ਉੱਚੇ ਟਿੱਬੇ ਬੱਗ ਚਰੇਂਦਾ
ਉੱਚੇ ਹਲਟ ਜੁੜੇਂਦਾ ਮੇਰੇ ਬੀਬਾ
ਨੀਮੇਂ ਤਾਂ ਵਗਦੀ ਮੇਰੇ ਬੇਲੀਆ
ਵੇ ਮਖ ਰਾਵੀ ਵੇ – ਹੇ- ਏ
ਕੌਣ ਜੁ ਮੋਢੀ ਕੋਣ ਜੁ ਖਾਮੀ
ਕੋਣ ਜੁ ਭਰਦੀ ਮੇਰੇ ਬੇਲੀਆ
ਵੇ ਜਲ ਪਾਣੀ ਵੇ – ਹੇ- ਏ
ਬਾਪ ਜੁ ਮੋਢੀ ਵੀਰ ਜੁ ਖਾਮੀ ਮੇਰੇ ਬੀਬਾ
ਭਾਬੋ ਤਾਂ ਭਰਦੀ ਮੇਰੇ ਬੇਲੀਆ
ਵੇ ਮਖ ਜਲ ਪਾਣੀ ਵੇ – ਹੇ- ਏ
ਉੱਚੇ ਟਿੱਬੇ ਬੱਗ ਚਰੇਂਦਾ ਮੇਰੇ ਬੀਬਾ
ਨੀਮੇਂ ਤਾਂ ਚਰਦੀ ਮੇਰੇ ਬੇਲੀਆ
ਵੇ ਮਖ ਗਾਈਂ ਵੇ ਵੇ – ਹੇ- ਏ
ਬਾਪ ਰਾਜੇ ਦਾ ਬੱਗ ਚਰੇਂਦਾ ਮੇਰੇ ਬੀਬਾ
ਵੀਰ ਰਾਜੇ ਦੀ ਮੇਰੇ ਬੇਲੀਆ
ਵੇ ਮਖ ਗਾਈਂ ਵੇ – ਹੇ- ਏ ….