ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਬੇਟੀਚੰਨਣ ਦੇ ਓਹਲੇ

ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਦੇ ਬਾਰ,
ਬਾਬਲ, ਵਰ ਲੋੜੀਏ।
ਬੇਟੀ ਕਿਹੋ ਜਿਹਾ ਵਰ ਲੋੜੀਏ?
ਨੀ ਜਾਈਏ, ਕਿਹੋ ਜਿਹਾ ਵਰ ਲੋੜੀਏ?
ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ.
ਚੰਨਾਂ ਵਿਚੋਂ ਕਾਹਨ ਘੱਨਈਆ ਵਰ ਲੋੜੀਏ।
ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?
ਨੀ ਜਾਈਏ, ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਬਾਰ,
ਬਾਬਲ ਵਰ ਲੋੜੀਏ।
……

Loading spinner