21. ਆਪਣੇ ਸਬੰਧ ਬਚਾਉਣ ਦੇ ਨੁਕਤੇ
- ਆਪਣਾ ਫੈਸਲਾ ਪਹਿਲਾਂ ਚੁਣ ਲਵੋ
ਆਪਣੇ ਰਿਸ਼ਤੇ ਨੂੰ ਬਚਾਉਣ ਤੋਂ ਪਹਿਲਾਂ, ਫੈਸਲਾ ਕਰ ਲਓ ਕਿ ਤੁਸੀਂ ਕੀ ਨਤੀਜਾ ਚਾਹੁੰਦੇ ਹੋ। ਇਸ ਨੂੰ ਲਿਖ ਕੇ ਰੱਖ ਲਵੋ। ਪੜਚੋਲ ਕਰ ਲਵੋ, ਆਪਣੇ ਸਾਥੀ ਦੀ, ਆਪਣੀਆਂ ਮੁਸ਼ਕਲਾਂ ਦੀ, ਅਤੇ ਦੋਹਾਂ ਵਿਚਕਾਰ ਸਮਝੌਤਾ ਕਰਨ ਵਾਲੇ ਰਾਹ ਦੀ। ਜੇਕਰ ਸਮਝੋਤਾ ਕਰਨਾ ਹੈ ਅਤੇ ਦੁਬਾਰਾ ਤੋਂ ਪਿਆਰ ਜਿਉਂਦਾ ਕਰਨਾ ਹੈ ਤਾਂ ਖੁਸ਼ੀ ਅਤੇ ਪਿਆਰ ਵਾਲਾ ਮਾਹੌਲ ਬਣਾਓ। ਇਸ ਉਦੇਸ਼ ਵਿਚ ਕਾਮਯਾਬ ਹੋਣ ਲਈ ਬਣਾਈ ਗਈ ਸੋਚ ਤੁਹਾਨੂੰ ਅਗਲੇ ਕਦਮ ਪੁੱਟਣ ਲਈ ਤਿਆਰ ਕਰ ਦੇਵੇਗੀ। ਜੇਕਰ ਤੁਸੀਂ ਆਧਿਆਤਮਕ ਜਾਂ ਧਾਰਮਿਕ ਬਿਰਤੀ ਰੱਖਦੇ ਹੋ, ਤਾਂ ਆਪਣੇ ਪਰਮਾਤਮਾ ਤੋਂ ਸਹੀ ਰਾਹ ਅਤੇ ਹੌਸਲੇ ਦੀ ਮੰਗ ਕਰੋ ਕਿ ਤੁਹਾਡਾ ਸਬੰਧ ਠੀਕ ਹੋ ਜਾਵੇ, ਜੇਕਰ ਆਧਿਆਤਮ ਵਿਚ ਵਿਸ਼ਵਾਸ ਨਹੀਂ ਹੈ ਤਾਂ ਆਪਣੇ ਸਹਿਜ ਗਿਆਨ ਜਾਂ ਮਨ ਤੋਂ ਰਾਹ ਪੁੱਛੋ।
- ਧਿਆਨ ਨਾਲ ਵੇਖੋ ਅਤੇ ਸਮਝੋ ਕਿਹੋ ਜਿਹੇ ਹਾਲਾਤ ਹਨ
ਜਿਵੇਂ ਅਸੀ, ਕਾਰ ਵਿਚ ਨੁਕਸ ਪੈ ਜਾਣ ਤੇ ਖਰਾਬੀ ਦਾ ਕਾਰਨ ਲੱਭਦੇ ਹਾਂ। ਤੁਹਾਡੇ ਸਬੰਧ ਖਰਾਬ ਕਿਉਂ ਹੋਏ ਹਨ, ਅਤੇ ਹਾਲਾਤ ਸਧਾਰਨ ਕਰਨ ਲਈ ਇਤਨੀ ਮਿਹਨਤ ਕਿਉਂ ਕਰਨੀ ਪੈ ਰਹੀ ਹੈ, ਇਹ ਵੇਖਣਾ ਪਵੇਗਾ। ਇਸ ਵੇਲੇ ਪਿਆਰ ਤੋਂ ਇਲਾਵਾ ਡਰ ਜਾਂ ਨਿਸ਼ੇਧਾਤਮਕ ਭਾਵਨਾਵਾਂ ਲਈ ਕੋਈ ਜਗ੍ਹਾ ਨਹੀਂ ਹੈ। ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਉਹ ਕਿਹੜੀਆਂ ਭਾਵਨਾਵਾਂ ਸਨ, ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ।
- ਤਕਰਾਰ ਹੱਲ ਕਰਨ ਵਿਚ ਮੋਹਰੀ ਬਣੋ
ਸਬੰਧ ਵਿਚ ਮਾੜਾ ਵਤੀਰਾ, ਨਿਸ਼ੇਧਾਤਮਕ ਤਰੰਗਾਂ ਅਤੇ ਡਰ ਦੀਆਂ ਭਾਵਨਾਵਾਂ ਨਾਲ ਆਉਂਦਾ ਹੈ। ਇਸ ਦਾ ਅਰਥ ਇਹ ਕਿ ਸਬੰਧ ਵਿਚ ਦੋ ਗੱਲਾਂ ਦਾ ਧਿਆਨ ਰੱਖਿਆ ਜਾਵੇ, ਇਕ ਪਿਆਰ ਅਤੇ ਦੂਸਰਾ ਪਿਆਰ ਦੀ ਆਵਾਜ। ਜੇਕਰ ਤੁਹਾਡਾ ਸਾਥੀ ਸਬੰਧਾਂ ਵਿਚ ਸੁਧਾਰ ਦੇ ਹਾਲਾਤ ਵਿਚ ਨਹੀਂ ਹੈ, ਤਾਂ ਤੁਸੀਂ ਇਸ ਲਈ ਪਿਆਰ ਦੇਣ ਅਤੇ ਪਿਆਰ ਦੀ ਆਵਾਜ ਲਈ ਪਹਿਲ ਕਰੋਗੇ। ਇਹ ਦੂਸਰੇ ਸਾਥੀ ਨੂੰ ਕਿੰਨਾ ਸਮਝਦੇ ਹੋ, ਤੁਹਾਡੀ ਸਮਝ ਤੁਹਾਨੂੰ ਪਹਿਲ ਕਰਨ ਦੀ ਪ੍ਰੇਰਣਾ ਦੇਵੇਗੀ।
- ਸਾਥੇ ਦੇ ਵਤੀਰੇ ਅਤੇ ਸੁਭਾਅ ਅਨੁਸਾਰ ਕੋਸ਼ਿਸ਼ ਕਰੋ
ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਸਾਥੀ ਕਿਸ ਸੁਭਾਅ ਦਾ ਹੈ। ਇਸ ਗੱਲ ਦਾ ਜਿਆਦਾ ਅਸਰ ਨਹੀਂ ਪੈਂਦਾ ਕਿ ਉਹ ਤੁਹਾਡੇ ਨਾਲ ਕਿਵੇਂ ਵਤੀਰਾ ਕਰ ਰਿਹਾ ਹੈ। ਹੋ ਸਕਦਾ ਹੈ, ਉਹ ਆਪਣਾ ਦਰਦ ਬਿਆਨ ਕਰ ਰਿਹਾ ਹੋਵੇ। ਵੇਖੋ ਕੀ ਤੁਸੀਂ ਉਸ ਦੇ ਵਤੀਰੇ ਨੂੰ ਸਮਝ ਸਕਦੇ ਹੋ। ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਵਲੋਂ ਨਿਸ਼ੇਧਾਤਮਕ ਭਾਵਨਾਵਾਂ ਆ ਰਹੀਆਂ ਕਿਉਂ ਆ ਰਹੀਆਂ ਹਨ।
5.ਮੁਆਫ ਕਰੋ
