- ਸਬੰਧਾਂ ਨੂੰ ਬਚਾਉਣ ਲਈ ਖੁਦ ਨੂੰ ਜੁੰਮੇਵਾਰ ਬਣਾਉ
ਆਪਸੀ ਸਬੰਧਾਂ ਵਿਚ ਖਟਾਸ ਵਧਣ ਦਾ ਮੁੱਖ ਕਾਰਣ ਇਕ ਦੂਸਰੇ ਦੇ ਪਿਆਰ ਦੀਆ ਭਾਵਨਾਵਾਂ ਸਮਝਣਾ ਬੰਦ ਕਰ ਦੇਣਾ ਹੈ। ਹਰ ਜੋੜਾ ਉਹ ਬੀਤੇ ਸੁਨਹਿਰੇ ਸਮੇਂ ਨੂੰ ਯਾਦ ਕਰਦਾ ਹੈ ਜਦ ਉਹ ਪਿਆਰ ਵਿਚ ਪਿਆ ਸੀ। ਇਕ ਅਜਿਹਾ ਤਜਰਬਾ ਜਿਸ ਨੇ ਉਨ੍ਹਾਂ ਦੀ ਜਿੰਦਗੀ ਵਿਚ ਖੁਸ਼ੀਆਂ ਲਿਆਂਦੀਆਂ ਸਨ ਅਤੇ ਸਾਕਾਰਾਤਮਕ ਭਾਵਨਾਵਾਂ ਦਾ ਅਥਾਹ ਸਮੰਦਰ ਵੀ। ਪਰੰਤੂ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਇਹ ਭਾਵਨਾਵਾਂ ਧੁੰਦਲੀਆਂ ਪੈਂਦੀਆਂ ਗਈਆਂ ਅਤੇ ਇਕ ਦੂਜੇ ਦੀ ਹਾਜਰੀ ਵੀ ਪਰੇਸ਼ਾਨੀ ਦੇਣ ਲੱਗ ਪਈ। ਆਪਣੇ ਅੰਦਰ ਨਿਰਾਸ਼ਾ, ਪਰੇਸ਼ਾਨੀ ਅਤੇ ਕਈ ਵਾਰ ਨਫਰਤ ਵੀ ਪੈਦਾ ਹੋਣ ਲੱਗ ਪਈ। ਹਰ ਇਕ ਵਿਗੜੇ ਜਾਂ ਟੁੱਟੇ ਰਿਸ਼ਤੇ ਦੇ ਕੇਸ ਵਿਚ ਦੋਵੇਂ ਧਿਰਾਂ ਇਕ ਦੂਜੇ ਨੂੰ ਦੋਸ਼ੀ ਮੰਨਣ ਲੱਗ ਪੈਂਦੀਆਂ ਹਨ। ਇਹ ਸਬੰਧ ਫਿਰ ਇਕ ਦੂਜੇ ਤੋਂ ਉੱਤਮ ਹੋਣ ਦੇ ਸੰਘਰਸ਼ ਜਾਂ ਨੀਵਾਂ ਵਿਖਾਉਣ ਵਿਚ ਤਬਦੀਲ ਹੋਣ ਲੱਗ ਪੈਂਦਾ ਹੈ।
ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਤਾੜੀ ਦੋ ਹੱਥਾਂ ਨਾਲ ਵਜਦੀ ਹੈ, ਅਤੇ ਅਜਿਹੇ ਹਾਲਾਤਾਂ ਵਿਚ ਅਸੀਂ ਖੁਦ ਇਸ ਗੱਲ ਤੇ ਵਿਸ਼ਵਾਸ਼ ਨਹੀਂ ਕਰਦੇ। ਅਸੀਂ ਇਸ ਤਰ੍ਹਾਂ ਵਰਤਾਅ ਕਰਦੇ ਹਾਂ ਕਿ ਅਸੀਂ ਤਾਂ ਸਹੀ ਹਾਂ, ਪਰੰਤੂ ਸਾਡਾ ਸਾਥੀ ਗੁਨਾਹਗਾਰ ਹੈ। ਈਮਾਨਦਾਰ ਨਾਲ ਪਹਿਲਾਂ ਸਬੰਧਾ ਵਿਚ ਆਈ ਪਰੇਸ਼ਾਨੀ ਬਾਰੇ ਵਿਚਾਰ ਕਰੋ। ਕੀ ਤੁਸੀਂ ਵੇਖਦੇ ਹੋ ਕਿ ਤੁਸੀਂ ਆਪਣੇ ਨਾਲੋਂ ਆਪਣੇ ਸਾਥੀ ਨੂੰ ਗਲਤੀ ਲਈ ਜਿਆਦਾ ਜਿੰਮੇਵਾਰ ਮੰਨਦੇ ਹੋ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸ ਰਿਸ਼ਤੇ ਨੂੰ ਹੋਰ ਵੇਧੇਰੇ ਚੰਗਾ ਬਣਾਉਣ ਦੀ ਤਾਕਤ ਰੱਖਦੇ ਹੋ, ਹੁਣ ਮਰਜੀ ਤੁਹਾਡੀ ਹੈ। ਇਸ ਸਿਧਾਂਤ ਨੂੰ ਮੁੱਖ ਰੱਖ ਕੇ ਆਪਣੀ ਪੜਚੋਲ ਕਰੋ। ਜੇਕਰ ਤੁਸੀਂ ਇਸ ਸਿਧਾਂਤ ਨਾਲ ਸਹਿਮਤ ਹੋ ਤਾਂ ਤੁਹਾਡੇ ਅੰਦਰ ਬਹੁਤ ਤਬਦੀਲੀ ਆ ਜਾਵੇਗੀ ਜੋ ਤੁਹਾਡੇ ਸਬੰਧ ਸੁਧਾਰਨ ਵਿਚ ਸਹਾਇਤਾ ਕਰੇਗੀ। ਮੁਸ਼ਕਿਲ ਇਹ ਹੈ ਕਿ ਇਹ ਇਤਨਾ ਆਸਾਨ ਨਹੀਂ ਹੈ। ਖੁਦ ਨੂੰ ਜਿੰਮੇਵਾਰ ਠਹਿਰਾਉਣ ਤੋਂ ਅਸੀਂ ਸ਼ਰਮਾਉਂਦੇ (ਭੱਜਦੇ) ਹਾਂ ਅਤੇ ਆਪਣੇ ਸਾਥੀ ਨੂੰ ਗਲਤੀ ਲਈ ਜਿੰਮੇਵਾਰ ਠਹਿਰਾਉਣਾ ਚਾਹੁੰਦੇ ਹਾਂ। ਕਿਉਂਕਿ ਇਸ ਨਾਲ ਆਪਣੇ ਵਲੋਂ ਸਬੰਧ ਨਾ ਨਿਭਾ ਸਕਣ ਅਤੇ ਕਿਸੇ ਨੂੰ ਬੀਤੇ ਸਮੇਂ ਵਿਚ ਨਕਾਰਣ ਜਿਹੇ ਗੁਨਾਹ ਕਰਨ ਦਾ ਅਹਿਸਾਸ ਹੁੰਦਾ ਹੈ। ਸਾਡੇ ਵਿਚੋਂ ਕੋਈ ਆਪਣੇ ਵਰਤਾਅ ਨੂੰ ਨਹੀਂ ਕੁਰੇਦਦਾ ਅਤੇ ਸਾਰੀ ਜਿੰਮੇਵਾਰੀ ਆਪਣੇ ਸਾਥੀ ਤੇ ਹੀ ਥੋਪ ਦੇਣਾ ਚਾਹੁੰਦਾ ਹੈ।
