ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਵਰਣ-ਬੋਧ
ਕਾਂਡ – 4
ਸ਼ਬਦ-ਜੋੜ (3)
ਅਧਕ

1)     ਜਿਸ ਅੱਖਰ ਉੱਪਰ ਅਧਕ (ੱ) ਲੱਗੀ ਹੋਵੇ, ਉਸ ਤੋਂ ਅਗਲੇ ਅੱਖਰ ਦੀ ਆਵਾਜ਼ ਦੂਹਰੀ ਬੋਲਦੀ ਹੈ ਜਿਵੇਂ ਅੱਖਰ – ਅਖ-ਖਰ, ਇੱਲਾ – ਇਲ-ਲਾ, ਸੱਚਾ, ਸਚ-ਚਾ।

2)    ਅਧਕ ਕੇਵਲ ਛੋਟੀ ਆਵਾਜ਼ ਵਾਲੀਆਂ ਲਗਾਂ (ਮੁਕਤਾ, ਸਿਹਾਰੀ, ਔਂਕੜ) ਵਾਲੇ ਅੱਖਰ ਉੱਪਰ ਹੀ ਲਗਦੀ ਹੈ ਜਿਵੇਂ ਸੱਜਾ, ਗੱਡਾ, ਪੱਥਰ, ਗਿੱਲਾ, ਭਿੱਜਾ, ਸੁੱਕਾ, ਭੁੱਖਾ, ਗੁੱਗਲ। ਲੰਮਾ ਆਵਾਜ਼ ਵਾਲੀਆਂ ਲਗਾਂ ਵਾਲੇ ਅੱਖਰਾਂ ਉੱਪਰ ਅਧਕ ਲਾਉਣੀ ਠੀਕ ਨਹੀਂ, ਕਿਉਂਕਿ ਓਥੇ ਅਗਲਾ ਅੱਖਰ ਦੂਹਰਾ ਨਹੀਂ ਬੋਲਦਾ। ਇਸ ਲਈ ਬਾੱਬਾ, ਤੀੱਲਾਂ, ਕੂੱੜਾ ਆਦਿ ਲਿਖਣਾ ਠੀਕ ਨਹੀਂ।

3)    ਪਰ ਕਈ ਸ਼ਬਦਾਂ ਵਿੱਚ ਅੰਤਲੇ ਕੰਨੇ, ਬਿਹਾਰੀ ਜਾਂ ਲਾਂ ਦੀ ਆਵਾਜ਼ ਦਾ ਲਮਕਾ ਸਧਾਰਨ ਨਾਲੋਂ ਵਧੇਰੇ ਹੁੰਦਾ ਹੈ ਜਿਵੇਂ ਦਬਾ, ਭਰਾ, ਚੂਕਾ, ਸੁਭਾ, ਦਾ (ਦਾਉ), ਜੀ (ਜੀ-ਜੰਤ), ਸੇ (ਸੇਬ), ਦੇ (ਦੇਉ, ਦਾਨਵ)। ਲਮਕਾ ਦੇ ਇਸ ਫ਼ਰਕ ਕਰਕੇ ਕਿਤੇ-ਕਿਤੇ ਅਰਥਾਂ ਵਿੱਚ ਫ਼ਰਕ ਪੈ ਜਾਂਦਾ ਹੈ, ਤੇ ਕਈ ਹਾਲਤਾਂ ਵਿੱਚ ਵਿਆਕਰਣਿਕ ਰੂਪ-ਸਾਧਨਾ ਬਦਲ ਜਾਂਦੀ ਹੈ। ਇਸ ਲਈ ਅਜੇਹੀਆਂ ਲਗਾਂ ਨਾਲ ਕੋਈ ਢੁਕਵਾਂ ਚਿੰਨ੍ਹ ਲਾਉਣ ਦੀ ਲੋੜ ਹੈ। ਇਸ ਕੰਮ ਲਈ ਅਜੇਹੀਆਂ ਲਗਾਂ ਉੱਪਰ ਅਧਕ ਲਾਈ ਜਾਵੇ, ਤਾਂ ਕੰਮ ਵਾਹਵਾ ਸਰ ਸਕਦਾ ਹੈ ਜਿਵੇਂ – ਦਬਾੱ, ਭਰਾੱ, ਸੁਭਾੱ, ਦਾੱ, ਜੀੱ, ਸੇੱ, ਦੇੱ ਆਦਿ।

