- ਭਾਵਨਾਤਮਕ ਸਮਝ ਰੋਮਾਂਟਿਕ ਰਿਸ਼ਤਿਆਂ ਬਾਰੇ ਇਹ ਕੀ ਦੱਸਦੀ ਹੈ।
ਇਹ ਮਹਿੰਗਾਈ ਦਾ ਦੌਰ ਵੀ ਆਪਸੀ ਸਬੰਧਾਂ ਵਿਚ ਮੌਜੂਦਾ ਮੁਸ਼ਕਲ ਦਾ ਮੁੱਖ ਕਾਰਨ ਬਣ ਗਿਆ ਹੈ। ਅਸੀਂ ਇਸ ਨੂੰ ਕਿਵੇਂ ਪਾਰ ਕਰ ਸਕਾਂਗੇ ਅਤੇ ਆਪਣੀ ਜਿੰਦਗੀ ਵਿਚ ਹਰ ਲੋੜੀਂਦੀ ਵਸਤੂ ਦੀ ਬਹੁਤਾਤ ਲਿਆ ਸਕਾਂਗੇ। ਅਸੀਂ ਵੇਖ ਰਹੇ ਹਾਂ ਕਿ ਅਜ ਕਲ ਲਾਲਚ ਵਧ ਗਿਆ ਹੈ ਅਤੇ ਸਭ ਲੋਕ ਆਪਣੇ ਬਾਰੇ ਜਿਆਦਾ ਸੋਚਣ ਲੱਗ ਪਏ ਹਨ। ਅਜਿਹਾ ਵਤੀਰਾ ਡਰ, ਬਦਲਾ, ਕ੍ਰੋਧ ਅਤੇ ਗੁਨਾਹ ਦੀ ਭਾਵਨਾ ਕਰਕੇ ਹੈ ਅਤੇ ਇਹ ਸਾਡੇ ਮਨ ਅੰਦਰ ਅਰਧਚੇਤਨ ਅਵਸਥਾ ਦੀ ਦੇਣ ਹੈ। ਅਜਿਹੀਆਂ ਭਾਵਨਾਵਾਂ ਸਾਡੇ ਵਿਸ਼ਵਾਸ ਕਮੀ ਕਾਰਨ ਹਨ। ਇਹ ਵਿਸ਼ਵਾਸ਼ ਬਣ ਚੁੱਕਾ ਹੈ ਕਿ ਸਾਨੂੰ ਖੁਸ਼ ਰੱਖ ਸਕਣ ਵਾਲੀਆਂ ਵਸਤੂਆਂ ਜਾਂ ਇਨਸਾਨਾਂ ਦੀ ਘਾਟ ਹੈ। ਵੇਖਣ ਵਿਚ ਇੰਜ ਲਗਦਾ ਹੈ ਕਿ ਇਹ ਘਾਟ ਧਨ ਤੇ ਜਿਆਦਾ ਕੇਂਦਰਿਤ ਹੈ ਪਰੰਤੂ ਅਸਲ ਵਿਚ ਇਸ ਸਾਡੇ ਇਸ ਵਿਸ਼ਵਾਸ ਤੇ ਕੇਂਦਰਿਤ ਹੈ ਕਿ ਸਾਡੇ ਅੰਦਰ ਪਿਆਰ ਦੀ ਕਮੀ ਹੈ।
ਸਾਡੀ ਅਤੀਤ ਵਿਚ ਆਪਣਿਆਂ ਤੋਂ ਵਿਛੜਣ ਦੀ ਅਸਿਹ ਪੀੜਾ ਦੇ ਤਜਰਬਿਆਂ ਨੇ ਪਿਆਰ ਦੀ ਘਾਟ ਦੇ ਵਿਚਾਰ ਨੂੰ ਵਿਸ਼ਵਾਸ਼ ਵਿਚ ਤਬਦੀਲ ਕਰ ਦਿੱਤਾ ਹੈ। ਆਧਿਆਤਮ ਵਿਚ ਵਿਸ਼ਵਾਸ਼ ਰੱਖਣ ਵਾਲੇ ਇਹ ਸੋਚਦੇ ਹਨ ਕਿ ਕਿ ਪੀੜਾ ਦੌਰਾਨ ਅਸੀਂ ਆਪਣੀ ਪ੍ਰਕ੍ਰਿਤਿਕ ਸਹਿਣ ਸ਼ਕਤੀ ਨੂੰ ਗੁਆ ਲਿਆ ਅਤੇ ਆਧਿਆਤਮ ਤੋਂ ਦੂਰ ਚਲੇ ਗਏ। ਇਸ ਤਜਰਬੇ ਨੂੰ ਅਰਸ਼ ਤੋਂ ਡਿੱਗਣ ਵਾਂਗ ਸਮਝਿਆ ਗਿਆ ਹੈ। ਇਸ ਤੋਂ ਪਹਿਲਾਂ ਸਾਡੇ ਕੋਲ ਬਹੁਤ ਕੁਝ ਸੀ ਅਤੇ ਹੁਣ ਸਾਨੂੰ ਘਾਟ ਮਹਿਸੂਸ ਹੁੰਦੀ ਹੈ। ਆਸੀਂ ਕਿਸੇ ਹੋਰ ਨੂੰ ਲੱਭਣ ਵਿਚ ਆਪਣੀ ਜਿੰਦਗੀ ਬਤੀਤ ਕਰਦੇ ਹਾਂ, ਜੋ ਸਾਨੂੰ ਪਿਆਰ ਕਰੇ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਖੁਦ ਨੂੰ ਪਿਆਰ ਨਹੀਂ ਕਰਦੇ। ਜਦ ਸਾਨੂੰ ਸਾਥੀ ਨਹੀਂ ਲੱਭਦਾ ਤਾਂ ਅਸੀਂ ਧਨ ਪਿੱਛੇ, ਤਾਕਤ ਪਿੱਛੇ ਭੱਜਦੇ ਹਾਂ ਤਾਂਕਿ ਪਿਆਰ ਦੀ ਕਮੀ ਦੀ ਭਰਪਾਈ ਕੀਤੀ ਜਾ ਸਕੇ।
ਇਹ ਜੋ ਪਿਆਰ ਦੀ ਘਾਟ ਪ੍ਰਤੀ ਵਿਸ਼ਵਾਸ਼ ਬਣ ਚੁਕਾ ਹੈ, ਇਸ ਨਾਲ ਸਾਡੀਆਂ ਜਰੂਰਤਾਂ ਪ੍ਰਤੀ ਨਿਸ਼ੇਧਾਤਮਕ ਊਰਜਾ ਪੈਦਾ ਹੁੰਦੀ ਹੈ। ਸਾਡੇ ਵਿਚੋਂ ਬਹੁਤੇ ਇਸ ਕਮੀ ਨੂੰ ਪਸੰਦ ਨਹੀਂ ਕਰਦੇ ਅਤੇ ਕਬੂਲ ਵੀ ਨਹੀਂ ਕਰਦੇ ਕਿ ਇੰਜ ਹੋ ਰਿਹਾ ਹੈ। ਖੁਦ ਨੂੰ ਸਭ ਨਾਲੋਂ ਭਾਵਨਾਤਮਕ ਤੌਰ ਤੇ ਅਲਗ ਕਰ ਲੈਂਦੇ ਹਨ ਅਤੇ ਖੁਦ ਨੂੰ ਆਜਾਦ ਹੋਣ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਆਰਜੀ ਆਜਾਦੀ ਦਾ ਭੁਲੇਖਾ ਕਿਸੇ ਵੀ ਤਰਾਂ ਜਿੰਦਗੀ ਵਿਚ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਪਰੰਤੂ ਨੇੜਤਾ ਅਤੇ ਪਿਆਰੇ ਰਿਸ਼ਤੇ ਦੀ ਗੈਰ-ਹਾਜਰੀ ਕਾਰਨ, ਇਹ ਕਾਮਯਾਬ ਨਹੀਂ ਹੁੰਦਾ। ਇਸ ਦਾ ਕਾਰਨ ਇਹ ਵੀ ਹੈ ਕਿ ਭੋਤਿਕ ਵਸਤੂਆਂ ਸਾਡੀ ਰੂਹ ਦੀ ਖੁਰਾਕ ਪ੍ਰਦਾਨ ਨਹੀਂ ਕਰ ਸਕਦੀਆਂ ਅਤੇ ਰੂਹ ਪਿਆਰ ਦੀ ਭੁੱਖੀ ਹੈ।
ਅਸੀਂ ਗੁਆ ਚੁੱਕੇ ਪਿਆਰ ਨੂੰ ਵਾਪਸ ਲਿਆਉਣ ਅਤੇ ਪਿਆਰ ਪ੍ਰਤੀ ਸਾਕਾਰਾਤਮਕ ਭਾਵਨਾਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਇਹ ਪਹਿਚਾਣ ਲਈਏ ਕਿ ਸਾਡੇ ਪਿਆਰ ਦੀ ਕਮੀ ਦਾ ਵਿਚਾਰ ਕਿਥੋਂ ਆ ਰਿਹਾ ਹੈ। ਇਹ ਵਿਚਾਰ ਹੀ ਸਾਡੀ ਖੁਸ਼ੀਆਂ ਦੇ ਰਾਹ ਦੀ ਇਕੱਲੋਤੀ ਰੁਕਾਵਟ ਹੈ ਅਤੇ ਅਸੀਂ ਇਸ ਗਲਤੀ ਨੂੰ ਸੁਧਾਰ ਲਈਏ। ਸਾਡੇ ਕੋਲ ਅਥਾਹ ਪਿਆਰ ਹੈ ਨਿਛਾਵਰ ਕਰਨ ਲਈ ਅਤੇ ਜੇਕਰ ਇਸ ਨੂੰ ਵੰਡਣ ਦੀ ਥਾਂ ਆਪਣੇ ਕੋਲ ਰੋਕ ਲਿਆ ਤਾਂ ਖੁਸ਼ੀਆਂ ਰੁਕ ਜਾਣਗੀਆਂ।
ਅਸੀਂ ਕਿਸੇ ਨਾਲ ਸਬੰਧ ਵਿਚ ਹੁੰਦੇ ਹੋਏ ਬਹੁਤ ਪਿਆਰ ਮਹਿਸੂਸ ਕਰਦੇ ਹਾਂ। ਜੇਕਰ ਫਿਰ ਭੀ ਕਮੀ ਮਹਿਸੂਸ ਹੋ ਰਹੀ ਹੈ ਤਾਂ ਇਸ ਦਾ ਇਹ ਅਰਥ ਨਿਕਲਦਾ ਹੈ ਕਿ ਕਿਸੇ ਹੋਰ ਦੀ ਉਡੀਕ ਹੋ ਰਹੀ ਹੈ, ਸ਼ਾਇਦ ਕਿਸੇ ਅਜਿਹੇ ਸਾਥੀ ਦੀ ਜੋ ਤੁਹਾਡੇ ਪਿਆਰ ਦੀ ਉਡੀਕ ਕਰ ਰਿਹਾ ਹੈ। ਪਰ ਇਥੇ ਸ਼ਰਤ ਇਹ ਹੈ ਕਿ ਜੇਕਰ ਉਸਦਾ ਪਿਆਰ ਸੱਚਾ ਹੈ ਉਹ ਤੁਹਾਨੂੰ ਅਤੇ ਉਸ ਨੂੰ ਮਿਲ ਜਾਵੇਦਾ ਕਿਉਂਕਿ ਸੱਚੇ ਪਿਆਰ ਦੀਆਂ ਤਰੰਗਾਂ ਅੰਦਰੋਂ ਆਉਂਦੀਆਂ ਹਨ। ਜਦ ਅਸੀਂ ਸੱਚਾਈ ਵਿਚ ਰਹਿਣਾ ਸ਼ੁਰੂ ਕਰ ਦਿੰਦੇ ਹਾਂ, ਬਹੁਤ ਸਾਰਾ ਪਿਆਰ ਸਾਡੀ ਜਿੰਦਗੀ ਵਿਚ ਆ ਜਾਂਦਾ ਹੈ। ਵੈਸੇ ਇਹ ਠੀਕ ਤਾਂ ਨਹੀਂ ਕਿ ਅਸੀਂ ਹੋਰ ਵਧੇਰੇ ਪਿਆਰ ਮਹਿਸੂਸ ਕਰੀਏ ਅਤੇ ਆਪਣੇ ਲਈ ਹੋਰ ਪਿਆਰ ਲੱਭਿਆ ਜਾਵੇ, ਪਰੰਤੂ ਹੁੰਦਾ ਇੰਜ ਹੀ ਹੈ।
ਜੇ ਅਸੀਂ ਆਪਣੇ ਅੰਦਰ ਪਿਆਰ ਮਹਿਸੂਸ ਕਰਦੇ ਹਾਂ, ਇਸ ਨੂੰ ਦੂਜਿਆ ਤੇ ਨਿਛਾਵਰ ਕਰੋ ਅਤੇ ਪਿਆਰ ਲੈਣ ਲਈ ਵੀ ਤਿਆਰ ਰਹੋ। ਇਕ ਵਾਰ ਆਧਿਆਤਮ ਅਤੇ ਸਾਕਾਤਾਰਤਮਕ ਭਾਵਨਾਵਾਂ ਦੀ ਬਹੁਤਾਤ ਹੋ ਜਾਵੇ, ਭੌਤਿਕ ਬਹੁਤਾਤ ਆਪਣੇ ਆਪ ਆ ਜਾਵੇਗੀ। ਅਸੀਂ ਸਾਰੇ ਇਸ ਤਰਾਂ ਕਰਾਂਗੇ ਅਤੇ ਪਿਆਰ ਨੂੰ ਆਧਾਰ ਮੰਨ ਕੇ ਸਾਂਝ ਪਾਵਾਂਗੇ, ਅਸੀਂ ਵੇਖਾਂਗੇ ਆਰਥਿਕ ਮੰਦਹਾਲੀ ਗਾਇਬ ਹੋ ਰਹੀ ਹੈ।