- ਠੁਕਰਾਏ ਜਾਣ ਦੀ ਸਥਿਤੀ ਨਾਲ ਨਜਿੱਠਣਾ
ਜਦ ਇਕ ਸਬੰਧ ਮੁਸ਼ਕਲ ਦੇ ਦੌਰ ਵਿਚ ਆ ਜਾਂਦਾ ਹੈ ਅਤੇ ਸਬੰਧ ਖਤਮ ਹੋ ਜਾਂਦਾ ਹੈ, ਤਾਂ ਵਧੇਰੇ ਦਰਦ ਠੁਕਰਾਏ ਜਾਣ ਦਾ ਹੁੰਦਾ ਹੈ। ਇਸ ਲੇਖ ਵਿਚ ਮੈਂ ਖੋਜ ਕਰਾਂਗਾ ਠੁਕਰਾਏ ਜਾਣ ਦੇ ਮੁੱਦੇ ਨੂੰ ਅਤੇ ਵਿਆਖਿਆ ਕਰਾਂਗਾ ਇਹ ਭਾਵਨਾਵਾਂ ਕਿਧਰੋਂ ਆਉਂਦੀਆਂ ਹਨ ਅਤੇ ਵਿਖਾਵਾਂਗਾ ਕਿ ਆਪਣੀ ਜਿੰਦਗੀ ਵਿਚ ਅੱਗੇ ਕਿਵੇਂ ਚੱਲਣਾ ਹੈ ਜੇਕਰ ਇੰਜ ਕਿਧਰੇ ਹੋ ਜਾਵੇ ਤਾਂ। ਇੰਜ ਕਰਨ ਲਈ ਮੈਂ ਆਪਣੇ ਤਜਰਬਿਆਂ ਦਾ ਜਿਕਰ ਕਰਾਂਗਾ ਜੋ ਠੁਕਰਾਏ ਜਾਣ ਤੇ ਸਹੇ ਤੇ ਕਿਵੇਂ ਉਬਰਿਆ ਇਨ੍ਹਾਂ ਤੋਂ।
ਰਿਸ਼ਤੇ ਦੀ ਸਮਾਪਤੀ ਬੜੇ ਦਰਦਨਾਕ ਢੰਗ ਨਾਲ ਹੁੰਦੀ ਹੈ, ਖਾਸ ਤੌਰ ਤੇ ਉਦੋਂ ਜਦ ਅਸੀਂ ਆਪਣੇ ਸਾਥੀ ਨੂੰ ਬਹੁਤ ਜਿਆਦਾ ਪਿਆਰ ਕਰਦੇ ਹੋਈਏ ਜਾਂ ਅਸੀਂ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਉਸ ਤੇ ਛੱਡੀਆਂ ਹੋਣ ਅਤੇ ਸਬੰਧਾਂ ਦੇ ਲੰਬੇ ਸਮੇ ਚੱਲਣ ਦਾ ਸੁਪਨਾ ਵੇਖਿਆ ਹੋਵੇ। ਮੈਨੂੰ ਯਾਦ ਹੈ ਕਿ ਜਿਸ ਰਾਤ ਮੇਰੀ ਪਤਨੀ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਛੱਡ ਕੇ ਜਾ ਰਹੀ ਹੈ ਅਤੇ ਸ਼ਾਦੀ ਖਤਮ। ਇਸ ਸ਼ੋਕ ਦੇ ਕੁਝ ਸਮੇਂ ਮਗਰੋਂ ਅਤੇ ਸੱਚਾਈ ਨੂੰ ਨਾ-ਮੰਨਣ ਵਾਲੇ ਹਾਲਾਤ ਨਾਲ ਮੇਰਾ ਦਿਲ ਡੁੱਬ ਗਿਆ। ਮੈਂ ਸਭ ਕੁਝ ਗੁਆ ਲਿਆ ਸੀ ਜੋ ਮੇਰੇ ਲਈ ਕੀਮਤੀ ਸੀ – ਮੇਰੀ ਸ਼ਾਦੀ ਮੇਰਾ ਪਰਿਵਾਰਿਕ ਜੀਵਨ। ਇਸ ਗਮ ਨੇ ਮੈਨੂੰ ਖਾ ਲਿਆ ਪਰੰਤੂ ਫਿਰ ਹੋਰ ਭਾਵਨਾਵਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ। ਮੈਂ ਗੂੰਗਾ (ਸੁੰਨ), ਨਿਮਾਣਾ ਜਿਹਾ ਹੋ ਗਿਆ ਅਤੇ ਜਿੰਦਗੀ ਬੋਝ ਲੱਗਣ ਲੱਗੀ ਅਤੇ ਖੁਦ ਨੂੰ ਰਿਜੈਕਟਿਡ ਪਤੀ, ਪ੍ਰੇਮੀ ਅਤੇ ਪਿਤਾ ਹੀ ਸਮਝਿਆ।