ਆਪਣੇ ਸਾਥੀ ਆਪਣੇ ਮਨ ਵਿਚ ਬਣਾਏ ਗਏ ਸਾਰੇ ਵਿਚਾਰ ਭੁਲਾ ਦਿਓ, ਇਸ ਨਾਲ ਤੁਸੀਂ ਆਸਾਨੀ ਨਾਲ ਉਸ ਨੂੰ ਮੁਆਫ ਕਰ ਦਿਓਗੇ। ਇਸ ਨਾਲ ਸਬੰਧਾਂ ਵਿਚ ਪਿਆਰ ਮੁੜ ਆਵੇਗਾ। ਇਸ ਨੂੰ ਅਸਰਦਾਰ ਤਰੀਕੇ ਨਾਲ ਕਰਨ ਲਈ, ਪਹਿਲਾਂ ਤੁਹਾਨੂੰ ਖੁਦ ਨੂੰ ਮੁਆਫ ਕਰਨਾ ਹੋਵੇਗਾ। ਕਿਉਂਕਿ ਜੋ ਕੁਝ ਵੀ ਤੁਸੀਂ ਇਸ ਸਬੰਧ ਵਿਚ ਕਰ ਰਹੇ ਹੋ, ਅਤੇ ਜੇਕਰ ਇਸ ਦਾ ਨਤੀਜਾ ਮਾੜਾ ਹੋ ਰਿਹਾ ਹੈ ਅਤੇ ਸਾਰੇ ਹਾਲਾਤ ਤੁਹਾਡੇ ਵਲੋਂ ਪੈਦਾ ਕੀਤੇ ਗਏ ਨਿਸ਼ੇਧਾਤਮਕ ਵਿਸ਼ਵਾਸ਼ ਕਾਰਨ ਤੁਹਾਡੇ ਸਬੰਧਾਂ ਵਿਚ ਆ ਰਹੇ ਹਨ।
- ਆਪਣੇ ਸਾਥੀ ਦੀ ਪ੍ਰਸ਼ੰਸਾਂ ਕਰੋ
ਹਾਲਾਤ ਵੇਖਦੇ ਹੋਏ, ਤੁਸੀਂ ਆਪਣੇ ਸਾਥੀ ਨਾਲੋਂ ਖੁਦ ਨੂੰ ਅਲਗ ਕਰਨ ਬਾਰੇ ਕੋਸ਼ਿਸ਼ ਕਰ ਰਹੇ ਸੀ। ਆਪਣੇ ਸਾਥੀ ਨੂੰ ਅਤੇ ਸਬੰਧਾਂ ਵਿਚਲੇ ਅਸਲ ਮੁੱਦੇ ਨੂੰ ਸਮਝ ਨਹੀਂ ਰਹੇ ਸੀ। ਆਪਣੇ ਸਾਥੀ ਤੋਂ ਆਪਣੀਆਂ ਸਰੀਰਿਕ ਅਤੇ ਭਾਵਨਾਤਮਕ ਬਾਰੇ ਧਿਆਨ ਦੇ ਰਹੇ ਸੀ। ਸੌਖਾ ਤਰੀਕਾ ਇਹ ਹੈ ਕਿ, ਸੋਚੋ ਉਹ ਸਾਰੀਆਂ ਆਦਤਾਂ, ਸੁਭਾਅ ਬਾਰੇ ਜਿਨ੍ਹਾ ਸਦਕਾ ਤੁਸੀਂ ਦੂਸਰੇ ਸਾਥੀ ਨੂੰ ਪਿਆਰ ਕਰਦੇ ਹੋ, ਉਨ੍ਹਾਂ ਦੀ ਪ੍ਰਸ਼ੰਸ਼ਾ ਕਰਦੇ ਹੋ ਅਤੇ ਆਪਣੀਆਂ ਸਾਕਾਰਾਤਮਕ ਤਰੰਗਾਂ ਉਧਰ ਭੇਜੋ। ਜਦ ਤੁਸੀਂ ਅਗਲੀ ਵਾਰ ਉਨ੍ਹਾਂ ਨੂੰ ਮਿਲੋਗੇ, ਉਨ੍ਹਾਂ ਵਲ ਆਪਣੇ ਵਤੀਰੇ ਨੂੰ ਭੁੱਲ ਕੇ ਵੇਖੋ ਅਤੇ ਤੁਸੀਂ ਅਜਬ ਜਿਹੇ ਬਦਲਾਅ ਪਾਉਗੇ ਅਤੇ ਤੁਸੀਂ ਉਵੇਂ ਹੀ ਮਹਿਸੂਸ ਕਰੋਗੇ ਜਿਵੇਂ ਪਹਿਲੀ ਵਾਰ ਪਿਆਰ ਕਰਨ ਸਮੇਂ ਮਹਿਸੂਸ ਕੀਤਾ ਸੀ।