ਆਪਣੇ ਅਤੀਤ ਵਿਚ ਬਹੁਤ ਕਈ ਵਾਰ ਅਸੀਂ ਆਪਣੇ ਸਾਥੀ ਜਾਂ ਹੋਰ ਲੋਕਾਂ ਨੂੰ ਆਪਣੀ ਜਿੰਦਗੀ ਵਿਚ ਨਕਾਰ ਦਿੰਦੇ ਹਾਂ ਜਾਂ ਦਰਦ ਵੀ ਦਿੰਦੇ ਹਾਂ। ਆਪਣੇ ਅਜਿਹੇ ਵਰਤਾਅ ਤੇ ਨਜਰ ਮਾਰਨਾ ਕਾਫੀ ਫਾਇਦੇਮੰਦ ਹੁੰਦਾ ਹੈ ਤਾਂ ਕਿ ਅਸੀਂ ਆਪਣਾ ਹੰਕਾਰ ਛੱਡਣ ਵਿਚ ਕਾਮਯਾਬ ਹੋ ਸਕੀਏ ਹਾਂ। ਇਕ ਕਾਰਨ ਹੋਰ ਵੀ ਹੈ ਜਿਸ ਲਈ ਅਸੀਂ ਖੁਦ ਨੂੰ ਜਿੰਮੇਵਾਰ ਨਹੀਂ ਸਮਝਦੇ, ਉਹ ਇਹ ਕਿ ਅਸੀਂ ਖੁਦ ਆਪਣੇ ਵਿਹਾਰ ਦੀ ਸੱਚਾਈ ਤੋਂ ਭੱਜਦੇ ਹਾਂ।
ਅਸੀਂ ਵੇਖਦੇ ਹਾਂ ਕਿ ਸਾਰੀਆਂ ਸ਼ੈਆਂ ਨਾਲ ਜੁੜ ਸਕਨ ਦੀ ਤਾਕਤ ਕੁਦਰਤ ਨੇ ਸਾਨੂੰ ਦਿੱਤੀ ਹੈ। ਪਰੰਤੂ ਜਿੰਦਗੀ ਵਿਚ ਆਉਣ ਵਾਲੇ ਦਰਦ ਭਰੇ ਹਾਲਾਤ ਸਾਨੂੰ ਕੁਦਰਤ ਤੋਂ ਦੂਰ ਲੈ ਜਾਂਦੇ ਹਨ। ਅਸੀਂ ਕੁਦਰਤ ਨਾਲ ਜੁੜ ਸਕਨ ਦੇ ਕਾਬਲੀਅਤ ਵੀ ਗੁਆ ਬੈਠਦੇ ਹਾਂ ਅਤੇ ਫਿਰ ਇਕ ਅਜਿਹਾ ਇਨਸਾਨ ਸਿਰਜਦੇ ਹਾਂ ਜੋ ਕਿ ਰਿਸ਼ਤਿਆਂ ਵਿਚ ਦੂਰੀ ਅਤੇ ਆਪਣੀਆਂ ਭਾਵਨਾਵਾਂ ਨੂੰ ਲੁਕਾ ਕੇ ਰੱਖਦਾ ਹੈ।
ਹਰ ਔਖਿਆਈ ਜਿਹੜੀ ਮੇਰੇ ਰਾਹ ਵਿਚ ਆਉਂਦੀ ਹੈ ਉਸ ਦਾ ਕਾਰਨ ਲੱਭਿਆ ਜਾ ਸਕਦਾ ਹੈ ਜਦ ਅਸੀ ਅਤੀਤ ਵਿਚ ਵਿਚ ਆਧਿਆਤਮ ਤੋਂ ਦੂਰ ਹੋਣ ਕਾਰਨ ਜਾਣੇ-ਅਣਜਾਨੇ ਵਿਚ ਪਿਆਰ ਅਤੇ ਸਬੰਧ ਨਾਲ ਜੁੜਨ ਦੀ ਕੁਦਰਤੀ ਸਥਿਤੀ ਤੋਂ ਮੂੰਹ ਮੋੜਿਆ ਸੀ। ਸਾਰੇ ਕਾਰਨ, ਬਹਿਸਾਂ, ਵਿਵਾਦ, ਸਾਡਾ ਮੁਨਕਰ ਹੋਣਾ, ਸਬੰਧ ਅਤੇ ਕਿਸੇ ਨੂੰ ਪਰੇਸ਼ਾਨੀ ਦੇਣਾ ਆਦਿ ਇਕ ਬਦਲੇ ਦੀ ਭਾਵਨਾ ਦੀ ਸਿੱਟਾ ਹਨ। ਜੋ ਇਹ ਦੱਸਦੇ ਹਨ ਕਿ ਸਾਡੇ ਅੰਦਰ ਪਿਆਰ ਦੀ ਕਮੀ ਹੈ ਅਤੇ ਇਸ ਲਈ ਸਾਨੂੰ ਇੱਕ ਸਾਥੀ ਤੋਂ ਆਸ ਕਰਨੀ ਪੈਂਦੀ ਹੈ ਕਿ ਉਹ ਸਾਨੂੰ ਪਿਆਰ ਕਰੇ। ਵੈਸੇ ਅਜਿਹੇ ਹਾਲਾਤ ਦਾ ਇਲਾਜ ਸਾਡੇ ਅੰਦਰ ਹੀ ਹੈ। ਅਸੀਂ ਜਾਨ ਲਈਏ ਕਿ ਆਪਣੇ ਸਾਥੀਆਂ ਨੂੰ ਅਥਾਹ ਪਿਆਰ ਦਾ ਤੋਹਫਾ ਕਿਵੇਂ ਦੇਣਾ ਹੈ ਅਤੇ ਇਸ ਦੀ ਤਾਕਤ ਦੀ ਵਰਤੋਂ ਕਿਵੇਂ ਕਰਨੀ ਹੈ । ਇਹ ਸੱਚ ਹੈ ਕਿ ਤੁਸੀਂ ਅੰਦਰੋਂ ਪਿਆਰ ਦੀ ਸਥਿਤੀ ਵਿਚ ਹੀ ਸੀ, ਜਦ ਪਿਆਰ ਵਿਚ ਪਏ ਸੀ, ਫਿਰ ਉਹ ਸਬੰਧ ਖਰਾਬ ਹੋ ਗਿਆ। ਇਸ ਲਈ ਤੁਹਾਨੂੰ ਪਿਆਰ ਨੂੰ ਮੁੜ ਖੋਜਨ ਵਿਚ ਕੋਈ ਪਰੇਸ਼ਾਨੀ ਨਹੀਂ ਆ ਸਕਦੀ। ਜਦ ਤੁਸੀਂ ਆਪਣੇ ਸਾਥੀ ਤੋਂ ਪਿਆਰ ਦੀ ਇੱਛਾ ਰੱਖਦੇ ਹੋ ਅਤੇ ਸਹੀ ਵਰਤਾਅ ਕਰਦੇ ਹੋ ਤੇ ਪਾਉਗੇ ਕਿ ਤੁਹਾਨੂੰ ਸਫਲਤਾ ਮਿਲ ਰਹੀ ਹੈ ਫਿਰ ਦੋਵੇਂ ਦਿਲ ਸਬੰਧਾਂ ਲਈ ਖੁਲ੍ਹ ਜਾਣਗੇ ਅਤੇ ਸੁਖ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ। ਇਸ ਤਰਾਂ ਕਿਉਂ ਨਾ ਹੋਣ ਦੇਈਏ ਖੁਸ਼ੀਆਂ ਜੇ ਤੋਹਫੇ ਵੰਡੀਏ। ਇਸ ਵੇਲੇ ਯਾਦ ਕਰੋ ਕਿ ਤੁਸੀਂ ਕੌਣ ਹੋ ਅਤੇ ਸਬੰਧਾ ਵਿਚ ਸੁਧਾਰ ਲਿਆਉਣ ਲਈ ਪਹਿਲ ਕਰੋ।