- ਸਹੀ ਸਾਥੀ ਦੀ ਚੋਣ ਵਿਚ ਗਲਤੀ ਦਾ ਅਸਰ
ਅਸੀਂ ਅਣਜਾਣੇ ਵਿਚ ਆਪਣੇ ਸਾਥੀ ਦੀ ਚੋਣ ਕਰ ਲੈਂਦੇ ਹਾਂ ਜਦ ਅਸੀਂ ਉਸ ਵੱਲ ਆਕਰਸ਼ਤ ਹੁੰਦੇ ਹਾਂ। ਇਸ ਪਿੱਛੇ ਕਈ ਕਾਰਨ ਹੁੰਦੇ ਹਨ, ਸਾਕਾਰਾਤਮਕ ਅਤੇ ਨਿਸ਼ੇਧਾਤਮਕ ਵੀ। ਅਸੀਂ ਕਿਉਂ ਕਿਸੇ ਨੂੰ ਆਪਣੀ ਜਿੰਦਗੀ ਵਿਚ ਲੈ ਆਉਂਦੇ ਹਾਂ ਜੋ ਸਾਡੇ ਲਈ ਕਾਮਯਾਬ ਸਬੰਧ ਅਤੇ ਖੁਸ਼ੀ ਹਾਸਲ ਕਰਨਾ ਮੁਸ਼ਕਲ ਬਣਾ ਦਿੰਦੇ ਹਨ।
ਅਸੀਂ ਕਿਸੇ ਨੂੰ ਵੀ ਆਪਣੇ ਸਾਥੀ ਬਣਾਉਣ ਲਈ ਪਿਆਰ ਵਿਚ ਪੈ ਜਾਂਦੇ ਹਾਂ। ਸਾਨੂੰ ਚਾਹੀਦਾ ਹੈ ਕਿ ਇਕ ਸਾਧ ਵਾਂਗ ਵਤੀਰਾ ਕੀਤਾ ਜਾਵੇ। ਇਸ ਸਬੰਧ ਤੋਂ ਆਹਤ ਹੋ ਚੁੱਕੀਆਂ ਭਾਵਨਾਵਾਂ ਨੂੰ ਖੁਦ ਮਲਹਮ ਲਗਾਉਣਾ। ਉਹ ਵੇਖਣਾ ਚਾਹੀਦਾ ਹੈ ਕਿ ਸਾਡੇ ਸਾਥੀ ਦਾ ਘਟ ਪਿਆਰ ਦੇਣ ਦੇ ਵਤੀਰੇ ਨੂੰ ਜੋ ਕਿ ਪਿਆਰ ਦਾ ਜਵਾਬ ਉਵੇਂ ਨਹੀਂ ਦਿੰਦਾ। ਸਾਡੇ ਵਿਚੋ ਬਹੁਤੇ ਇਹ ਦੋਸ਼ ਦਿੰਦੇ ਹਨ ਕਿ ਸਾਡੇ ਮਸਲੇ ਸਾਡੇ ਸਾਥੀ ਦੇ ਵਤੀਰੇ ਤੋਂ ਸ਼ੁਰੂ ਹੁੰਦੇ ਹਨ। ਜਿਸ ਦਾ ਅੰਤ ਝਗੜਾ ਜਾਂ ਅਲਗ ਹੋਣਾ ਹੈ, ਸਬੰਧ ਖਰਾਬ ਹੋਣ ਦਾ ਅਸਰ ਸ਼ਖਸੀਅਤ ਤੇ ਵੀ ਪੈਂਦਾ ਹੈ।
ਜੇਕਰ ਸਾਨੂੰ ਲਗਦਾ ਹੈ ਕਿ ਰਿਸ਼ਤੇ ਵਿਚ ਔਕੜਾਂ ਆ ਰਹੀਆਂ ਹਨ, ਤਾਂ ਇਹ ਜਰੂਰੀ ਹੈ ਕਿ ਦੂਜੀ ਧਿਰ ਨੂੰ ਪੁੱਛ ਲਿਆ ਜਾਵੇ। ਅਸੀਂ ਕਿਸੇ ਅਜਿਹੇ ਇਨਸਾਨ ਨੂੰ ਆਪਣੀ ਜਿੰਦਗੀ ਵਿਚ ਕਿਉਂ ਲਿਆਂਦਾ ਹੈ ਜਿਸ ਦੇ ਸਾਥ ਨਾਲ ਨਾ ਡੂੰਘੇ ਜਖਮ ਪੈ ਰਹੇ ਹਨ। ਇਸ ਦਾ ਜਵਾਬ ਲੱਭਣ ਲਈ ਅਸੀਂ ਆਪਣੀਆਂ ਲੋੜਾਂ ਵੱਲ ਧਿਆਨ ਦੇਈਏ ਅਤੇ ਵੇਖੀਏ ਅਸੀਂ ਕਿਵੇਂ ਇਨਹਾਂ ਲੋੜਾਂ ਨੂੰ ਰਿਸ਼ਤੇ ਰਾਹੀਂ ਪੂਰਾ ਕਰ ਸਕਦੇ ਹਾਂ। ਇਨਸਾਨ ਦੇ ਤੌਰ ਤੇ ਸਾਡੀਆਂ ਸਰੀਰਿਕ, ਭਾਵਨਾਤਮਕ ਅਤੇ ਆਧਿਆਤਮ ਜਰੂਰਤਾਂ ਹੁੰਦੀਆਂ ਹਨ। ਇਸ ਵਿਚ ਮੁਸ਼ਕਲਾ ਤਦ ਆਉਂਦੀਆਂ ਹਨ ਜਦ ਅਸੀਂ ਆਪਣੇ ਸਾਥੀ ਤੋਂ ਇਨਾਂ ਲੋੜਾਂ ਦੇ ਪੂਰਿਆਂ ਕੀਤੇ ਜਾਣ ਦੀ ਆਸ ਕਰ ਬੈਠਦੇ ਹਾਂ। ਅਸੀਂ ਕਈ ਵਾਰ ਅਜਿਹੇ ਲੋਕਾਂ ਵਲ ਆਕਰਸ਼ਤ ਹੋ ਜਾਂਦੇ ਹਾਂ ਜੋ ਸਾਡੇ ਵਰਗੀਆਂ ਲੋੜਾਂ ਰੱਖਦੇ ਹਨ। ਜਿਵੇਂ ਕਿ ਜੇਕਰ ਅਸੀਂ ਲਾਪਰਵਾਹ ਹਾਂ ਅਤ ਸਾਨੂੰ ਦੇਖਭਾਲ (ਸੰਭਾਲ) ਦੀ ਲੋੜ ਹੈ, ਤਾਂ ਅਸੀਂ ਅਜਿਹੇ ਵਿਅਕਤੀ ਵੱਲ ਆਕਰਸ਼ਤ ਹੋਵਾਂਗੇ ਜਿਸ ਨੂੰ ਦੇਖਭਆਲ ਦੀ ਲੋੜ ਹੈ। ਸ਼ੂਰੂ ਵਿਚ ਦੋਹਾਂ ਵਾਸਤੇ ਰਿਸ਼ਤਾ ਠੀਕ ਰਹਿੰਦਾ ਹੈ ਅਤੇ ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਪਰ ਜਿਵੇਂ ਜਿਵੇਂ ਸਮਾਂ ਲੰਘਦਾ ਹੈ ਦੋਹਾਂ ਵਿਚ ਖਾਸ ਦੇਖਭਾਲ ਦੀ ਲੋੜ ਵਧ ਜਾਦੀ ਹੈ ਅਤੇ ਫਿਰ ਦੋਵੇਂ ਆਪਸ ਵਿਚ ਕੋਣ ਕਿਸ ਦੀ ਦੇਖਭਾਲ ਕਰੇ, ਇਸ ਲਈ ਲੜ ਪੈੰਦੇ ਹਨ।
ਸਾਡੀਆਂ ਲੋੜਾਂ, ਆਪਣੇ ਸਾਥੀ ਨਾਲ ਮੇਲ ਖਾਂਦੀਆਂ ਹਨ ਅਤੇ ਭਾਵਨਾਤਮਕ ਤੌਰ ਤੇ ਵੀ ਸਾਡੇ ਸੁਭਾਅ ਇਕੋ ਜਿਹੇ ਹਾਂ। ਜੇਕਰ ਅਸੀਂ ਆਪਣੇ ਦਿਮਾਗ ਵਿਚ ਇਹ ਰੱਖ ਲਈਏ ਕਿ ਸਾਨੂੰ ਅਤੀਤ ਵਿਚ ਪਰੇਸ਼ਾਨੀ, ਕੋਈ ਖਾਸ ਦਰਦਮਈ ਘਟਨਾ ਜਾਂ ਦਿਲ ਟੁਟਣ ਦਾ ਸਮਾਂ ਯਾਦ ਆ ਰਿਹਾ ਹੈ ਜਦ ਸਾਨੂੰ ਪਿਆਰ ਅਤੇ ਦੇਖਭਾਲ ਨਹੀਂ ਮਿਲੀ ਸੀ ਤਾਂ ਹੋ ਸਕਦਾ ਹੈ ਕਿ ਸਾਡਾ ਸਾਥੀ ਵੀ ਅਜਿਹੇ ਸਮੇਂ ਵਿਚੋਂ ਲੰਘਿਆ ਹੋਵੇ ਅਤੇ ਇਹ ਜਰੂਰਤ ਉਸ ਨੂੰ ਵੀ ਪਈ ਹੋਵੇਗੀ। ਦੋਵੇ ਸਾਥੀਆਂ ਦੇ ਕੇਸ ਵਿਚ ਇਕੋ ਜਿਹੀਆਂ ਭਾਵਨਾਵਾਂ ਅਤੇ ਨਾ ਪੂਰੀਆਂ ਹੋਈਆਂ ਜਰੂਰਤਾਂ ਲਈ ਜੰਗ ਛਿੜ ਪੈਂਦੀ ਹੈ।
