- ਪ੍ਰੇਮ ਰੋਗ – ਕਾਰਨ ਅਤੇ ਇਲਾਜ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਅਸੀਂ ਪ੍ਰੇਮ ਰੋਗ ਨਾਲ ਗ੍ਰਸਤ ਜਰੂਰ ਹੋਏ ਹਾਂ। ਸਾਡੇ ਅੰਦਰ ਉਹ ਅਜੀਬ ਭਾਵਨਾ ਹੈ, ਜਦ ਅਸੀਂ ਪਿਆਰ ਵਿਚ ਪਏ ਸਾਂ ਅਤੇ ਪਿਆਰ ਵਿਚ ਹਾਰੇ ਵੀ ਸਾਂ। ਅਸੀਂ ਖਾਣਾ-ਪੀਣਾ ਤਿਆਗ ਦਿੱਤਾ, ਖੁਆਬਾਂ ਵਿਚ ਡੁੱਬ ਗਏ, ਬੇ-ਧਿਆਨੇ ਹੋ ਗਏ ਅਤੇ ਆਪਣੇ ਆਪ ਨੂੰ ਪਰਿਵਾਰ, ਦੋਸਤਾਂ ਤੋਂ ਵੱਖ ਕਰ ਲਿਆ। ਹਾਲਾਂਕਿ ਪਿਆਰ ਦੀਆਂ ਜਿਆਦਾਤਰ ਭਾਵਨਾਵਾਂ ਨਿਸ਼ੇਧਾਤਮਕ ਹੁੰਦੀਆਂ ਹਨ, ਕਈ ਵਾਰ ਵੇਲਾ ਅਜਿਹਾ ਹੁੰਦਾ ਹੈ ਕਿ ਜਦ ਅਸੀਂ ਉਤਸੁਕਤਾ ਅਤੇ ਕਿਸੇ ਸਾਥੀ ਦੀ ਜਰੂਰਤ ਮਹਿਸੂਸ ਕਰਦੇ ਹਾਂ। ਇਸ ਤਰਾਂ ਲਗਦਾ ਹੈ ਕਿ ਅਸੀਂ ਦੂਸਰੇ ਤੇ ਪੂਰੀ ਤਰਾਂ ਨਿਰਭਰ ਹੋ ਗਏ ਹਾਂ। ਇਹ ਭਾਵਨਾਵਾਂ ਦਾ ਮਿਸ਼ਰਣ ਜਿਹਾ ਹੁੰਦਾ ਹੈ।
ਨਾੜੀ ਤੰਤਰ ਵਿਗਿਆਨੀ ਦੱਸਦੇ ਹਨ ਕਿ ਜਦ ਅਸੀਂ ਪਿਆਰ ਵਿਚ ਪੈ ਜਾਂਦੇ ਹਾਂ ਤਾਂ ਜੋ ਰਸਾਇਨਿਕ ਕਿਰਿਆਵਾਂ ਸ਼ੁਰੂ ਹੁੰਦਆਂ ਹਨ ਉਨ੍ਹਾਂ ਨਾਲ ਅਸੀਂ ਮਾਨਸਿਕ ਤੌਰ ਤੇ ਬੀਮਾਰ ਹੋ ਜਾਂਦੇ ਹਨ। ਇਸੇ ਲਈ ਕਈ ਲੋਕ ਪਿਆਰ ਵਿਚ ਪੈਣ ਨੂੰ, ਇਨਸਾਨੀ ਦੀ ਕਮਜੋਰੀ ਆਖਦੇ ਹਨ ਅਤੇ ਸਲਾਹ ਦਿੰਦੇ ਹਨ ਕਿ ਇਸ ਆਰਜੀ ਹਾਲਾਤ ਨੂੰ ਗੌਰ ਨਾਲ ਨਾ ਲਿਆ ਜਾਵੇ। ਪਰੰਤੂ ਮਨੋ-ਵਿਗਿਆਨਕ ਅਤੇ ਆਧਿਆਤਮ ਤੌਰ ਤੇ ਇਸ ਵੇਲੇ ਕੁਝ ਸਾਡੇ ਵਿਚਾਰਾਂ ਵਿਚ ਤਾਕਤਵਰ ਬਦਲਾਅ ਆ ਜਾਂਦਾ ਹੈ। ਜਦ ਅਸੀਂ ਪਿਆਰ ਵਿਚ ਪੈਂਦੇ ਹਾਂ ਤਾਂ ਸਾਡੀ ਚੇਤਨਤਾ ਉਪਰਲੇ ਮੰਡਲਾਂ ਵਿਚ ਪੁੱਜ ਜਾਂਦੀ ਹੈ।
ਜਦ ਅਸੀਂ ਪਿਆਰ ਵਿਚ ਪੈਂਦੇ ਹਾਂ, ਅਸੀਂ ਆਪਣੇ ਅੰਦਰ ਵਸਦੀ ਪਿਆਰ ਦੀ ਤਾਕਤ ਸਾਹਮਣੇ ਆਤਮ-ਸਮਰਪਣ ਕਰ ਦਿੰਦੇ ਹਾਂ। ਆਧਿਆਤਮਿਕ ਗਿਆਨ ਅਨੁਸਾਰ, ਜਦ ਅਸੀਂ ਪਿਆਰ ਵਿਚ ਪੈਂਦੇ ਹਾਂ, ਅਸੀਂ ਖੁਦ ਪਿਆਰ ਨਾਲ ਜੁੜ ਜਾਂਦੇ ਹਾਂ। ਇਹ ਇਕ ਬ੍ਰਹਿਮੰਡੀ ਜਾਲ ਹੈ, ਇਹ ਸਾਨੂੰ ਸਾਰਿਆਂ ਨਾਲ ਜੋੜਦਾ ਹੈ। ਇਸ ਲਈ ਇਹ ਆਸ਼ਚਰਜਨਕ ਨਹੀਂ ਹੈ ਕਿ ਅਸੀਂ ਕਿਸੇ ਦੂਸਰੇ ਨਾਲ ਇਸ ਪਿਆਰ ਦੀ ਭਰਪੂਰ ਤਾਕਤ ਨਾਲ ਜੁੜ ਜਾਂਦੇ ਹਾਂ। ਜਦਕਿ ਆਪਣੇ ਕੋਲ ਪਿਆਰ ਦਾ ਬੇ-ਇੰਤਿਹਾ ਖਜਾਨਾ ਉਪਲਬਧ ਹੁੰਦਾ ਹੈ। ਇਸ ਅਹਿਸਾਸ ਨਾਲ ਮਾਨਸਿਕ ਅਵਸਥਾ ਵਿਗੜ ਜਾਂਦੀ।
ਪਿਆਰ ਵਿਚ ਪੈਣ ਦਾ ਤਜਰਬਾ ਬੜਾ ਪਿਆਰਾ ਹੈ ਅਤੇ ਜਿਸ ਨੂੰ ਅਨੰਦ ਨਾਲ ਹੰਢਾਇਆ ਜਾਂਦਾ ਹੈ। ਪਰੰਤੂ ਦੂਸਰੇ ਪਾਸੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ ਆਪਣੇ ਪ੍ਰੇਮ ਸਬੰਧਾਂ ਵਿਚ ਦੂਜੀ ਧਿਰ ਨੂੰ ਆਹਤ ਨਹੀਂ ਕਰਨਾ ਹੈ। ਨਵਾਂ ਸਬੰਧ ਬਣਾਉਣ ਵੇਲੇ ਸਾਡੀਆਂ ਭਾਵਨਾਤਮਕ ਲੋੜਾਂ ਹੁੰਦੀਆਂ ਹਨ, ਜਿਨ੍ਹਾਂ ਦਾ ਕੇਂਦਰ ਪਿਆਰ ਲੈਣਾ ਹੁੰਦਾ ਹੈ ਇਸ ਲਈ ਅਸੀਂ ਆਪਣੇ ਸਾਥੀ ਤੇ ਨਿਰਭਰ ਕਰਨ ਲੱਗ ਪੈਂਦੇ ਹਾਂ।
ਪਿਆਰ ਦੇ ਸ਼ੁਰੂ ਦੇ ਵਕਤ ਜਿਆਦਾ ਪਿਆਰ ਮਿਲਦਾ ਹੈ ਜੋ ਕਿ ਬਾਅਦ ਵਿਚ ਜਾ ਕੇ ਸਬੰਧਾ ਲਈ ਪਰੇਸ਼ਾਨੀ ਬਣ ਜਾਂਦਾ ਹੈ ਜੇਕਰ ਅਸੀਂ ਆਪਣੀਆਂ ਲੋੜਾਂ ਅਤੇ ਅਸੁਰੱਖਿਆ ਦੀਆਂ ਭਾਵਨਾਵਾਂ ਦਾ ਇਲਾਜ ਨਾ ਕਰੀਏ। ਸਾਡੀਆਂ ਲੋੜਾਂ ਅੰਦਰੂਨੀ ਭਾਵਨਾਵਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਬੇਚੈਨੀ ਪੈਦਾ ਹੁੰਦੀ ਹੈ ਜਿਵੇਂ ਕਿ, ਕੀ ਉਹ ਮੇਰੇ ਨਾਲ ਰਹਿਣਗੇ, ਕੀ ਮੈਂ ਇਤਨਾ ਸੋਹਣਾ ਹਾਂ, ਉਨ੍ਹਾਂ ਦਾ ਫੋਨ ਕਿਉਂ ਨਹੀਂ ਆਇਆ ਆਦਿ। ਪ੍ਰੇਮ ਰੋਗ ਦੇ ਹਾਲਾਤ ਵਿਚ ਅਸੀਂ ਪਿਆਰ ਦੀ ਭਾਵਨਾ ਤੋਂ ਡਰ ਦੀ ਭਾਵਨਾ ਵੱਲ ਚਲੇ ਜਾਂਦੇ ਹਾਂ। ਇਸ ਤਰਾਂ ਨਵੇਂ ਸਬੰਧਾ ਵੇਲੇ ਹੁੰਦਾ ਹੈ ਅਤੇ ਚੰਗੇ ਬਣ ਸਕਨ ਵਾਲੇ ਸਬੰਧਾਂ ਨੂੰ ਵੀ ਖਰਾਬ ਕਰ ਦਿੰਦਾ ਹੈ।
ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਪ੍ਰੇਮ ਰੋਗ ਨਾਲ ਗ੍ਰਸਤ ਹੋ ਚੁੱਕੇ ਹੋ ਅਤੇ ਫਿਰ ਭੀ ਅਨਿਸ਼ਚਿਤਤਾ ਵਿਚ ਹੋ ਤਾਂ ਇਲਾਜ ਇਹ ਹੈ ਕਿ ਤੁਸੀਂ ਆਪਣੀਆਂ ਭਾਵਨਾਤਮਕ ਲੋੜਾਂ ਨੂੰ ਸਮਝੋ ਆਪਣੇ ਰਿਸ਼ਤਿਆਂ ਵਿਚ ਅਤੇ ਆਪਣੇ ਆਪ ਨੂੰ ਪੁੱਛੋ ਤੁਸੀਂ ਆਪਣੇ ਸਾਥੀ ਤੇ ਕਿਤਨੇ ਨਿਰਭਰ ਕਰ ਰਹੇ ਹੋ। ਜੇਕਰ ਇਹ ਅਣਜਾਨੇ ਵਿਚ ਹੋ ਰਿਹਾ ਹੈ ਤਾਂ ਉਹ ਵੀ ਇਸੇ ਤਰਾਂ ਮਹਿਸੂਸ ਕਰ ਰਹੇ ਹੋਣਗੇ। ਪ੍ਰੇਮ ਸਬੰਧ ਦੌਰਾਨ ਇਕ ਦੂਸਰੇ ਦੀ ਸਮਝ ਆ ਜਾਂਦੀ ਹੈ ਅਤੇ ਇਸ ਵਕਤ ਤੁਹਾਡੇ ਕੋਲ ਇਕ ਦੂਸਰੇ ਨਾਲ ਈਮਾਨਦਾਰੀ ਨਾਲ ਆਪਣੀਆ ਲੋੜਾਂ ਬਾਰੇ ਦੱਸਣ ਦਾ ਵਧੀਆ ਮੌਕਾ ਹੈ। ਇਸ ਨਾਲ ਬਹੁਤੀਆਂ ਮੁਸ਼ਕਲਾਂ ਦਾ ਇਲਾਜ ਹੋ ਜਾਵੇਗਾ। ਇਤਨੇ ਪਿਆਰ ਵਿਚ ਹੋਣ ਤੇ ਇਹ ਆਸਾਨ ਹੋ ਜਾਂਦਾ ਹੈ ਕਿ ਡਰ ਨੂੰ ਖਤਮ ਕਰ ਦਿੱਤਾ ਜਾਵੇ। ਤੁਸੀਂ ਆਪਣੀਆਂ ਲੋੜਾਂ, ਡਰ ਆਦਿ ਆਪਣੇ ਸਾਥੀ ਨੂੰ ਦੱਸੋ। ਰਿਸ਼ਤਾ ਸ਼ੁਰੂ ਕਰਨ ਵੇਲੇ ਸਹੀ ਭਾਵਨਾਤਮਕ ਸੰਚਾਰ ਨਾਲ ਸਾਕਾਰਾਤਮਕ ਹਾਲਾਤ ਬਣਨੇ ਸ਼ੁਰੂ ਹੋ ਜਾਂਦੇ ਹੈ ਅਤੇ ਇਹ ਇਲਾਜ ਵਾਲੇ ਸਾਥ ਦੀ ਬੁਨਿਆਦ ਬਣਦੇ ਹਨ।
ਇਸ ਲਈ ਪ੍ਰੇਮ ਰੋਗ ਤੋਂ ਡਰਨ ਦੀ ਲੋੜ ਨਹੀਂ। ਇਹ ਦੱਸਦਾ ਹੈ ਕਿ ਤੁਸੀਂ ਸੱਚੇ ਪਿਆਰ ਲਈ ਖੁਲ੍ਹ ਚੁੱਕੇ ਹੋ। ਤੁਸੀਂ ਪਿਆਰ ਕਰਨ ਲਈ ਪੈਦਾ ਹੋਏ ਸੀ ਅਤੇ ਪ੍ਰੇਮਰੋਗ ਦੇ ਲੱਛਣ ਇਸ ਤਾਕਤਵਰ ਸੱਚੀ ਭਾਵਨਾ ਦਾ ਸਬੂਤ ਹਨ। ਪਿਆਰ ਨੂੰ ਬੋਝ ਨਾ ਸਮਝੋ ਅਤੇ ਇਸ ਨੂੰ ਸਹਾਇਤਾ ਲਵੋ ਜਦਤਕ ਤੁਹਾਡੀਆਂ ਭਾਵਨਾਵਾਂ ਵਿਅਕਤ ਹੋ ਜਾਣ ਤਾਕਿ ਦੂਸਰਾ ਸਾਥੀ ਨਾਲ ਜੁੜਦਾ ਜਾਵੇ। ਇਸ ਤਰਾਂ ਡਰ ਅਤੇ ਅਸੁਰੱਖਿਆ ਦੀਆਂ ਭਾਵਨਾਵਾਂ ਖਤਮ ਹੋ ਜਾਣਗੀਆਂ, ਜੋ ਤੁਸੀਂ ਪਹਿਲਾਂ ਹੰਢਾ ਚੁੱਕੇ ਹੋ।