ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1. ਵਿਛੜੇ ਸਾਥੀ ਨੂੰ ਭੁੱਲ ਜਾਣ ਵਿਚ ਬਿਹਤਰੀ

ਆਪਣੇ ਪ੍ਰੇਮੀ ਤੋਂ ਵਿਛੜਨ ਵੇਲੇ ਦੇ ਅੰਦਰੂਨੀ ਸੰਘਰਸ਼ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਅਸੀਂ ਭਾਵਨਾਤਮਕ ਤੌਰ ਤੇ ਆਪਣੇ ਪਿਆਰੇ ਨਾਲ ਡੂੰਘੇ ਜੁੜੇ ਹੋਏ ਹੁੰਦੇ ਹਾਂ। ਅਸੀਂ ਖੁਦ ਨੂੰ ਉਸ ਨਾਲ ਜੋੜ ਲੈਂਦੇ ਹਾਂ ਕਿਉਂਕਿ ਸਾਡਾ ਸਾਥੀ ਸਾਡੀਆਂ ਲੋੜਾਂ ਪੂਰੀਆਂ ਕਰ ਰਿਹਾ ਹੁੰਦਾ ਹੈ। ਜਦ ਉਹ ਨਾਲ ਨਹੀਂ ਹੁੰਦਾ ਤਾਂ ਅਸੀਂ ਖਾਲੀਪਨ ਮਹਿਸੂਸ ਕਰਦੇ ਹਾਂ ਅਤੇ ਗੁਆਚੇ ਜਿਹੇ ਰਹਿੰਦੇ ਹਾਂ। ਅਰਥ ਇਹ ਕਿ ਅਸੀਂ ਵਿਛੋੜੇ ਨੂੰ ਸਹਿ ਨਹੀਂ ਸਕਦੇ ਜਦ ਉਸ ਸਬੰਧ ਤੋਂ ਪ੍ਰਾਪਤ ਹੋਣ ਵਾਲੀਆਂ ਸਾਡੀਆਂ ਭਾਵਨਾਵਾਂ ਅਧੂਰੀਆਂ ਰਹਿ ਜਾਂਦੀਆਂ ਹਨ।

ਅਜਿਹੇ ਸਮੇਂ ਅਸੀਂ ਦੋ ਤਰਾਂ ਦੀਆਂ ਕਮੀਆਂ ਮਹਿਸੂਸ ਕਰਦੇ ਹਾਂ। ਅਸੀਂ ਆਪਣੇ ਪਿਆਰੇ ਦੇ ਸਾਰੇ ਤੋਹਫਿਆਂ ਤੋਂ ਵਾਂਝੇ ਹੋ ਜਾਂਦੇ ਹਾਂ ਅਤੇ ਉਨ੍ਹਾਂ ਦੀ ਕਮੀ ਅਸਹਿ ਹੋ ਜਾਂਦੀ ਹੈ। ਜਾਂ ਫਿਰ ਅਸੀਂ ਉਨ੍ਹਾਂ ਬਾਰੇ ਗਿਲਾ ਕਰਦੇ ਹਾਂ ਅਤੇ ਉਨ੍ਹਾਂ ਲਈ ਝਗੜਾ ਕਰਦੇ ਹਾਂ, ਜਦ ਸਾਡਾ ਰਿਸ਼ਤਾ ਖਤਮ ਹੋ ਜਾਂਦਾ ਹੈ। ਬਹੁਤੀ ਵੇਰ ਦੇਖਿਆ ਜਾਂਦਾ ਹੈ ਕਿ ਪੁਰਾਣੇ ਪ੍ਰੇਮੀ ਤਲਾਕ ਦੇ ਕਈ ਸਾਲ ਬੀਤਣ ਮਗਰੋਂ ਵੀ ਆਪਣੇ ਵਿਛੜੇ ਸਾਥੀ ਨਾਲ ਲੜਦੇ ਝਗੜਦੇ ਰਹਿੰਦੇ ਹਨ। ਜਿਵੇਂ ਕਿ ਬੱਚੇ ਜਾਂ ਜਾਇਦਾਦ ਦਾ ਕੁਝ ਹਿੱਸਾ ਕਿਸ ਕੋਲ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਨੇ ਉਨ੍ਹਾਂ ਨੂੰ ਪਹਿਲੋਂ ਹੋਏ ਵਿਆਹ ਵੇਲੇ ਤੋਹਫੇ ਦੇ ਤੌਰ ਤੇ ਮਿਲਿਆ ਸੀ। ਅਜਿਹੀ ਸ਼ਿਕਾਇਤ ਅਤੇ ਗੁੱਸਾ, ਕਿਸੇ ਨੂੰ ਭੁਲਾਉਣ ਵਿਚ ਰੁਕਾਵਟ ਬਣਦਾ ਹੈ। ਕਿਸੇ ਦੀ ਚੰਗੀ ਜਾਂ ਮਾੜੀ ਸੋਚ-ਵਿਚਾਰ ਪਕੜ ਕੇ ਰੱਖਣਾ ਵੀ ਚੰਗੀ ਗੱਲ ਨਹੀਂ ਕਿਉਂਕਿ ਜਦ ਤਕ ਅਸੀਂ ਕਿਸੇ ਨੂੰ ਭੁਲਾ ਨਹੀਂ ਦੇਵਾਂਗੇ ਅਸੀਂ ਨਵੇਂ ਸਾਥੀ ਦੀ ਤਲਾਸ਼ ਨਹੀਂ ਕਰ ਸਕਾਂਗੇ। ਸਾਡੀ ਜਿੰਦਗੀ ਦੀ ਸ਼ਕਤੀ ਅਤੀਤ ਬਾਰੇ ਸੋਚ-ਸੋਚ ਕੇ, ਅਜਾਈਂ ਜਾ ਰਹੀ ਹੋਵੇਗੀ ਬਜਾਇ ਇਸ ਦੇ ਕਿ ਵਰਤਮਾਨ ਬਾਰੇ ਸੋਚਿਆ ਜਾਵੇ।

ਕਿਸੇ ਨੂੰ ਭੁਲਾਉਣ ਲਈ ਕੁਝ ਨੁਕਤੇ

ਜੇਕਰ ਤੁਸੀਂ ਕਿਸੇ ਆਪਣੇ ਨੂੰ ਦਿਲ ਵਿਚੋਂ ਭੁਲਾਉਣ ਵਿਚ ਕਾਮਯਾਬ ਨਹੀਂ ਹੋ ਸਕੇ ਹੋ ਤਾਂ ਤੁਸੀਂ ਕਾਰਨ ਲੱਭਣ ਦਾ ਕੋਸ਼ਿਸ਼ ਕਰੋ ਕਿ ਅਜਿਹੀ ਕਿਹੜੀ ਜਰੂਰਤ ਹੈ ਜੋ ਤੁਸੀਂ ਉਸ ਰਾਹੀਂ ਪੂਰੀ ਕਰਨਾ ਚਾਹੁੰਦੇ ਹੋ। ਜਾਂ ਫਿਰ ਰਿਸ਼ਤੇ ਊਣਤਾ ਕਿੱਥੇ ਹੈ ਜਾਂ ਜਿਸ ਤਰ੍ਹਾਂ ਦੀ ਜਿੰਦਗੀ ਮਿਲੀ ਹੈ ਉਸ ਵਿਚ ਕੀ ਕਮੀ ਰਹਿ ਰਹੀ ਹੈ। ਹੋ ਸਕਦਾ ਹੈ ਕਿ ਤੁਸੀਂ ਇਕ ਨਵੇਂ ਰਿਸ਼ਤੇ ਵਿਚ ਹੋਵੋ ਅਤੇ ਪਿੱਛਾ ਕਿਸੇ ਹੋਰ ਦਾ ਕਰ ਰਹੇ ਹੋਵੋ ਜਾਂ ਕਿਸੇ ਵਿਛੜੇ ਹੋਏ ਨੂੰ ਵਾਪਸ ਲਿਆਉਣ ਦੀ ਖਿੱਚ ਵਿਚ ਹੋਵੋ। ਸ਼ਾਇਦ ਤੁਸੀਂ ਵਿਛੜੇ ਹੋਏ ਦੀ ਨਿਮਰਤਾ, ਪਿਆਰ ਦੇ ਨਿੱਘ ਦੀ ਕਮੀ ਮਹਿਸੂਸ ਕਰ ਰਹੇ ਹੋਵੋ। ਗੱਲ ਕੋਈ ਵੀ ਹੋਵੇ, ਇਹ ਲੋੜਾਂ ਹੀ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਤੁਸੀਂ ਕਿਸੇ ਦੀ ਭਾਲ ਵਿਚ ਹੋ। ਇਸ ਚਾਲ ਨੂੰ ਸਮਝਣ ਲਈ ਕਿ ਤੁਸੀਂ ਅਜਿਹੇ ਗੁਣ ਕਿਸੇ ਹੋਰ ਵਿਚ ਲੱਭ ਲਵੋਗੇ, ਤਾਂ ਤੁਸੀਂ ਉਹੀ ਗੁਣ ਆਪਣੇ ਆਪ ਵਿਚ ਲੱਭਣ ਦੀ ਕੋਸ਼ਿਸ਼ ਕਰੋ ਜਿਵੇ ਕਿਹਾ ਜਾਂਦਾ ਹੈ, ਕਿਸੇ ਨੂੰ ਸਮਝਣ ਲਈ ਖੁਦ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਸੇ ਤਰਾਂ ਤੁਸੀਂ ਵੀ ਕਦੀ ਜਿੰਦਗੀ ਦੇ ਅਜਿਹੇ ਤੋਹਫਿਆਂ ਤੋਂ ਮੁਖ ਮੋੜਿਆ ਸੀ ਅਤੇ ਇਹ ਮਹਿਸੂਸ ਕੀਤਾ ਸੀ ਕਿ ਅਜਿਹੇ ਗੁਣ ਤੁਹਾਡੇ ਸਾਥੀ ਵਿਚ ਹੋਣੇ ਚਾਹੀਦੇ ਹਨ ਤਾਂ ਕਿ ਤੁਸੀਂ ਆਪਣੇ ਆਪ ਨੂੰ ਭਰਿਆ ਪੂਰਾ ਮਹਿਸੂਸ ਕਰ ਸਕੋ। ਜਦ ਉਹ ਇਨਸਾਨ ਤੁਹਾਡੀ ਜਿੰਦਗੀ ਤੋਂ ਅਲਗ ਹੋਇਆ, ਤੁਸੀਂ ਉਸ ਦੀ ਕਮੀ ਮਹਿਸੂਸ ਕੀਤੀ ਹੈ।

ਜਦ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਆਪਣੀਆਂ ਜਰੂਰਤਾਂ ਸਮਝ ਗਏ ਹੋ ਅਤੇ ਆਪਣੇ ਵਿਛੜੇ ਜਾਂ ਨਵੇਂ ਸਾਥੀ ਤੋਂ ਉਹ ਜਰੂਰਤਾਂ ਪੂਰੀਆਂ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਗੁਣਾ ਦੀ ਪਛਾਣ ਆਪਣੇ ਅੰਦਰ ਕਰੋ। ਤੁਹਾਨੂੰ ਆਪਣੀ ਸ਼ਖਸੀਅਤ ਵਿਚ ਹੋਰ ਨਿਖਾਰ ਲਿਆਉਣਾ ਪਵੇਗਾ। ਅਜਿਹੀਆਂ ਭਾਵਨਾਵਾਂ ਜੋ ਦਿਲ-ਤੋੜਣ ਵਾਲੀਆਂ ਜਾਂ ਪਰੇਸ਼ਾਨ ਕਰਨ ਵਾਲੀਆਂ ਹਨ, ਅਤੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਭੁਗਤ ਚੁੱਕੇ ਹੋ ਛੱਡਣੀਆਂ ਪੈਣਗੀਆਂ। ਜਿਨ੍ਹਾਂ ਨਾਲ ਤੁਹਾਡੇ ਅੰਦਰ ਨਿਸ਼ੇਧਾਤਮਕ ਭਾਵਨਾਵਾਂ ਪੱਕੀਆਂ ਹੋ ਗਈਆਂ ਹਨ। ਤੁਹਾਡੀਆਂ ਜਰੂਰਤਾਂ ਅਤੇ ਫਿਰ ਧੋਖੇ ਕਈ ਰੂਪਾਂ ਵਿਚ ਸਾਹਮਣੇ ਆਏ ਸਨ ਅਤੇ ਜਿਨ੍ਹਾਂ ਤੇ ਕਿਸੇ ਵੇਲੇ ਮਰਹਮ ਲਗਾਉਣ ਦੀ ਲੋੜ ਵੀ ਸੀ। ਜਿਵੇਂ-ਜਿਵੇਂ ਤੁਹਾਨੂੰ ਉਨ੍ਹਾਂ ਬਾਰੇ ਆਪਣੇ ਅੰਦਰ ਪਤਾ ਲੱਗੇਗਾ, ਤੁਹਾਨੂੰ ਵਿਛੜੇ ਸਾਥੀ ਤੇ ਨਿਰਭਰ ਨਹੀਂ ਹੋਣਾ ਪਵੇਗਾ, ਕਿਉਂਕਿ ਤੁਸੀਂ ਸਮੇਂ ਦੇ ਨਾਲ-ਨਾਲ ਵਿਛੜੇ ਨੂੰ ਭੁਲਾਉਣ ਦੀ ਕੋਸ਼ਿਸ਼ ਕਰੋਗੇ।

ਜੇਕਰ ਫਿਰ ਭੀ ਵਿਛੜੇ ਸਾਥੀ ਬਾਰੇ ਗੁੱਸਾ ਜਾਂ ਬਦਲੇ ਦੀ ਭਾਵਨਾ ਘੇਰਦੀ ਹੈ, ਤਾਂ ਰਾਹ ਤਾਂ ਉਹੀ ਹੈ ਜੋ ਪਹਿਲਾਂ ਦੱਸਿਆ ਜਾ ਚੁੱਕਾ ਹੈ, ਪਰੰਤੂ ਤੁਹਾਨੂੰ ਉਸ ਦੇ ਵਤੀਰੇ ਲਈ ਉਸ ਨੂੰ ਮੁਆਫ ਕਰ ਦੇਣਾ ਪਵੇਗਾ। ਉਨ੍ਹਾਂ ਦਾ ਮਾੜਾ ਵਿਹਾਰ ਉਨ੍ਹਾਂ ਦੀਆਂ ਭਾਵਨਾਵਾਂ ਜਾਂ ਆਤਮਿਕ ਦਰਦ ਕਾਰਨ ਹੀ ਤੁਹਾਡੇ ਕੋਲ ਪਹੁੰਚ ਰਿਹਾ ਹੋਵੇਗਾ। ਇਹ ਜਾਣ ਲਵੋ ਕਿ ਉਹਨਾਂ ਨੂੰ ਵੀ ਅਜਿਹੇ ਹੀ ਤੋਹਫਿਆਂ ਦੀ ਭਾਲ ਹੈ, ਜੋ ਕਿ ਤੁਹਾਡੇ ਵਿਚ ਹਨ ਜੋ ਤੁਸੀਂ ਉਹਨਾਂ ਵਿਚ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਅਸਲ ਵਿਚ ਇਹ ਗੁਣ ਤੁਹਾਡੇ ਦੋਹਾਂ ਵਿਚ ਹਨ, ਪਰੰਤੂ ਤੁਹਾਨੂੰ ਵਿਖਾਈ ਨਹੀਂ ਦੇ ਰਹੇ। ਜੇਕਰ ਤੁਸੀਂ ਆਧਿਆਤਮ ਅਤੇ ਧਰਮ ਵਿਚ ਯਕੀਨ ਰੱਖਦੇ ਹੋ ਤਾਂ ਤੁਸੀਂ ਵਿਛੜਨ ਦੇ ਅਸਹਿ ਦੁੱਖ ਨੂੰ ਸਹਿਣ ਲਈ ਆਪਣੇ ਅੰਦਰੋਂ ਹਿੰਮਤ ਅਤੇ ਰਾਹ ਪਾ ਲਵੋਗੇ ਅਤੇ ਆਪਣੇ ਹੀ ਸੱਚਾਈ ਜਾਣ ਲਵੋਗੇ।

