇ ਨਿਸ਼ੇਧਾਤਮਕ ਵਤੀਰੇ ਦਾ ਵਿਖਾਵਾ ਕਰਦਾ ਹੈ। ਜਦ ਤਕ ਕਿ ਉਨ੍ਹਾਂ ਨੂੰ ਭਾਵਨਾਤਮਕ ਸਮਝ ਦਾ ਪਤਾ ਨਹੀਂ ਲਗਦਾ ਕਿ ਅਸੀਂ ਦੁਖ, ਦਰਦ ਵਿਚ ਹਾਂ, ਸਹਾਇਤਾ ਅਤੇ ਗੁਨਾਹ ਤੋਂ ਮੁਆਫੀ ਚਾਹੁੰਦੇ ਹਾਂ।
ਸਾਡੇ ਅੰਦਰ ਨਿਸ਼ੇਧਾਤਮਕ ਪ੍ਰਤੀਬਿੰਬ ਅਰਧ-ਚੇਤਨਤਾ ਅਵਸਥਾ ਕਾਰਨ ਆ ਜਾਂਦਾ ਹੈ ਅਤੇ ਅਸੀਂ ਹੋਰਾਂ ਦੇ ਸਾਡੇ ਪ੍ਰਤੀ ਵਤੀਰੇ ਤੋਂ ਹੈਰਾਨ ਹੋ ਜਾਂਦੇ ਹਾਂ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਅਰਧ-ਚੇਤਨ ਵਿਚ ਕੀ ਹੋ ਰਿਹਾ ਹੈ ਤਾਂ ਹੋਰਾਂ ਵੱਲ ਵੇਖੋ, ਉਹ ਤੁਹਾਡੇ ਨਾਲ ਕਿਵੇਂ ਵਤੀਰਾ ਕਰ ਰਹੇ ਹਨ। ਇਹ ਤੁਹਾਡੀ ਇੱਛਾ ਦੇ ਅਨੁਕੂਲ ਨਹੀਂ ਵੀ ਹੋ ਸਕਦਾ, ਪਰੰਤੂ ਤੁਸੀਂ ਇਸੇ ਤਰਾ ਅਣ-ਜਾਨੇ ਵਿਚ ਕਾਰ ਰਹੇ ਹੋ। ਇਸ ਲਈ ਚੰਗਾ ਸਬੰਧ ਬਣਾਉਣ ਲਈ ਤੁਹਾਨੂੰ ਚੌਕਣੇ ਹੋਕੇ ਸਾਰੇ ਨਿਸ਼ੇਧਾਤਮਕ ਪ੍ਰਤੀਬਿੰਬ ਦੂਰ ਕਰਣੇ ਪੈਣਗੇ। ਇਹ ਸਭ ਸਾਕਾਤਾਤਮਕ ਵਿਚਾਰਾਂ ਅਤੇ ਭਾਵਨਾਵਾਂ ਨਾਲ ਦੂਰ ਕਰ ਸਕਦੇ ਹੋ। ਸ਼ਰਤੀਆ ਤੁਸੀਂ ਕਾਮਯਾਬ ਹੋ ਜਾਂਦੇ ਹੋ ਅਤੇ ਆਪਣੇ ਅੰਦਰੋਂ ਤੁਸੀਂ ਆਪਣੇ ਰਿਸ਼ਤੇ ਸਬੰਧਾਂ ਵਿਚ ਸੁਧਾਰ ਪਾਉਗੇ।
ਅਸੀਂ ਆਧਿਆਤਮ ਪੱਧਰ ਤੇ ਇਸ ਨੂੰ ਇਸ ਤਰ੍ਹਾਂ ਵੇਖ ਸਕਦੇ ਹਾਂ। ਆਧਿਆਤਮ ਰਸਤੇ, ਇਕ ਜੋਤ, ਇਕ ਪਰਮਾਤਮਾ, ਇਕੋ ਬੁਨਿਆਦੀ– ਬ੍ਰਹਿਮੰਡ ਦੇ ਨੁਕਤੇ ਤੇ ਟਿਕੇ ਹਨ। ਸਾਰੀਆਂ ਸ਼ੈਆਂ ਚੇਤਨਤਾ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਅਸੀਂ ਸਾਰੇ ਇਕ ਹਾਂ। ਦੂਸਰੇ ਸ਼ਬਦਾਂ ਵਿਚ ਤੁਹਾਡਾ ਸਾਥੀ ਤੁਹਾਡੇ ਤੋਂ ਅਲਗ ਨਹੀਂ ਹੈ, ਤੁਹਾਡੇ ਹੀ ਮਨ ਦਾ ਹਿੱਸਾ ਹੈ। ਇਸ ਨਾਲ ਪਤਾ ਲਗਦਾ ਹੈ ਕਿ ਅਸੀਂ ਆਪਣੇ ਮਨ ਦੇ ਵਿਚਾਰ ਬਦਲਣ ਨਾਲ ਹੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਮਨ ਵਿਚ ਬਦਲਾਅ ਲਿਆ ਸਕਦੇ ਹਾਂ।
ਉਸ ਇਕ ਮਾਲਕ ਨਾਲ ਜੁੜਨ ਦਾ ਜਰੀਆ ਪ੍ਰੇਮ ਹੈ ਅਤੇ ਇਸ ਦਾ ਅਰਥ ਇਹ ਕਿ ਅਸੀਂ ਸਾਰੇ ਵੱਖੋ-ਵੱਖਰੇ ਸਰੀਰਾਂ ਵਿਚ ਹੁੰਦੇ ਹੋਏ ਪਿਆਰ ਦੇ ਦੂਤ ਹਾਂ। ਜੇਕਰ ਪਿਆਰ ਹੀ ਸਾਡੀ ਅਸਲੀਅਤ ਹੈ ਤਾਂ ਸਾਨੂੰ ਡਰ, ਸਾਡੀ ਨਿਸ਼ੇਧਾਤਮਕ ਸੋਚ ਬਾਰੇ ਸਮਝ ਆ ਜਾਣੀ ਚਾਹੀਦੀ ਹੈ। ਇਹੀ ਸੋਚ ਸਾਡੇ ਪਿਆਰ ਵਿਚ ਰੁਕਾਵਟ ਬਣਦੀ ਹੈ ਜਾਂ ਅਸੀਂ ਬਣਾ ਲੈਂਦੇ ਹਾਂ। ਦੂਸਰੇ ਸ਼ਬਦਾਂ ਵਿਚ ਸਾਰੀਆਂ ਚੰਗੀਆਂ ਸ਼ੈਆਂ ਸਾਡੇ ਅਖਤਿਆਰ ਵਿਚ ਹੀ ਹਨ, ਜੇਕਰ ਅਸੀ ਰੁਕਾਵਟਾਂ ਨੂੰ ਦੂਰ ਕਰਾਂਗੇ, ਜੋ ਅਸੀਂ ਖੁਦ ਖੜੀਆਂ ਕੀਤੀਆਂ ਹਨ।
ਇਹ ਅਜੀਬ ਨੁਕਤਾ ਹੈ, ਪਰੰਤੂ ਇਹੀ ਇਕ ਨੁਕਤਾ ਹੈ ਜਿਸ ਨਾਲ ਕਿ ਤੁਸੀਂ ਜਿਵੇਂ ਜਿੰਦਗੀ ਚਾਹੁੰਦੇ ਹੋ ਬਣਾ ਸਕਦੇ ਹੋ। ਪਿਆਰ, ਖੁਸ਼ੀ ਅਤੇ ਸ਼ਾਂਤੀ ਨਾਲ ਭਰਪੂਰ ਅਤੇ ਜੋ ਬਹੁਤ ਵਧੀਆ ਸਬੰਧਾ ਵਾਲੀ ਹੋਵੇ। ਰੁਕਾਵਟਾਂ ਮਿਟਾਉਣ ਲਈ ਜੋ ਤੁਸੀਂ ਖੁਦ ਖੜੀਆਂ ਕੀਤੀਆਂ ਹਨ, ਤੁਹਾਨੂੰ ਆਪਣੀ ਜਿੰਦਗੀ ਦੇ ਤਜਰਬਿਆਂ ਤੇ ਧਿਆਨ ਦੇਣਾ ਪਵੇਗਾ ਅਤੇ ਸਮਝਣਾ ਪਵੇਗਾ ਕਿ ਇਨ੍ਹਾਂ ਨੇ ਤੁਹਾਡੇ ਆਤਮ-ਵਿਸ਼ਵਾਸ਼ ਅਤੇ ਆਤਮ-ਸਨਮਾਨ ਤੇ ਕਿੰਨਾ ਅਸਰ ਪਾਇਆ ਹੈ।
ਇਕ ਵਾਰ ਤੁਸੀਂ ਇਨ੍ਹਾਂ ਨੂੰ ਪਛਾਣ ਲਵੋਗੇ, ਤਾਂ ਜਾਣ ਜਾਉਗੇ ਕਿ ਤੁਸੀਂ ਖੁਸ਼ੀ ਦੇ ਹੱਕਦਾਰ ਕਿਉਂ ਨਹੀਂ ਹੋ। ਆਪਣੇ ਸਬੰਧਾ ਵਿਚ ਕਾਮਯਾਬ ਕਿਉ ਨਹੀਂ ਹੋ ਰਹੇ। ਤੁਸੀ ਸਾਰੇ ਡਰ ਅਤੇ ਗੁਨਾਹ ਜੋ ਆਪਣੇ ਮਨ ਅੰਦਰ ਵਸਾਈ ਬੈਠੇ ਹੋ ਉਨ੍ਹਾਂ ਤੋਂ ਛੁਟਕਾਰਾ ਪਾ ਲਵੋਗੇ। ਜਦ ਜਾਣ ਜਾਵੋਗੇ, ਕਿ ਤੁਸੀਂ ਸਬੰਧਾ ਵਿਚ ਕਿਵੇਂ ਰਹਿਣਾ ਚਾਹੁੰਦੇ ਹੋ ਅਤੇ ਜਿੰਦਗੀ ਕਿਵੇਂ ਜੀਊਣੀ ਹੈ ਯਕੀਨਨ ਇਸੇ ਤਰਾਂ ਵਾਪਰੇਗਾ। ਤੁਹਾਡੀ ਕਾਮਯਾਬੀ ਲਈ, ਆਖਰੀ ਵਿਚਾਰ ਵੀ ਜਰੂਰੀ ਹੈ ਤੁਹਾਨੂੰ ਲੋੜ ਦਾ ਤਿਆਗ ਕਰਨਾ ਪਵੇਗਾ ਜੇਕਰ ਇੱਛਾ ਅਨੁਸਾਰ ਪਾਉਣਾ ਚਾਹੁੰਦੇ ਹੋ, ਕਿਉਂਕਿ ਬਹੁਤੀ ਵੇਰ ਲੋੜ ਕੇਵਲ ਨਿਜੀ ਸਵਾਰਥ ਦੀ ਪੂਰਤੀ ਲਈ ਹੁੰਦੀ ਹੈ।