ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਚੜ੍ਹ ਚੁਬਾਰੇ ਸੁੱਤਿਆ

ਚੜ੍ਹ ਚੁਬਾਰੇ ਸੁੱਤਿਆ
ਬੇਟੀ, ਚੰਨਣ ਦੇ ਓਹਲੇ
ਦੇਈਂ ਦੇਈਂ ਵੇ ਬਾਬਲਾ
ਅੱਸੂ ਦਾ ਕਾਜ ਰਚਾਇਆ
ਹਰੀਏ ਨੀ ਰਸ ਭਰੀਏ ਖਜੂਰੇ
ਨਿਵੇਂ ਪਹਾੜਾਂ ਤੇ ਪਰਬਤ
ਸਾਡਾ ਚਿੜੀਆਂ ਦਾ ਚੰਬਾ
ਸ਼ਰੀਹਾਂ ਦੇ ਪੱਤੇ ਹਰੇ

 

ਚੜ੍ਹ ਚੁਬਾਰੇ ਸੁੱਤਿਆ 2

ਚੜ੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟੜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ।
ਮਾਏ ਨੀ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿਚ ਚਾ।
ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਮਾਈ ਨੇ ਦਰਿਆ ਚਲਾ।
ਵੀਰੇ ਰੋਂਦੇ ਦੀ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਚਾ।
ਚੜ੍ਹ ਚੁਬਾਰੇ ਸੁੱਤਿਆ ਚਾਚਾ, ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ, ਘਰ ਭਤੀਜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ, ਰੂਪ ਨਾ ਝੜਿਆ ਜਾ।
ਚਾਚੀ ਨੀ ਸੁਣ ਮੇਰੀਏ ਵਾਰੀ, ਚਾਚੇ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡੜੇ ਮਨ ਵਿਚ ਚਾ।
ਚਾਚੇ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ, ਚਾਚੀ ਨੇ ਦਰਿਆ ਚਲਾ।
ਵੀਰੇ ਰੋਂਦੇ ਦੀ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਚਾ।
…….

Loading spinner