ਇਸ ਘਟਨਾ ਮਗਰੋਂ ਪਿਛਲੇ ਸਾਲਾਂ ਵਿਚ ਮੈਨੂੰ ਮੌਕਾ ਮਿਲਿਆ ਸਮਝਣ ਦਾ ਕਿ ਮੈਨੂੰ ਕੀ ਹੋਇਆ ਸੀ ਅਤੇ ਵੇਖਣ ਦਾ ਕਿ ਨਾਕਾਰਣ ਦੀਆਂ ਭਾਵਨਾਵਾਂ ਇਕ ਨਿਰਦੇਸ਼ ਸੀ ਕਿ ਮੈਂ ਆਪਣੀ ਅਸੁਰੱਖਿਆ ਦੀ ਭਾਵਨਾ ਦਾ ਇਲਾਜ ਕਰਾਂ। ਨਾਕਾਰੇ ਜਾਣ ਨੂੰ ਮਹਿਸੂਸ ਕਰਨਾ ਨਿਰਭਰਤਾ ਦੀ ਨਿਸ਼ਾਨੀ ਹੈ। ਸਾਡੀ ਜਿੰਦਗੀ ਵਿਚ ਆਪਣੇ ਸਾਥੀ ਦੀ ਨਾ-ਮੌਜੂਦਗੀ ਵਿਚ ਸਾਨੂੰ ਵਿਸ਼ਵਾਸ਼ ਨਹੀਂ ਹੁੰਦਾ ਕਿ ਅਸੀਂ ਕਦੇ ਖੁਸ਼ ਰਹਿ ਸਕਾਂਗੇ। ਜਦ ਮੇਰੀ ਪਤਨੀ ਨੇ ਮੈਨੂੰ ਛੱਡਿਆ, ਮੈਂ ਉਸ ਵੇਲੇ ਇਹ ਨਿਰਭਰਤਾ ਮਹਿਸੂਸ ਕੀਤੀ – ਇਹ ਸਮਾਂ ਨਾ-ਖੁਸ਼ਗਵਾਰ ਸੀ।
ਭਾਂਵੇ ਜਦ ਸਬੰਧ ਟੁੱਟਦੇ ਹਨ, ਅਸੀਂ ਉਦਾਸੀ ਮਹਿਸੂਸ ਕਰਦੇ ਹਾਂ ਅਤੇ ਸ਼ਾਇਦ ਕੁਝ ਠੇਸ ਵੀ ਲਗਦੀ ਹੈ ਪਰੰਤੂ ਮੈਂ ਜੋ ਮਹਿਸੂਸ ਕੀਤਾ ਬਹੁਤ ਜਿਆਦਾ ਹੀ ਭਿਆਨਕ ਸੀ।ਇਜ ਲੱਗਾ ਕਿ ਮੇਰੀ ਪਤਨੀ ਨੇ ਮੈਨੂੰ ਪਰਖ ਕੇ ਫੈਸਲਾ ਕੀਤਾ ਕਿ ਮੇਰੇ ਅੰਦਰ ਬਹੁਤ ਕਮੀਆਂ ਹਨ ਅਤੇ ਮੈਨੂੰ ਆਪਣੀ ਜਿੰਦਗੀ ਵਿਚੋਂ ਕੱਢ ਦਿੱਤਾ। ਇਸ ਨਾਲ ਮੇਰਾ ਆਪਣੇ ਪ੍ਰਤੀ ਇਹ ਵਿਸ਼ਵਾਸ਼ ਪੱਕਾ ਹੋਇਆ ਮੈਂ ਨਾਕਾਰਾ ਹਾਂ – ਕਿ ਮੇਰੇ ਦਸ ਸਾਲ ਦੀ ਸ਼ਾਦੀ ਸ਼ੁਦਾ ਅਤੇ ਸਾਰੀ ਜਿੰਦਗੀ ਦਾ। ਇਹ ਠੁਕਰਾਉਣ ਦੀਆਂ ਭਾਵਨਾਵਾਂ ਨਵੀਆਂ ਤੇ ਨਹੀਂ – ਬਲਕਿ ਬਹੁਤ ਪਹਿਲਾਂ ਹੀ ਪੈਦਾ ਹੋ ਗਈਆਂ ਸਨ ਆਪਣੇ ਸਾਥੀ ਨੂੰ ਮਿਲਣ ਤੋਂ ਵੀ। ਆਪਣੀ ਜਿੰਦਗੀ ਦੇ ਪਹਿਲੇ ਕੁਝ ਸਾਲਾਂ ਵਿਚ ਸ਼ਾਇਦ ਬਚਪਨ ਵੇਲੇ ਅਸੀਂ ਮਹਿਸੂਸ ਕਰ ਲੈਂਦੇ ਹਾਂ ਠੁਕਰਾਏ ਜਾਣ ਦਾ ਅਹਿਸਾਸ। ਇਹ ਅਹਿਸਾਸ ਜੋ ਅਸੀਂ ਮਹਿਸੂਸ ਕਰਦੇ ਹਾਂ, ਉਹ ਸਾਡੇ ਪਿਛਲੇ ਕਿਸੇ ਖਾਸ ਨੂੰ ਗੁਆ ਲੈਣ ਦੇ ਤਜਰਬਿਆਂ ਦੀ ਗੂੰਜ (ਈਕੋ) ਹੁੰਦੀ ਹੈ।