- ਪਿਆਰ ਦੀ ਤਲਾਸ਼ ਕਿਵੇਂ ਕਰੀਏ
ਵੈਬਸਾਈਟ ਲਈ ਮੇਰੀ ਖੋਜ ਵਿਚ ਮੈਂ ਲੱਭ ਰਿਹਾ ਹਾਂ ਗੂਗਲ ਤੇ ਰੋਮਾਂਟਕ ਸਬਦਾ ਨੂੰ। ਇਕ ਵੱਡਾ ਸ਼ਬਦ ਮਿਲਿਆ ਡੇਟਿੰਗ, ਜਿਸ ਦੀ ਬਹੁਤ ਤਲਾਸ਼ ਕੀਤੀ ਜਾਂਦੀ ਹੈ। ਦਸ ਲੱਖ ਲੋਕ ਪਿਆਰ ਸ਼ਬਦ ਲੱਭ ਰਹੇ ਹਨ। ਇਸ ਦਾ ਅਰਥ ਇਹ ਹੋਇਆ ਕਿ ਬਹੁਤ ਸਾਰੇ ਲੋਕ ਸਾਥੀ ਦੀ ਤਲਾਸ਼ ਵਿਚ ਹਨ। ਇਸੇ ਕਰਕੇ ਇਸ ਲੇਖ ਵਿਚ ਮੈਂ ਕੇਂਦਰਿਤ ਕਰਾਂਗਾ ਆਪਣੀ ਜਿੰਦਗੀ ਵਿਚ ਸਾਥੀ ਕਿਵੇਂ ਲਿਆਂਦਾ ਜਾਵੇ ਅਤੇ ਕਾਮਯਾਬ ਸਬੰਧ ਕਿਵੇਂ ਬਣਾਏ ਜਾਣ। ਜੇਕਰ ਤੁਸੀਂ ਪਹਿਲਾਂ ਤੋ ਹੀ ਸਬੰਧ ਵਿਚ ਹੋ ਤਾਂ ਇਨਾ ਵਿਚੋਂ ਕੁਝ ਨੁਕਤੇ ਫਿਰ ਭੀ ਕੰਮ ਆਉਣਗੇ, ਪਰੰਤੂ ਜੇਕਰ ਉਨ੍ਹਾਂ ਦਾ ਕੋਈ ਤਰਕ ਨਹੀਂ ਤਾਂ ਮੈਂ ਤੁਹਾਡਾ ਸ਼ੁਕਰਗੁਜਾਰ ਰਹਾਂਗਾ ਕਿ ਤੁਸੀਂ ਇਹ ਲੇਖ ਆਪਣੇ ਦੋਸਤਾਂ ਨੂੰ ਦੇ ਦਿਓ, ਪੜ੍ਹਣ ਲਈ।
ਇਕਲਿਆਂ ਰਹਿ ਕੇ ਕਈ ਸਾਲ ਬਿਤਾਏ ਹਨ। ਮੈਂ ਜਾਣਦਾ ਹਾਂ ਇਕ ਸਾਥੀ ਦੀ ਲੋੜ ਵਿਚ ਕਿੰਨੀ ਤੜਪ ਹੁੰਦੀ ਹੈ, ਪਰੰਤੂ ਕਿਸੇ ਨੂੰ ਨਾ ਮਿਲ ਸਕਣਾ ਜਾਂ ਸਬੰਧ ਨੂੰ ਦੋਸਤੀ ਤੋ ਅੱਗੇ ਨਾ ਵਧਾ ਸਕਣਾ ਪਰੇਸ਼ਾਨ ਕਰਦਾ ਹੈ। ਉਸ ਵੇਲੇ ਮੈਂ ਔਰਤਾਂ ਵਿਚ ਆਕਰਸ਼ਤ ਹੁੰਦਾ ਸੀ, ਅਤੇ ਉਹ ਮੈਨੂੰ ਪਸੰਦ ਕਰਦੀਆਂ ਸਨ ਪਰੰਤੂ ਉਹ ਮੇਰੀਆਂ ਗਰਲ ਫਰੈਂਡ ਬਣਨਾ ਪਸੰਦ ਨਹੀਂ ਸੀ ਕਰਦੀਆਂ। ਮੈਂ ਸਾਰ ਕੱਢ ਲਿਆ ਕਿ ਮੈਂ ਸੋਹਣਾ ਨਹੀਂ ਦਿਖਦਾ ਨਾ ਪਿਆਰ ਕਰਨ ਯੋਗ ਹਾਂ ਅਤੇ ਇਸ ਨਾਲ ਮੈਂ ਹੋਰ ਵੀ ਸੈਲਫਕਾਂਸ਼ੀਅਸ ਹੋ ਗਿਆ ਅਤੇ ਆਪਣਾ ਵਿਸ਼ਵਾਸ ਗੁਆ ਬੈਠਾ – ਇਹ ਮਾੜਾ ਅਨੁਭਵ (ਅਹਿਸਾਸ) ਰਿਹਾ। ਕਈ ਵੇਰ ਮੈਂ ਸੋਚਿਆ ਮੈਨੂੰ ਕੋਈ ਨਹੀਂ ਮਿਲੇਗਾ ਅਤੇ ਮੈ ਜਾਣਦਾ ਸੀ ਮੈਂ ਬਹੁਤ ਪਿਆਰ ਦੇਵਾਂਗਾ ਅਤੇ ਲੈ ਵੀ ਲਵਾਂਗਾ. ਇਸ ਨਾਲ ਮੇਰਾ ਆਤਮਵਿਸ਼ਵਾਸ ਤਾਂ ਵਧਦਾ ਰਿਹਾ ਜਦ ਤਕ ਮੈਨੂੰ ਅਸਲੀ ਕਾਰਨ ਨਾ ਲੱਭਾ ਕਿ ਮੈਂ ਇਕਲਾ ਹਾਂ।
ਮੈਂ ਖੁਦ ਵਿਚ ਨਹੀਂ ਸਾ ਕਿਉਂਕਿ ਮੈਂ ਸੁੰਦਰ ਨਹੀਂ ਸਾ, ਕਪੜੇ ਸੋਹਣੇ ਨਹੀਂ ਸਾ ਪਾਉਂਦਾ, ਪਿਆਰਯੋਗ ਨਹੀਂ ਸਾਂ – ਮੈਂ ਖੁਦ ਮੁਖਤਾਰ ਸਾਂ ਕਿਉਂਕਿ ਮੇਰੀ ਅੰਤਰ ਆਤਮਾ ਵਿਚ ਇਹੀ ਸੀ ਅਤੇ ਮੈਂ ਬਣਨਾ ਚਾਹੁੰਦਾ ਸੀ। ਮੈਂ ਇਸ ਸਾਰ ਤੇ ਪੁੱਜਾ ਕਿ ਆਤਮ ਵਿਕਾਸ ਮਗਰੋਂ ਕਈ ਸਾਲਾਂ ਬਾਅਦ ਜਿਸ ਵਿਚ ਮੈਂ ਆਪਣੇ ਆਤਮ-ਵਿਸ਼ਵਾਸ਼ ਨੂੰ ਵੇਖਿਆ। ਕੇਂਦਰ ਇਹ ਸੀ ਕਿ ਮੈਂ ਖੁਦ ਜਿਆਦਾ ਖੁਸ਼ ਰਹਿ ਸਕਦਾ ਹਾਂ, ਜਾਂ ਜਿਆਦਾ ਸਹੀ, ਇਕਲਾ ਰਹਿ ਕੇ, ਇਸ ਨਾਲ ਮੈਂ ਖੁਦ ਨੂੰ ਭਾਵਨਾਤਮਕ ਦਰਦ ਤੋਂ ਬਚਾ ਲਵਾਂਗਾ ਅਤੇ ਮੈਨੂੰ ਪਤਾ ਹੈ ਇਸ ਨਾਲ ਪਿਆਰਾ ਰਿਸ਼ਤਾ ਖੁਦ ਨਾਲ ਬਣੇਗਾ। ਇਹ ਦਰਦ ਇਸ ਵਿਸ਼ਵਾਸ ਤੋਂ ਆ ਰਿਹਾ ਸੀ ਕਿ ਪਿਆਰ ਦਰਦ ਦਾ ਸਰੋਤ ਹੈ ਅਤੇ ਡਰ ਜੇਕਰ ਮੈਂ ਕਿਸੇ ਨੂੰ ਪਿਆਰ ਕਰਨ ਲੱਗਾ ਮੈਂ ਠੁਕਰਾਏ ਜਾਣ ਦਾ ਦਰਦ ਨਾ ਸਹਿ ਸਕਾਂਗਾ ਜਾਂ ਗੁਆਉਣ ਦਾ ਦਰਦ ਨਾ ਸਹਿ ਸਕਾਂਗਾ। ਪਰੰਤੂ ਪਿਆਰ ਦੇ ਆਲੇ ਦੁਆਲੇ ਦੇ ਇਸ ਬੁਨਿਆਦੀ ਡਰ ਤੋਂ ਮੈਂ ਲੱਭਿਆ ਕਿ ਇਕ ਵੱਡੀ ਨਾਕਾਰਾਤਮਕ ਲਹਿਰ ਭਾਵਨਾਵਾਂ ਦੀ ਉਠਦੀ ਹੈ ਜੋ ਨਾਮੁਮਕਿਨ ਕਰ ਦਿੰਦੀ ਹੈ ਇਕ ਸਾਥੀ ਦੀ ਭਆਲ ਕਰਨਾ ਅਤੇ ਸਬੰਧ ਬਣਾਉਣਾ।
ਜਿਵੇਂ ਹੀ ਮੈਂ ਆਪਣੇ ਅੰਦਰ ਆਤਮਵਿਸ਼ਵਾਸ਼ ਵੇਖਦਾ ਹਾਂ ਮੈਨੂੰ ਸਮਝ ਆਉਂਦੀ ਹੈ ਮੈਂ ਗੁਨਾਹਾਂ ਨਾਲ ਭਰਿਆ ਪਿਆ ਹਾਂ। ਇਹ ਸਭ ਮੇਰੇ ਬਚਪਨ ਤੋਂ ਸ਼ੁਰੂ ਹੋਇਆ ਜਦ ਮੈ ਆਪਣੇ ਮਾਤਾ-ਪਿਤਾ ਦੀ ਮਦਦ ਨਾ ਕਰ ਸਕਿਆ ਉਨ੍ਹਾਂ ਦੇ ਮੁਸ਼ਕਲ ਭਰੇ ਜੀਵਨ ਵਿਚ ਅਤੇ ਬਿਨਾ ਕਿਸੇ ਵਰਦੀਨੈਸ ਦੇ ਪਲਿਆ। ਹਾਲਾਂਕਿ ਮੈਂ ਸਕੂਲ ਵਿਚ ਚੰਗਾ ਵਿਦਿਆਰਥੀ ਸਾਂ, ਕਾਲਜ ਵਿਚ ਵੀ ਅਤੇ ਕੰਮ ਤੇ ਵੀ ਪਰੰਤੂ ਮੇਰੇ ਅੰਦਰ ਬੁਰੇ ਹੋਣ ਦੀ ਭਾਵਨਾ ਵਸਦੀ ਸੀ।ਜਦ ਰੋਮਾਂਸ ਅਤੇ ਡੇਟਿਂਗ ਦਾ ਸਮਾ ਆਇਆ ਮੇਰੇ ਅੰਦਰ ਗੁਨਾਹ ਨੇ ਸੈਲਫਕਾਂਸੀਅਸ ਅਤੇ ਸ਼ਰਮੀਲਾ ਬਣਾ ਦਿੱਤਾ ਮੈਂ ਸਬੰਧ ਵਿਚ ਪੈਣ ਤੋਂ ਡਰ ਗਿਆ ਕਿ ਮੇਰੇ ਸਾਥੀ ਨੂੰ ਮੇਰੇ ਨੁਕਸ ਨਾ ਦਿਖ ਪੈਣ। ਮੈਂ ਅਖੀਰ ਇਕ ਸਾਥੀ ਲੱਭਿਆ ਜੋ ਮੇਰੀ ਪਤਨੀ ਬਣੀ, ਮੇਰਾ ਆਪਣਾ ਵਰਥ ਕਿ ਮੈਂ ਭਾਵਨਾਤਮਕ ਤੌਰ ਤੇ ਨਾ ਖੁਲ੍ਹਿਆ ਮੇਰੀ ਕਮਜੋਰੀ ਰਹੀ ਇਸ ਕਾਰਨ ਉਹ ਵੀ ਮੈਨੂੰ ਛੱਡ ਕੇ ਤੁਰ ਗਈ। ਮੈਨੂੰ ਠੁਕਰਾਏ ਜਾਣ ਦਾ ਸਾਮਣਾ ਕਰਨਾ ਪਿਆ ਅਤੇ ਪਿਆਰ ਛੁੱਟ ਜਾਣ ਦਾ ਡਰ ਅਤੇ ਫਿਕਰ ਵੀ।
ਭਾਵੇਂ ਪਿਆਰ ਗੁਆਚਾ ਨਹੀਂ ਕਿਉਂਕਿ ਪਿਆਰ ਇਸ ਤਰਾਂ ਦਾ ਨਹੀਂ ਹੁੰਦਾ। ਉਹ ਹਮੇਸ਼ਾ ਹਾਜਰ ਹੁੰਦਾ ਹੈ ਕਿਉਂਕਿ ਇਹ ਸਾਨੂੰ ਸਾਰਿਆ ਨੂੰ ਆਪਸ ਵਿਚ ਜੋੜਦਾ ਹੈ ਅਤੇ ਇਹ ਸਮਝ ਨੇ ਮੈਨੂੰ ਆਪਣੀ ਜਿੰਦਗੀ ਵਿਚ ਅੱਗੇ ਵਧਣ ਅਤੇ ਨਾਕਾਰਾਤਮਕ ਵਿਸ਼ਵਾਸ ਦਾ ਇਲਾਜ ਕੀਤਾ ਅਤੇ ਮੈਨੂੰ ਨਿਕੰਮਾ ਮਹਿਸੂਸ ਕਰਨ ਤੋਂ ਬਚਾਇਆ। ਜੇਕਰ ਤੁਸੀਂ ਇਕੱਲੇ ਹੋ ਅਤੇ ਚਾਹੁੰਦੇ ਹੋ ਇਕ ਸਾਥੀ ਲੱਭਣਾ ਖੁਦ ਨੂੰ ਪੁੱਛ ਲਵੋ ਕਿ ਤੁਸੀਂ ਕਿਉਂ ਨਹੀਂ ਲੰਬੇ ਚਿਰ ਦਾ ਵਫਾਦਾਰੀ ਵਾਲਾ ਸਬੰਧ ਬਣਾਉਣਾ ਚਾਹੁੰਦੇ। ਤੁਹਾਨੂੰ ਇਕੱਲੇ ਜਾਂ ਆਜਾਦ ਰਹਿਣ ਦੇ ਕੀ ਲਾਭ ਹੋਣਗੇ। ਆਪਣੀ ਇੱਛਾ ਨੂੰ ਫਰੋਲੋ ਇਕ ਸਾਥੀ ਲਈ ਲੱਭੋ ਤੁਹਾਡੇ ਪਿਛੋਕੜ ਵਿਚ ਕੀ ਹੈ ਜਿਸ ਨੇ ਤੁਹਾਨੂੰ ਇਹ ਵਿਸ਼ਵਾਸ਼ ਦੁਆਇਆ ਹੈ ਕਿ ਤੁਸੀਂ ਸਬੰਧ ਬਣਾਉਣ ਦੇ ਕਾਬਲ ਨਹੀਂ ਹੋ ਜਾਂ ਜੇਕਰ ਤੁਸੀਂ ਸਬੰਧ ਬਣਾ ਲਿਆ ਤਾਂ ਇਹ ਭਾਵਨਾਤਮਕ ਕਸ਼ਟ ਨਹੀਂ ਦੇਵੇਗਾ। ਤੁਹਾਡੇ ਭੁਤਕਾਲ ਵਿਚ ਕਿਤੇ ਤੁਹਾਨੂੰ ਕੋਈ ਘਟਨਾ ਜਾਂ ਸਮਾਂ ਯਾਦ ਆਵੇਗਾ ਜਦ ਤੁਸੀਂ ਖੁਦ ਨੂੰ ਨਕਾਰਿਆ ਹੈ ਅਤੇ ਅਪਣਾਇਆ ਨਹੀਂ ਅਤੇ ਫੈਸਲਾ ਕੀਤਾ ਕਿ ਇਹ ਬਹੁਤ ਖਤਰਨਾਕ ਹੈ ਕਿਸੇ ਨਾਲ ਪਿਆਰ ਵਿਚ ਪੈ ਜਾਣਾ, ਜਾਂ ਹੀਲਿੰਗ ਸਬੰਧ ਵਿਚ ਪੈਣਾ।
ਜਿਵੇਂ ਹੀ ਤੁਸੀਂ ਆਪਣੇ ਪ੍ਰਤੀ ਨਾਕਾਰਾਤਮਕ ਵਿਸ਼ਵਾਸ਼ ਜਿਵੇਂ ਕਿ ਗੁਨਾਹ ਅਤੇ ਨਾ-ਕਾਬਲੀਅਤ ਜੋ ਤੁਹਾਡੇ ਅੰਦਰ ਹਨ ਜਾਣ ਜਾਂਦੇ ਹੋ, ਤੁਹਾਨੂੰ ਚੋਣ ਕਰਨਾ ਸੁਖਾਲਾ ਹੋ ਜਾਂਦਾ ਹੈ ਆਪਣੇ ਬਾਰੇ ਫੈਸਲਾ ਲੈਣਾ ਅਤੇ ਪਿਆਰ ਨੂੰ ਸਮਝਣਾ। ਇਸ ਦੀ ਸਹਾਇਤਾ ਨਾਲ ਤੁਹਾਡਾ ਆਤਮ-ਵਿਸ਼ਵਾਸ਼ ਵਧ ਜਾਂਦਾ ਹੈ, ਜੋ ਕਿ ਸਾਥੀ ਨੂੰ ਆਕਰਸ਼ਤ ਕਰਨ ਲਈ ਜਰੂਰੀ ਹੁੰਦਾ ਹੈ ਅਤੇ ਕਾਮਯਾਬ ਸਬੰਧਾਂ ਲਈ ਵੀ। ਅਸਲ ਵਿਚ ਇਹ ਕਿਰਿਆ ਹੈ, ਜਿਸ ਵਿਚੋਂ ਮੈਂ ਗੁਜਰਿਆ ਹਾਂ ਆਪਣੇ ਇਲਾਜ ਦੌਰਾਨ (ਜੋ ਅਜੇ ਵੀ ਚੱਲ ਰਿਹਾ ਹੈ) ਜੋ ਜਾਣਕਾਰੀ ਮੈਂ ਹਾਸਿਲ ਕੀਤੀ ਹੈ ਅਚੇਤ ਹੋਣ ਤੇ, ਇਸ ਦੇ ਇਲਾਵਾ ਇਕ ਹੋਰ ਖੋਜ ਕੀਤੀ। ਹਾਲਾਂਕਿ ਮੈਂ ਆਪਣੇ ਆਪ ਨੂੰ ਸਬੰਧ ਤੋਂ ਪਿਛਾਂਹ ਰੱਖ ਰਿਹਾ ਸਾਂ ਕਿਉਂਕਿ ਮੈਂ ਖੁਦ ਨੂੰ ਗੁਨਾਹਗਾਰ ਸਮਝ ਰਿਹਾ ਸਾਂ ਅਤੇ ਪਿਆਰ ਦੇ ਨਾਕਾਬਿਲ ਵੀ ਅਸਲ ਵਿਚ ਇਹ ਬੁਨਿਆਦੀ ਮਸਲਾ ਨਹੀਂ ਸੀ। ਜਿਵੇਂ ਮੈਂ ਗੁਨਾਹ ਨੂੰ ਪਿਛਾਂਹ ਸੁੱਟਿਆ ਅਤੇ ਖੁਦ ਦਾ ਇਲਾਜ ਕੀਤਾ, ਮੈਨੂੰ ਲੱਗਾ ਕਿ ਮੈਂ ਆਪਣੇ ਪਿਆਰ ਦੀ ਕਾਬਲੀਅਤ ਤੋਂ ਡਰ ਰਿਹਾ ਸਾਂ – ਇਸ ਤੋਂ ਕਿ ਮੇਰਾ ਦਿਲ ਕਿੰਨਾ ਕੁ ਵੱਡਾ ਹੈ। ਇਹ ਅੰਦਰੂਨੀ ਡਰ ਪਾਗਲਪਨ ਲਹਦਾ ਹੈ ਪਰੰਤੂ ਮੈਂ ਜਾਣਦਾ ਹਾਂ ਇਸ ਨੇ ਮੇਰੇ ਅੰਦਰ ਨਾਕਾਰਾਤਮਕ ਵਿਸ਼ਵਾਸ਼ ਭਰ ਦਿੱਤਾ ਸੀ ਮੇਰੇ ਹੀ ਬਾਰੇ ਵਿਚ।
ਇਸਲਈ ਖੁਦ ਨੂੰ ਇਹ ਸੁਆਲ ਪੁੱਛੋ, ਜੇਕਰ ਤੁਸੀਂ ਇਕੱਲੇ ਹੋ (ਜਾਂ ਪਿਆਰ ਨਹੀਂ ਮਿਲ ਰਿਹਾ ਤੁਹਾਡੇ ਸਬੰਧਾਂ ਤੋਂ) – ਕੀ ਮੈਂ ਆਪਣੇ ਪਿਆਰ ਭਰੇ ਦਿਲ ਤੋਂ ਡਰਦਾ ਹਾਂ, ਜੇਕਰ ਤੁਹਾਨੂੰ ਹਾਂ ਵਿਚ ਜਵਾਬ ਮਿਲੇ ਤਾਂ ਤੁਸੀਂ ਗੁਨਾਹ ਦਾ ਕਮੀ ਦੂਰ ਕਰਨ ਦਾ ਆਪਣੇ ਕਾਬਲ ਹੋਣ ਲਈ ਇਲਾਜ ਕਰੋ। ਸਿਰਫ ਆਉਣ ਵਾਲੇ ਤੋਹਫੇ ਕਬੂਲ ਕਰੋ ਖੁਲ੍ਹੇ ਦਿਲ ਨਾਲ ਅਤੇ ਜਿਨਾ ਹੋ ਸਕੇ ਦਿਲ ਨੂੰ ਖੋਲ੍ਹੋ। ਇਸ ਨਾਲ ਤੁਹਾਨੂੰ ਅਸਲ ਦੀ ਜਾਣਕਾਰੀ ਹੋ ਜਾਵੇਗੀ, ਖੁਦ ਨੂੰ ਪਿਆਰ ਕਰਨ ਦੀ, ਅਤੇ ਇਥੇ ਇਸ ਤੋਂ ਇਲਾਵਾ ਕੁਛ ਵੀ ਸੁੰਦਰ ਨਹੀਂ ਹੈ ਸਿਵਾਏ ਇਕ ਖੁਲ੍ਹ ਦਿਲੇ ਇਨਸਾਨ ਦੇ, ਜੋ ਦਿਲ ਨੂੰ ਵੀ ਆਜਾਦ ਛੱਡ ਦੇਵੇ। ਜੇਕਰ ਤੁਸੀਂ ਇੰਜ ਕਰ ਸਕਦੇ ਹੋ ਤਾਂ ਤੁਹਾਨੂੰ ਜਿੰਦਗੀ ਵਿਚ ਇਕ ਸੱਚਾ ਸਾਥੀ ਮਿਲ ਜਾਵੇਗਾ। ਤੁਹਾਡਾ ਦਿਲ ਸੰਭਲਨਾ ਸ਼ੁਰੂ ਕਰ ਦੇਵੇਗਾ। ਸ਼ੁਕਰ ਹੈ ਕਿ ਇਹ ਮੇਰੇ ਆਪਣੇ ਤਜਰਬਾ ਹੈ ਗੁਨਾਹ ਦੂਰ ਕਰਨ ਅਤੇ ਦਿਲ ਖੁਲ੍ਹਾ ਕਰਨ ਲਈ, ਕਿਤਨੇ ਸਾਲ ਇਸ ਨੂੰ ਬਚਾਉਣ ਜਾਂ ਬੰਦ ਕਰਨ ਤੋਂ ਬਾਅਦ।