ਸਬੰਧਾਂ ਦੇ ਰਾਹ ਵਿਚ ਦੋਹਾਂ ਸਾਥੀਆਂ ਦੀਆਂ ਅਧੂਰੀਆਂ ਲੋੜਾਂ ਨੂੰ ਪਛਾਣਿਆ ਜਾਵੇ ਅਤੇ ਜਖ਼ਮਾਂ ਤੇ ਮਲਹਮ ਲਗਾਉਣ ਦਾ ਉਪਰਾਲਾ ਕੀਤਾ ਜਾਵੇ। ਇਕ ਦੂਸਰੇ ਦੀਆਂ ਭਾਵਨਾਵਾਂ ਸਮਝ ਕੇ ਮੁਆਫ ਕੀਤਾ ਜਾਵੇ। ਕਈ ਸਬੰਧਾ ਵਿਚ ਇਹ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਦਰਦ ਦਾ ਪੱਧਰ ਬਹੁਤ ਉੱਚਾ ਹੁੰਦਾ ਹੈ। ਖੁਦ ਨੂੰ ਪੁਛਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਕੀ ਤੁਸੀਂ ਆਪਣੇ ਦਰਦ ਦੇ ਨਿਪਟਾਰੇ ਲਈ, ਸਭ ਤੋਂ ਵਧੀਆ ਸਾਥੀ ਨਾਲ ਹੋ। ਯਕੀਨੀ ਬਣਾ ਲਵੋ ਕਿ ਆਪਣੇ ਸਾਥੀ ਨਾਲ ਰਿਸ਼ਤਾ ਤੋੜਨ ਤੋਂ ਪਹਿਲਾਂ, ਆਪਣੇ ਮਸਲੇ ਵੇਖ ਕੇ ਉਸ ਦਾ ਹੱਲ ਕਰ ਲਓ। ਫਿਰ ਵੀ ਜੇਕਰ ਤੁਹਾਡਾ ਸਾਥੀ ਬੁਰੀ ਤਰਾਂ ਵਰਤਾਅ ਕਰ ਰਿਹਾ ਹੈ ਅਤੇ ਉਹੀ ਮਸਲੇ ਦੁਬਾਰਾ ਛਿੜ ਰਹੇ ਹਨ ਤਾਂ ਉਸ ਦੇ ਧੰਨਵਾਦੀ ਹੋ ਜਾਵੋ ਅਤੇ ਆਪਣੇ ਅਤੀਤ ਦਾ ਤਜਰਬਾ ਵਰਤੋ, ਜਿੰਦਗੀ ਵਿਚ ਅੱਗੇ ਵਧ ਜਾਉ।
ਇਸ ਗੱਲ ਦਾ ਬਹੁਤਾ ਫਰਕ ਨਹੀਂ ਪੈਦਾ ਅਸੀ ਕਿਸ ਨਾਲ ਜੀਵਨ ਬਤੀਤ ਕਰਨਾ ਪਸੰਦ ਕਰਾਂਗੇ। ਹਰ ਮੁਸ਼ਕਲ ਅਤੇ ਮਸਲੇ ਦੇ ਫੈਸਲੇ ਮਗਰੋਂ, ਪਿਆਰ ਹਮੇਸ਼ਾ ਸਾਡਾ ਇੰਤਜਾਰ ਕਰਦਾ ਰਹਿੰਦਾ ਹੈ। ਸਾਰੇ ਰਿਸ਼ਤੇ ਪਿਆਰ ਵਾਪਸ ਲਿਆਉਣ ਲਈ ਬਣੇ ਹਨ ਪਰ ਬਹੁਤੀ ਵੇਰ ਇਹ ਮੁਸ਼ਕਲ ਦੇ ਰੂਪ ਵਿਚ ਵੀ ਆਉਂਦੇ ਹਨ। ਜੇਕਰ ਤੁਸੀਂ ਇਸ ਗੱਲ ਨੂੰ ਧਿਆਨ ਵਿਚ ਰੱਖੋਗੇ ਤਾਂ ਤੁਹਾਨੂੰ ਬਹੁਤ ਸਾਰੇ ਰਿਸ਼ਤਿਆਂ ਵਿੱਚ ਨਿਸ਼ੇਧਾਤਮਕ ਮਾਹੌਲ ਵੇਲੇ ਸਬੰਧਾਂ ਨੂੰ ਠੀਕ ਕਰਨ ਦੇ ਮੌਕੇ ਮਿਲਣਗੇ।