- ਆਪਣੇ ਸਾਥੀ ਨਾਲ ਵਿਚਾਰ ਸਾਂਝੇ ਕਰੋ
ਤੁਸੀਂ ਆਪਣੇ ਸਾਥੀ ਨੂੰ ਦੱਸੋ ਕਿ ਤੁਸੀ ਉਸ ਨੂੰ ਕਿੰਨਾ ਪਸੰਦ ਕਰਦੇ ਹੋ, ਕਿੰਨਾ ਪਿਆਰ ਕਰਦੇ ਹੋ। ਇਹ ਯਕੀਨੀ ਬਣਾਉ ਕਿ ਤੁਸੀਂ ਇਹ ਸਭ ਸੱਚੇ ਦਿਲੋਂ ਕਰ ਰਹੇ ਹੋ। ਇਹ ਦਿਲੋਂ ਕੀਤੀ ਗਈ ਪ੍ਰਸ਼ੰਸ਼ਾ ਕੁਦਰਤੀ ਹੀ ਹੈ, ਜੋ ਜਖਮਾਂ ਤੇ ਮਲ੍ਹਮ ਦਾ ਕੰਮ ਕਰਦੀ ਹੈ। ਉਨ੍ਹਾਂ ਨੂੰ ਵੀ ਉਸੇ ਤਰਾਂ ਜਵਾਬ ਦੇਣ ਦਿਓ, ਜੇ ਉਹ ਤੁਹਾਡੀ ਪ੍ਰਸ਼ੰਸਾ ਕਰਦੇ ਹਨ, ਸੁਣੋ। ਯਕੀਨੀ ਬਣਾਉ ਕਿ ਉਨ੍ਹਾਂ ਦੇ ਆਖੇ ਸ਼ਬਦਾਂ ਦਾ ਆਦਰ ਕੀਤਾ ਜਾਵੇ।
ਜੇਕਰ ਤੁਸੀਂ ਮੁਆਫ ਕਰਨ ਵਿਚ ਕਾਮਯਾਬ ਹੋ ਅਤੇ ਇਕ ਦੂਜੇ ਨੂੰ ਪਿਆਰ ਦੇਵੋਗੇ। ਜਿਹੜੇ ਮਸਲੇ ਸਬੰਧ ਖਰਾਬ ਕਰਨ ਲਈ ਜਿੰਮੇਵਾਰ ਲੱਗ ਰਹੇ ਹਨ, ਉਨ੍ਹਾਂ ਬਾਰੇ ਗੱਲ ਕਰੋਗੇ। ਆਪਣੇ ਸਾਥੀ ਪ੍ਰਤੀ ਇਮਾਨਦਾਰ ਹੋ ਜਾਵੋ। ਤੁਸੀਂ ਆਪਸੀ ਵਿਚਾਰ ਸਾਂਝੇ ਕਰੋ ਕਿ ਕਿੰਨਾ ਦਰਦ ਮਹਿਸੂਸ ਕੀਤਾ ਸੀ, ਪਰੰਤੂ ਦੂਸਰੇ ਸਾਥੀ ਨੂੰ ਦੋਸ਼ੀ ਕਰਾਰ ਨਾ ਦਿਓ। ਉਸ ਨੂੰ ਹਾਲਾਤ ਖਰਾਬ ਹੋਣ ਤੇ ਜਿੰਮੇਵਾਰ ਨਾ ਠਹਿਰਾਓ। ਈਮਾਨਦਾਰੀ ਨਾਲ ਆਪਣੀਆਂ ਜਰੂਰਤਾਂ ਅਤੇ ਭਾਵਨਾਵਾਂ ਬਾਰੇ ਗੱਲ ਕਰੋ, ਆਪਣੇ ਮਸਲਿਆਂ ਦਾ ਹੱਲ ਕਰੋ। ਇਕ ਦੂਜੇ ਵਿਚ ਵਿਸ਼ਵਾਸ਼ ਪੱਕਾ ਕਿਵੇਂ ਕਰਨ ਲਈ ਉਪਰਾਲਾ ਕਰੋ।
- ਦੁਬਾਰਾ ਤੋਂ ਆਪਣੇ ਸਬੰਧਾਂ ਵਿਚ ਮਧੁਰਤਾ ਲਿਆਉ
