ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
  1.  ਸਭਨਾਂ ਦੇ ਹਰਮਨਪਿਆਰੇ ਕਿਵੇਂ ਬਣੀਏ

ਇਸ ਲੇਖ ਵਿਚ ਆਕਸਰਸ਼ ਬਣਨ ਦੇ ਰਾਹ ਦੱਸੇ ਜਾ ਰਹੇ ਹਨ ਕਿ ਤੁਹਾਡਾ ਸਾਥੀ ਤੁਹਾਡੀ ਸ਼ਖਸੀਅਤ ਦਾ ਗੁਲਾਮ ਹੋ ਜਾਵੇ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਰੀਰਿਕ ਤੌਰ ਤੇ ਆਕਰਸ਼ਣ ਦਾ ਕਾਰਨ ਬਣੋ, ਬਲਕਿ ਭਾਵਨਾਤਮਕ ਤੌਰ ਤੇ ਆਕਰਸ਼ਕ ਬਣੋ। ਹਾਲਾਂਕਿ ਇਹ ਜਰੂਰੀ ਹੈ ਕਿ ਅਸੀਂ ਸਜ-ਸੁਆਰ ਕੇ ਰਹੀਏ, ਆਪਣੀ ਸਿਹਤ ਦਾ ਧਿਆਨ ਰੱਖੀਏ, ਅਸੀਂ ਸਭਨਾ ਨੂੰ ਊਰਜਾ ਨਾਲ ਭਰੇ ਹੋਏ ਦਿਖਾਈ ਦੇਈਏ ਅਤੇ ਹਰਮਨਪਿਆਰੇ ਬਣ ਜਾਈਏ।

ਅਸੀਂ ਸਭ ਸਾਕਾਤਾਤਮਕ ਉਰਜਾ ਨਾਲ ਭਰੇ, ਖੁਲ੍ਹ ਦਿਲੇ ਅਤੇ ਪਿਆਰ ਨਾਲ ਭਰੇ ਲੋਕਾਂ ਵੱਲ ਆਕਰਸ਼ਤ ਹੁੰਦੇ ਹਾਂ। ਅਜਿਹੇ ਲੋਕਾਂ ਦਾ ਆਤਮ-ਵਿਸ਼ਵਾਸ਼ ਉੱਚਾ ਹੁੰਦਾ ਹੈ ਦੂਸਰੇ ਲਫਜਾਂ ਵਿਚ ਉਹ ਖੁਦ ਨੂੰ ਪਿਆਰ ਕਰਦੇ ਹੁੰਦੇ ਹਨ। ਇਹ ਆਪਣੀ ਹੋਂਦ ਨੂੰ ਕਬੂਲ ਕਰਨ ਦਾ ਗੁਣ ਹੈ ਕਿ ਉਹ ਖੁਦ ਕੌਣ ਹਨ ਅਤੇ ਖੁਦ ਦਾ ਮੁਲਾਂਕਣ ਨਹੀਂ ਕਰਦੇ।

ਇਹ ਬੜਾ ਰੋਚਕ ਹੈ ਕਿ ਇਹ ਕੁਦਰਤੀ ਪਿਆਰ ਦਾ ਸੁਭਾਅ ਅਤੇ ਸਭਨਾ ਨਾਲ ਜੁੜਨਾ ਹੀ ਆਕਰਸ਼ਨ ਦਾ ਕੇਂਦਰ ਬਣ ਜਾਂਦਾ ਹੈ। ਮੁਸ਼ਕਲ ਹੈ ਕਿ ਸਾਡੇ ਵਿਚੋਂ ਬਹੁਤੇ ਖੁਦ ਹੀ ਪਿਆਰ ਦੇ ਰਾਹ ਵਿਚ ਰੁਕਾਵਟਾਂ ਖੜੀਆਂ ਕਰ ਲੈਂਦੇ ਹਨ ਅਤੇ ਆਪਣੇ ਦੁਸ਼ਮਣ ਖੁਦ ਬਣ ਜਾਂਦੇ ਹਨ। ਕਈ ਖੁਦ ਤੇ ਕੀਤਾ ਸਾਡਾ ਹਮਲਾ ਇਤਨਾ ਘਾਤਕ ਹੋ ਜਾਂਦਾ ਹੈ ਕਿ ਅਸੀਂ ਉਸ ਦਾ ਮੁਕਾਬਲਾ ਨਹੀਂ ਕਰ ਪਾਉਂਦੇ ਅਤੇ ਆਪਣਾ ਮਾੜਾ ਵਤੀਰਾ ਸਭਨਾਂ ਨੂੰ ਵਿਖਾ ਦਿੰਦੇ ਹਾਂ। ਜੋ ਸਾਨੂੰ ਆਕਰਸ਼ਨਰਹਿਤ ਬਣਾ ਦਿੰਦਾ ਹੈ।