4)    ਨਾਸਕੀ ਅੱਖਰਾਂ “ਨ” ਤੇ “ਮ ” ਤੋਂ ਪਹਿਲੇ ਜੇ ਅਧਕ ਦੀ ਲੋੜ ਜਾਪੇ ਅਰਥਾਤ ਜੇ ਇਨ੍ਹਾਂ ਅੱਖਰਾਂ ਦੀ ਆਵਾਜ਼ ਦੂਹਰੀ ਬੋਲਦੀ ਹੋਵੇ, ਤਾਂ ਅਧਕ ਨਹੀਂ ਸਗੋਂ ਟਿੱਪੀ ਲਾਈ ਜਾਂਦੀ ਹੈ ਜਿਵੇਂ ਕੰਨਾ, ਕੰਮ, ਗੰਨਾ, ਚੰਮ, ਜੰਮਣਾ, ਡੰਮ੍ਹਣਾ, ਭੰਨਣਾ, ਮੰਨਣਾ, ਰੰਨ, ਲੰਮਾ। ਪਰ ਜੇ “ੳ” ਦੇ ਮਗਰ “ਨ” ਜਾਂ “ਮ” ਦੀ ਆਵਾਜ਼ ਦੂਹਰੀ ਬੋਲਦੀ ਹੋਵੇ ਤਾਂ ਅਧਕ ਹੀ ਲਗਦੀ ਹੈ ਜਿਵੇਂ ਉੱਨ, ਉੱਨਤੀ, ਉੱਮਤ।

5)    ਅੰਗਰੇਜ਼ੀ ਅੱਖਰ “e” (ਈ) ਦੀ ਛੋਟੀ ਆਵਾਜ਼ (get, set, leg ) ਪ੍ਰਗਟ ਕਰਨ ਲਈ ਦੁਲਾਈਆਂ ਦੇ ਨਾਲ ਅਧਕ ਵਰਤ ਲਈ ਜਾਂਦੀ ਹੈ, ਜਿਵੇਂ ਸੈੱਟ, ਹੈੱਡ, ਐੱਟਲਸ।

6)   ਪੰਜਾਬੀ ਲਿਖਾਰੀ ਅਧਕ ਦੀ ਵਰਤੋਂ ਬਹੁਤ ਘੱਟ ਕਰਦੇ ਹਨ, ਪਰ ਇਹ ਰਿਵਾਜ ਠੀਕ ਨਹੀਂ। ਲਿਖਤ ਸ਼ੁੱਧ ਤਾਂ ਹੀ ਹੋ ਸਕਦੀ ਹੈ, ਜੇ ਸਭ ਲਗਾਂ ਤੇ ਲਗਾਖਰ ਥਾਓਂ-ਥਾਈਂ ਠੀਕ-ਠੀਕ ਤੇ ਜ਼ਰੂਰ ਲਾਏ ਜਾਣ। ਜਿੱਥੇ ਅਧਕ ਹੋਣ ਜਾਂ ਨਾ ਹੋਣ ਨਾਲ ਅਰਥਾਂ ਵਿੱਚ ਫ਼ਰਕ ਨਾ ਪੈਂਦਾ ਹੋਵੇ, ਓਥੇ ਅਧਕ ਨਾ ਵੀ ਪਾਈਏ, ਤਾਂ ਵੀ ਕੰਮ ਸਰ ਸਕਦਾ ਹੈ, ਪਰ ਜਿੱਥੇ ਅਰਥਾਂ ਵਿੱਚ ਫ਼ਰਕ ਪੈਣ ਦੀ ਸੰਭਾਵਨਾ ਹੋਵੇ, ਓਥੇ ਅਧਕ ਜ਼ਰੂਰ ਪਾਉਣੀ ਚਾਹੀਦੀ ਹੈ।

ਹੇਠਾਂ ਕੁਝ ਅਜੇਹੇ ਸ਼ਬਦ ਦੇਂਦੇ ਹਾਂ ਜਿਨ੍ਹਾਂ ਵਿੱਚ ਅਧਕ ਦੇ ਹੋਣ ਜਾਂ ਨਾ ਹੋਣ ਨਾਲ ਅਰਥ-ਭੇਦ ਹੋ ਜਾਂਦਾ ਹੈ –

ਉਕਾੱ, ਉੱਕਾ
ਉਚਕਾ, ਉਚੱਕਾ
ਉੱਨਤੀ, ਉਨੱਤੀ
ਅਸਤ, ਅਸੱਤ
ਅਸੀਂ, ਅੱਸੀਂ
ਅਜੇ, ਅੱਜੇ
ਅਲਖ, ਅਲੱਖ
ਸਕਾ, ਸੱਕਾ
ਸਜਾ, ਸੱਜਾ
ਸਤ, ਸੱਤ
ਸਤੀ, ਸੱਤੀ
ਸਦਾ, ਸੱਦਾ,
ਸਦੀ, ਸੱਦੀ
ਸਨ, ਸੰਨ
ਸੁਕਾ, ਸੁੱਕਾ
ਸੁਖ, ਸੁੱਖ
ਸੁਖਾ, ਸੁੱਖਾ
ਸੁਖੀ, ਸੁੱਖੀ
ਸੁਤੇ, ਸੁੱਤੇ
ਹਟ, ਹੱਟ
ਹਟਾ, ਹੱਟਾ
ਹਲ, ਹੱਲ
ਹਲਾ, ਹੱਲਾ
ਕਸ, ਕੱਸ
ਕਸਾ, ਕੱਸਾ
ਕਛਾ, ਕੱਛਾ
ਕਟਾ, ਕੱਟਾ
ਕਦ, ਕੱਦ
ਕਦੇ, ਕੱਦੇ
ਕਿਸੇ, ਕਿੱਸੇ
ਕਿਤੇ, ਕਿੱਤੇ
ਕਿਨੇ, ਕਿੰਨੇ
ਕੁਲ, ਕੁੱਲ
ਕੁਲੀ, ਕੁੱਲੀ
ਖਟਾ, ਖੱਟਾ
ਖ਼ਤਾ, ਖੱਤਾ
ਖਪ, ਖੱਪ
ਖਲ਼, ਖੱਲ
ਗਲ, ਗੱਲ
ਗਲਾ, ਗੱਲਾ
ਗੁਲੀ, ਗੁੱਲੀ
ਘਟ, ਘੱਟ
ਘਟਾ, ਘੱਟਾ
ਛਕ, ਛੱਕ
ਛਟਾ, ਛੱਟਾ
ਛਤਾ, ਛੱਤਾ
ਛਲ, ਛੱਲ
ਛਲਾ, ਛੱਲਾ
ਛਲੀ, ਛੱਲੀ
ਜਟ, ਜੱਟ
ਜਟਾ, ਜੱਟਾ
ਜਤ, ਜੱਤ
ਜਦ, ਜੱਦ
ਜਦੀ, ਜੱਦੀ
ਜਮ, ਜੰਮ
ਜਿਨ, ਜਿੰਨ
ਝਲਾ, ਝੱਲਾ
ਟਪਾ, ਟੱਪਾ
ਟਲ, ਟੱਲ
ਟਲੀ, ਟੱਲੀ
ਟਿਕਾ, ਟਿੱਕਾ
ਠੁਕ, ਠੁੱਕ
ਡਕ, ਡੱਕ
ਤਕ, ਤੱਕ
ਤਕੜੀ, ਤੱਕੜੀ
ਤਤ, ਤੱਤ
ਥਕਾ, ਥੱਕਾ
ਦਸ, ਦੱਸ
ਦਸੀ, ਦੱਸੀ
ਦਿਲੀ, ਦਿੱਲੀ
ਦੁਖ, ਦੁੱਖ
ਧਨ, ਧੰਨ
ਧਨੀ, ਧੰਨੀ
ਧੁਨੀ, ਧੁੰਨੀ
ਨਸ, ਨੱਸ
ਪਕਾ, ਪੱਕਾ
ਪਟਾ, ਪੱਟਾ
ਪਤ, ਪੱਤ
ਪਤਾ, ਪੱਤਾ
ਪਤੀ, ਪੱਤੀ
ਪਲਾੱ, ਪੱਲਾ
ਪਲੀ, ਪੱਲੀ
ਪਿਤਾ, ਪਿੱਤਾ
ਫਟ, ਫੱਟ
ਫਟੀ, ਫੱਟੀ
ਫੁਲਾ, ਫੁੱਲਾ
ਬਚਾ, ਬੱਚਾ
ਬਚੀ, ਬੱਚੀ
ਬਦਲ, ਬੱਦਲ
ਬਲਾ, ਬੱਲਾ
ਬਲੀ, ਬੱਲੀ
ਬੁਲਾ, ਬੁੱਲਾ
ਭਜ, ਭੱਜ
ਭਲਾ, ਭੱਲਾ
ਭੁਲਾ, ਭੁੱਲਾ
ਮਤ, ਮੱਤ
ਮਤਾ, ਮੱਤਾ
ਮਨ, ਮੰਨ
ਮਲ, ਮੱਲ
ਮਿਟੀ, ਮਿੱਟੀ
ਮੁਕਾ, ਮੁੱਕਾ
ਮੁਨਾ, ਮੁੰਨਾ
ਰਸਾ, ਰੱਸਾ
ਰਸੀ, ਰੱਸੀ
ਰਟਾ, ਰੱਟਾ
ਰਤਾ, ਰੱਤੀ
ਰੁਕਾ, ਰੱਕਾ
ਲਿਫ, ਲਿੱਫ
ਲੁਕ, ਲੁੱਕ
ਵਗ, ਵੱਗ
ਵਟਾ, ਵੱਟਾ
ਵਧ, ਵੱਧ
ਵਲ਼, ਵੱਲ

Loading spinner