ਜੇਕਰ ਤੁਸੀਂ ਪਿਛਲੇ ਸਾਰੇ ਪੜਾਅ ਪੂਰੇ ਕਰ ਚੁੱਕੇ ਹੋ ਤਾਂ ਤੁਸੀਂ ਆਪਣੇ ਸਬੰਧਾਂ ਵੱਲ ਫਿਰ ਤੋਂ ਮੁੜ ਜਾਵੋਗੇ ਅਤੇ ਆਪਣੇ ਸਾਥੀ ਨੂੰ ਪਿਆਰ ਕਰੋਗੇ। ਤੁਸੀਂ ਆਪਣੀਆਂ ਨਿਸ਼ੇਧਾਤਮਕ ਤਰੰਗਾਂ ਦੂਰ ਕਰ ਦੇਵੋਗੇ, ਡਰ ਅਤੇ ਗੁਨਾਹ ਦੀਆਂ ਭਾਵਨਾਵਾਂ ਜੋ ਪਿਆਰ ਵਿਚ ਰੁਕਾਵਟ ਬਣ ਰਹੀਆਂ ਸਨ। ਆਪਣੇ ਸਾਥੀ ਨਾਲ ਨਜਰਾਂ ਦਾ ਸਬੰਧ ਬਣਾਓ, ਹਲਕੇ ਮਜਾਕ ਕਰੋ, ਸਪਰਸ਼ ਕਰੋ ਅਤੇ ਨੇੜੇਤਾ ਵਧਾਉ। ਈਮਾਨਦਾਰ ਸੰਚਾਰ ਬਣਾਉਣਾ ਕਾਮਯਾਬ ਸਬੰਧਾਂ ਲਈ ਅਤਿ ਜਰੂਰੀ ਹੈ। ਨਵੇਂ ਵਿਸ਼ਵਾਸ ਅਤੇ ਹੌਸਲੇ ਨਾਲ ਉਪਰ ਦੱਸੇ ਪੜਾਅ ਦੋਹਰਾਓ, ਯਕੀਨਨ, ਇਕ ਦੁਜੇ ਪ੍ਰਤੀ ਪਿਆਰ ਦਾ ਸਬੰਧ ਹੋਰ ਗੂੜ੍ਹਾ ਹੋ ਜਾਵੇਗਾ।
- ਆਪਣੇ ਸਾਥੀ ਨੂੰ ਨਿਮਰਤਾ ਨਾਲ ਮਨਾਓ
ਇਕ ਦੁਜੇ ਨਾਲ, ਪਿਆਰ ਦਾ ਜਸ਼ਨ ਮਨਾਓ। ਭਵਿਖ ਵਿਚ ਹਮੇਸ਼ਾ, ਆਪਣੇ ਸਬੰਧਾਂ ਪ੍ਰਤੀ ਵਫਾਦਾਰ ਰਹੋ। ਜਦ ਦੋਵੇ ਧਿਰਾਂ ਕੋਸ਼ਿਸ਼ ਕਰਦੀਆਂ ਹਨ ਤਾਂ ਅਨੰਦ ਨਾਲ ਭਰਿਆ ਸਬੰਧ ਹੋਂਦ ਵਿਚ ਆਉਂਦਾ ਹੈ। ਇਸ ਸਬੰਧ ਰਾਹੀਂ ਮੁਸ਼ਕਲ ਵਿਚ ਦਰਦ ਦਾ ਇਲਾਜ ਕੀਤਾ ਜਾਂਦਾ ਹੈ। ਉਪਰ ਦੱਸੇ ਪੜਾਅ ਪੂਰੇ ਕਰਨ ਵੇਲੇ ਥੋੜਾ ਸਮਾ ਜਰੂਰ ਲੱਗਦਾ ਹੈ, ਕੁਝ ਦਿਨ ਜਾਂ ਹਫਤੇ ਇਹ ਸਭ ਤੁਹਾਡੇ ਆਪਣੇ ਸੁਭਾਅ ਤੇ ਨਿਰਭਰ ਕਰਦਾ ਹੈ। ਵੇਖਣ ਨੂੰ ਇਹ ਮੁਸ਼ਕਲ ਹੋ ਸਕਦਾ ਹੈ ਜਦ ਨਿਰਾਸ਼ਾ ਦਾ ਸਮਾ ਲੰਬਾ ਹੋ ਗਿਆ ਹੋਵੇ, ਕਿ ਮੁਆਫ ਕਿਵੇਂ ਕੀਤਾ ਜਾਵੇ, ਪਰੰਤੂ ਪਿਆਰ ਹਮੇਸ਼ਾ ਵਾਪਿਸ ਮੁੜ ਆਵੇਗਾ ਜੇਕਰ ਤੁਸੀਂ ਵਿਸ਼ਵਾਸ ਰੱਖਦੇ ਹੋ ਤਾਂ।