ਆਪਣਾ ਮੁਲਾਂਕਣ ਗਲਤ ਕਰ ਬੈਠਣ ਨਾਲ, ਖੁਦ ਤੇ ਵਾਰ ਕਰਨਾ ਜਾਂ ਗੁਨਾਹ ਦੀ ਭਾਵਨਾ ਆ ਜਾਂਦੀ ਹੈ। ਇਸ ਵਿਸ਼ਵਾਸ਼ ਹੋ ਜਾਂਦਾ ਹੈ ਕਿ ਇਸ ਸੁਭਾਅ ਕਾਰਨ ਕਈ ਅਹਿਮ ਵਿਅਕਤੀਆਂ ਨਾਲੋਂ ਸਬੰਧ ਖਰਾਬ ਹੋਏ ਹਨ। ਇਹ ਇਸ ਕਰਕੇ ਵੀ ਹੋ ਸਕਦਾ ਹੈ ਕਿ ਅਸੀਂ ਆਪਣੇ ਕੁਦਰਤੀ ਸੁਭਾਅ ਜਿਹੇ ਤੌਹਫੇ ਅਤੇ ਆਧਿਆਤਮ ਸਬੰਧ ਨੂੰ ਭੁਲਾ ਦਿੱਤਾ ਹੈ। ਆਪਣੇ ਵਕਾਰ ਨੂੰ ਬਣਾਉਣ ਲਈ ਸਾਨੂੰ ਸਾਡੀ ਸ਼ਖਸੀਅਤ ਨਾਲ ਜੁੜੀਆਂ ਨਿਸ਼ੇਧਾਤਮਕ ਭਾਵਨਾਵਾਂ ਨੂੰ ਤੰਦਰੁਸਤ ਕਰਨਾ ਪਵੇਗਾ। ਆਪਣੇ ਦਿਲ ਨੂੰ ਸਭਨਾ ਲਈ ਫਿਰ ਤੋਂ ਖੋਲ੍ਹਣਾ ਪਵੇਗਾ, ਸਭ ਤੇ ਵਿਸ਼ਵਾਸ਼ ਕਰਨਾ ਪਵੇਗਾ।

ਜੇਕਰ ਤੁਸੀਂ ਮੁੜ ਤੋਂ ਕੁਦਰਤੀ ਤੌਰ ਤੇ ਉਵੇਂ ਹੋ ਗਏ ਹੋ ਅਤੇ ਆਪਣੀ ਸ਼ਖਸੀਅਤ ਨੂੰ ਪਿਆਰ ਕਰਨ ਲੱਗ ਪਏ ਹੋ ਤਾਂ ਤੁਸੀ ਚਮਕਣ ਲੱਗ ਪਵੋਗੇ। ਅਸਲ ਵਿਚ ਜਦ ਤੁਸੀਂ ਆਪਣੇ ਸਾਥੀ ਨਾਲ ਪਿਆਰ ਵਿਚ ਪੈ ਜਾਂਦੇ ਹੋ, ਤਾਂ ਇਸ ਤਰ੍ਹਾਂ ਹੀ ਹੁੰਦਾ ਹੈ। ਤੁਸੀਂ ਉਸ ਵੇਲੇ ਦੂਸਰਿਆਂ ਲਈ ਆਕਰਸ਼ਨ ਦਾ ਕੇਂਦਰ ਬਣ ਜਾਂਦੇ ਹੋ। ਯਾਦ ਰੱਖੋ ਇਹ ਸਭ ਕੁਝ ਕਰਨ ਲਈ ਤੁਹਾਨੂੰ ਚੰਗੇ ਬਣਨ ਲਈ, ਕਾਮਯਾਬ ਰਹਿਣ ਲਈ, ਸੁੰਦਰ ਅਤੇ ਤਾਕਤਵਰ ਹੋਣ ਲਈ ਕੁਝ ਖਾਸ ਨਹੀਂ ਕਰਨਾ ਪੈਂਦਾ। ਤੁਸੀਂ ਸਿਰਫ ਇਹ ਕਰਨਾ ਹੈ ਕਿ ਖੁਦ ਨੂੰ ਸੱਚੇ ਸਾਬਤ ਕਰਨ ਲਈ, ਖੁਦੀ ਵਿਚੋਂ ਬਾਹਰ ਨਿਕਲਣਾ ਹੈ। ਇਹੀ ਉਹ ਚੀਜ ਹੈ ਜਿਸ ਨੇ ਤੁਹਾਡੇ ਸਾਥੀ ਨੂੰ ਸ਼ੁਰੂ ਵਿੱਚ ਤੁਹਾਡੇ ਵੱਲ ਆਕਰਸ਼ਤ ਕੀਤਾ ਸੀ। ਤੁਹਾਡੀਆਂ ਦੋਹਾਂ ਦੀਆਂ ਕੁਝ ਜਰੂਰਤਾਂ ਨੇ ਤੁਹਾਡੇ ਆਪਣੇ ਆਪ ਵਿਚੋਂ ਕੁਝ ਛੁਪਾ ਲਿਆ ਸੀ, ਪਰੰਤੂ ਉਸ ਲਈ ਪਿਆਰ ਅੱਜ ਵੀ ਤੁਹਾਡੇ ਅੰਦਰ ਹੈ। ਤੁਹਾਡੇ ਸਾਥੀ ਨੇ ਤੁਹਾਨੂੰ ਪਿਆਰ ਕੀਤਾ ਸੀ ਤੁਹਾਨੂੰ ਕਿ ਜਿਵੇਂ ਤੁਸੀਂ ਹੋ ਸਿਰਫ ਉਸੇ ਲਈ, ਇਸਲਈ ਇਸ ਸਮਾਂ ਹੈ ਤੁਸੀਂ ਪਿੱਛੇ ਜਾ ਕੇ ਆਪਣੀ ਅਸਲੀਅਤ ਵੇਖੋ। ਜਦ ਤੁਹਾਨੂੰ ਪਤਾ ਲੱਗੇਗਾ ਤੁਸੀਂ ਦਿਲ ਖਿੱਚਵੇਂ ਬਣ ਜਾਉਗੇ।

Loading spinner