ਦੋਹਾਂ ਹਾਲਾਤਾਂ ਵਿਚ ਵਿਛੜਨ ਵੇਲੇ ਸਾਨੂੰ ਉਸੇ ਘੜੀ ਨੂੰ ਯਾਦ ਕਰਨਾ ਪਵੇਗਾ ਜਦ ਅਸੀਂ ਆਪਣੇ ਪਿਆਰੇ ਨੂੰ ਇਤਨਾ ਕੁ ਪਿਆਰ ਦਿੱਤਾ ਤਾਕਿ ਉਹ ਸਾਨੂੰ ਛੱਡ ਨਾ ਜਾਵੇ। ਪਿਆਰ ਵਿਚ ਕਿਸੇ ਨੂੰ ਕੈਦ ਨਹੀਂ ਕਰਨਾ ਹੁੰਦਾ।  ਸੱਚੇ ਪਿਆਰ ਵਿਚ ਜਰੂਰਤਾਂ ਨਹੀਂ ਹੁੰਦੀਆਂ। ਜੇਕਰ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਨੂੰ ਕੈਦ ਨਹੀਂ ਕਰਾਂਗੇ ਅਤੇ ਉਨ੍ਹਾਂ ਦੀ ਤਰੱਕੀ ਵਿਚ ਰੁਕਾਵਟ ਵੀ ਨਹੀਂ ਬਣਾਂਗੇ। ਚੰਗੇਰੀ ਜਿੰਦਗੀ ਲਈ ਆਪਣਾ ਪਿਆਰ ਅਤੇ ਆਸ਼ੀਰਵਾਦ ਨਿਛਾਵਰ ਕਰ ਦਿਓ। ਉਨ੍ਹਾਂ ਨੂੰ ਚੰਗੀ ਜਿੰਦਗੀ ਬਤੀਤ ਕਰਨਾ ਕਾਬਲ ਬਣਾਉ ਅਤੇ ਉਨ੍ਹਾਂ ਨੂੰ ਗਲਤੀਆਂ ਕਰ ਲੈਣ ਦਿਓ ਤਾਂ ਕਿ ਉਹ ਸਿੱਖ ਸਕਣ ਅਤੇ ਅੱਗੇ ਵਧ ਸਕਣ।

ਜੇਕਰ ਤੁਸੀਂ ਅਜਿਹੇ ਹਾਲਾਤ ਵਿਚ ਹੋ ਜਦ ਦੁਵਿਧਾ ਹੋਵੇ ਕਿ ਆਪਣੇ ਸਾਥੀ ਤੋਂ ਪੂਰੀ ਤਰਾਂ ਵਿਛੜਣ ਦਾ ਰਾਹ ਅਪਨਾਉਣਾ ਸਹੀ ਫੈਸਲਾ ਹੈ ਤਾਂ ਉਹ ਵਿਅਕਤੀ ਕੁਦਰਤੀ ਤੌਰ ਤੇ ਵਾਪਸ ਆ ਜਾਵੇਗਾ ਜੇਕਰ ਤੁਸੀਂ ਦੋਵੇਂ ਇਕ ਦੂਜੇ ਪ੍ਰਤੀ ਸੱਚੇ ਹੋ।

ਸਾਨੂੰ ਜਿੰਦਗੀ ਨੂੰ ਇਸ ਤਰੀਕੇ ਵੇਖਣਾ ਚਾਹੀਦਾ ਹੈ ਕਿ ਇਹ ਚੱਲ ਰਹੀ ਹੈ, ਜਿਸ ਵਿਚ ਕਿਸੇ ਕੋਲੋਂ ਆਪਣੀਆ ਲੋੜਾਂ ਪੂਰੀਆਂ ਕਰਵਾਉਣ ਦੇ ਬਜਾਇ ਖੁਦ ਆਪਣੇ ਅੰਦਰ ਖੁਸ਼ੀ ਅਤੇ ਪਿਆਰ ਲੱਭੀਏ ਅਤੇ ਇਹੀ ਕਾਮਯਾਬ ਰਿਸ਼ਤੇ ਬਣਾਉਣ ਦੀ ਕੁੰਜੀ ਹੈ।

Loading spinner