ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਰੁੱਧ ਸੰਘਰਸ਼ (ਡਾ. ਭਾਰਤ ਭੂਸ਼ਣ ਜਿੰਦਲ, ਐਮ. ਡੀ.)

ਕੀ ਹੈ ਨਸ਼ੀਲੀਆਂ ਦਵਾਈਆਂ ਦੀ ਵਰਤੋਂ ?

ਮੈਡੀਕਲ ਸਲਾਹ ਤੋਂ ਬਿਨਾਂ ਕਿਸੇ ਵੀ ਸਰੀਰਕ ਕਿਰਿਆਵਾਂ ਨੂੰ ਮੱਧਮ ਕਰਨ ਵਾਲੀ ਦਵਾਈ ਦੀ ਮਿਥੀ ਮਿਕਦਾਰ ਸ਼ਕਤੀ ਤੋਂ ਜਿਆਦਾ,  ਜਾਂ ਇਨ੍ਹਾਂ ਦੀ ਵੱਧ ਵਾਰ ਵਰਤੋਂ ਨੂੰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਹਿੰਦੇ ਹਨ। ਇਸ ਨਾਲ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਕਿਰਿਆਵਾਂ ਨੂੰ ਨੁਕਸਾਨ ਪਹੁੰਚਦਾ ਹੈ।

ਲੋਕ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਿਉਂ ਕਰਦੇ ਹਨ?

ਇਸਦਾ ਕੋਈ ਵਿਸ਼ੇਸ਼ ਕਾਰਣ ਨਹੀਂ ਹੈ। ਜਿਆਦਾਤਰ ਲੋਕ ਨਸ਼ਾ ਜਿਗਿਆਸਾ ਵਸ਼, ਕੁਝ ਆਨੰਦ ਪ੍ਰਾਪਤੀ ਲਈ ਜਾਂ ਆਪਣੇ ਦੋਸਤਾਂ-ਹਮਜੋਲੀਆਂ ਦੀ ਸੋਹਬਤ ਅਧੀਨ ਨਸ਼ਾ ਸ਼ੁਰੂ ਕਰਦੇ ਹਨ। ਕੁਝ ਅਜਿਹੇ ਲੋਕ ਵੀ ਹਨ ਜੋ ਬੋਰੀਅਤ, ਥਕਾਵਟ ਜਾਂ ਨਿਰਾਸ਼ਾ ਨੂੰ ਦੂਰ ਕਰਨ ਲਈ ਇਸ ਨੂੰ ਅਪਣਾ ਲੈਂਦੇ ਹਨ। ਮਾਂ ਬਾਪ ਅਤੇ ਸਕੇ ਸਬੰਧੀਆਂ ਦੇ ਪਿਆਰ ਦੀ ਕਮੀ ਵੀ ਇਸ ਦਾ ਕਾਰਣ ਬਣ ਸਕਦੀ ਹੈ। ਜਿਆਦਾਤਰ ਨਸ਼ਾਖੋਰ ਜੀਵਨ ਦੀਆਂ ਅਸਫਲਤਾਵਾਂ ਅਤੇ ਨਿਰਾਸ਼ਾਵਾਂ ਤੋਂ ਤੰਗ ਆ ਚੁੱਕੇ ਹੁੰਦੇ ਹਨ। ਫੇਰ ਨਸ਼ਿਆਂ ਦੀ ਸੌਖੀ ਪ੍ਰਾਪਤੀ ਵੀ ਇਸ ਦਾ ਕਾਰਣ ਬਣ ਜਾਂਦੀ ਹੈ।

ਡਾ. ਭਾਰਤ ਭੂਸ਼ਣ ਜਿੰਦਲ, ਐਮ. ਡੀ. (9815064904) ਸਰਕਾਰੀ ਹਸਪਤਾਲ

Loading spinner